ਬਾਪੂ ਦਾ ਦਰਜਾ

09/12/2020 3:55:02 PM

ਰੱਬ ਵਰਗਾ ਬਾਪੂ ਦਾ ਦਰਜਾ 
ਦੇ ਸਕਦਾ ਨਾ ਕੋਈ ਬਾਪੂ ਦਾ ਕਰਜ਼ਾ ... 
ਝਿੜਕ ਦਿੰਦਾ ਪਰ 
ਪਿਆਰ ਵੀ ਬਾਪੂ ਬਹੁਤਾ ਆ ਕਰਦਾ 
ਅੰਦਰੋਂ ਅੰਦਰੀ ਦੁੱਖ ਆ ਜਰਦਾ 
ਫਿਰ ਵੀ ਹੱਸ ਕੇ ਗੱਲ ਆ ਕਰਦਾ 
ਰੱਬ ਵਰਗਾ ਬਾਪੂ ਦਾ ਦਰਜਾ 
ਦੇ ਸਕਦਾ ਨਾ ਕੋਈ ਬਾਪੂ ਦਾ ਕਰਜ਼ਾ .. 
ਰੀਝਾਂ ਸਬ ਪੂਰੀਆਂ ਆ ਕਰਦਾ 
ਕਿਸੇ ਚੀਜ਼ ਨੂੰ ਨਾ ਨਹੀਂ ਕਰਦਾ 
ਪੁੱਤ-ਪੁੱਤ ਕਹਿ ਕੇ ਗੱਲ ਆ ਕਰਦਾ 
ਬਾਪੂ ਬਿਨਾਂ ਨਾ ਪਲ ਵੀ ਸਰਦਾ 
ਰੱਬ ਵਰਗਾ ਬਾਪੂ ਦਾ ਦਰਜਾ 
ਦੇ ਸਕਦਾ ਨਾ ਕੋਈ ਬਾਪੂ ਦਾ ਕਰਜ਼ਾ.. 
ਬਾਪੂ ਜਿੰਨਾਂ ਨਾ ਕੋਈ ਧੀ ਦਾ ਕਰਦਾ 
ਹਰ ਨਖ਼ਰਾ ਧੀ ਦਾ ਆ ਚੱਕਦਾ 
ਜਾਣੋ ਵੱਧ ਉਹਨੂੰ ਧੀ ਪਿਆਰੀ 
ਮੋਹ ਬਹੁਤਾ ਧੀ ਨਾਲ ਆ ਕਰਦਾ
ਰੱਬ ਵਰਗਾ ਬਾਪੂ ਦਾ ਦਰਜਾ 
ਦੇ ਸਕਦਾ ਨਾ ਕੋਈ ਬਾਪੂ ਦਾ ਕਰਜ਼ਾ ..

ਦੀਕਸ਼ਾ ਅਰੋੜਾ 
ਮੋਗਾ (ਪੰਜਾਬ) 
+91 82888 77620


Shyna

Content Editor

Related News