ਘੱਗਰ, ਵਰਦਾਨ ਤੋਂ ਸਰਾਪ ਤੱਕ

05/18/2019 10:40:56 AM

ਘੱਗਰ, ਵਰਦਾਨ ਤੋਂ ਸਰਾਪ ਤੱਕ
ਸ਼ੀਤਲ ਪਾਣੀ ਪਹਾੜੋਂ ਆਉਂਦਾ,
ਭਰਪੂਰ ਸੀ ਨਾਲ ਖਣਿਜਾਂ ਦੇ।
ਭਰ ਭਰ ਤੌੜੇ ਘਰ ਲੈ ਜਾਂਦੇ,
ਰੌਲੇ ਨਹੀਂ ਸਨ ਫਰਿੱਜਾਂ ਦੇ।
ਗੋਡੇ ਗਿੱਟੇ ਕਦੇ ਨਾ ਦੁਖਦੇ,
ਤੰਦਰੁਸਤ ਲੋਕੀਂ ਨੱਗਰ ਦੇ।
ਬੱਚੇ ਬੁੱਢੇ ਕਰਨ ਤਰੀਫਾਂ,
ਇਹ ਵਰਦਾਨ ਨੇ ਘੱਗਰ ਦੇ।
ਸਵੇਰੇ ਸਵੇਰੇ ਸ਼ੈਰ ਸੀ ਕਰਦੇ,
ਤੀਆਂ ਲੱਗਦੀਆਂ ਸ਼ਾਮੀਂ ਸੀ।
ਕੱਚੇ ਪੁਲ ਤੋਂ ਛਾਲਾਂ ਮਾਰਨ ਲਈ
ਹਰ ਕੋਈ ਭਰਦਾ ਹਾਮੀਂ ਸੀ।
ਸਵੇਰ ਝਟ ਸ਼ਾਮ ਹੋ ਜਾਂਦੀ,
ਜਿਉਂ ਦਿਨ ਪੋਹ ਤੇ ਮੱਘਰ ਦੇ।
ਵਿੱਚ ਪਾਣੀ ਦੇ ਕਰਦੇ ਕਲੋਲਾਂ,
ਸੀ ਬੜੇ ਨਜ਼ਾਰੇ ਘੱਗਰ ਦੇ।
ਪਰਾਲੀ ਨਾਲ ਅਸੀਂ ਹਵਾ ਸਾੜਤੀ,
ਖਾਦਾਂ ਦੇ ਨਾਲ ਧਰਤੀ।
ਫੈਕਟਰੀਆਂ ਵਾਲੇ ਕੈਮੀਕਲ ਨੇ,
ਸਾਫ਼ ਨਦੀ ਵੀ ਗੰਧਲੀ ਕਰਤੀ।
ਗੁਰੂ ਦੀ ਬਾਣੀ ਮਨੋਂ ਵਿਸਾਰੀ,
ਸਭ ਨੋਟਾਂ ਲਈ ਨੇ ਝਗੜ ਦੇ।
ਬੱਚਾ ਬੱਚਾ ਕਰੇ ਪੁਕਾਰ,
ਹੋਏ ਮਸਲੇ ਗੰਭੀਰ ਨੇ ਘੱਗਰ ਦੇ।
ਗੰਧਲਾ ਪਾਣੀ ਭੈੜਾ ਯਾਪੇ,
ਮੁਸ਼ਕ ਮਾਰੇ ਰਸਾਇਣਾਂ ਦੀ।
ਮੁਸ਼ਕੀ ਹਵਾ ਘਰਾਂ ਨੂੰ ਵਗਦੀ,
ਮੁਸ਼ਕਲ ਹੋ ਗਿਆ ਰਹਿਣਾ ਜੀ।
ਬਿਨਾਂ ਜ਼ੁਰਮ ਤੋਂ ਸਜਾ ਨੇ
ਕਟਦੇ,
ਲੋਕੀਂ ਨਾਲ ਟੱਬਰ ਦੇ
ਨੇਤਾ ਜੀ ਕੁੱਝ ਤਾਂ ਵਿਚਾਰੋ,
ਹੋਏ ਮਸਲੇ ਗੰਭੀਰ ਨੇ ਘੱਗਰ ਦੇ।
ਹਵਾ ਪ੍ਰਦੂਸ਼ਿਤ ਪਾਣੀ ਗੰਧਲਾ,
ਖ਼ਤਮ ਹੋਣ ਕਿਨਾਰੇ ਜੀ।
ਰੁੱਖ ਪੌਦੇ ਪੰਛੀ ਉੱਜੜੇ,
ਧਰਤੀ ਧਾਹਾਂ ਮਾਰੇ ਜੀ
ਕਿਉਂ ਕੁਦਰਤ ਨਾਲ ਪੰਗਾ ਲੈ ਕੇ,
&ਭਾਈ ਬਣ ਗਏ ਗੱਬਰ ਦੇ।
'ਹੇਮ' ਲੱਭਦਾ ਜੈ ਵੀਰੂ ਨੂੰ,
ਦਾਗ ਜੋ ਧੋ ਜਾਣ ਘੱਗਰ ਦੇ
ਹੋਏ ਮਸਲੇ ਗੰਭੀਰ ਨੇ ਘੱਗਰ ਦੇ।
ਹੋਏ ਮਸਲੇ ਗੰਭੀਰ ਨੇ ਘੱਗਰ ਦੇ।

ਹੇਮ ਰਾਜ
ਸਰਦੂਲਗੜ੍ਹ।
9417236231

Aarti dhillon

This news is Content Editor Aarti dhillon