ਸਿੱਖਣ ਦਾ ਅਨੰਦ ਕਿਵੇਂ ਆਵੇ, ਫੀਸ ਗਗਨਚੁੰਬੀ ਜਦੋਂ ਕਰ ਦਿੱਤੀ ਜਾਵੇ

06/09/2020 4:32:30 PM

ਡਾ. ਪਿਆਰਾ ਲਾਲ ਗਰਗ
( 99145-05009 )

ਨਿੱਤ ਦਿਨ ਵਧਦੀਆਂ ਫੀਸਾਂ ਅਤੇ ਮਹਿੰਗੀ ਹੁੰਦੀ ਜਾਂਦੀ ਪੜ੍ਹਾਈ ਅਤੇ ਸਿਖਲਾਈ ਮਾਨਸਿਕ ਤੇ ਵਿਤੀ ਬੋਝ ਦਾ ਸੋਮਾ ਬਣ ਜਾਂਦੀ ਹੈ, ਜਿਸ ਕਰਕੇ ਪੜ੍ਹਾਈ ਲਿਖਾਈ ਅਤੇ ਸਿਖਲਾਈ ਵਿੱਚੋਂ ਅਨੰਦ ਖਤਮ ਹੋਣ ਲੱਗਦਾ ਹੈ। ਇਸ ਵਿੱਚ ਗਿਣਆਤਮਕ ਤੇ ਗੁਣਆਤਮਕ ਪ੍ਰਾਪਤੀ ਵੀ ਥੱਲੇ ਆ ਜਾਂਦੀ ਹੈ। ਸੌੜੀ ਸੋਚ ਤਹਿਤ ਪੜ੍ਹਾਈ ਦੇ ਸਮਾਜਕ ਤੇ ਮਨੁੱਖੀ ਸਰੋਕਾਰਾਂ ਨੂੰ ਅਣਡਿੱਠ ਕਰਕੇ ਸਕੂਲਾਂ ਤੇ ਕਾਲਜਾਂ ਦੀ ਪੜ੍ਹਾਈ ਦਾ ਬਹੁਤਾ ਹਿੱਸਾ ਪਹਿਲਾਂ ਹੀ ਨਿੱਜੀ ਸੰਸਥਾਵਾਂ ਦੇ ਹਵਾਲੇ ਕਰਕੇ ਸਰਕਾਰਾਂ ਨੇ ਆਪਣਾ ਹੱਥ ਖਿੱਚ ਕੇ ਬੱਚਿਆਂ ਨੂੰ ਗੁਣਵਤਾ ਵਾਲੀ ਪੜ੍ਹਾਈ ਦੇ ਗਲੇਫ ਥੱਲੇ ਮਸ਼ੀਨਾਂ ਜਾਂ ਕਹਿ ਲਓ ਰੌਬਟ ਬਣਾਉਣ ਦਾ ਸਿਲਸਿਲਾ ਸ਼ੁਰੂ ਕਰ ਰੱਖਿਆ ਹੈ।

ਪੜ੍ਹੋ ਇਹ ਵੀ - ATM ਕੈਸ਼ ਦੇ ਰੱਖ-ਰਖਾਅ ਲਈ ਨਿਯੁਕਤ ਕੀਤੀਆਂ ਦੇਸ਼ ਦੀਆਂ ਪਹਿਲੀਆਂ ਤਿੰਨ ਔਰਤਾਂ (ਵੀਡੀਓ)

ਯੁਨੈਸਕੋ ਕਮਿਸ਼ਨ ਅਨੁਸਾਰ ਜੋ ਇਨਸਾਨ ਬਣਾਉਣ ਦਾ ਪੜ੍ਹਾਈ ਦਾ ਕਾਰਜ ਸੀ, ਉਸ ਤੋਂ ਮੂੰਹ ਮੋੜਿਆ ਜਾ ਰਿਹਾ ਹੈ। ਹੁਣ ਤਾਂ ਪੰਜਾਬ ਸਰਕਾਰ ਨੇ ਸਰਕਾਰੀ ਮੈਡੀਕਲ ਕਾਲਜਾਂ ਦੀ ਐੱਮ.ਬੀ.ਬੀ.ਐੱਸ. ਦੀ ਫੀਸ ਵਿੱਚ 80 ਫੀਸਦੀ ਦਾ ਵਾਧਾ ਕਰਕੇ ਡਾਕਟਰੀ ਦੀ ਪੜ੍ਹਾਈ ਵਿੱਚੋਂ ਵੀ ਆਨੰਦ ਖੋਜ ਅਤੇ ਸੇਵਾ ਭਾਵਨਾ ਜਗਾਉਣ ਵਾਲਾ ਮਾਹੌਲ ਸਿਰਜਨ ਦੀ ਬਜਾਏ ਪੜ੍ਹਾਈ ਨੂੰ ਐਨਾ ਬੋਝਲ ਅਤੇ ਧਨ ਕਮਾਉਣ ਦੀ ਹੋੜ ਵਾਲਾ ਬਣਾ ਦਿੱਤਾ ਕਿ ਵਿਦਿਆਰਥੀ ਪੜ੍ਹਾਈ ਤੇ ਸਿਖਲਾਈ ਨੂੰ ਸਮਾਜ ਦੀ ਦੇਣ ਸਮਝਣ ਦੀ ਥਾਂ ਅਤੇ ਸਿਖਲਾਈ ਸਮਾਜ ਵਾਸਤੇ ਹੋਣ ਦੀ ਸਮਝ ਦਾ ਅਨੰਦ ਲੈਣ ਦੀ ਥਾਂ ਇਸ ਨੂੰ ਇੱਕ ਵਪਾਰ ਸਮਝ ਕੇ ਕਰੇਗਾ। ਉਸਦਾ ਮੁੱਖ ਨਿਸ਼ਾਨਾ ਧਨ ਕਮਾਉਣਾ ਰਹਿ ਜਾਵੇਗਾ।

ਪੜ੍ਹੋ ਇਹ ਵੀ - ਆਪਣੇ ਹੀ ਬੱਚੇ ਦੇ ਅਗਵਾ ਹੋਣ ਦਾ ਡਰਾਮਾ ਰਚਣ ਵਾਲੇ ਪਿਓ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

ਇਸ ਵਿੱਚੋਂ ਮਿਹਨਤ ਨਾਲ ਕੀਤੀ ਕਿਸੇ ਪ੍ਰਾਪਤੀ ਵਾਲਾ ਆਨੰਦ ਵੀ ਘਟ ਜਾਵੇਗਾ, ਕਿਉਂ ਜੋ ਬਹੁਤ ਸਾਰੇ ਮੈਰਿਟ ਵਾਲੇ ਵਿਦਿਆਰਥੀਆਂ ਨੂੰ ਛੱਡ ਕੇ ਘੱਟ ਮੈਰਿਟ ਵਾਲਿਆਂ ਨੂੰ ਸੀਟਾਂ ਮਿਲਣੀਆਂ ਕਾਬਲੀਅਤ ਜਾਂ ਅਧਿਕਾਰ ਦੀ ਥਾਂ ਧਨ ਦੇ ਜ਼ੋਰ ਨਾਲ ਮਿਲਣ ਵਾਲੀ ਸੋਚ ਭਾਰੂ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਣਗੀਆਂ। ਵਿਦਿਆਰਥੀ ਅੰਦਰ ਸਿਖਲਾਈ ਵੇਲੇ ਸਮਾਜ ਸੇਵਾ ਵਾਸਤੇ ਤਿਆਰ ਹੋਣ ਲਈ ਮਿਹਨਤ ਨਾਲ ਪੜ੍ਹਾਈ ਕਰਕੇ ਵਿਚਰਣ ਦੇ ਮੌਕੇ ਦੀ ਤਾਂਘ ਵੀ ਨਾ ਮਾਤਰ ਹੀ ਰਹਿ ਜਾਵੇਗੀ। ਸਮਾਜਿਕ ਨਿਆਂ ਦੀ ਭਾਵਨਾ ਦਾ ਗਲਾ ਵੀ ਘੁਟਿਆ ਜਾਵੇਗਾ।

ਪੜ੍ਹੋ ਇਹ ਵੀ - ਓਟ ਕੇਂਦਰਾਂ ਦੇ ਬਾਹਰ ਗਾਇਬ ਹੋਇਆ ਸੋਸ਼ਲ ਡਿਸਟੈਂਸ, ਬਾਕੀਆਂ ਨੂੰ ਕੀ ਕਹੇ ਸਿਹਤ ਵਿਭਾਗ

PunjabKesari

ਪ੍ਰਾਈਵੇਟ ਕਾਲਜਾਂ ਦੀ ਸਰਕਾਰੀ ਤੌਰ ’ਤੇ ਨਿਰਧਾਰਤ ਫੀਸ ਤੇ ਹੋਰ ਖਰਚਿਆਂ ਨਾਲ ਵਿਦਿਆਰਥੀ ਵੱਲੋਂ ਐੱਮ.ਡੀ /ਐੱਮ.ਐੱਸ ਕਰਨ ਲਈ 12ਵੀਂ ਤੋਂ ਬਾਅਦ ਵਿਦਿਆਰਥੀ ਵੱਲੋਂ ਆਪਣੀ ਜੁਆਨੀ ਦੇ ਲਗਾਏ ਘੱਟੋ ਘੱਟ ਨੌ ਸਾਲਾਂ ਨਾਲ ਤੇ ਇੱਕ ਕਰੋੜ ਤੋਂ ਵੱਧ ਰੁਪਿਆ ਲਗਾ ਕੇ ਕੀਤੀ ਪ੍ਰਾਪਤੀ ਉਸ ਨੂੰ ਇੱਕ ਚੰਗਾ ਇਨਸਾਨ ਬਣਾਉਣ ਦੀ ਥਾਂ ਘਮੰਡੀ, ਈਰਖਾਲੂ ਤੇ ਵੱਧ ਤੋਂ ਵੱਧ ਮੁਨਾਫਾ ਕਮਾਉਣ ਵਾਲਾ ਪੁਰਜਾ ਹੀ ਬਣਾਏਗੀ । ਅੱਜ ਲੋੜ ਹੈ ਕਿ ਸਰਕਾਰੀ ਤੌਰ ’ਤੇ ਸਸਤੀ ਪੜ੍ਹਾਈ ਕਰਵਾ ਕੇ ਸਰਕਾਰ ਲੋਕਾਂ ਦੀ ਤੇ ਡਾਕਟਰੀ ਅਮਲੇ ਦੀ ਮਾਨਸਿਕ ਤੇ ਸਰੀਰਕ ਸਿਹਤ ਨੂੰ ਠੀਕ ਰੱਖੇ ਤਾਂ ਕਿ ਉਹ ਸਿਖਲਾਈ ਦੇ ਤੇ ਜੀਵਣ ਦੇ ਹਰ ਕਦਮ 'ਤੇ ਕੀਤੇ ਕੰਮ ਦਾ ਅਨੰਦ ਮਾਣ ਸਕਣ ਤੇ ਮਾਨਸਿਕ ਸੰਤੁਸ਼ਟੀ ਪ੍ਰਾਪਤ ਕਰ ਸਕਣ । 

ਪੜ੍ਹੋ ਇਹ ਵੀ - ਗਰਮੀਆਂ ’ਚ ਪੀਓ ‘ਬੇਲ ਦਾ ਸ਼ਰਬਤ’, ਥਕਾਵਟ ਦੇ ਨਾਲ ਮੂੰਹ ਦੇ ਛਾਲਿਆਂ ਨੂੰ ਵੀ ਕਰੇ ਦੂਰ


rajwinder kaur

Content Editor

Related News