ਕੁੱਤਾ ਜਾਂ ਇਨਸਾਨ ਬਣਨਾ?

08/23/2020 5:28:34 PM

ਜੇਲ੍ਹ ਦੇ ਸੂਏ ਕੁੱਤੇ ਖਾਣਾ ਖਾਣ ਤੋਂ ਬਾਅਦ ਆਪਸ ਵਿੱਚ ਗੱਲਾਂ ਕਰਨ ਲੱਗ ਪਏ। ਜੈਰੋ ਨੇ ਟੌਮੀ ਨੂੰ ਕਿਹਾ ਕਿ ਬਾਈ ਆਪਣੇ ਉੱਪਰ ਲੱਗਿਆ ਕਲੰਕ ਹਟ ਗਿਆ।

ਜੈਰੋ ਬੋਲਣ ਲੱਗਿਆ ਕਿ ਯਾਰ ਜਦੋਂ ਕੋਈ ਇਨਸਾਨ ਗਲਤ ਸਮਾਜਿਕ ਕੰਮ ਕਰਦਾ ਹੈ ਤਾਂ ਇਸਨੂੰ ਸਿਆਣੇ ਇਨਸਾਨ ਸਮਝਾਉਂਦੇ ਹੋਏ ਕਹਿੰਦੇ ਹਨ, ਕਿ ਛੱਡ, ਛੱਡ ਇੰਨਾਂ ਕੁੱਤੇ ਕੰਮਾਂ ਨੂੰ! ਕਿਉਂ ਕੁੱਤੇ ਕੰਮਾਂ 'ਚ ਪਿਆਂ। ਪਰ ਹੁਣ ਤਾਂ ਕੋਈ ਟਾਵਾਂ - ਟਾਵਾਂ ਇਨਸਾਨ ਹੀ ਇਨ੍ਹਾਂ ਕੁੱਤੇ ਕੰਮਾਂ ਤੋਂ ਬਚਿਐ। ਤਾਂ ਹੀ ਤਾਂ ਹੁਣ ਸਮਾਨ ਦੀ ਚੈਕਿੰਗ ਆਪਣੀ ਡਿਊਟੀ ਲਗਾਈ ਜਾਂਦੀ ਹੈ। ਕਿਉਂਕਿ ਹੁਣ ਅਫ਼ਸਰਾਂ ਨੂੰ ਵੱਡਿਆਂ ਮੁਲਾਜ਼ਮਾਂ 'ਤੇ ਭਰੋਸਾ ਨਹੀਂ ਰਿਹਾ ਤੇ ਇਸ ਲਈ ਹੁਣ ਆਪਣੇ ਵਾਲਾ ਕਲੰਕ ਇਨਸਾਨ 'ਤੇ ਲੱਗ ਗਿਆ ਹੈ ।

ਜੇਕਰ ਜਨਾਨੀ ਕਰੇਗੀ ਇਹ ਕੰਮ ਤਾਂ ਤੁਹਾਡਾ ਘਰ ਹੋ ਜਾਵੇਗਾ ‘ਕੰਗਾਲ’

ਧੀਆਂ-ਪੁੱਤ ਆਪਣੇ ਮਾਂ ਪਿਉ ਨੂੰ ਪਾਣੀ ਪੁੱਛਣ ਚਾਹੇ ਨਾ ਪੁੱਛਣ ਆਪਣੇ ਭੈਣ-ਭਰਾਵਾਂ (ਕੁੱਤਿਆਂ) ਨੂੰ ਖਾਣ ਲਈ ਬਿਸਕੁੱਟ, ਦੁੱਧ, ਮਾਸ ਆਦਿ ਖਾਣ ਪੀਣ ਵਾਲੀਆਂ ਚੀਜ਼ਾਂ ਵਧੀਆ ਮਿਲਦੀਆਂ ਹਨ।ਤੇ ਨਾਲੇ ਮਹਿੰਗੇ ਸ਼ੈਪੂ ਨਾਲ ਨੁਹਾਇਆ ਜਾਂਦਾ ਏ।

ਹੁਣ ਤਾਂ ਆਪਣਾ ਮੁੱਲ ਵੀ ਲੱਖਾਂ ਵਿੱਚ ਪੈਣ ਲੱਗਾ ਤੇ ਬੰਦੇ ਨੂੰ ਕੋਈ ਪੁੱਛਦਾ ਦਾ ਨੀ !

ਇੱਕਲੇ ਨਹੀਂ, ਆਪਣੇ ਪਾਟਨਰ ਨਾਲ ਕਰੋ ਇਹ ‘ਕਸਰਤ’, ਰਹੋਗੇ ਹਮੇਸ਼ਾ ‘ਫਿੱਟ‘

ਹੁਣ ਇਨਸਾਨ ਦਾ ਮੁੱਲ ਤਾਂ ਕੁੱਤਿਆਂ ਦੇ ਮੁੱਲ ਤੋਂ ਕਿਤੇ ਘੱਟ ਏ, ਕਿਉਂਕਿ ਹੁਣ ਆਪਣੇ ਵਾਲਾ ਕਲੰਕ ਇਨਸਾਨ 'ਤੇ ਲੱਗ ਗਿਆ ਹੈ। ਹੁਣ ਤਾਂ ਆਪਾਂ ਨੂੰ ਆਪਣੇ ਭੈਣ-ਭਰਾਵਾਂ ਕਹਿਣਾ ਪਿਆ ਕਰੂ,

ਕਿਉਂ ਇਨਸਾਨਾਂ ਵਾਂਗ ਵੱਢੂ ਖਾਉਂ ਕਰੀ ਜਾਂਦੇ ਓ। ਕੋਈ ਚੱਜ ਦਾ ਕੁੱਤਿਆਂ ਵਾਲਾ ਕੰਮ ਵੀ ਕਰ ਲਿਆ ਕਰੋ। ਜੈਰੋ ਦੀ ਗੱਲ ਵਿਸਥਾਰ ਨਾਲ ਸੁਣ ਟੌਮੀ ਦਾ ਮੱਲੋ-ਮੱਲੀ ਹਾਸਾ ਨਿਕਲ ਗਿਆ।

ਸੁੱਖੀ ਕੌਰ ਸਮਾਲਸਰ
73550 18629

rajwinder kaur

This news is Content Editor rajwinder kaur