ਲੇਖ : ਸਿੱਖਿਆ ਦੇ ਵਪਾਰੀਕਰਨ ਕਾਰਨ ਦਾਗਦਾਰ ਹੋਈ ‘ਮੁਲਾਂਕਣ ਦੀ ਪ੍ਰਕਿਰਿਆ’

09/17/2020 2:23:42 PM

ਡਾ.ਪਿਆਰਾ ਲਾਲ ਗਰਗ

ਸਿੱਖਣ ਸਿਖਾਉਣ ਦੀ ਪ੍ਰਕਿਰਿਆ ਇੱਕ ਬਾਲ ਨੂੰ ਪੜਾਅ ਦਰ ਪੜਾਅ ਹੁਨਰਮੰਦ, ਗਿਆਨਵਾਨ ਅਤੇ ਸੂਝਵਾਨ ਬਣਾਉਂਦੀ ਹੋਈ ਮਨੁੱਖੀ ਕਦਰਾਂ ਕੀਮਤਾਂ ਨਾਲ ਜੋੜਦੀ ਹੈ। ਇਸ ਵਿੱਚ ਲਗਾਤਾਰ ਸਮੁੱਚਾ ਮੁਲਾਂਕਣ ਜਾਂ ਸਮੇਂ-ਸਮੇਂ 'ਤੇ ਸਾਲਾਨਾ ਜਾਂ ਛਿਮਾਹੀ ਮੁਲਾਂਕਣ ਇੱਕ ਅਹਿਮ ਵਰਤਾਰਾ ਹੈ। ਨਤੀਜਾ ਬੱਚੇ ਨੂੰ ਪ੍ਰਾਪਤੀ ਦੇ ਇੱਕ ਪੜਾਅ ਤੋਂ ਸਫਲਤਾ ਦੇ ਅਗਲੇ ਪੜਾਅ ਵਿੱਚ ਦਾਖਲ ਹੋਣ, ਅਗਲੇਰੇ ਉਚੇਰੇ ਪੱਧਰ, ਵੱਧ ਲੋੜਾਂ ਅਤੇ ਵੱਧ ਮਿਹਨਤ ਦਾ ਅਹਿਸਾਸ ਕਰਵਾਉਂਦਾ ਹੈ ।

ਬੱਚੇ ਨੂੰ ਮਾਪਿਆਂ, ਦੋਸਤਾਂ-ਮਿੱਤਰਾਂ/ ਸਖੀਆਂ-ਸਹੇਲੀਆਂ ਅਤੇ ਸੰਬੰਧੀਆਂ ਨੂੰ ਖੁਸ਼ੀਆਂ ਮਨਾਉਣ, ਵਧਾਈਆਂ /ਮੁਬਾਰਕਾਂ ਲੈਣ/ਦੇਣ ਦਾ ਮੌਕਾ ਮਿਲਦਾ ਹੈ। ਇਸ ਅਹਿਮ ਪੜਾਅ ਦੌਰਾਨ ਬੱਚੇ ਨੇ ਇਮਾਨਦਾਰੀ ਨਾਲ ਬਿਨਾਂ ਕਿਸੇ ਗਲਤ ਤਰੀਕੇ ਵਰਤੇ ਆਪਣੀ ਕਾਰਗੁਜਾਰੀ ਦਰਸਾਉਣੀ ਹੁੰਦੀ ਹੈ। ਮੁਲਾਂਕਣ ਤੰਤਰ ਵੀ ਬਿਨਾ ਕਿਸੇ ਭੇਦ ਭਾਵ ਦੇ ਨਿਰਧਾਰਤ ਮਾਪ ਦੰਡਾਂ ਅਨੁਸਾਰ ਨਿਰਪੱਖਤਾ ਨਾਲ ਚੰਗੇ, ਖੁਸ਼ਗਵਾਰ ਅਤੇ ਨਿਆਪੂਰਵਕ ਪ੍ਰਬੰਧ ਕਰਨ ਵਾਸਤੇ ਵਚਨਬੱਧ ਹੁੰਦਾ ਹੈ।

ਜ਼ੁਕਾਮ ਹੋਣ ’ਤੇ ਕੀ ਤੁਹਾਨੂੰ ਵੀ ਲੱਗਦਾ ਹੈ ਕੋਰੋਨਾ ਹੋਣ ਦਾ ਡਰ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਮੁਲਾਂਕਣ ਦੀ ਪ੍ਰਕਿਰਿਆ ਦਾਗਦਾਰ

ਪਿਛਲੇ ਸਮਿਆਂ ਦੌਰਾਨ ਸਿੱਖਿਆ ਦੇ ਵਪਾਰੀਕਰਨ ਕਾਰਨ ਮੁਲਾਂਕਣ ਦੀ ਪ੍ਰਕਿਰਿਆ ਦਾਗਦਾਰ ਹੋਈ ਹੈ। ਪ੍ਰਸ਼ਾਸ਼ਨਿਕ ਅਤੇ ਅਕਾਦਮਿਕ ਪ੍ਰਬੰਧ ਵੀ ਸ਼ੱਕ ਦੇ ਘੇਰੇ ਵਿੱਚ ਹਨ। ਮਾੜਾ ਪ੍ਰਬੰਧ, ਮੰਦੀਆਂ ਹਾਲਤਾਂ ਵਿੱਚ ਮੁਲਾਂਕਣ, ਮੁਲਾਂਕਣ ਪੱਤਰ ਵਿੱਚ ਬੇਸ਼ੁਮਾਰ ਗਲਤੀਆਂ (ਪੰਜਾਬ ਬੋਰਡ ਦਾ 10ਵੀਂ ਦੇ ਵਿਗਿਆਨ ਵਿਸ਼ੇ ਦਾ ਪ੍ਰਸ਼ਨ ਪੱਤਰ) ਆਮ ਗੱਲ ਹੈ। ਸਮਾਜ ਵਿੱਚ ਰੁਤਬੇ ਵਾਲੇ ਕਿੱਤਾ ਮੁਖੀ ਕੋਰਸਾਂ ਜਾਂ ਨੌਕਰੀਆਂ ਵਾਸਤੇ ਮੁਲਾਂਕਣ ਵਪਾਰ ਬਣ ਰਿਹਾ ਹੈ। ਥਾ-ਥਾਂ ਖੁੱਲ੍ਹੀਆਂ ਕੋਚਿੰਗ ਸੰਸਥਾਵਾਂ, ਪਾਠ ਕ੍ਰਮ ਨਾਲੋਂ ਉਚ ਪੱਧਰੇ ਪ੍ਰਸ਼ਨ, ਪ੍ਰਵੇਸ਼ ਪ੍ਰੀਖਿਆ ਦੇ ਪ੍ਰਸ਼ਨ ਪੱਤਰਾਂ ਦੀਆਂ ਵਿਸੰਗਤੀਆਂ ਤੇ ਬੇ-ਹਿਸਾਬੀਆਂ ਗਲਤੀਆਂ ਨੇ ਕਾਬਲੀਅਤ ਉਪਰ ਭਰੋਸਾ ਘਟਾਕੇ ਮਨ ਦਾ ਚੈਨ ਖੋਹ ਲਿਆ ਹੈ। ਗਲਤੀਆਂ ਕਰਨ ਵਾਲੇ ਅਧਿਕਾਰੀ ਪੱਲਾ ਝਾੜ ਲੈਂਦੇ ਹਨ। ਯੂਨੀਵਰਸਿਟੀ ਜਾਂ ਕੇਂਦਰੀ ਪ੍ਰਵੇਸ਼ ਪ੍ਰੀਖਿਆ ਲੈਣ ਵਾਲੇ ਕਿਸੇ ਅਧਿਕਾਰੀ ਨੂੰ ਸਜਾ ਨਹੀਂ ਹੋਈ ।

ਕੀ ਨਿੰਬੂ ਤੇ ਸ਼ਹਿਦ ਦੀ ਵਰਤੋਂ ਕਰਨ ਨਾਲ ਸੱਚਮੁੱਚ ਘਟਦਾ ਹੈ ਭਾਰ ਜਾਂ ਨਹੀਂ, ਪੜ੍ਹੋ ਇਹ ਖ਼ਬਰ

ਪ੍ਰੀਖਿਆਵਾਂ ਦੀ ਭਰੋਸੇਯੋਗਤਾ

ਮੈਡੀਕਲ ਅਤੇ ਇੰਜੀਨੀਅਰਿੰਗ ਦੀਆਂ ਪ੍ਰੀਖਿਆਵਾਂ ਦੀ ਭਰੋਸੇਯੋਗਤਾ ਉਪਰ ਵੱਡੇ ਪ੍ਰਸ਼ਨ ਹਨ। ਹੁਣ ਧੰਨਾ ਸੇਠ ਨਕਲ ਦੀ ਥਾਂ ਬੰਦਾ ਹੀ ਹੋਰ ਬਿਠਾਕੇ ਠਾਠ ਨਾਲ ਚੰਗਾ ਰੈਂਕ ਪ੍ਰਾਪਤ ਕਰ ਲੈਂਦੇ ਹਨ। ਸਾਰਾ ਪ੍ਰਬੰਧ ਚੁਸਤ ਕਰਨ ਦੇ ਬਾਵਜੂਦ, ਪੁਲਸ ਰਾਹੀਂ ਚੈਕਿੰਗ ਦੇ ਬਾਵਜੂਦ ਅਤੇ ਪ੍ਰੀਖਿਆ ਵਿੱਚ ਬੈਠੇ ਪ੍ਰੀਖਿਆਰਥੀ ਨੂੰ ਖੜ੍ਹਾ ਕਰਕੇ ਇਕੱਲੇ ਇਕੱਲੇ ਦੀ ਵੀਡੀਓਗਰਾਫੀ ਕਰਨ ਦੇ ਬਾਵਜੂਦ ਪੰਜਾਬ ਦੀ ਮੈਡੀਕਲ ਪ੍ਰਵੇਸ਼ ਪ੍ਰੀਖਿਆ ਵੇਲੇ 2008 ਵਿੱਚ ਕਿਸੇ ਹੋਰ ਦੀ ਥਾਂ ਇਮਤਿਹਾਨ ਦੇਣ ਵਾਲੇ 27 ਬੱਚੇ ਫੜੇ ਗਏ। ਰਿਜ਼ਲਟ ਰੱਦ ਕੀਤਾ ਅਤੇ ਫੌਜਦਾਰੀ ਪਰਚਿਆਂ ਵਿੱਚ ਛੇ-ਛੇ ਮਹੀਨੇ ਜ਼ਮਾਨਤ ਨਹੀਂ ਹੋਈ ।ਹੁਣ ਰਾਸ਼ਟਰੀ ਟੈਸਟਿੰਗ ਏਜੰਸੀ ਨੇ ਕੋਵਿਡ-19 ਦੇ ਪੂਰੇ ਜੋਰ ਦੇ ਬਾਵਜੂਦ, ਜੇ. ਈ. ਈ. ਤੇ ਨੀਟ ਦੀ ਪ੍ਰੀਖਿਆ ਰੱਖ ਦਿੱਤੀ।

ਸਰੀਰ ‘ਚ ਹੋਣ ਇਹ ਪਰੇਸ਼ਾਨੀਆਂ ਤਾਂ ਭੁੱਲ ਕੇ ਨਾ ਖਾਓ ਬਦਾਮ, ਹੋ ਸਕਦੈ ਨੁਕਸਾਨ

ਏਜੰਸੀ ਨੇ ਪੰਜ ਵਾਰ ਫਾਰਮ ਵਿੱਚ ਫੋਟੋ, ਦਸਤਖਤ ਤੇ ਅੰਗੂਠਾ ਬਦਲਣ ਦਾ ਅਧਿਕਾਰ ਦੇਕੇ ਕਿਸੇ ਹੋਰ ਨੂੰ ਬਿਠਾ ਕੇ ਰੈਂਕ ਲੈਣਾ ਸਰਕਾਰੀ ਤੌਰ ’ਤੇ ਸੰਭਵ ਬਣਾ ਦਿੱਤਾ ਹੈ। ਜੁਲਾਈ ਵਿੱਚ 3, 6 ਅਤੇ 15 ਜੁਲਾਈ ਨੂੰ ਫੋਟੋ ਆਦਿ ਬਦਲਣ ਦੇ ਅਧਿਕਾਰ ਨੇ ਨਵੇਂ ਘੁਟਾਲੇ ਅਤੇ ਬੈਚੈਨੀ ਦਾ ਮੁੱਢ ਬੰਨ੍ਹ ਦਿੱਤਾ।

ਪ੍ਰੀਖਿਆਰਥੀਆਂ ਦੇ ਪੇਪਰ

ਪ੍ਰੀਖਿਆਰਥੀਆਂ ਦੇ ਮਨਾ ਵਿੱਚ ਸ਼ੰਕੇ ਪੈਦਾ ਹੁੰਦੇ ਹਨ ਅਤੇ ਇਹ ਵੀ ਸਮਝ ਆ ਰਿਹਾ ਹੈ ਕਿ ਐੱਨ.ਟੀ.ਏ.13 ਸਤੰਬਰ ਨੂੰ ਦੇਸ਼ ਭਰ ਵਿੱਚ ਕੋਵਿਡ ਦੇ ਸਿਖਰ ਵਿੱਚ 15, 97, 433 ਉਮੀਦਵਾਰਾਂ ਦੀ 3482 ਪ੍ਰੀਖਿਆ ਕੇਂਦਰਾਂ ਵਿੱਚ ਇੱਕੋ ਸਮੇ ਪੈੱਨ ਪੇਪਰ ਰਾਹੀਂ ਪ੍ਰੀਖਿਆ ਲੈਣ ਦੀ ਜਿਦ ਕਿਉਂ ਕਰ ਰਿਹਾ ਹੈ। ਉਸ ਦਿਨ ਤੱਕ 47-48 ਲੱਖ ਕੇਸਾਂ ਨਾਲ ਭਾਰਤੀ ਸੰਸਾਰ ਵਿੱਚ ਦੂਜੇ ਨੰਬਰ 'ਤੇ ਹੋਵੇਗਾ। ਕਰੀਬ 16 ਲੱਖ ਬੱਚੇ, 24 ਕੁ ਲੱਖ ਸਰਪ੍ਰਸਤ/ਮਾਪੇ ਯਾਨੀ 40 ਲੱਖ ਲੋਕ ਇੱਕ ਦਮ ਸੜਕਾਂ ’ਤੇ ਹੋਣਗੇ। ਬਹੁਤੇ ਤਿੰਨ ਤਿੰਨ ਦਿਨ ਬਾਹਰ ਰਹਿਣਗੇ, ਹੋਟਲ ਬੰਦ ਹਨ, ਯਾਤਾਯਾਤ ਸਾਧਨ ਬੰਦ ਹਨ। ਕਈ ਜਗ੍ਹਾ ਕਰਫਿਊ ਹੈ। ਕਈਆਂ ਦੇ ਪ੍ਰੀਖਿਆ ਕੇਂਦਰ 400-550 ਕਿੱਲੋਮੀਟਰ ਦੂਰ ਹਨ।

ਟਾਟਾ ਕੰਪਨੀ ਬਣਾਏਗੀ ਪਾਰਲੀਮੈਂਟ ਦੀ ਨਵੀਂ ਇਮਾਰਤ, ਜਾਣੋ ਮੁੰਕਮਲ ਕਹਾਣੀ (ਵੀਡੀਓ)

ਪੰਜਾਬ ਵਿੱਚ ਹਰ ਕੇਂਦਰ ਵਿੱਚ ਕਰੀਬ 582 ਬੱਚੇ। ਐੱਨ.ਟੀ.ਏ ਦੀ ਇਸ ਜਿਦ ਤੋਂ ਮੁਲਾਂਕਣ ਦੀ ਪਾਰਦਰਸ਼ਤਾ, ਭਰੋਸੇਯੋਗਤਾ ਅਤੇ ਮੁਸਤੈਦੀ ਉਪਰ ਸ਼ੰਕੇ ਉਪਜਦੇ ਹਨ, ਜੋ ਸਿੱਖਣ ਪ੍ਰਕਿਰਿਆ ਵਾਸਤੇ ਬਹੁਤ ਮੰਦਭਾਗੇ ਹਨ। ਸਬੰਧਤ ਅਧਿਕਾਰੀਆਂ ਨੂੰ ਅਜਿਹਾ ਮਾਹੌਲ ਸਿਰਜਣ ਤੋਂ ਗੁਰੇਜ ਕਰਨਾ ਚਾਹੀਦਾ ਹੈ, ਤਾਂਕਿ ਮਿਹਨਤੀ ਅਤੇ ਹੁਸ਼ਿਆਰ ਬੱਚਿਆਂ ਦੀ ਮੰਜ਼ਿਲ ਕੋਈ ਦੌਲਤਮੰਦ ਨਿਕੰਮਾ ਨਾ ਮੱਲ ਲਵੇ। ਪਰ..ਵਪਾਰ, ਭ੍ਰਿਸ਼ਟਾਚਾਰ, ਬਦਇੰਤਜ਼ਾਮੀ ਅੱਗੇ ਸੱਭ ਪਸਤ ਹਨ।


rajwinder kaur

Content Editor

Related News