ਸਰਕਾਰ ’ਚ ਅਪਰਾਧੀਆਂ ਅਤੇ ਮਾਫੀਆ ਨੂੰ ਦਿੱਤੀ ਜਾ ਰਹੀ ਹੈ ਸੁਰੱਖਿਆ: ਅਭੈ ਸਿੰਘ

06/28/2020 5:03:42 PM

ਸਿਰਸਾ (ਸਤੀਸ਼ ਬਾਂਸਲ) - ਇਨੈਲੋ ਦੇ ਜਨਰਲ ਸਕੱਤਰ ਅਤੇ ਏਲਨਾਬਾਦ ਤੋਂ ਵਿਧਾਇਕ ਚੌਧਰੀ ਅਭੈ ਸਿੰਘ ਚੌਟਾਲਾ ਨੇ ਕਿਹਾ ਹੈ ਕਿ ਰਾਜ ਦੀ ਭਾਜਪਾ-ਜੇਜੇਪੀ ਗੱਠਜੋੜ ਸਰਕਾਰ ਵਿਚ ਅਪਰਾਧੀਆਂ ਨੂੰ ਸੁਰੱਖਿਆ ਮਿਲ ਰਹੀ ਹੈ। ਸਰਕਾਰ ਵਿਚ ਬੈਠੇ ਲੋਕ ਸ਼ਰਾਬ ਮਾਫੀਆ, ਬਲਾਤਕਾਰੀਆਂ, ਨਸ਼ਾ ਤਸਕਰਾਂ, ਕਿਸਾਨਾਂ ਨੂੰ ਲੁੱਟਣ ਵਾਲੇ ਨੂੰ ਸੁਰੱਖਿਆ ਦੇ ਰਹੇ ਹਨ। ਇਹ ਸਰਕਾਰ ਸੱਤਾ ਦੀ ਦੁਰਵਰਤੋਂ ਕਰ ਰਹੀ ਹੈ, ਜੋ ਰਾਜ ਦੇ ਹਿੱਤ ਵਿੱਚ ਨਹੀਂ ਹੈ। ਜੇ ਸਰਕਾਰ ਆਪਣੇ ਕੰਮਕਾਜ ਵਿਚ ਸੁਧਾਰ ਨਹੀਂ ਕਰਦੀ ਤਾਂ ਇਕ ਦਿਨ ਅਜਿਹਾ ਆਵੇਗਾ ਕਿ ਪੁਲਸ ਖੜ੍ਹੀ ਦੇਖਦੀ ਰਹੇਗੀ ਅਤੇ ਰਾਜ ਦੇ ਲੋਕ ਸੱਤਾ ਵਿਚ ਬੈਠੇ ਲੋਕਾਂ ਨੂੰ ਸ਼ਰੇਆਮ ਕੁੱਟਣਗੇ। ਉਹ ਅੱਜ ਡੱਬਵਾਲੀ  ਹਲਕੇ ਦੇ ਪਿੰਡ ਤੇਜਾਖੇੜਾ ਵਿਖੇ ਆਪਣੇ ਫਾਰਮ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਦੋ ਸਾਲਾਂ ਦੀ ਮੰਦੀ ਤੋਂ ਬਾਅਦ ਮੁੜ ਰਾਹਤ ਮਹਿਸੂਸ ਕਰਨ ਲੱਗੇ ਬਾਸਮਤੀ ਦੇ ‘ਐਕਸਪੋਰਟਰ’ ਤੇ ‘ਉਤਪਾਦਕ’

ਅਭੈ ਸਿੰਘ ਨੇ ਕਿਹਾ ਕਿ ਜਦੋਂ ਤੋਂ ਕੋਰੋਨਾ ਮਹਾਮਾਰੀ ਨੇ ਸਾਡੇ ਦੇਸ਼ ਵਿੱਚ ਕਦਮ ਰੱਖਿਆ ਹੈ, ਹਰਿਆਣਾ ਸਰਕਾਰ ਨੇ ਉਦੋਂ ਤੋਂ ਲੈਕੇ ਹੁਣ ਤਕ ਬੀਮਾਰੀ ਨਾਲ ਕਿਵੇਂ ਲੜਿਆ ਜਾਏ ਦੀ ਥਾਂ ਲੋਕਾਂ ਨੂੰ ਕਿਵੇਂ ਪ੍ਰੇਸ਼ਾਨ ਕੀਤਾ ਜਾਵੇ, ਇਸ ਲਈ ਨੀਤੀਆਂ ਬਣਾ ਰਹੀ ਹੈ। ਅੱਜ ਸੂਬੇ ਦਾ ਹਰ ਵਿਅਕਤੀ ਦੁਖੀ ਹੈ। ਜਿੱਥੇ ਲੋਕ ਦੁਖੀ ਹੋਏ ਵੱਖ-ਵੱਖ ਮਾਫੀਆ ਖੜ੍ਹੇ ਹੋ ਗਏ। ਸਰਕਾਰ ਨੇ ਉਨ੍ਹਾਂ ਮਾਫੀਆ ਨੂੰ ਰੋਕਣ ਦੀ ਥਾਂ ਉਨ੍ਹਾਂ ਦੀ ਸੁਰੱਖਿਆ ਲਈ ਕੰਮ ਕੀਤਾ। ਰਾਜ ਵਿਚ ਕਾਨੂੰਨ ਵਿਵਸਥਾ ਦੀਵਾਲਾ ਪਿਟ ਗਿਆ ਹੈ। ਇਨੈਲੋ ਨੇਤਾ ਨੇ ਕਿਹਾ ਕਿ ਜਦੋਂ ਅਨਿਲ ਵਿਜ ਰਾਜ ਦੇ ਗ੍ਰਹਿ ਮੰਤਰੀ ਬਣੇ ਸਨ, ਉਸ ਵਕਤ ਉਮੀਦ ਕੀਤੀ ਜਾ ਰਹੀ ਸੀ ਕਿ ਹੁਣ ਰਾਜ ਵਿਚ ਕਾਨੂੰਨ ਵਿਵਸਥਾ ਦਾ ਰਾਜ ਹੋਵੇਗਾ ਪਰ ਅਜਿਹਾ ਨਹੀਂ ਹੋਇਆ। 

ਇਨਸਾਨੀ ਜ਼ਿੰਦਗੀ ਅੰਦਰ 70 ਫੀਸਦੀ ਰੋਗ ਜਾਨਵਰਾਂ ਤੋਂ ਹੀ ਆਏ ਹਨ (ਵੀਡੀਓ)

ਹਾਲਾਤ ਹੁਣ ਪਹਿਲਾਂ ਨਾਲੋਂ ਵੀ ਭੈੜੇ ਹਨ। ਜੁਰਮ ਵੱਧ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੁਪਰੀਮ ਕੋਰਟ ਦੇ ਆਦੇਸ਼ਾਂ ‘ਤੇ ਪੀ.ਟੀ.ਆਈ. ਅਧਿਆਪਕਾਂ ਨੂੰ ਬਰਖਾਸਤ ਕਰ ਦਿੱਤਾ ਪਰ ਸਰਕਾਰ ਨੇ ਸੁਪਰੀਮ ਕੋਰਟ ਦੀ ਇਸ ਟਿੱਪਣੀ ਦਾ ਕੋਈ ਧਿਆਨ ਨਹੀਂ ਦਿੱਤਾ, ਜਿਸ ਵਿਚ ਕਿਹਾ ਗਿਆ ਸੀ ਕਿ ਪੀ.ਟੀ.ਆਈ. ਦੀ ਭਰਤੀ ਵਿੱਚ ਐੱਸ.ਐੱਸ. ਬੋਰਡ ਦੇ ਜੋ ਅਧਿਕਾਰੀ ਸ਼ਾਮਲ ਸਨ, ਉਨ੍ਹਾਂ ਵਿਰੁੱਧ ਵੀ ਲਿਆ ਜਾਵੇ। ਅਭੈ ਚੌਟਾਲਾ ਨੇ ਕਿਹਾ ਕਿ ਸਰਕਾਰ ਨੇ ਭਰਤੀ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਕੋਈ ਕਾਰਵਾਈ ਕਰਨ ਦੀ ਬਜਾਏ ਸਾਰੇ ਪੀ.ਟੀ.ਆਈ. ਅਧਿਆਪਕਾਂ ਨੂੰ ਹਟਾ ਦਿੱਤਾ, ਜਦੋਂਕਿ ਇਸ ਵਿਚ ਸ਼ਾਮਲ ਸਾਰੇ ਪੀ.ਟੀ.ਆਈ. ਅਧਿਆਪਕਾਂ ਦਾ ਕੋਈ ਕਸੂਰ ਨਹੀਂ ਹੈ। ਜਿਹੜੇ ਦੋਸ਼ੀ ਸਨ, ਉਨ੍ਹਾਂ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਸੀ। ਹਟਾਏ ਅਧਿਆਪਕ ਸਰਕਾਰ ਵਿਚ ਸ਼ਾਮਲ ਨੇਤਾਵਾਂ ਨੂੰ ਮੰਗ ਪੱਤਰ ਸੌਂਪਣਾ ਚਾਹੁੰਦੇ ਹਨ ਪਰ ਸਰਕਾਰ ਦੇ ਨੁਮਾਇੰਦੇ ਮੰਗ ਪੱਤਰ ਲੈਣ ਤੋਂ ਕਤਰਾ ਰਹੇ ਹਨ। ਉਨ੍ਹਾਂ ਅਧਿਆਪਕਾਂ 'ਤੇ ਡੰਡੇ ਵਰਸਾਏ ਜਾ ਰਹੇ ਹਨ, ਜੋ ਲੋਕਤੰਤਰ ਲਈ ਚੰਗਾ ਨਹੀਂ ਹੈ। 

‘ਡਾ. ਰਾਣਾ ਪ੍ਰੀਤ ਗਿੱਲ’ ਇੱਕ ਵੈਟਨਰੀ ਡਾਕਟਰ, ਜੋ ਕੁੜੀਆਂ ਲਈ ਉਮੀਦ ਹੈ

ਉਨ੍ਹਾਂ ਕਿਹਾ ਕਿ ਅੱਜ ਸਭ ਕੁਝ ਰਾਜ ਦੇ ਅਧਿਕਾਰੀਆਂ ਦੇ ਹੱਥ ਵਿੱਚ ਹੈ। ਚੁਣੇ ਗਏ ਵਿਧਾਇਕਾਂ ਦੀ ਕੋਈ ਨਹੀਂ ਸੁਣਦਾ। ਇਹ ਮੁੱਦਾ ਕੁਝ ਵਿਧਾਇਕਾਂ ਨੇ ਵਿਧਾਨ ਸਭਾ ਸਪੀਕਰ ਅੱਗੇ ਵੀ ਚੁੱਕਿਆ ਸੀ। ਜੇ ਨੌਕਰਸ਼ਾਹੀ ਇਸ ਢੰਗ ਨਾਲ ਰਾਜ ਵਿੱਚ ਭਾਰੂ ਰਹੀ ਤਾਂ ਰਾਜ ਵਿਕਾਸ ਵਿਚ ਪਛੜ ਜਾਵੇਗਾ। ਕਿਸਾਨਾਂ ਦੇ ਮੁੱਦੇ ਨੂੰ ਉਠਾਉਂਦਿਆਂ ਇਨੈਲੋ ਵਿਧਾਇਕ ਨੇ ਕਿਹਾ ਕਿ ਹੁਣ ਤੱਕ ਰਾਜ ਦੇ ਕਿਸਾਨਾਂ ਨੂੰ ਸਰ੍ਹੋਂ ਅਤੇ ਕਣਕ ਦੀ ਖਰੀਦ ਲਈ ਅਦਾਇਗੀ ਨਹੀਂ ਕੀਤੀ ਗਈ ਹੈ। ਮੰਡੀਆਂ ਵਿੱਚ ਕਿਸਾਨਾਂ ਨੂੰ ਇੱਕ ਸਾਜਿਸ਼ ਤਹਿਤ ਲੁੱਟਿਆ ਗਿਆ। ਛੋਲਿਆਂ ਦੀ ਖਰੀਦ ਅੰਡਰਸਾਈਜ਼ ਵਜੋਂ ਨਹੀਂ ਕੀਤੀ ਗਈ। ਕੁਲ ਮਿਲਾ ਕੇ ਕਿਸਾਨਾਂ ਨਾਲ ਬੇਇਨਸਾਫੀ ਕੀਤੀ ਗਈ ਹੈ, ਕਿਉਂਕਿ ਕਿਸਾਨੀ ਨੂੰ ਲੁੱਟਣ ਵਾਲੇ ਸਰਕਾਰ ਦੁਆਰਾ ਸੁਰੱਖਿਅਤ ਹਨ। ਜੇਕਰ ਰਾਜ ਵਿਚ ਅਜਿਹੀ ਸਥਿਤੀ ਬਣੀ ਰਹਿੰਦੀ ਹੈ ਤਾਂ ਉਹ ਦਿਨ ਦੂਰ ਨਹੀਂ ਜਦੋਂ ਰਾਜ ਦੇ ਉਦਯੋਗਪਤੀ ਅਤੇ ਵਪਾਰੀ ਇਥੇ ਵਪਾਰ ਅਤੇ ਉਦਯੋਗ ਲਗਾਉਣ ਦੀ ਥਾਂ ਇਥੋਂ ਹੋਰ ਰਾਜਾਂ ਵਿਚ ਪਰਵਾਸ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਨੇ ਕਿਸਾਨਾਂ ਨੂੰ ਟਿਉਬਵੈਲ ਕੁਨੈਕਸ਼ਨ ਦੇਣ ‘ਤੇ ਲਾਈਆਂ ਸ਼ਰਤਾਂ ਨੂੰ ਦੂਰ ਕਰਨ ਦੀ ਮੰਗ ਵੀ ਕੀਤੀ। 

ਸਰਕਾਰ-ਏ-ਖਾਲਸਾ ਦੇ ਸ਼ਾਸਕੀ ਮਾਡਲ ਦੀ ਪ੍ਰੇਰਨਾ ‘ਮਹਾਰਾਜਾ ਰਣਜੀਤ ਸਿੰਘ’

ਮੇਰਾ ਪਾਣੀ-ਮੇਰੀ ਵਿਰਾਸਤ ਯੋਜਨਾ 'ਤੇ ਸਵਾਲ ਉਠਾਉਂਦੇ ਹੋਏ ਅਭੈ ਸਿੰਘ ਨੇ ਕਿਹਾ ਕਿ ਜੋ ਮੁੱਖ ਮੰਤਰੀ ਖ਼ੁਦ 550 ਰੁਪਏ ਦੀ ਬੋਤਲ ਦਾ ਪਾਣੀ ਖਰੀਦਕੇ ਪੀਂਦਾ ਹੋਵੇ ਉਸਦੇ ਮੂੰਹ ’ਚੋਂ ਅਜਿਹੇ ਨਾਅਰੇ ਚੰਗੇ ਨਹੀਂ ਲੱਗਦੇ। ਜੇ ਸਰਕਾਰ ਇਸ ਨਾਅਰੇ ਨੂੰ ਸਾਰਥਕ ਬਣਾਉਣਾ ਚਾਹੁੰਦੀ ਹੈ ਤਾਂ ਪਹਿਲਾਂ ਐੱਸ.ਵਾਈ.ਐੱਲ. ਦਾ ਪਾਣੀ ਹਰਿਆਣੇ ਨੂੰ ਦਿਲਵਾਇਆ ਜਾਵੇ। ਇਸ ਮੌਕੇ ਕੈਥਲ ਅਤੇ ਹਿਸਾਰ ਦੇ ਦਰਜਨਾਂ ਆਗੂ ਹੋਰਨਾਂ ਪਾਰਟੀਆਂ ਨੂੰ ਛੱਡ ਕੇ ਇਨੈਲੋ ਮੈਂਬਰਸ਼ਿਪ ਵਿੱਚ ਸ਼ਾਮਲ ਹੋਏ। ਇਸ ਦੌਰਾਨ ਸਾਬਕਾ ਮੰਤਰੀ ਭਾਗੀਰਾਮ, ਮਹਿੰਦਰ ਡੂਡੀ, ਕੁਲਦੀਪ ਗੋਦਾਰਾ ਅਤੇ ਇਨੈਲੋ ਦੇ ਪ੍ਰੈਸ ਬੁਲਾਰੇ ਮਹਾਵੀਰ ਸ਼ਰਮਾ ਅਤੇ ਹੋਰ ਆਗੂ ਮੌਜੂਦ ਸਨ।

ਖੇਡ ਰਤਨ ਪੰਜਾਬ ਦੇ : ਕੁਸ਼ਤੀ 'ਚ ਕਮਾਲਾਂ ਕਰਦਾ ‘ਕਰਤਾਰ ਸਿੰਘ’


rajwinder kaur

Content Editor

Related News