ਹਰ ਕੋਈ ਕਰਦਾ ਪੈਸਾ ਪੈਸਾ

07/16/2019 4:11:26 PM

ਹਰ ਕੋਈ ਕਰਦਾ ਪੈਸਾ ਪੈਸਾ
ਹਮ ਬੀ ਬਣਜੇ ਨੇਤਾ ਜੈਸਾ
ਆਇਆ ਏ ਜ਼ਮਾਨਾ ਕੈਸਾ
ਭਾਲਦਾ ਫਿਰੇ ਬੰਦਾਂ ਕੈਸ਼ ਆ
ਆਪਾ ਤਾਂ ਕਹੇ ਕਰਨੀ ਐਸ਼ ਆ
ਆਪਣੀ ਤਾਂ ਇਹੋ ਫਰਮਾਇਸ਼ ਆ
ਸਭ ਦੀ ਹੁੰਦੀ ਇਹੀ ਬਹਿਸ ਆ
ਘਰ 2 ਦੇ ਵਿੱਚ ਪਿਆ ਕਲੇਸ਼ ਆ
ਨਵਾਂ ਸੀਨ ਰੋਜ਼ ਹੁੰਦਾ ਪੇਸ਼ ਆ
ਭਾਵੇਂ ਦੇਸ਼ ਭਾਵੇਂ ਪ੍ਰਦੇਸ਼ ਆ
ਸੁਖਚੈਨ, ਲਾਈ ਪੂਰੀ ਰੇਸ਼ ਆ
ਇਹੀ ਦੇਸ਼ ਤੇ ਇਹੀ ਭੇਸ ਆ
ਮੇਰੇ ਮਨ ਨੂੰ ਪਹੁੰਚੀ ਠੇਸ ਆ
ਕਿਸੇ ਨੂੰ ਕੀ ਉਪਦੇਸ਼ ਆ
ਹਰ ਥਾਂ ਚੱਲੇ ਇਹੀ ਕਲੇਸ ਆ

ਸੁਖਚੈਨ ਸਿੰਘ, ਠੱਠੀ ਭਾਈ , (ਯੂ.ਏ.ਈ.)
00971527632924

Aarti dhillon

This news is Content Editor Aarti dhillon