ਸਿੱਖਿਆ ਭਰਪੂਰ ਮਜਦੂਰ ਤੇ ਲੇਖਕ ‘ਪਿਰਤੀ ਸ਼ੇਰੋਂ ਵਾਲਾ’

08/06/2020 1:12:46 PM

ਰਮੇਸ਼ਵਰ ਸਿੰਘ ਪਟਿਆਲਾ
ਫੋਨ -9914880392

ਸ਼ੇਰੋ ਪਿੰਡ ਵਿਚ ਸਭ ਤੋਂ ਵੱਧ ਕੋਟੀ ਦੇ ਲਿਖਾਰੀ ਹਨ, ਜਿਨ੍ਹਾਂ ਦੀਆਂ ਲਿਖੀਆਂ ਰਚਨਾਵਾਂ ਪੜ੍ਹਦੇ ਰਹਿੰਦੇ ਹਾਂ। ਅੱਜ ਤੁਹਾਡੇ ਸਾਹਮਣੇ ਇਕ ਹੋਰ ਨਵਾਂ ਲਿਖਾਰੀ, ਉਸ ਦੀ ਜੀਵਨੀ ਅਤੇ ਰਚਨਾਵਾਂ ਉਸ ਤੋਂ ਪੁੱਛੇ ਕੁਝ ਸਵਾਲ ’ਤੇ ਉਨ੍ਹਾਂ ਦੇ ਜਵਾਬ ਪਾਠਕਾਂ ਦੇ ਸਾਹਮਣੇ ਪੇਸ਼ ਕਰ ਰਿਹਾ ਹਾਂ।- 

ਮੈਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਸ਼ੇਰੋਂ ਨਾਲ ਸੰਬਧ ਰੱਖਦਾ ਹਾਂ। ਮੇਰਾ ਜਨਮ ਸਾਧਾਰਨ ਪਰਿਵਾਰ ਵਿੱਚ ਮਾਤਾ ਮੂਰਤੀ ਕੌਰ ਜੀ ਦੀ ਕੁੱਖੋਂ ਮੇਰਾ ਜਨਮ 17.1.1999 ਨੂੰ ਪਿੰਡ ਸ਼ੇਰੋਂ ਵਿੱਚ ਹੋਇਆ। ਮੇਰੇ ਪਿਤਾ ਦਾ ਨਾਂ ਸ:ਬੰਤ ਸਿੰਘ। ਮੇਰੇ ਪਰਿਵਾਰ ਵਿੱਚ ਮੇਰੇ ਤੋਂ ਛੋਟੀਆ ਚਾਰ ਭੈਣਾਂ ਹਨ। ਮੇਰੇ ਮਾਤਾ-ਪਿਤਾ ਜੀ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਹਨ। 

ਪੜ੍ਹੋ ਇਹ ਵੀ ਖਬਰ - ਪੈਸੇ ਦੇ ਮਾਮਲੇ ’ਚ ਕੰਜੂਸ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਚੰਗੀਆਂ ਤੇ ਮਾੜੀਆਂ ਗੱਲਾਂ

ਉਨ੍ਹਾਂ ਨੇ ਆਪ ਭੁੱਖੇ ਤੇਹਾ ਕੱਟ ਸਾਨੂੰ ਸਕੂਲ ਵਿੱਚ ਪੜ੍ਹਣ ਲਾਇਆ। ਸਿਪਾਹੀ ਦਰਸ਼ਨ ਸਿੰਘ ਸੀਨੀ, ਸੈਕੰ, ਸਕੂਲ ਸ਼ੇਰੋ, ਜਿਸ ਵਿੱਚ ਮੈਂ ਪਹਿਲੀ ਕਲਾਸ ਤੋਂ ਲੈ ਕੇ ਬਾਰਵੀ ਤੱਕ ਕੀਤੀ। ਅਸੀਂ ਪੜ੍ਹਾਈ ਦੇ ਨਾਲ-ਨਾਲ ਦਿਹਾੜੀਆਂ ਕਰਕੇ ਆਪਣੇ ਸਕੂਲ ਦੀਆਂ ਫੀਸਾਂ ਅਤੇ ਘਰ ਦੇ ਗੁਜ਼ਾਰਾ ਚਲਾਉਂਦੇ ਹਾਂ। ਮੈਨੂੰ ਮੁੱਢ ਤੋਂ ਕਵਿਤਾਵਾਂ, ਗੀਤ ਲਿਖਣ ਦਾ ਸ਼ੌਕ ਸੀ। ਸਭ ਤੋਂ ਪਹਿਲਾਂ ਕਵਿਤਾ ਲਿਖੀ- ( ਬੇਰੁਜ਼ਗਾਰ ਮੁੰਡਾ ਫਿਰਦਾ ਦਿਹਾੜੀਆਂ ਨਾ ਕਰੇ ਤਾਂ ਦੱਸੋ ਹੋਰ ਕੀ ਕਰੇ..)
  
1. ਬੇਬੇ-ਬਾਪੂ ਕੋਲੋ ਲੈ ਕੇ ਉਧਾਰ ਪੜ੍ਹੇ ਸੀ ਅਤੇ ਅੱਜ ਵੀ ਉਨ੍ਹਾਂ ਦੇ ਉਧਾਰ ਯੋਗੇ ਰਹਿ ਗਏ, ਸਾਡੇ ਚਾਵਾ ਵਾਲੇ ਮਹਿਲ ਚੂਰ-ਚੂਰ ਹੋ ਕੇ ਢਹਿ ਗਏ, ਅਸੀਂ ਕਿੰਨੀ ਵਾਰ ਧਰਨਿਆਂ ’ਤੇ ਜਾ ਕੇ ਜ਼ਾਲਮ ਸਰਕਾਰਾਂ ਨਾਲ ਲੜੇ,   ਬੇਰੁਜ਼ਗਾਰ ਮੁੰਡਾ ਫਿਰਦਾ ਦਿਹਾੜੀਆ ਨਾ ਕਰੇ ਤਾਂ ਦੱਸੋ ਹੋਰ ਕੀ ਕਰੇ।
2. ਘਰ ਵਿੱਚ ਬੈਠੀ ਆ ਇੱਕ ਭੈਣ ਕਵਾਰੀ, ਗਰੀਬੀ ਨੇ ਸਾਡੀ ਐਸੀ ਮੱਤਮਾਰੀ, ਸਾਡੇ ਕੱਚੇ ਜਿਹੇ ਘਰ ਦੇ ਵਿਹੜੇ  ਨੂੰ ਲਿੱਪਦੀ ਬੇਬੇ ਦੀ ਲੰਘਦੀ ਦਿਹਾੜੀ, ਸਾਡੇ ਦੇਖ਼ ਕੇ ਮਾੜੇ ਹਾਲਾਤਾਂ ਨੂੰ ਸਰੀਕ ਹੱਸਦੇ ਬੜੇ, ਬੇਰੁਜ਼ਗਾਰ ਮੁੰਡਾ ਫਿਰਦਾ ਦਿਹਾੜੀਆਂ ਨਾ ਕਰੇ ਤਾਂ ਦੱਸੋ ਹੋਰ ਕੀ ਕਰੇ। 

ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ

3. ਅਸੀਂ ਦਿਨੋ ਦਿਨ ਜਾਂਦੇ ਗਰੀਬੀ ਵਿੱਚ ਧਸਦੇ, ਉੱਤੋ ਤੰਗ ਕਰਦੀ ਆ ਵਧਦੀ ਮਹਿੰਗਾਈ, ਸਾਡੇ ਨੀਵੀਆਂ ਲੋਕਾਂ ਦੀ ਕਿਤੇ ਵੀ ਹੁੰਦੀ ਨਾ ਸੁਣਵਾਈ, ਪਿਰਤੀ ਆ ਅਸੀਂ ਦੱਸ ਕਿਥੇ ਕਿਥੇ ਕਿਸਮਤ ਨਹੀਂ ਅਜ਼ਮਾਈ, ਅੱਜ ਵੀ ਅਸੀਂ ਉੱਥੇ ਦੇ ਉਥੇ ਹੀ ਖੜ੍ਹੇ, ਬੇਰੁਜ਼ਗਾਰ ਮੁੰਡਾ ਫਿਰਦਾ ਦਿਹਾੜੀਆਂ ਨਾ ਕਰੇ ਤਾਂ ਦੱਸੋ ਹੋਰ ਕੀ ਕਰੇ

ਸ਼ੋਰੇ ਨੇ ਕਿਹਾ ਕਿ ਉਸ ਦੀ ਬਹੁਤ ਸਾਰੀਆਂ ਕਵਿਤਾਵਾਂ ਪਰੀਤਨਾਮਾ ਨਿਊਯਾਰਕ ਨਿਊਜਪੇਪਰ ਦੇ ਵਿੱਚ ਛਪੀਆ। ਜਿਨ੍ਹਾ ’ਚ ਸੱਚ ਕੰਹੂ, ਦਾ ਟਾਈਮ ਔਫ ਪੰਜਾਬ, ਦੇਸ਼ ਪ੍ਰਦੇਸ਼ ਪਰਿਵਾਰ ਵਿੱਚ ਬਹਿ ਕੇ ਜੋ ਗੀਤ, ਕਵਿਤਾਵਾਂ ਸੁਣੇ ਜਾਣ ਉਹ ਗੱਲਾਂ ਲਿਖਣ ਦਾ ਸ਼ੌਕ ਆ ਮੈਨੂੰ। 

ਪੜ੍ਹੋ ਇਹ ਵੀ ਖਬਰ - ਸ਼ਾਮ ਦੇ ਸਮੇਂ ਜੇਕਰ ਤੁਸੀਂ ਵੀ ਕਰਦੇ ਹੋ ਇਹ ਕੰਮ ਤਾਂ ਹੋ ਸਕਦੀ ਹੈ ਪੈਸੇ ਦੀ ਘਾਟ

ਸ਼ੋਰੇ ਨੇ ਕਿਹਾ ਕਿ ਘਰ ਦੇ ਮਾੜੇ ਹਲਾਤਾਂ ਕਰਕੇ ਮੈਨੂੰ ਆਪਣੀ ਪੜ੍ਹਾਈ ਛੱਡਣੀ ਪਈ। ਦੇਸ਼ ਦੀਆਂ ਮਾੜੀਆ ਸਰਕਾਰਾਂ ਕਾਰਨ ਪੜ੍ਹੇ ਲਿਖੇ ਨੌਜਵਾਨ ਮੁੰਡੇ-ਕੁੜੀਆਂ ਬੇਰੁਜ਼ਗਾਰ ਫਿਰਦੇ ਹਨ। ਆਟਾ ਦਾਲ ਵਾਲੀਆਂ ਸਕੀਮਾਂ ਦੀ ਸਾਨੂੰ ਕੋਈ ਨਹੀਂ, ਜੇਕਰ ਦੇਣੀਆਂ ਨੇ ਤਾਂ ਘਰ-ਘਰ ਨੌਕਰੀਆਂ ਦੇਣ। ਸਾਨੂੰ ਇਨ੍ਹਾਂ ਲੋਟੂ ਸਰਕਾਰਾਂ ਤੋਂ ਕੋਈ ਆਸ ਨਹੀਂ। 

ਪੜ੍ਹੋ ਇਹ ਵੀ ਖਬਰ - ਪੰਜਾਬ ’ਚ ਵਧੇਰੇ ਵਰਤਿਆ ਜਾਣ ਵਾਲਾ ਨਸ਼ਾ ਬਣਿਆ ‘ਹੈਰੋਇਨ’ (ਵੀਡੀਓ)

ਲੇਖਕ ਵਲੋਂ ਪਿਰਤੀ ਸ਼ੇਰੋਂ ਵਾਲਾ ਦੀਆਂ ਕੁਝ ਰਚਨਾਵਾਂ ਪੇਸ਼ ਕੀਤੀਆਂ ਗਈਆਂ ਹਨ, ਜੋ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਹਨ। ਵਿਹਲੇ ਸਮੇਂ ਉਹ ਇਕੱਲਾ ਬੈਠਾ ਇਨ੍ਹਾਂ ਰਚਨਾਵਾਂ ਨੂੰ ਗੁਣ ਗੁਣਾ ਲੈਂਦਾ ਹਾਂ                    

ਬਚਪਨ ਦੇ ਵਿੱਚ ਖੇਡੀ ਗੁੱਡੀਆ ਪਟੋਲੇ ,
ਮੈਂ ਦਿਲ ਆਪਣੇ ਦੇ ਰੱਬਾ ਭੇਤ ਤੇਰੇ ਨਾਲ ਖੋਲੇ,
ਮਾਂ ਮੇਰੀ ਦੇ ਅੱਖਾਂ ਦੇ ਤਾਰੇ ਨੂੰ ,
ਰੱਬ ਦਾ ਦਰਜ਼ਾ ਦੇ ਦਿੱਤਾ ਮੈਂ ਵੀਰ ਪਿਆਰੇ ਨੂੰ, 
ਫੁੱਲਾਂ ਦੇ ਵਾਗੂੰ ਹੱਸਦਾ ਖੇਡਦਾ ਰੱਖੀ ਵੀਰ ਮੇਰੇ ਦੇ  ਚਿਹਰੇ ਨੂੰ ,
ਹੱਸਦਾ ਵੱਸਦਾ ਰੱਖੀ ਰੱਬਾ ਬਾਬਲ ਦੇ ਵਿਹੜੇ ਨੂੰ,, 

ਭਾਵੇ ਧੀਆਂ ਹੋ ਜਾਂਦੀਆ ਨੇ ਦੂਰ ਇਸ ਵਿਹੜੇ ਤੋ ,
ਬੜੀਆਂ ਆਸਾਂ ਹੁੰਦੀਆ ਨੇ ਧੀਆਂ ਨੂੰ ਇਸ ਬਨੇਰੇ ਤੋ ,
 ਰੱਬ ਤੋ ਨਿੱਤ ਮੰਗਦੀਆਂ ਨੇ ਸੁੱਖਾਂ ਸ਼ਾਮ ਸ਼ਵੇਰੇ ਨੂੰ ,
ਹੱਸਦਾ ਵੱਸਦਾ ਰੱਖੀ ਰੱਬਾ ਬਾਬਲ ਦੇ ਵਿਹੜੇ ਨੂੰ ,

        

ਪੜ੍ਹੋ ਇਹ ਵੀ ਖਬਰ - ਖਾਣਾ ਬਣਾਉਣ ’ਚ ਮਾਹਿਰ ਹੁੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ, ਜਾਣੋ ਹੋਰ ਵੀ ਗੱਲਾਂ


rajwinder kaur

Content Editor

Related News