ਤਾਂ ਕਿ ਹਰ ਜ਼ੁਬਾਨ ਕਹੇ 'ਈਦ ਮੁਬਾਰਕ'...

07/26/2020 3:41:05 PM

ਚੰਗੇ ਮਿੱਤਰ ਦੀ ਪਛਾਣ ਹੈ ਕਿ ਉਹ ਚੰਗੀਆਂ-ਚੰਗੀਆਂ ਗੱਲਾਂ ਹੀ ਨਹੀਂ, ਸਗੋਂ ਸੱਚੀਆਂ ਗੱਲਾਂ ਕਰਦਾ ਹੈ। ਹਰ ਸਾਲ ਮੇਰਾ ਦਿਲ ਕਰਦਾ ਹੈ ਕਿ ਈਦ ਦੀ ਮੁਬਾਰਕਬਾਦ ਦੇਵਾਂ ਪਰ ਈਦ ਦਾ ਨਾਂ ਸੁਣਦੇ ਹੀ ਦਿਲ ਦਹਿਲ ਜਾਂਦਾ ਹੈ, ਜਿਸਦਾ ਕਾਰਨ ਹੈ ਇਸ ਦਿਨ ਲੱਖਾਂ ਬੇਜ਼ੁਬਾਨ ਜਾਨਵਰਾਂ ਦੀ ਕੁਰਬਾਨੀ ਦੇ ਨਾਂ ਤੇ ਹੋਣ ਵਾਲੀ ਹੱਤਿਆ ਹੈ। ਮੈਂ ਇਸਲਾਮ ਦਾ ਬਹੁਤਾ ਜਾਣਕਾਰ ਨਹੀਂ ਹਾਂ ਪਰ ਇੰਨਾ ਜ਼ਰੂਰ ਦਾਅਵਾ ਕਰ ਸਕਦਾ ਹਾਂ ਕਿ ਲੱਖਾਂ-ਕਰੋੜਾਂ ਮਾਸੂਮ ਜਾਹੀਵਰਾਂ ਦੀ ਹੱਤਿਆ ਨਾਲ ਅੱਲ੍ਹਾ ਤਾਅਲਾ ਦਾ ਕਲੇਜਾ ਵੀ ਕੰਬ ਉਠਦਾ ਹੋਵੇਗਾ। ਅੱਜ ਜਾਹੀਵਰਾਂ ਨਾਲ ਹੋਣ ਵਾਲੀ ਹਿੰਸਾ ਤੋਂ ਪੈਦਾ ਹੋਈ ਬੀਮਾਰੀ ਕੋਰੋਨਾ ਦੇ ਦੌਰ ਵਿਚ ਇਹ ਚਰਚਾ ਮੁੜ ਛਿੜ ਗਈ ਹੈ ਕਿ ਮਨੁੱਖ ਨੂੰ ਮਾਂਸਾਹਾਰੀ ਭੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ ਜਾਂ ਨਹੀਂ।

ਇਹੋ-ਜਿਹੇ ਸਮੇਂ ਵਿਚ ਇਹ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਦੁਨੀਆ ਨੂੰ ਪ੍ਰੇਮ ਅਤੇ ਸ਼ਾਂਤੀ ਦਾ ਸੁਨੇਹਾ ਦੇਣ ਵਾਲੇ ਇਸਲਾਮ ਨਾਲ ਜੁੜੇ ਤਿਓਹਾਰ ਈਦ ਦਾ ਸਰੂਪ ਵੀ ਸਮੇਂ ਅਨੁਕੂਲ ਕੀਤਾ ਜਾਵੇ। ਈਦ ਨੂੰ ਪਰਿਆਵਰਨ ਦਾ ਹਾਣੀ ਬਣਾਇਆ ਜਾਵੇ। ਖੁਸ਼ੀ ਦੀ ਗੱਲ ਹੈ ਕਿ ਦੁਨੀਆ ਅੰਦਰ ਇਸਦੀ ਚਰਚਾ ਸ਼ੁਰੂ ਵੀ ਹੋ ਚੁਕੀ ਹੈ। ਕੇਵਲ ਭਾਰਤ ਹੀ ਨਹੀਂ ਬਲਕਿ ਇਸਲਾਮਿਕ ਦੇਸ਼ ਪਾਕਿਸਤਾਨ ਅਤੇ ਅਰਬ ਸੰਸਾਰ ਵਿਚ ਵੀ ਇਸਦੀ ਜ਼ਰੂਰਤ ਮਹਿਸੂਸ ਕੀਤੀ ਜਾਣ ਲੱਗੀ ਹੈ ਕਿ ਈਦ ਵਾਲੇ ਦਿਨ ਕੁਰਬਾਨੀ ਦਾ ਸਰੂਪ ਬਦਲਿਆ ਜਾਵੇ। ਗਾਂ, ਉੱਠ, ਬਕਰਾ, ਭੇਡੂ ਅਤੇ ਹੋਰ ਜਾਨਵਰਾਂ ਦੀ ਥਾਂ ’ਤੇ ਉਨ੍ਹਾਂ ਦੇ ਰੂਪ ਵਾਲੇ ਕੇਕ ਕੱਟ ਕੇ ਕੁਰਬਾਨੀ ਦੀ ਰਸਮ ਨਿਭਾਈ ਜਾਵੇ। ਇਸ ਨਾਲ ਜਿੱਥੇ ਬੇਜ਼ੁਬਾਨਾਂ ਦੀ ਜਾਨ ਬਚੇਗੀ ਉੱਥੇ ਹੀ ਇਨਸਾਨ ਜਾਨਵਰਾਂ ਤੋਂ ਪੈਦਾ ਹੋਣ ਵਾਲੀ ਬੀਮਾਰੀਆਂ ਤੋਂ ਸੁਰੱਖਿਅਤ ਰਹੇਗਾ। 

ਭਾਰ ਘੱਟ ਕਰਨ ਲਈ ਜਾਣੋ 'ਪਾਣੀ' ਪੀਣ ਦਾ ਸਹੀ ਢੰਗ; ਭੁੱਖ ਵੀ ਲੱਗੇਗੀ ਘੱਟ

ਦਰਅਸਲ, ਈਦ ਵਾਲੇ ਦਿਨ ਥੋਕ ਵਿਚ ਹੋਣ ਵਾਲੀ ਕੁਰਬਾਨੀਆਂ ਦੇ ਖ਼ਿਲਾਫ਼ ਪਹਿਲਾਂ ਅਵਾਜ਼ਾਂ ਉਠਦੀਆਂ ਰਹੀਆਂ ਹਨ। ਬਾਲੀਵੁੱਡ ਸਟਾਰ ਸਵਰਗੀ ਇਰਫਾਨ ਖਾਨ ਨੇ ਬੀਤੇ ਰਮਜ਼ਾਨ ਦੌਰਾਨ ਟਵੀਟ ਕਰਕੇ ਕਿਹਾ ਸੀ ਕਿ ਲੋਕ ਬਿਨਾ ਇਸਦਾ ਅਰਥ ਜਾਣੇ ਕੁਰਬਾਨੀਆਂ ਕਰ ਰਹੇ ਹਨ। ਕੁਰਬਾਨੀ ਦਾ ਅਰਥ ਹੈ, ਕੋਈ ਪਿਆਰੀ ਵਸਤੂ ਨੂੰ ਕੁਰਬਾਨ ਕਰਨਾ। ਇਹ ਕੀ ਦੋ-ਚਾਰ ਦਿਨ ਪਹਿਲਾਂ ਬਕਰਾ ਜਾਂ ਬਕਰੀ ਖਰੀਦ ਲਓ ਅਤੇ ਈਦ ਵਾਲੇ ਦਿਨ ਉਸਦੀ ਹੱਤਿਆ ਕਰ ਦਿਓ। ਇਹ ਕੋਈ ਕੁਰਬਾਨੀ ਨਾ ਹੋਈ। ਅਸੀਂ ਜੇਕਰ ਆਪਣੇ ਤਿਓਹਾਰ ਮਨਾਉਣ ਵਿਚ ਸਮੇਂ ਅਨੁਸਾਰ ਕੁਝ ਤਬਦੀਲੀ ਕਰ ਦਈਏ ਤਾਂ ਇਸ ਵਿਚ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਤਿਓਹਾਰ ਇਸ ਤਰ੍ਹਾਂ ਮਨਾਈਏ ਕਿ ਕਿਸੇ ਨੂੰ ਤਕਲੀਫ ਨਾ ਹੋਵੇ, ਕੁਦਰਤ ਦਾ ਸੰਤੁਲਨ ਖ਼ਰਾਬ ਨਾ ਹੋਵੇ। ਮੌਜੂਦਾ ਸਮੇਂ ਵਿਚ ਜਦੋਂ ਈਦ ਦੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਦੇਖਣ ਨੂੰ ਮਿਲਦੀਆਂ ਹਨ ਤਾਂ ਕਲੇਜਾ ਮੂੰਹ ਨੂੰ ਆਉਂਦਾ ਹੈ ਅਤੇ ਭਿਆਨਕ ਦ੍ਰਿਸ਼ ਦੇਖ ਕੇ ਪੱਥਰ ਦਿਲ ਮਨੁੱਖ ਵੀ ਪਸੀਜ ਜਾਂਦਾ ਹੈ। ਇਸ ਲਈ ਸਾਨੂੰ ਈਦ ਦੇ ਸਰੂਪ ਵਿਚ ਥੋੜ੍ਹੀ ਤਬਦੀਲੀ ਲਿਆਉਣ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਇਸਨੂੰ ਲੈ ਕੇ ਜੋ ਚਰਚਾ ਛਿੜੀ ਹੈ, ਉਸਨੂੰ ਅੱਗੇ ਵਧਾਉਣ ਦੀ ਲੋੜ ਹੈ।

ਚੰਗੇ ਜੀਵਨ ਸਾਥੀ ਦੀ ਭਾਲ ਵਿਚ ਰਹਿੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ

ਦੁਨੀਆ ਅੰਦਰ ਚਲ ਰਹੇ ਕੋਰੋਨਾ ਦੇ ਖਤਰੇ ਨੇ ਮਾਂਸਾਹਾਰੀ ਭੋਜਨ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਮਾਂਸਾਹਾਰ ਅਤੇ ਜੰਗਲਾਂ ਦੀ ਕਟਾਈ ਕਾਰਨ ਜਾਨਵਰਾਂ ਅਤੇ ਮਨੁੱਖਾਂ ਵਿਚ ਸੰਪਰਕ ਵਧ ਰਿਹਾ ਹੈ। ਇਸ ਨਾਲ ਜਾਨਵਰਾਂ ਦੀਆਂ ਬੀਮਾਰੀਆਂ ਮਨੁੱਖ ਨੂੰ ਬੀਮਾਰ ਕਰ ਰਹੀਆਂ ਹਨ। ਪਲੇਗ, ਸਾਰਸ, ਇਬੋਲਾ, ਏਡਸ ਅਤੇ ਹੁਣ ਕੋਰੋਨਾ ਵਰਗੀਆਂ ਨਾਮੁਰਾਦ ਬੀਮਾਰੀਆਂ ਲੱਖਾਂ-ਕਰੋੜਾਂ ਲੋਕਾਂ ਦੀ ਜ਼ਿੰਦਗੀਆਂ ਲੀਲ ਚੁਕੀਆਂ ਹਨ। ਇਹ ਸਾਰੀਆਂ ਬੀਮਾਰੀਆਂ ਸਾਨੂੰ ਜਾਨਵਰਾਂ ਤੋਂ ਹੀ ਮਿਲੀਆਂ ਹਨ। ਜਦੋਂ ਕੋਈ ਮਨੁੱਖ ਮਾਂਸ ਦੀ ਵਰਤੋਂ ਕਰਦਾ ਹੈ ਜਾਂ ਜਾਨਵਰ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਉਸਦੀਆਂ ਬੀਮਾਰੀਆਂ ਸਿੱਧੇ ਤੌਰ ’ਤੇ ਮਨੁੱਖ ਨੂੰ ਸੰਕ੍ਰਮਿਤ ਕਰਦੀਆਂ ਹਨ। ਅਜਿਹੇ ਸਮੇਂ ਵਿਚ ਜ਼ਰੂਰੀ ਹੋ ਗਿਆ ਹੈ ਕਿ ਮਨੁੱਖ ਸ਼ਾਕਾਹਾਰ ਨੂੰ ਅਪਣਾਵੇ, ਜੋ ਉਸਦੀ ਸੁਭਾਵਿਕ ਪ੍ਰਕ੍ਰਿਤੀ ਹੈ।

ਤੁਹਾਨੂੰ ਵੀ ਆਉਂਦਾ ਹੈ ਹੱਦ ਤੋਂ ਵੱਧ ਗੁੱਸਾ, ਤਾਂ ਅਪਣਾਓ ਇਹ ਤਰੀਕੇ

ਦੂਸਰੇ ਪਾਸੇ ਮਾਂਸ, ਚਮੜੇ ਅਤੇ ਹੋਰ ਜ਼ਰੂਰਤਾਂ ਦੇ ਨਾਲ-ਨਾਲ ਮਨੁੱਖ ਵੱਲੋਂ ਕੀਤੇ ਜਾਣ ਵਾਲੇ ਸ਼ੋਕੀਆ ਸ਼ਿਕਾਰ ਕਾਰਨ ਕੁਦਰਤ ਦਾ ਸੰਤੁਲਨ ਵਿਗੜ ਰਿਹਾ ਹੈ। ਦੇਸ਼ ਅੰਦਰ ਗਊ ਹੱਤਿਆ ਤੇ ਕੀਤੀ ਸਖ਼ਤੀ ਦੇ ਚਲਦਿਆਂ ਬੀਫ ਦੇ ਕਾਰਖਾਨਿਆਂ ਵਿਚ ਮੱਝਾਂ ਦੀ ਸਪਲਾਈ ਵਧ ਗਈ ਹੈ। ਇਸਦੇ ਕਾਰਨ ਦੇਸ਼ ਅੰਦਰ ਮੱਝਾਂ ਦੀਆਂ ਕਈ ਨਸਲਾਂ ਖਤਰੇ ਵਿਚ ਪੈ ਗਈਆਂ ਹਨ। ਕੇਵਲ ਮੱਝਾਂ ਹੀ ਨਹੀਂ ਉੱਠ, ਭੇਡਾਂ, ਬਕਰੀਆਂ ਦੀਆਂ ਵੀ ਬਹੁਤ ਸਾਰੀ ਦੇਸੀ ਨਸਲਾਂ ਖਤਰੇ ਵਿਚ ਆ ਗਈਆਂ ਹਨ। ਜੇਕਰ ਪਸ਼ੂਆਂ ਦਾ ਖੂਨ ਖ਼ਰਾਬਾ ਇੰਝ ਹੀ ਚਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਨੂੰ ਦੁਧਾਰੂ ਪਸ਼ੂਆਂ ਦੀ ਕਮੀ ਨਾਲ ਜੂਝਣਾ ਪਵੇਗਾ। ਇਸਦਾ ਮਾੜਾ ਅਸਰ ਸਾਡੀ ਸਿਹਤ ਦੇ ਨਾਲ-ਨਾਲ ਸਾਡੇ ਅਰਥਚਾਰੇ, ਪਰਿਆਵਰਨ ਉੱਤੇ ਵੀ ਪਵੇਗਾ।

ਭੁੱਲ ਕੇ ਵੀ ਐਤਵਾਰ ਨੂੰ ਨਾ ਕਰੋ ਇਹ ਕੰਮ, ਸੂਰਜ ਦੇਵਤਾ ਹੋ ਸਕਦੈ ਹਨ ਨਾਰਾਜ਼

ਉਂਝ ਤਾਂ ਹਰ ਸਮਾਜ ਦੀ ਆਪਣੀ ਰੀਤੀ-ਨੀਤੀ ਅਤੇ ਗਤੀ ਹੁੰਦੀ ਹੈ ਅਤੇ ਦੁਨੀਆ ਅੰਦਰ ਈਕੋ ਫ੍ਰੈਂਡਲੀ ਈਦ ਦੀ ਛਿੜੀ ਚਰਚਾ ਨੇ ਸਾਬਿਤ ਕਰ ਦਿੱਤਾ ਹੈ ਕਿ ਧਰਮ ਗੁਰੂਆਂ ਅਤੇ ਸਿਆਸੀ ਆਗੂਆਂ ਦੇ ਬਿਨਾ ਵੀ ਸਮਾਜ ਦੇ ਅੰਦਰ ਸੁਧਾਰ ਦੀ ਲਹਿਰ ਸ਼ੁਰੂ ਹੋ ਸਕਦੀ ਹੈ। ਹੋ ਸਕਦਾ ਹੈ ਕਿ ਇਸ ਸੁਧਾਰਵਾਦੀ ਲਹਿਰ ਨੂੰ ਮੁਢਲੇ ਤੌਰ ’ਤੇ ਕੁਝ ਵਿਰੋਧ ਦਾ ਸਾਹਮਣਾ ਕਰਨਾ ਪਵੇ, ਜੋ ਸੁਭਾਵਿਕ ਹੈ ਪਰ ਇਸ ਵਿਰੋਧ ਨਾਲ ਘਬਰਾਉਣ ਦੀ ਨਹੀਂ ਸਗੋ ਅੱਗੇ ਵਧਣ ਦੀ ਲੋੜ ਹੈ। ਇਸਦੇ ਨਾਲ-ਨਾਲ ਇਸਲਾਮਿਕ ਧਰਮ ਗੁਰੂਆਂ, ਬੁੱਧੀਜੀਵੀਆਂ, ਸਮਾਜਿਕ ਨੇਤਾਵਾਂ, ਲਿਖਾਰੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਮਜ਼ਹਬੀ ਪਰੰਪਰਾਵਾਂ ਅਤੇ ਰੀਤੀ-ਰਿਵਾਜਾਂ ਦੀ ਸਮੇਂ ਦੇ ਅਨੁਕੂਲ ਵਿਆਖਿਆ ਕਰੇ। ਖੁਸ਼ੀ ਦੀ ਗੱਲ ਹੈ ਕਿ ਭਾਰਤ ਦੇ ਮੁਸਲਿਮ ਸਮਾਜ ਨੇ ਸੁਧਾਰਵਾਦੀ ਲਹਿਰ ਵਿਚ ਪੂਰੀ ਦੁਨੀਆ ਨੂੰ ਨਵਾਂ ਰਾਹ ਦਿਖਾਉਣ ਦਾ ਕੰਮ ਕੀਤਾ ਹੈ।

ਵਿਆਹ ਕਰਵਾਉਣ ਤੋਂ ਆਖਰ ਕਿਉਂ ਪਿੱਛੇ ਹਟਦੀਆਂ ਹਨ ਅੱਜ ਦੀਆਂ ਕੁੜੀਆਂ...

ਵੇਦਾਂ ਦਾ ਫਾਰਸੀ ਵਿਚ ਅਨੁਵਾਦ ਕਰਵਾਉਣ ਵਾਲੇ ਦਾਰਾ ਸ਼ਿਕੋਹ, ਕ੍ਰਿਸ਼ਨ ਭਗਤ ਰਹੀਮ, ਰਸਖਾਨ, ਸ਼੍ਰੀ ਹਰਿ ਮੰਦਰ ਸਾਹਿਬ ਦੀ ਨੀਂਹ ਰਖਣ ਵਾਲੇ ਸਾਈਂ ਮੀਆਂ ਮੀਰ, ਮਿਸਾਈਲ ਮੈਨ ਏ.ਪੀ.ਜੇ. ਅਬਦੁੱਲ ਕਲਾਮ ਜਿਹੇ ਹਜ਼ਾਰਾਂ ਮੁਸਲਿਮ ਵਿਦਵਾਨਾਂ ਅਤੇ ਆਗੂਆਂ ਨੇ ਸਮੇਂ-ਸਮੇਂ ਤੇ ਸਮਾਜ ਦਾ ਮਾਰਗਦਰਸ਼ਨ ਕੀਤਾ ਹੈ ਅਤੇ ਭਾਰਤ ਵਿਚ ਇਕ ਇਹੋ-ਜਿਹੇ ਇਸਲਾਮ ਦੀ ਸਿਰਜਨਾ ਕੀਤੀ ਹੈ ਜੋ ਦੁਨੀਆ ਦੇ ਬਾਕੀ ਮੁਲਕਾਂ ਦੇ ਇਸਲਾਮ ਦੇ ਉਲਟ ਕੱਟੜਤਾਂ ਤੋ ਦੂਰ ਹੈ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਸਾਡਾ ਮੁਸਲਿਮ ਸਮਾਜ ਈਕੋ ਫ੍ਰੈਂਡਲੀ ਈਦ ਨੂੰ ਅਪਣਾ ਕੇ ਇਸ ਤਿਉਹਾਰ ਦੀ ਵੀ ਇਹੋ-ਜਿਹੀ ਵਿਆਖਿਆ ਕਰੇਗਾ ਕਿ ਜਿਸ ਨਾਲ ਹਰ ਜ਼ੁਬਾਨ ਕਹੇਗੀ, ਈਦ ਮੁਬਾਰਕ ...                    

ਰਾਕੇਸ਼ ਸੈਨ
32 ਖੰਡਾਲਾ ਫਾਰਮਿੰਗ ਕਲੋਨੀ
ਵੀਪੀਓ ਲਿਦੜਾਂ
ਜਲੰਧਰ।
ਮੋ. 77106-55605


rajwinder kaur

Content Editor

Related News