ਇਕ ਦਫਾ ਮੇਰੀ ਓ !
Thursday, May 30, 2019 - 12:37 PM (IST)

ਇਕ ਦਫਾ ਮੇਰੀ ਓ !
ਮੇਰੇ ਨਾਲ਼ ਲੜਕੇ ਗੁੱਸੇ ਚ ਕਹਿ
ਦਿੰਦੀ ਐੈ ।
ਕਿ “ ਪਰਵਿੰਦਰਾ ਚੰਗਾ ਹੁੰਦਾ !
ਜੇ ਮੇਰੇ ਕੋਲ਼ ਦਿਲ ਨਾ ਹੁੰਦਾ ।
ਓਸ ਦਿਲ ਦਾ ਤੂ ,
ਦਿਲਦਾਰ ਨਾ ਹੁੰਦਾ ।
ਤਾਂ ਤੇਰੇ ਚ ਐਨੀ ਜ਼ੁਰਰਤ ਨਾ
ਹੁੰਦੀ,
ਕਿ ਤੂ ਕੁੜੀ ਨੂੰ ਰਵਾਂ ਦਿੰਦਾ...!
ਸੱਚੀ !
ਬਹੁਤ ਚੰਗਾ ਹੁੰਦਾ ! ਜੇ ਮੇਰੇ
ਕੋਲ਼ ਦਿਲ ਨਾ ਹੰਦਾ ...।
(ਓਸਨੂੰ ਰੌਂਦਿਆ ਦੇਖ਼ ਭਾਈ ਮੇਰਾ
ਹਾਸਾ ਆ ਜਾਂਦਾ)
(ਹੱਸਦਿਆਂ ਹੱਸਦਿਆਂ ਮੈਂ ਵੀ
ਫੇਰ ਕੁੜੀ ਨੂੰ ਕਹਿ ਦਿੰਨਾ)
ਅਰਜ਼ ਹੈ
ਕਿ
ਜੇ ਦਿਲ ਨਾ ਹੁੰਦਾ, ਤਾਂ ਪਿਆਰ ਨਾ
ਹੁੰਦਾ |
ਨੀ ਸਭ ਦੁਸ਼ਮਣ ਹੁੰਦੇ,ਕੋਈ ਯਾਰ
ਨਾ ਹੁੰਦਾ |
੧) ਫੇਰ ਕੌਣ ਕਿਸੇ ਦਾ ਕੀ ਲੱਗਦਾ?
ਹਰ ਇੱਕ ਨੇ ਮਤਲਬੀ ਹੋਣਾ ਸੀ |
ਮਤਲਬ ਦੀ ਨਗਰੀ ਚ, ਮੈਂ ਵਫ਼ਾਦਾਰ
ਨਾ ਹੁੰਦਾ |
੨) ਨੀਵੀਂ ਪਾ ਕੇ ਕੋਲ਼ ਦੀ ਲੰਘ
ਜਾਂਦਾ, ਚਿਹਰਾ ਕਿਉਂ ਉਠਾਉਦਾਂ
ਵੱਲ ਤੇਰੇ |
ਸ਼ਿੰਗਾਰ ਬੇ-ਕਾਰ ਤੇਰਾ ਹੁੰਦਾ,
ਕਾਰਗਾਰ ਨਾ ਹੁੰਦਾ |
੩) ਅਲੈਗਜ਼ੈਂਡਰ ਦੀ ਜਨਮ ਤਰੀਕ
ਨੂੰ, ਜਨਮ ਹੋਇਆ,
ਮੇਰਾ ਜ਼ਜਬਾ ਸੀ ਦੁਨੀਆਂ ਜਿੱਤਣ
ਦਾ |
ਤੈਥੋਂ ਮਿਲੀਆਂ ਹਾਰਾਂ ਦਾ,
ਜੇ ਗਲ਼ ਹਾਰ ਨੀ ਹੁੰਦਾ |
੪) ਕੌਣ ਮੇਰੀ ਲੰਕਾ ਨੂੰ ਢਾਹ
ਜਾਂਦਾ ?
ਤੇਰੇ ਨਾਲ਼ ਜੇ ਬੁੱਕਲ਼ ਖੋਲ਼ਦਾ
ਨਾ |
ਮੈਂ ਰਾਵਣ ਕਿਸੇ ਤੋਂ, ਹਾਏ ਮਾਰ
ਨਾ ਹੁੰਦਾ |
੫) ਤੇਰੇ ਨੈਣਾਂ ਦੀ ਨਹਿਰ ਚ ਛਾਲ਼
ਲਾ ਕੇ, ਮੈਂ ਵਿਦਿਆ ਭੁੱਲ ਗਿਆ
ਤੈਰਨ ਦੀ |
ਕਰਨ ਆਲ਼ੀ ਕਾਹਤੋਂ ਹੁੰਦੀ, ਜੇ
ਅੱਧ-ਵਿਚਕਾਰ ਨਾ ਹੁੰਦਾ |
(ਮਹਾਂਭਾਰਤ ਦਾ ਕਿਰਦਾਰ)
੬) ਤੂੰ ਬੇ-ਸ਼ਰਮਾਂ ਦੇ ਮਹੱਲੇ
ਵਿੱਚ ਖੜ ਕੇ, ਹੁਣ ਬੋਲੀਆਂ
ਲਾਵੇਂ ਹੁਸਨ ਦੀਆਂ |
ਚਵੰਨੀ ਦਾ ਨਾ ਵਿਕਦਾ, ਜੇ ਮੈਂ
ਖ਼ਰੀਦਾਰ ਨਾ ਹੁੰਦਾ |
੭) ਮੈਂ ਵੀ ਵਫ਼ਾ ਕਮਾ ਲੈਂਦਾ,
ਖ਼ਹਿਸ਼ਾਂ ਕੰਟਰੋਲ ਚ ਰੱਖਦੀ ਜੇ,
ਐਕਟਿਵਾ ਦਾ ਸੁਪਨਾ, ਜੇ ਬਦਲ ਕੇ
ਕਾਰ ਨਾ ਹੁੰਦਾ |
੮) ਮੈਂ ਵੀ ਪੜ-ਕੇ, ਲਿਖ਼-ਕੇ ਜੇ,
ਕਿਸੇ ਕੰਮ-ਕਾਰ ਤੇ ਲੱਗ ਜਾਂਦਾ |
ਨੀ ! ' ਪਰਵਿੰਦਰ ' ਤੇਰੇ ਲਈ, ਹਾਏ
ਬੇ-ਕਾਰ ਨਾ ਹੁੰਦਾ |
੯) ਕੀ ਕਵੀ ਦਰਬਾਰਾਂ ਚ ਆਉਣਾ ਸੀ ?
ਤੇ ਕੀ ਕਰਨੀ ਸੀ ਸ਼ਾਅਰੀ ਮੈਂ ?
ਨੀ ਤੇਰੇ ਪਿਆਰ ਤੇ ਲਿਖਣ ਦਾ, ਜੇ
ਖੁਮਾਰ ਨਾ ਹੁੰਦਾ |
ਜੇ ਦਿਲ ਨਾ ਹੁੰਦਾ, ਤਾਂ ਪਿਆਰ ਨਾ
ਹੁੰਦਾ |
ਨੀ ਸਭ ਦੁਸ਼ਮਣ ਹੁੰਦੇ,ਕੋਈ ਯਾਰ
ਨਾ ਹੁੰਦਾ |
ਕਵੀ-ਪਰਵਿੰਦਰ
ਪਿੰਡ-ਖ਼ਾਨਪੁਰ
ਗੰਡਿਆਂ,ਜਿਲ੍ਹਾ ਪਟਿਆਲਾ ਮੋਬਾ.
99 1515 33 83
9915153383