ਔਰਤ ਪ੍ਰਤੀ ਸਮਾਜਿਕ ਤੇ ਧਾਰਮਿਕ ਨਜ਼ਰੀਏ ’ਤੇ ਇਕ ਸੰਖੇਪ ਝਾਤ

08/14/2020 6:02:07 PM

ਆਮ ਹੀ ਅਸੀਂ ਕਹਿੰਦੇ ਹਾਂ ਔਰਤ ਰੱਬ ਦਾ ਦੂਜਾ ਰੂਪ ਹੈ ਅਤੇ ਔਰਤ ਤੋਂ ਬਿਨਾਂ ਸੰਸਾਰ ਦੀ ਹੋਂਦ ਨਹੀਂ ਸੰਭਵ। ਇਹ ਗੱਲਾਂ ਬਿਲਕੁਲ ਸਹੀ ਹਨ ਪਰ ਇਸ ਔਰਤ ਨੂੰ ਆਪਣੀਆਂ ਨਜ਼ਰਾਂ ਵਿੱਚ ਸਮਾਜ ਕਿਸ ਤਰ੍ਹਾਂ ਦੇਖਦਾ ਹੈ? ਔਰਤ ਨੂੰ ਸਮਾਜ ਵਿੱਚ ਕੀ ਦਰਜਾ ਦਿੱਤਾ ਜਾਂਦਾ ਹੈ? ਆਓ ਅੱਜ ਆਪਾਂ ਸਿਰਫ ਇਸੇ ਹੀ ਵਿਸ਼ੇ ’ਤੇ ਕੁਝ ਸੰਖੇਪ ਗੱਲ ਕਰਨੀ ਹੈ ਕਿ ਸਾਡੇ ਸਮਾਜ ਵਿੱਚ ਔਰਤ ਲਈ ਧਾਰਮਿਕ ਤੇ ਸਮਾਜਿਕ ਕੀ ਵਿਚਾਰ ਨੇ? ਔਰਤ ਨੂੰ ਕਿਹੜੇ ਸ਼ਬਦਾਂ ਨਾਲ ਸਮਾਜ ਵਿੱਚ ਸੰਬੋਧਨ ਕੀਤਾ ਜਾਂਦਾ ਹੈ? ਇੰਨ੍ਹਾਂ ਦੀਆਂ ਕੁਝ ਕੁ ਉਦਾਹਰਣਾਂ ਸਮਾਜਿਕ, ਧਾਰਮਿਕ ਇਸਤਰੀ ਪਦਵੀ ਬਾਰੇ ਇਸ ਤਰ੍ਹਾਂ ਹਨ:

ਸਵੇਰੇ ਉੱਠਦੇ ਸਾਰ ਸਭ ਤੋਂ ਪਹਿਲਾਂ ਕਰੋ ਇਹ ਕੰਮ, ਫਿਰ ਹੋਣਗੇ ਕਈ ਫਾਇਦੇ

1. ਜਰਮਨ ਦਾ ‘ਆਇਨਗੋ’ - ਇਸਤਰੀ ਵਿੱਚ ਰੂਹ ਨਹੀਂ ਹੈ।
2. ਚੈਸਟਰ ਫੀਲਡ -ਇਸਤਰੀ ਪੈਦਾ ਕਰਨਾ ਕੁਦਰਤ ਦੀ ਮਜ਼ੇਦਾਰ ਗਲਤੀ ਹੈ।
3. ਸ਼ੰਕਰਚਾਰੀਆ - ਇਸਤਰੀ ਇਕ ਬੰਧਨ ਹੈ।
4. ਨੈਪੋਲੀਅਨ -ਇਸਤਰੀ ਇੱਕ ਧੋਖਾ ਹੈ।
5. ਸ਼ੈਕਸਪੀਅਰ -ਕਮਜ਼ੋਰੀ ਦਾ ਨਾਮ ਇਸਤਰੀ ਹੈ।
6. ਗੋਰਖ ਨਾਥ - ਬਘਿਆੜ ਤੇ ਕਈਆਂ ਨੇ ਇਸਤਰੀ ਦੀ ਤੁਲਨਾ ਪਸ਼ੂਆਂ ਨਾਲ ਕੀਤੀ ਹੈ।

ਜੇਕਰ ਤੁਹਾਡੇ ਵੀ ਪੈਰਾਂ ਵਿਚ ਹੁੰਦੀ ਹੈ ਸੋਜ, ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖੇ

7. ਦਿੰਗਬਰ ਜੈਨ ਦਾ ਕਹਿਣਾ ਹੈ ਕਿ ਔਰਤ ਸਾਰੀ ਉਮਰ ਭਗਤੀ ਕਰੇ ਤਾਂ ਵੀ ਉਸ ਨੂੰ ਮੁਕਤੀ ਨਹੀਂ ਮਿਲ ਸਕਦੀ। 
8. ਬੁੱਧ ਦੇ ਇਕ ਚੇਲੇ ਨੇ ਪੁੱਛਿਆ ਕੇ ਇਸਤਰੀ ਨਾਲ ਜੇਕਰ ਗੱਲ ਕਰਨੀ ਹੋਵੇ ਤਾਂ ਕਿਵੇਂ ਕਰਨੀ ਚਾਹੀਦੀ ਹੈ ਤਾਂ ਬੁੱਧ ਨੇ ਕਿਹਾ ਕਿ ਗੱਲ ਨਾ ਕਰੋ। ਜੇ ਜ਼ਰੂਰੀ ਗੱਲ ਕਰਨੀ ਪਵੇ ਤਾਂ ਏਨਾ ਕੁ ਦੂਰ ਖਲ੍ਹੋ ਜਾਵੋ ਕਿ ਉਸ ਦਾ ਪਰਛਾਵਾਂ ਵੀ ਤੁਹਾਡੇ ’ਤੇ ਨਾ ਪਵੇ।
9. ਮੰਨੂ ਨੇ ਤਾਂ ਇੱਥੋ ਤੱਕ ਕਿਹਾ ਕਿ ਇਸਤਰੀ ਨੂੰ ਬਚਪਨ ਵਿੱਚ ਮਾਪੇ, ਜਵਾਨੀ ਵਿੱਚ ਪਤੀ ਤੇ ਬੁਢਾਪੇ ਵਿੱਚ ਬੱਚਿਆਂ ਦੇ ਅਧਿਕਾਰ ਹੇਠ ਰਹਿਣਾ ਚਾਹੀਦਾ ਹੈ।

ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਵੀ ਕਰਦੇ ਹੋ ਸੈਰ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਕੀਥ’ ਲਿਖਦਾ ਹੈ ਕਿ ਸਭ ਧਰਮਾਂ ਨੇ ਇਸਤਰੀ ਨਾਲ ਧੱਕਾ ਕੀਤਾ ਹੈ ਪਰ ਜੋ ਧੱਕਾ ਇਸਤਰੀ ਨਾਲ ਬ੍ਰਾਹਮਣ ਨੇ ਕੀਤਾ ਹੋਰ ਕਿਸੇ ਨੇ ਨਹੀਂ ਕੀਤਾ। 

ਇਸ ਤਰ੍ਹਾਂ ਹੋਰ ਵੀ ਕਈ ਵਿਚਾਰ ਹਨ। ਇਸ ਤਰ੍ਹਾਂ ਦੇ ਕਿਰਦਾਰ ਅਤੇ ਵਿਚਾਰ ਇਸਤਰੀ ਨੂੰ ਸਮਾਜ ਵਿਚ ਆਪਣੀ ਮੱਤ ਨਾਲ ਨੀਵਾਂ ਦਿਖਾਉਂਦੇ ਹਨ। ਪਰ ਕੁਝ ਵਿਚਾਰ ਇਸ ਤੋਂ ਚੰਗੇ ਵੀ ਹਨ, ਜੋ ਇਸਤਰੀ ਦਾ ਕਿਰਦਾਰ ਸਮਾਜ ਵਿੱਚ ਉੱਚਾ ਚੁੱਕਦੇ ਹਨ। ਔਰਤ ਨੂੰ ਸਮਾਜਿਕ ਸਰੋਕਾਰਾਂ ਵਿੱਚ ਬਰਬਾਰਾਂ ਦੀ ਭਾਗੀਦਾਰ ਵੀ ਮੰਨਦੇ ਹਨ। ਔਰਤ ਨੂੰ ਜੇਕਰ ਸਭ ਤੋਂ ਪਹਿਲਾਂ ਸਤਿਕਾਰ ਨਾਲ ਨਿਵਾਜਿਆ ਹੈ ਤਾਂ ਉਹ ਹੈ ਸ੍ਰੀ ਗੁਰੂ ਨਾਨਕ ਦੇਵ ਜੀ, ਜਿੰਨ੍ਹਾਂ ਨੇ ਇਸਤਰੀ ਨੂੰ ਸਿਰ ਦਾ ਤਾਜ ਦੱਸਿਆ ।

ਗੁੜ ਜਾਂ ਖੰਡ, ਜਾਣੋ ਦੋਵਾਂ ’ਚੋਂ ਕਿਸ ਦੀ ਵਰਤੋਂ ਕਰਨ ਨਾਲ ਘੱਟ ਹੁੰਦਾ ਹੈ ‘ਭਾਰ’

ਗੁਰਮਿਤ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਆਸਾ ਕੀ ਵਾਰ ਵਿੱਚ ਹਰ ਰੋਜ਼ ਸ਼ਬਦ ਸੁਣਦੇ ਪੜ੍ਹਦੇ ਹਾਂ। 
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।। 

ਸਿੱਖ ਧਰਮ ਨੇ ਇਸਤਰੀ ਨੂੰ ਏਨਾ ਮਹਾਨ ਦਰਜਾ ਦਿੱਤਾ ਹੈ ਜਿਸ ਦੀ ਮਿਸਾਲ ਸੰਸਾਰ ਭਰ ਵਿੱਚ ਨਹੀਂ ਮਿਲਦੀ। ਕਿਸੇ ਨੇ ਸਹੀ ਕਿਹਾ ਹੈ ਕਿ ਜੇਕਰ ਕਿਸੇ ਕੌਮ ਨੇ ਤਰੱਕੀ ਦੀਆਂ ਸਿਖਰਾਂ ’ਤੇ ਪਹੁੰਚਣਾ ਹੋਵੇ, ਉਸ ਕੌਮ ਦੀਆਂ ਇਸਤਰੀਆਂ ਵਿੱਚ ਚੰਗੀਆਂ ਖੂਬੀਆਂ ਭਰ ਦਿਉ। ਸਿੱਖ ਇਤਿਹਾਸ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ। ਅੱਜ ਕਲ ਕੁਝ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਹੈ। ਜਿਸ ਕਰਕੇ ਸਮਾਜ ਦੇ ਲਈ ਲੋਕਾਂ ਦਾ ਤੇ ਧਾਰਮਿਕ ਲੋਕਾਂ ਦਾ ਨਜ਼ਰੀਆਂ ਔਰਤ ਲਈ ਪਹਿਲਾਂ ਵਾਲਾ ਹੀ ਹੈ। ਔਰਤ ਉੱਤੇ ਅੱਜ ਬਹੁਤ ਤਸ਼ਦੱਦ ਹੋ ਰਹੇ ਹਨ। ਹਰ ਵਰਗ ਵਿੱਚ ਔਰਤ ਦਾ ਸ਼ੋਸਣ ਹੋ ਰਿਹਾ ਹੈ। ਔਰਤਾਂ ਨਾਲ ਹਰ ਰੋਜ਼ ਬਲਾਤਕਾਰ ਹੋਣ ਦੀਆਂ ਘਟਨਾਵਾਂ, ਤੇਜ਼ਾਬ ਸੁੱਟਣ ਦੀਆਂ ਖਬਰਾਂ, ਛੇੜ-ਛਾੜ ਦੇ ਹਜ਼ਾਰਾਂ ਮਾਮਲੇ ਆਦਿ ਸਾਹਮਣੇ ਆ ਰਹੇ ਹਨ। ਔਰਤ ਨੂੰ ਅੱਜ ਵੀ ਕਈ ਲੋਕ ਆਪਣੀ ਗੁਲਾਮ ਸਮਝਦੇ ਹਨ, ਜੋ ਸਾਡੀ ਘਟੀਆਂ, ਨੀਵੀ ਪੱਧਰ ਦੀ ਸੋਚ ਅਤੇ ਕਮਜ਼ੋਰ ਮਾਨਸਿਕਤਾ ਦੀ ਦੇਣ ਹੈ।

ਆਓ ਅਸੀਂ ਔਰਤ ਪ੍ਰਤੀ ਜਾਗਰੂਕ ਹੋਈਏ, ਪੁਰਾਣੀ ਸੋਚ ਨੂੰ ਦਿਮਾਗ ਵਿੱਚੋਂ ਬਾਹਰ ਕੱਢ ਕੇ ਅਮਲੀ ਰੂਪ ਵਿੱਚ ਔਰਤ ਨੂੰ ਉੱਚ ਦਰਜਾ ਦੇਈਏ। ਸਮਾਜ ਵਿਚ ਔਰਤ ਦੇ ਨਜ਼ਰੀਏ ਨੂੰ ਬਦਲੀਏ।

( ਸੁੱਖੀ ਕੌਰ ਸਮਾਲਸਰ )
ਮੋਬਾ - 77107-70318


rajwinder kaur

Content Editor

Related News