ਕਵਿਤਾ ਖਿੜਕੀ : ''ਦੇਸ਼ ਵਾਸੀਓ'', ‘ਰੇਲ ਦੀ ਪਟੜੀ ਬਨਾਮ ਏ.ਸੀ’

10/16/2020 2:13:31 PM

ਦੇਸ਼ ਵਾਸੀਓ

ਇੱਕ ਪੰਨਾਂ ਫਾਂਸੀ ਤੋਂ ਪਹਿਲਾਂ ,
ਭਗਤ ਸਿੰਘ ਸੀ ਗਿਆ ਮੋੜ ਕੇ।
ਉਸ ਤੋਂ ਅੱਗੇ ਪੜ੍ਹਨਾ ਸੀਗਾ,
ਰੱਖਣੀ ਸੀਗੀ ਮੱਤ ਝੰਜੋੜ ਕੇ।
ਅਸੀਂ ਪਤਾ 'ਨੀਂ ਕਿਹੜੀ ਗੱਲੋਂ ,
ਉਸ ਦੀ ਗੱਲ ਨੂੰ ਗੌਲਿ਼ਆ ਨਈਂ,
ਆਪਾਂ ਪਾਟੋ ਧਾੜ ਹੋ ਗਏ,
ਉਹ ਸਾਨੂੰ ਸੀ ਗਿਆ ਜੋੜ ਕੇ।


ਰੇਲ ਦੀ ਪਟੜੀ ਬਨਾਮ ਏ.ਸੀ.

ਅੰਨ ਦਾਤਿਆਂ ਨੂੰ ਰੇਲ ਦੀ ਪਟੜੀ,
ਵਿਹਲੜ ਸੌਂਦੇ ਏ. ਸੀ. ਵਿੱਚ
ਕਿਰਤੀ ਕਾਮਿਆਂ ਲਈ ਕਾਨੂੰਨ ਵੀ,
ਬੈਠ ਬਣਾਉਦੇ ਏ. ਸੀ ਵਿੱਚ
ਸਲਵਾਰ ਵਾਲ਼ੇ ਬਾਬੇ ਨੂੰ ਮਿਲਦੀਆਂ,
ਸੁੱਖ ਸਹੂਲਤਾਂ ਨੇ ਸਰਕਾਰੀ,
ਹਾਕਮ ਲੋਕਾਂ ਦੇ ਘਰ ਕੁੱਤੇ,
ਬਿੱਲੇ ਨਾਹੁੰਦੇ ਏ. ਸੀ ਵਿੱਚ .


ਮੂਲ ਚੰਦ ਸ਼ਰਮਾ ਪ੍ਧਾਨ
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)
ਪੰਜਾਬ - 148024


rajwinder kaur

Content Editor

Related News