ਕਿਸਾਨ ਨੂੰ ਗੈਰ ਮਿਆਰੀ ਬੀਜ ਵੇਚਣ ਵਾਲੀਆਂ ’ਤੇ ਬੀਜ ਐਕਟ ਅਨੁਸਾਰ ਹੋਵੇਗੀ ਕਾਰਵਾਈ

06/01/2020 12:41:01 PM

ਝੋਨੇ ਦੀਆਂ ਗੈਰ ਮਿਆਰੀ ਅਤੇ ਅਣਅਧਿਕਾਰਿਤ ਕਿਸਮਾਂ ਦਾ ਬੀਜ ਕਿਸਾਨਾਂ ਨੂੰ ਵੇਚਣ ਵਾਲਿਆ ’ਤੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜ਼ਿਲਾ ਪੱਧਰੀ ਟੀਮ ਵੱਲੋਂ ਅੱਜ ਕੀਤੀ ਕਾਰਵਾਈ ਦੇ ਸਬੰਧ ਵਿੱਚ ਬਲਾਕ ਸ਼ਾਹਕੋਟ ਵਿਖੇ ਹਿੰਦੋਸਤਾਨ ਸੀਡ ਸੈਂਟਰ ਦਾ ਲਾਈਸੈਂਸ ਮੁੱਅਤਲ ਕਰ ਦਿੱਤਾ ਗਿਆ ਹੈ। ਮਥੂਰਾ ਦਾਸ ਦੀਨਾ ਨਾਥ, ਸ਼ਾਹਕੋਟ ਬੀਜ ਵਿਕਰੀ ਕਰਨ ਵਾਲੀ ਫਰਮ ਦਾ ਬੀਜ ਲਾਈਸੈਂਸ ਰੱਦ ਕੀਤਾ ਗਿਆ ਹੈ। ਡਾ. ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਦੇ ਕੁੱਝ ਕਿਸਾਨਾਂ ਵੱਲੋਂ ਝੋਨੇ ਦੀਆਂ ਪੀ. ਆਰ. 128 ਅਤੇ ਪੀ. ਆਰ. 129 ਕਿਸਮਾਂ ਦਾ ਬੀਜ ਬਰਾੜ ਸੀਡ ਫਾਰਮ ਲੁਧਿਆਣੇ ਪਾਸੋ ਖਰੀਦ ਕਰਨ ਬਾਰੇ ਦੱਸਿਆ ਗਿਆ ਹੈ। ਇੱਕ ਕਿਸਾਨ ਵੱਲੋਂ ਅਜਿਹੇ ਬੀਜ ਦੀ ਖਰੀਦ ਸ਼ਾਹਕੋਟ ਤੋਂ ਦਰਸਾਈ ਫਰਮ ਪਾਸੋਂ ਕਰਨ ਸਬੰਧੀ ਦੱਸਿਆ ਗਿਆ ਹੈ, ਜਿਸ ਦੇ ਸਬੰਧ ਵਿੱਚ ਕਾਰਵਾਈ ਕਰਦਿਆ ਸਬੰਧਤ ਫਰਮਾਂ ਦੇ ਲਾਇਸੈਂਸ ਰੱਦ ਅਤੇ ਮੁਅਤਲ ਕੀਤੇ ਗਏ ਹਨ। 

ਡਾ. ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏੇ ਕਿਹਾ ਹੈ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਮਹਿਕਮੇ ਵੱਲੋਂ ਹਮੇਸ਼ਾਂ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਗਈਆਂ ਕਿਸਮਾਂ ਦੇ ਤਸਦੀਕਸ਼ੁਦਾ ਬੀਜ ਦੀ ਬਿਜਾਈ ਕਰਨ ਲਈ ਹੀ ਕਿਹਾ ਜਾਂਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਹਿਕਮੇ ਵੱਲੋਂ ਤਾਲਾਬੰਦੀ ਅਤੇ ਕਰਫਿਊ ਦੇ ਹਾਲਤਾ ਵਿੱਚ ਵੀ ਕਿਸਾਨਾਂ ਨੂੰ ਵੱਖ-ਵੱਖ ਮੀਡੀਆ, ਵਾਟਸੈਪ ਗਰੁੱਪਾਂ ਅਤੇ ਪਿੰਡਾਂ ਦੇ ਸਪੀਕਰਾਂ ਰਾਹੀਂ ਜਾਣਕਾਰੀ ਦਿੱਤੀ ਜਾਂਦੀ ਰਹੀ ਹੈ। ਡਾ. ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਤੋਂ ਪਹਿਲਾਂ ਖੇਤੀਬਾੜੀ ਮਹਿਕਮੇ ਵੱਲੋਂ ਜ਼ਿਲ੍ਹਾ ਭਰ ਦੇ ਸਮੂਹ ਬੀਜ ਵਿਕਰੇਤਾਵਾਂ ਦੀ ਜ਼ਿਲੇ ਅਧੀਨ ਵੱਖ-ਵੱਖ ਟੀਮਾਂ ਬਣਾਉਂਦੇ ਹੋਏ ਚੈਕਿੰਗ ਵੀ ਕਰਵਾਈ ਗਈ ਸੀ।

PunjabKesari

ਇਸ ਚੈਕਿੰਗ ਰਿਪੋਰਟ ਅਨੁਸਾਰ ਅਣ ਅਧਿਕਾਰਿਤ ਪੀ.ਆਰ. 128 ਅਤੇ ਪੀ.ਆਰ. 129 ਕਿਸਮਾ ਦਾ ਬੀਜ ਜ਼ਿਲ੍ਹੇ ਦੇ ਕਿਸੇ ਵੀ ਬੀਜ ਵਿਕਰੇਤਾ ਕੋਲ ਪ੍ਰਾਪਤ ਨਹੀਂ ਹੋਇਆ ਸੀ ਅਤੇ ਇਸ ਸਬੰਧੀ ਸਮੂਹ ਬਲਾਕਾਂ ਵਿੱਚ ਹੁਣ ਫਿਰ ਵੱਖ-ਵੱਖ ਟੀਮਾਂ ਰਾਹੀਂ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਗੈਰ ਮਿਆਰੀ ਅਤੇ ਅਣਅਧਿਕਾਰਿਤ ਬੀਜ, ਖਾਦ ਅਤੇ ਦਵਾਈ ਵੇਚਣ ਵਾਲੀਆਂ ’ਤੇ ਕੁਅਲਟੀ ਕੰਟਰੋਲ ਐਕਟ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਗੈਰ ਮਿਆਰੀ ਬੀਜ ਜਾਂ ਗੈਰ ਪ੍ਰਮਾਨਿਤ ਕਿਸਮਾਂ ਦੇ ਬੀਜ ਬਾਰੇ ਕੋਈ ਸ਼ੱਕ ਹੋਵੇ ਤਾਂ ਤੁਰੰਤ ਖੇਤੀਬਾੜੀ ਵਿਭਾਗ ਨੂੰ ਸਬੂਤਾਂ ਸਮੇਤ ਲਿਖਤੀ ਸ਼ਿਕਾਇਤ ਕਰਨ ਅਤੇ ਵਿਭਾਗ ਵੱਲੋਂ ਸਬੰਧਤਾਂ ਖਿਲਾਫ ਸੀਡ ਐਕਟ ਅਨੁਸਾਰ ਢੁਕਵੀਂ ਕਾਰਵਾਈ ਕੀਤੀ ਜਾਵੇਗੀ।

ਡਾ. ਨਰੇਸ਼ ਕੁਮਾਰ ਗੁਲਾਟੀ
ਸੰਪਰਕ ਅਫਸਰ ਕਮ ਖੇਤੀਬਾੜੀ ਅਫਸਰ
 ਜਲੰਧਰ 


rajwinder kaur

Content Editor

Related News