ਕਿਤਾਬ ਘਰ: ਨਰੇਸ਼ ਕੁਮਾਰੀ ਦੀ ਕਿਤਾਬ ‘ਸਹਿਜ ਜੀਵਨ’ ਲੋਕ ਅਰਪਣ

12/30/2020 2:41:38 PM

ਜਲੰਧਰ(ਵੈੱਬ ਡੈਸਕ): ਬੀਤੀ 30 ਨਵੰਬਰ 2020 ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸ਼ੁਭ ਗੁਰਪੁਰਬ ਦਿਹਾੜੇ ਮੌਕੇ ਆਰਟੀਕਲਾਂ ਤੇ ਆਧਾਰਿਤ, ਨਰੇਸ਼ ਕੁਮਾਰੀ ਦੁਆਰਾ ਰਚਿਤ ਕਿਤਾਬ 'ਸਹਿਜ ਜੀਵਨ' ਆਕਲੈਂਡ (ਨਿਊਜ਼ੀਲੈਂਡ), ਪਾਪਾਟੋਏਟੋਏ ਦੇ ਗੁਰੂ-ਘਰ, ਸ੍ਰੀ ਦਸਮੇਸ਼ ਦਰਬਾਰ ਵਿਖੇ ਲੋਕ ਅਰਪਣ ਕੀਤੀ ਗਈ।

ਉਪਰੋਕਤ ਕਿਤਾਬ ’ਚ ਸਮਾਜਿਕ, ਧਰਮ ’ਚ ਚੱਲ ਰਹੀਆਂ ਤਰੁੱਟੀਆਂ, ਰਾਜਨੀਤਿਕ ਧਾਂਦਲੀਆਂ, ਵਿਦੇਸ਼ਾਂ ’ਚ ਵਸਣ ਵਾਲੇ ਭਾਰਤੀਆਂ (ਵਿਦਿਆਰਥੀਆਂ) ਦੀਆਂ ਸਮੱਸਿਆਵਾਂ, ਵਿਦੇਸ਼ਾਂ ’ਚ ਮਾਨਸਿਕ ਤਨਾਅ ਤੇ ਇਸ ਨਾਲ ਹੋਣ ਵਾਲੇ ਮੋਨੋਰੋਗ, ਅੱਜ ਦੀ ਇੰਟਰਨੈੱਟ ਦੀ ਵਧਦੀ ਵਰਤੋਂ ਦੇ ਨੁਕਸਾਨ/ਵਾਰਤਾਲਾਪ ਦੀ ਅਹਿਮੀਅਤ, ਅਸਹਿਣਸ਼ੀਲਤਾ,ਠਰੰਮੇ ਦੀ ਜ਼ਰੂਰਤ ਵਰਗੇ ਵਿਸ਼ਿਆਂ ਦਾ ਵਿਲੱਖਣ ਢੰਗ ਨਾਲ ਜ਼ਿਕਰ ਕੀਤਾ ਗਿਆ ਹੈ।

ਇਸ ਕਿਤਾਬ ਦੀ ਖ਼ਾਸੀਅਤ ਇਹ ਹੈ ਕਿ ਹਰ ਆਰਟੀਕਲ ’ਚ ਕਾਰਨਾਂ ਦੇ ਉਲੇਖ ਦੇ ਨਾਲ-ਨਾਲ ਸਮੱਸਿਆਵਾਂ ਦੇ ਹੱਲ ਬੜੇ ਹੀ ਸਾਦੇ ਢੰਗ ਨਾਲ ਸਮਝਾਉਣ ਦਾ ਯਤਨ ਕੀਤਾ ਗਿਆ ਹੈ। ਇਸ ਸਮੇਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸਾਹਿਬਾਨਾਂ ਦੇ ਨਾਲ-ਨਾਲ ਕੁਝ ਅਦਬੀ ਸ਼ਖ਼ਸੀਅਤਾਂ ਨੇ ਵੀ ਆਪਣੀ ਸ਼ਮੂਲੀਅਤ ਕੀਤੀ ਜਿਨ੍ਹਾਂ ’ਚ ਮੁੱਖ ਤੌਰ ’ਤੇ ਦੇਵੇਂਦਰ ਸ਼ਰਮਾ, ਸੋਮਨਾਥ ਗੁਪਤਾ, ਦੀਵਾਨਾ ਰਾਏਕੋਟੀ ਗਜਲਗੋ, ਨਰੇਸ਼ ਕੁਮਾਰੀ, ਸ੍ਰ ਤਾਰਾ ਸਿੰਘ ਬੈਂਸ, ਸ੍ਰ ਅਵਤਾਰ ਸਿੰਘ ਫਿਜੀ, ਸ਼੍ਰੀ ਹਰੀਸ਼, ਪਿ੍ਰਥੀਪਾਲ ਸਿੰਘ ਬਸਰਾ ਚੇਅਰਮੈਨ, ਗਿਰਧਰ ਰਾਂਗੀਆ ਜੀ, ਬਿਅੰਤ ਸਿੰਘ ਜੰਡੌਰ, ਰੇਸ਼ਮ ਸਿੰਘ , ਰਾਜ ਬੇਦੀ, ਸੈਕਟਰੀ, ਹਰਨਾਮ ਸਿੰਘ ਗੋਲੀਆ ਆਦਿ ਹਾਜ਼ਰ ਸਨ।

Aarti dhillon

This news is Content Editor Aarti dhillon