ਮੌਤ ਦਾ ਖ਼ੌਫ਼

05/04/2020 4:16:24 PM

ਗੁਰਬਾਜ ਸਿੰਘ
ਫ਼ੋਨ 7494887787


ਦੁਨੀਆ ਦੀ ਕਿਸੇ ਵੀ ਭਾਸ਼ਾ ਦਾ ਸਭ ਤੋਂ ਖ਼ੌਫ਼ਨਾਕ ਸ਼ਬਦ ਹੈ ਮੌਤ ! ਮੌਤ ਦਾ ਨਾਮ ਸੁਣਦਿਆਂ ਹਰ ਇਨਸਾਨ ਨੂੰ ਕੰਬਨੀ ਜਿਹੀ ਛਿੜ ਜਾਂਦੀ ਹੈ। ਇਨਸਾਨ ਇਸ ਤੋਂ ਬਚਣ ਲਈ ਹਰ ਸੰਭਵ ਯਤਨ ਕਰਦਾ ਹੈ। ਹਰ ਮਨੁੱਖ ਦਾ ਜਨਮ ਸਿਰਫ ਮਾਂ ਦੇ ਗਰਭ ਵਿਚੋਂ ਹੀ ਹੁੰਦਾ ਹੈ ਅਤੇ ਹਰ ਇਕ ਨੂੰ ਮੌਤ ਵੱਖ-ਵੱਖ ਬਹਾਨਿਆਂ ਨਾਲ ਆਉਂਦੀ ਹੈ! ਅੱਜ ਕੱਲ ਮੌਤ ਦਾ ਜ਼ਿਆਦਾ ਡਰ ਕੋਰੋਨਾ ਵਾਇਰਸ ਨਾਲ ਆਉਣ ਦਾ ਹੈ, ਕਿਉਂਕਿ ਇਸ ਕੋਰੋਨਾ ਵਾਇਰਸ ਨੇ ਚੀਨ ਤੋਂ ਬਾਅਦ ਇਟਲੀ, ਸਪੇਨ, ਇਰਾਨ, ਫਰਾਂਸ, ਇੰਗਲੈਂਡ ਅਤੇ ਅਮਰੀਕਾ ਵਰਗੇ ਦੇਸ਼ਾਂ ਨੂੰ ਘੇਰਾ ਪਾ ਲਿਆ ਹੈ। ਇਹ ਵਾਇਰਸ ਅੱਜ ਤੋਂ ਪਹਿਲਾ ਭਾਰਤ ਵਿਚ ਤਿੰਨ ਸੌ ਅਤੇ ਸੰਸਾਰ ਭਰ ਵਿਚ ਇਕ ਲੱਖ ਚੌਦਾਂ ਹਜ਼ਾਰ ਜ਼ਿੰਦਗੀਆਂ ਨੂੰ ਨਿਗਲ ਚੁੱਕਾਂ ਹੈ ! ਹਰ ਕੋਈ ਸਲਾਹ ਦੇ ਰਿਹਾ ਹੈ ਬਾਰ-ਬਾਰ ਹੱਥ ਧੋਵੋ, ਬੀਮਾਰ ਦੇ ਨਜ਼ਦੀਕ ਨਾਂ ਜਾਓ, ਸ਼ੋਸ਼ਲ ਦੂਰੀ ਬਣਾ ਕੇ ਰੱਖੋ, ਕਸਰਤ ਕਰੋ ਆਦਿ ! ਵਾਇਰਸ ਆਉਂਦੇ ਜਾਂਦੇ ਰਹਿੰਦੇ ਹਨ।

ਵੈਸੇ ਹੀ ਬੀਮਾਰ ਬੰਦੇ ਤੋਂ ਦੂਰੀ ਅਤੇ ਸਫਾਈ ਰੱਖਣੀ ਜ਼ਰੂਰੀ ਹੈ ਪਰ 90% ਆਉਣ ਵਾਲੀ ਮੌਤ ਨੂੰ ਬਹਾਨੇ ਦੀ ਜ਼ਰੂਰਤ ਹੁੰਦੀ ਹੈ। ਤੰਦਰੁਸਤ ਬੰਦਿਆਂ ਨੂੰ ਵੀ ਵਾਇਰਸ ਆਉਂਦੇ ਰਹਿੰਦੇ ਹਨ ਪਰ ਜਿਸ ਮਨੁੱਖ ਦੇ ਸ਼ਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸ਼ਮਤਾਂ ਸਹੀ ਹੁੰਦੀ ਹੈ ਅਤੇ ਉਹ ਠੀਕ ਹੋ ਜਾਂਦੇ ਹਨ। ਕੁਝ ਲੋਕ ਲਾਪਰਵਾਹੀ ਦੇ ਕਾਰਨ ਮੌਤ ਦੀ ਭੇਟ ਚੜ੍ਹ ਜਾਂਦੇ ਹਨ। ਪੂਰੀ ਦੁਨੀਆਂ ਵਿਚ ਹਰ ਰੋਜ਼ ਲੱਗਭਗ ਇਕ ਲੱਖ ਪੱਚੀ ਹਜ਼ਾਰ ਲੋਕ ਮਰਦੇ ਹਨ, ਜਿਨ੍ਹਾਂ ਵਿਚੋਂ ਇਕ ਲੱਖ ਲੋਕ ਕੁਦਰਤੀ ਕਾਰਨਾਂ ਕਰਕੇ ਅਤੇ ਪੱਚੀ ਹਜ਼ਾਰ ਐਕਸੀਡੈਂਟ, ਆਤਮ-ਹੱਤਿਆ ਜਾਂ ਹੋਰ ਕਾਰਨਾਂ ਨਾਲ ਮਰਦੇ ਹਨ! ਮੌਤ ਤੋਂ ਬਚਣ ਲਈ ਇਨਸਾਨ ਅੱਛਾ ਹਾਸਪਤਾਲ, ਵੱਡੇ ਤੋਂ ਵੱਡਾ ਡਾਕਟਰ ਅਤੇ ਪੈਸਾ ਪਾਣੀ ਤਰ੍ਹਾਂ ਵਹਾ ਦਿੰਦਾ ਹੈ। ਆਪਣੇ-ਆਪਣੇ ਧਰਮ ਅਨੁਸਾਰ ਅਰਦਾਸ ਕਰਦਾ ਹੈ। ਮਨੁੱਖ ਦੁੱਖ ਤੋਂ ਉਨ੍ਹਾਂ ਨਹੀਂ ਡਰਦਾ, ਜਿੰਨਾਂ ਮੌਤ ਤੋਂ ਡਰਦਾ ਹੈ।

ਪੜ੍ਹੋ ਇਹ ਵੀ ਖਬਰ - ਜਾਣੋ ਬਿਨਾਂ ਲੱਛਣਾਂ ਵਾਲਾ ਕੋਰੋਨਾ ਵਾਇਰਸ ਕਿੰਨਾ ਕੁ ਹੈ ‘ਖਤਰਨਾਕ’ (ਵੀਡੀਓ) 

ਪੜ੍ਹੋ ਇਹ ਵੀ ਖਬਰ - ਦਿਲ ਹੈ ਕਿ ਮਾਨਤਾ ਨਹੀਂ : ‘ਗਰਾਊਂਡ ਜ਼ੀਰੋ ਵਿਚ ਦਿਲ’

ਪੜ੍ਹੋ ਇਹ ਵੀ ਖਬਰ - ਸਾਹਿਤਨਾਮਾ : ‘ਮੈਨੂੰ ਪੰਜਾਬੀ ਕਿਉਂ ਚੰਗੀ ਲੱਗਦੀ ਹੈ’ 

ਗਰੀਬੀ, ਬੀਮਾਰੀ, ਵਿਛੋੜਾ ਸਭ ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਪਰ ਮੌਤ ਤਾਂ ਇਕ ਵਾਰ ਆ ਗਈ, ਸਭ ਕੁਝ ਖਤਮ !ਮੌਤ ਦੇ ਇਕੋ ਵਾਰ ਨਾਲ ਉਸ ਦੀਆਂ ਆਸਾ, ਉਮੀਦਾਂ, ਮਨਸੂਬੇ, ਖੁਸ਼ੀਆਂ, ਚਾਅ ਸਭ ਕੁਝ ਖਤਮ ਹੋ ਜਾਂਦਾ ਹੈ। ਲੱਖਾਂ ਯਤਨ ਕਰਨ ਦੇ ਬਾਵਜੂਦ ਵੀ ਮੌਤ ਤੋਂ ਬਚਿਆ ਨਹੀਂ ਜਾ ਸਕਦਾ। ਸਾਰੇ ਧਰਮ ਇਸ ਸਚਾਈ ਨੂੰ ਮੰਨਦੇ ਹਨ ਕਿ ਮੌਤ ਦਾ ਸਮਾਂ ਸਥਾਨ ਤੇ ਤਰੀਕਾਂ ਨਿਸ਼ਚਿਤ ਹੈ।

ਅੱਖਾਂ ਅੱਗੇ ਦੁਸ਼ਮਣ ਤੁਰ ਗਏ, ਅੱਖਾਂ ਅੱਗੇ ਸੱਜਣ !
ਦੁਸ਼ਮਣ ਜਾਵੇ ਤਾਂ ਭਿੱਜਣ ਅੱਖਾਂ, ਦੋਸਤ ਜਾਵੇ ਤਾਂ ਵੱਗਣ !
ਅੱਖੀਂ ਦੇਖ ਦੋਵਾਂ ਨੂੰ ਜਾਂਦੇ, ਫਿਰ ਵੀ ਕੁਝ ਨਾਂ ਸਿੱਖਣ !
ਸਦਾ ਰਹਿਣ ਦੇ ਖ਼ੁਆਬ ਦੇਖਣੇ, ਫਿਰ ਵੀ ਲੋਕ ਨਾਂ ਛੱਡਣ !

ਪਵਿੱਤਰ ਗੁਰਬਾਣੀ ਵਿਚ ਵਾਕ ਆਉਂਦਾ ਹੈ ਕੌਣ ਮੂਆਂ ! ਮਨੁੱਖੀ ਸ਼ਰੀਰ ਪੰਜ ਤੱਤਾਂ ਦਾ ਬਣਿਆ ਸੀ, ਹਵਾਂ- ਹਵਾਂ ਨਾਲ, ਪਾਣੀ-ਪਾਣੀ ਨਾਲ, ਅੱਗ-ਅੱਗ ਨਾਲ, ਅਕਾਸ਼-ਅਕਾਸ਼ ਨਾਲ, ਮਿੱਟੀ-ਮਿੱਟੀ ਨਾਲ ਮਿਲ ਗਈ। ਆਤਮਾਂ ਜੋ ਰੱਬੀ ਜੋਤ ਦਾ ਅੰਸ਼ ਸੀ ਉਹ ਪ੍ਰਮਾਤਮਾਂ ਨਾਲ ਜਾ ਮਿਲੀ, ਮਰਿਆ ਤਾਂ ਕੋਈ ਵੀ ਨਹੀਂ ! ਫਿਰ ਅਸੀਂ ਮੌਤ ਤੋਂ ਇੰਨਾਂ ਕਿਉਂ ਡਰੀਏ!

ਸਾਰੇ ਧਰਮ ਮੌਤ ਨੂੰ ਯਾਦ ਰੱਖਣ ਲਈ ਕਹਿੰਦੇ ਹਨ ਤਾਂ ਕਿ ਅਸੀਂ ਪਰਮਾਤਮਾਂ ਨੂੰ ਯਾਦ ਕਰੀਏ, ਨੇਕੀ ਦੇ ਰਸਤੇ ਤੇ ਚੱਲੀਏ। ਜਿੰਨਾਂ ਚਿਰ ਜ਼ਿੰਦਗੀ ਹੈ ਕਿਉਂ ਨਾ ਆਪਣਾ ਹਰ ਪਲ ਇਸ ਦੁਨੀਆਂ ਨੂੰ ਬਿਹਤਰ ਬਣਾਉਣ ਲਈ ਸਮੱਰਪਤ ਕਰ ਦਿੱਤਾ ਜਾਵੇ। ਸਭ ਦਾ ਭਲਾ ਸੋਚੋ, ਜ਼ੁਲਮ ਅਤੇ ਅਨਿਆਏ ਖ਼ਿਲਾਫ਼ ਲੜੋ। ਇਕ ਸਾਰਥਿਕ ਜੀਵਨ ਜੀਉ, ਆਪਣੇ ਨੇਕ ਕੰਮਾਂ ਦੀਆਂ ਪੈੜਾਂ ਪਿੱਛੇ ਛੱਡ ਕੇ ਜਾਉ। ਮੌਤ ਨੂੰ ਜਿੱਤਣ ਦਾ ਇਹ ਹੀ ਤਰੀਕਾ ਹੈ।

ਬੰਦਿਆਂ ਪਾਣੀ ਦਾ ਤੂੰ ਬੁਲਬੁਲਾ ,ਤੇਰੀ ਕੀ ਔਕਾਤ !
ਜਿਸ ਘਰ ਮੌਜਾਂ ਮਾਣੀਆਂ,ਰਹਿਣ ਨਹੀਂ ਦਿੰਦੇ ਰਾਤ!

 

rajwinder kaur

This news is Content Editor rajwinder kaur