ਗ਼ਜ਼ਲ : ਸਾਡੀ ਜਿੱਤ ਦਾ ਮਾਤਮ

08/26/2020 3:09:14 PM

ਗ਼ਜ਼ਲ : ਸਾਡੀ ਜਿੱਤ ਦਾ ਮਾਤਮ

ਉਹ ਸਿਦਤ ਦੇ ਚਿਰਾਗਾਂ 'ਚ ਖੂਨ ਜਿਗਰ ਦਾ ਪਾਉਂਦਾ ਰਿਹਾ, 
ਇਹ ਕੈਹਾ ਪਰਵਾਨਾ ਜੋ ਰੋਸ਼ਨੀ ਨੂੰ ਸੀਨੇ 'ਚ ਛਪਾਉਦਾ ਰਿਹਾ,

ਮਹਿਰਮ ਜੁਦਾ ਹੋਇਆ ਪਰ ਦੇਖੋ ਦੀਵਾਨਗੀ ਦੀਵਾਨੇ ਦੀ ਯਾਰੋ,
ਸਰਦਲ 'ਤੇ ਬਾਲ ਕੇ ਦੀਵੇ ਰਾਹਾਂ 'ਚ ਪਲਕਾਂ ਵਿਛਾਉਂਦਾ ਰਿਹਾ, 

ਪਰਿੰਦਾ ਭਰਦਾ ਸੀ ਉਡਾਰੀ ਉਚੇ ਅਸਮਾਨ ਤੀਕਰ ਕਦੇ,
ਕੁਤਰ ਕੇ ਖੰਭ ਸ਼ਿਕਾਰੀ ਕਿਉਂ ਉਡਾਨ ਅਜਮਾਉਂਦਾ ਰਿਹਾ ,

ਉਸਦੇ ਦੋਸਤਾਂ ਜਨਮ ਦਿਨ ਤੋਹਫਾ ਦਿੱਤਾ ਸ਼ੀਸ਼ਾ ਉਸਨੂੰ 
ਹੁਣ ਤੱਕ ਜੋ ਹਨੇਰਿਆਂ 'ਚ ਖੁਦ ਨੂੰ ਸੀ ਛਪਾਉਂਦਾ ਰਿਹਾ

ਇਹ ਕੈਹਾ ਸਵਾਲ ਸੀ ਜਿਸ ਦਾ ਨਾ ਉਸਨੂੰ ਜਵਾਬ ਮਿਲਿਆ, 
ਉਂਝ ਆਪਣੀ ਵਿਦਵਤਾ ਦਾ ਲੋਹਾ ਹਰ ਜਗ੍ਹਾ ਮਨਵਾਉਂਦਾ ਰਿਹਾ,

ਤਮਾਸ਼ਬੀਨ ਆਏ ਦੇਖਣ ਉਸਨੂੰ ਮੌਤ ਅੱਗੇ ਗਿੜਗੜਾਉਂਦੇ ਨੂੰ, 
ਸਿਰੜ ਦੇਖੋ ਸਿਰਫਿਰੇ ਦਾ ਸੂਲੀ 'ਤੇ ਵੀ ਮੁਸਕਰਾਉਂਦਾ ਰਿਹਾ,

ਅਜਬ ਹੈ ਦਸਤੂਰ ਤੇਰੇ ਇਸ ਸ਼ਹਿਰ ਦਾ ਸ਼ਦੀਦ
ਬਾਲ ਕੇ ਦੀਵੇ ਮਾਤਮ ਕਿਉਂ ਸਾਡੀ ਜਿੱਤ ਦਾ ਮਨਾਉਂਦਾ ਰਿਹਾ।

ਕੀ ਤੁਹਾਡਾ ਸਾਥੀ ਵੀ ਜ਼ਿੱਦੀ ਅਤੇ ਗੁੱਸਾ ਕਰਨ ਵਾਲਾ ਹੈ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਕਵਿਤਾਂ : ਯਾਦ 

ਯਾਦ ਤੇਰੀ ਸਾਡੇ ਦਿਲ ਦੇ ਸੁੰਝੇ ਮਹਿਲੀ
ਬੈਠੀ ਮੱਲ ਬਨੇਰੇ ਵੇ,
ਟੁੱਕ ਹਿਜਰਾਂ ਦੇ ਤਨ ਦੇ ਚੁੱਲ੍ਹੇ 
ਲਾਹਵਾਂ ਸ਼ਿਖਰ ਦੁਪਹਿਰੇ ਵੇ,
ਇਸ ਮਰਜ ਦੀ ਕੋਈ ਦਵਾ ਨੀ ਮਿਲਦੀ
ਸਭ ਵੈਦਾਂ ਨੇ ਮੂੰਹ ਫੇਰੇ ਵੇ,
ਹਰ ਸੋਹਣੀ ਵਿਚ ਡੁੱਬ ਕੇ ਮਰ ਜਾਏ
ਐਨੇ ਝਨਾਂ ਡੁਘੇਰੇ ਵੇ,
ਬਿਰਹਾਂ ਦੀਆਂ ਕਿਉਂ ਮਾਰੇ ਛੁਰੀਆਂ 
ਅੱਗੇ ਰੂਹ ਨੂੰ ਦੁੱਖ ਬਥੇਰੇ ਵੇ,
ਇੱਕ ਜੀ ਕਰਦਾ ਹੋ ਜਾ ਸਾਧਨੀ 
ਕਿਸੇ ਜਾ ਗੋਰਖ ਦੇ ਡੇਰੇ ਵੇ,
ਇੱਕ ਜੀ ਕਰਦਾ ਭੁੱਲ ਜਾ ਤੈਨੂੰ 
ਪਰ ਇਹ ਕਿੱਥੇ ਵੱਸ ਮੇਰੇ ਵੇ,
ਇੱਕ ਜੀ ਕਰਦਾ ਪੀ ਲਾ ਜ਼ਹਿਰ ਪਿਆਲੇ
ਪਰ ਐਡੇ ਕਿੱਥੇ ਜੇਰੇ ਵੇ,
ਸ਼ਦੀਦ ਤੇਰੇ ਨਾਲੋਂ ਤੇਰੀ ਯਾਦ ਚੰਗੇਰੀ 
ਜਿਹੜੀ ਆਉਂਦੀ ਸੰਝ ਸਵੇਰੇ ਵੇ।

ਪੈਸੇ ਜੋੜਨ ਤੇ ਸੋਚ ਸਮਝ ਕੇ ਖਰਚਾ ਕਰਨ ’ਚ ਮਾਹਿਰ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਗੁਣ

ਸਤਨਾਮ ਸਮਾਲਸਰੀਆ
ਸੰਪਰਕ 97108-60004

 

rajwinder kaur

This news is Content Editor rajwinder kaur