ਡੋਲੇ ਨਹੀਂ ਸੂਬਿਆ ਇਹ ਗੋਬਿੰਦ ਦੇ ਲਾਲ

03/16/2018 2:59:52 PM

ਜੋਰਾਵਰ 'ਤੇ ਫਤਹਿ ਸਿੰਘ ਕਹਿੰਦੇ ਚਲੇ ਗਏ,
ਜੈਕਾਰਿਆਂ ਨਾਲ ਫਤਹਿ ਬੁਲਾ ਖੜੇ ਰਹੇ।
ਨੀਹਾਂ ਦੇ ਵਿਚ ਚਿਣ ਦਿੱਤਾ ਜਿਨ੍ਹਾਂ ਗੋਬਿੰਦ ਦੇ ਲਾਲਾ ਨੂੰ ,
ਡੋਲੇ ਨਹੀਂ ਇੱਕ ਵਾਰ ਜਾਨ ਗੁਆਹ ਕੇ ਚਲੇ ਗਏ।

ਪੋਹ ਮਹੀਨੇ ਵਿਚ ਬੁਰਜ ਦੇ, ਤੂੰ ਜਿਨ੍ਹਾਂ ਨੂੰ ਬਿਠਾ ਦਿੱਤਾ,
ਬਚਪਨ ਵਾਲੀ ਚੀਜ਼ ਦਾ ਤੂੰ ਮੁੱਲ ਉਨ੍ਹਾਂ ਦਾ ਗੁਆਹ ਦਿੱਤਾ।
ਬਚਪਨ ਵਾਲੀਆਂ ਗੱਲਾਂ 'ਤੇ ਖੇਡਣ ਵਾਲੇ ਦਿਨ
ਮਨ ਵਿੱਚ ਇਹਨਾਂ ਦੇ ਚਾਵਾਂ ਨੂੰ ਰੁਲਾ ਦਿੱਤਾ
ਵੀਰਾਂ ਨਾਲੋਂ ਵਿੱਛੜੇ ਕਿੰਨ੍ਹਾਂ ਦਰਦ ਤੂੰ ਪਾ ਦਿੱਤਾ
ਡੋਲ ਦੇ ਨਈ ਗੋਬਿੰਦ ਦੇ ਲਾਲ ਸੂਬਿਆ, ਤੂੰ ਵਿਚ ਕਚਹਿਰੀ ਜਿੰਨ੍ਹਾਂ ਲਾਲਚ ਸੁਣਾ ਦਿੱਤਾ...


“ਆਖਿਆਂ ਸੀ, ਸਿੰਘਾਂ ਦੀ ਇੱਕ-ਇੱਕ ਕਰ ਫੌਜ ਬਣਾਉਣੀ ਆ,
ਸਿਰ ਝੁਕਦਾ ਨਈ ਫਤਹਿ ਸਿੰਘਾਂ ਨੇ ਬਲਾਉਣੀ ਆ
ਇੱਕ ਤੋਂ ਇੱਕ ਹੋ ਤੈਨੂੰ ਗੱਲ ਸਮਝਾਉਣੀ ਆ, ਹਾਰ ਤੇਰੀ ਹੀ ਆਖਰ, ਤੈਨੂੰ ਸਮਝ ਫੇਰ ਆਉਣੀ ਆ
ਤੂੰ ਆਖਦਾ ਪੰਥ ਦੀ ਸ਼ਾਨ ਮਿਟ ਜਾਉ, ਜੈਕਾਰਿਆਂ ਨਾਲ ਗੂੰਜੇ ਤੇਰਾ ਮਹਿਲ, ਚਿਣਾ ਨੀਹਾਂ 'ਚ
ਕਿੰਨਾ ਜੁਲਮ ਕਰਵਾ ਦਿੱਤਾ
ਡੋਲ ਦੇ ਨਈ ਗੋਬਿੰਦ ਦੇ ਲਾਲ ਸੂਬਿਆ, ਤੂੰ ਵਿਚ ਕਚਹਿਰੀ ਕਿੰਨ੍ਹਾਂ ਲਾਲਚ ਸੁਣਾ ਦਿੱਤਾ...!
ਹਾਲੇ ਵੀ ਇਸ ਧਰਤੀ ਵਿਚੋਂ ਵਾਹਿਗੁਰੂ-ਵਾਹਿਗੁਰੂ ਦੀ ਹੈ ਅਵਾਜ਼ ਆਉਂਦੀ,
ਨੀਹਾਂ ਦੇ ਵਿਚ ਚਿਣ ਜਾਣਾ, ਦਾਦੀ ਪੋਤਰਿਆਂ ਨੂੰ ਸੀ ਵਰਾਉਂਦੀ।ਸੋਹਣੇ, ਪਾਏ ਚੋਲੇ ਚਾਵਾਂ
ਨਾਲ ਕਰ ਦਿੱਤਾ ਸੀ ਤਿਆਰ,
ਵੈਰੀ ਰਹੇ ਨੇ ਅਵਾਜ਼ ਮਾਰ, ਤੁਸਾਂ ਡੋਲਿਓ ਨਾ ਮੇਰੇ ਲਾਲ।
ਵਿਚ ਕਚਹਿਰੀ ਆਣ ਕੇ, ਤੈਨੂੰ ਦੱਸਣਗੇ ਕੀ ਦਾਸਤਾਨ
ਨਹੀਂ ਸੂਬਿਆਂ ਡੋਲ ਦੇ ਇਹ ਗੋਬਿੰਦ ਦੇ ਲਾਲ
ਤਰਸ ਨਾ ਕੀਤਾ ਕਿੰਨਾਂ ਜ਼ੁਲਮ ਕਮਾ ਦਿੱਤਾ
ਡੋਲੇ ਨਈ ਗੋਬਿੰਦ ਦੇ ਲਾਲ ਸੂਬਿਆਂ, ਤੂੰ ਵਿਚ ਕਚਹਿਰੀ ਕਿੰਨ੍ਹਾਂ ਲਾਲਚ ਸੁਣਾ ਦਿੱਤਾ।
- ਜਮਨਾ ਸਿੰਘ ਗੋਬਿੰਦਗੜ੍ਹੀਆਂ
- ਸੰਪਰਕ :-98724-62794