ਕਵਿਤਾ ਖਿੜਕੀ : ਕਾਸ਼ ਇਸ ਦੁਨੀਆਂ ’ਚ ਨਾ ਕੋਈ ਆਪਣਾ ਤੇ ਨਾ ਕੋਈ ਪਰਾਇਆ ਹੁੰਦਾ....

04/02/2021 10:53:45 AM

ਕਾਸ਼ ਇਸ ਦੁਨੀਆਂ ਵਿੱਚ ਨਾ ਕੋਈ ਆਪਣਾ 
ਤੇ ਨਾ ਹੀ ਕੋਈ ਪਰਾਇਆ ਹੁੰਦਾ
ਫੇਰ ਨਾ ਹੀ ਕਿਸੇ ਨਾਲ ਸ਼ਿਕਾਇਤ 
ਨਾ ਕੋਈ ਗੀਲਾ ਤੇ ਨਾ ਹੀ ਕੋਈ ਸ਼ਿਕਵਾ ਹੁੰਦਾ।
ਜਦ ਵੀ ਮਨ ਕਰਦਾ ਸਾਡਾ
ਕਿਸੇ ਨਾਲ ਪਿਆਰ ਜਤਾਉਣ ਦਾ
ਤਾਂ ਖੁਦਾ ਤੂੰ ਖ਼ੁਦ 
ਕਿਸੇ ਫੁੱਲ ਕਿਸੇ ਪਰਿੰਦੇ ਵਿੱਚ ਮੌਜੂਦ ਹੁੰਦਾ।
ਜਦ ਵੀ ਮਨ ਕਰਦਾ ਸਾਡਾ ਕਿਸੇ ਨੂੰ
ਦਰਦ ਸੁਣਾਉਣ ਦਾ
ਤਾਂ ਖੁਦਾ ਤੂੰ ਕੋਈ ਫ਼ਰਿਸ਼ਤਾ
ਆਸਮਾਨ ਤੋਂ ਹੀ ਭੇਜ ਦਿੱਤਾ ਹੁੰਦਾ।
ਫੇਰ ਨਾ ਜ਼ਰੂਰਤ ਪੈਂਦੀ ਸਾਨੂੰ 
ਇਸ ਦੁਨੀਆ ਵਾਲ਼ਿਆਂ ਦੀ
ਨਾ ਹੀ ਇੱਥੇ ਕੋਈ ਤਮਾਸ਼ਾ ਹੁੰਦਾ
ਐ ਦੁਨੀਆ ਜਿਉਂਦਿਆਂ ਲਾਸ਼ਾਂ ਤੱਕ 
ਦਫ਼ਨਾ ਦਿੰਦੀ ਹੈ
ਤੇ ਮਰੇ ਹੋਏ ਇਨਸਾਨਾਂ ਨੂੰ ਜਗਾਉਣ ਲਈ 
ਤੇਰੇ ਅੱਗੇ ਗਿੜ ਗਿੜਾਉਂਦੀ ਹੈ।
ਅਗਰ ਮੈਂ ਨਹੀਂ ਸੀ ਕਿਸੇ ਦੇ ਕਾਬਿਲ
ਤਾਂ ਖੁਦਾ ਨੇ ਮੈਨੂੰ ਕੰਡਿਆਂ ਦਾ ਬੀਜ ਹੀ
ਬਣਾ ਦਿੱਤਾ ਹੁੰਦਾ
ਫੇਰ ਨਾ ਮੈਨੂੰ ਕੋਈ ਗੀਲਾ ਤੇ ਨਾ ਹੀ 
ਕੋਈ ਸ਼ਿਕਵਾ ਹੁੰਦਾ।


ਸ਼ਮੀਮ ਮੂਲੇਪੁਰ, 
ਫ਼ਤਿਹਗੜ੍ਹ ਸਾਹਿਬ
7307680086


rajwinder kaur

Content Editor

Related News