ਕੋਰੋਨਾ ਵਾਇਰਸ ਦੌਰਾਨ ਵਿਦਿਅਕ ਅਦਾਰੇ ਆਖਰ ਕਿਵੇਂ ਖੋਲ੍ਹੀਏ?

12/03/2020 4:18:47 PM

ਡਾ. ਪਿਆਰਾ ਲਾਲ ਗਰਗ

ਕੋਵਿਡ-19 ਨੇ ਪੂਰੇ ਸੰਸਾਰ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਸੰਸਾਰ ਸਿਹਤ ਸੰਸਥਾ ਦੇ ਅੰਕੜਿਆਂ ਅਨੁਸਾਰ ਦੁਨੀਆ ਵਿੱਚ ਹਰੇਕ ਡੇਢ ਸੌ ਦੀ ਆਬਾਦੀ ਪਿੱਛੇ ਇੱਕ ਨੂੰ ਕੋਵਿਡ ਰੋਗ ਹੋ ਚੁੱਕਿਆ ਹੈ। ਸੰਯੁਕਤ ਰਾਜ ਅਮਰੀਕਾ ਤੋਂ ਬਾਅਦ ਭਾਰਤ ਵਿੱਚ ਕੋਵਿਡ-19 ਦੇ 89, 58, 483 ਮਾਮਲੇ ਸਾਹਮਣੇ ਆਏ ਹਨ। ਭਾਰਤ ਦੂਜੇ ਨੰਬਰ ਉਪਰ ਹੈ ਅਤੇ ਇੱਥੇ 1,31,618 ਲੋਕਾਂ ਦੀਆਂ ਜਾਂਨਾਂ ਵੀ ਜਾ ਚੁੱਕੀਆਂ ਹਨ। ਦਿੱਲੀ ਵਿੱਚ ਕੋਰੋਨਾ ਦਾ ਕਹਿਰ ਹੁਣ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ। ਵਿਦਿਅਕ ਸੰਸਥਾਵਾਂ ਦੇ ਖੁੱਲ੍ਹਣ ਤੋਂ ਬਾਅਦ ਹਰਿਆਣਾ ਵਿੱਚ ਸਕੂਲੀ ਬੱਚਿਆਂ ਵਿੱਚ ਕੋਰੋਨਾ ਦੇ 150 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਇੱਕ ਵਾਰ ਮੁੜ ਦਹਿਸ਼ਤ ਦਾ ਮਾਹੌਲ ਬਣ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ -ਸੋਮਵਾਰ ਨੂੰ ਜ਼ਰੂਰ ਕਰੋ ਭਗਵਾਨ ਸ਼ਿਵ ਜੀ ਦੀ ਪੂਜਾ, ਖੁੱਲ੍ਹਣਗੇ ਧਨ ਦੀ ਪ੍ਰਾਪਤੀ ਦੇ ਸਾਰੇ ਰਾਹ

ਇਹ ਸਭ ਕੁਝ ਇਸ ਕਰਕੇ ਹੋ ਰਿਹਾ ਹੈ ਕਿ ਅਸੀਂ ਕੋਰੋਨਾ ਨੂੰ ਰੋਕਣ ਪ੍ਰਤੀ ਵਿਗਿਆਨਕ ਪਹੁੰਚ ਨਹੀਂ ਅਪਣਾ ਰਹੇ। ਕੋਰੋਨਾ ਸੰਕ੍ਰਮਣ ਰੋਕਣ ਦਾ ਸਭ ਤੋਂ ਕਾਰਗਰ ਤਰੀਕਾ ਹੈ, ਇਸ ਤੋਂ ਬਚਾਅ ਦੇ ਉਪਾਵਾਂ ਉਪਰ ਅਮਲ ਕਰਨਾ ਪਰ ਸਾਡੇ ਇੱਥੇ ਬਚਾਅ ਦੀ ਥਾਂ ਇਸਨੂੰ ਅਮਨ ਕਾਨੂੰਨ ਦਾ ਮਸਲਾ ਬਣਾ ਕੇ ਪੁਲਸ ਰਾਹੀਂ ਨਿਯੰਤ੍ਰਣ ਕਰਨ ਉਪਰ ਜ਼ੋਰ ਹੈ। 

ਪੜ੍ਹੋ ਇਹ ਵੀ ਖ਼ਬਰ - ਖ਼ਾਸ ਖ਼ਬਰ : ਕੈਨੇਡਾ ਪਹੁੰਚਣ ਤੋਂ ਲੈ ਕੇ ਪੱਕੇ ਹੋਣ ਤੱਕ ਵਿਦਿਆਰਥੀਆਂ ਨੂੰ ਆਉਂਦੀਆਂ ਨੇ ਇਹ ਸਮੱਸਿਆਵਾਂ

ਸੰਸਾਰ ਭਰ ਵਿੱਚ ਸਬੂਤ ਮਿਲ ਚੁੱਕੇ ਹਨ ਕਿ ਸਹੀ ਤਰੀਕੇ ਨਾਲ ਮਾਸਕ ਪਹਿਨਣ ਨਾਲ ਕੋਰੋਨਾ ਸੰਕ੍ਰਮਣ ਨੂੰ 70% ਤੱਕ ਠੱਲ੍ਹ ਪਾਈ ਜਾ ਸਕਦੀ ਹੈ ਪਰ ਅਸੀਂ ਮਾਸਕ ਸਹੀ ਢੰਗ ਨਾਲ ਨਹੀਂ ਪਹਿਣਦੇ, ਬਹੁਤੇ ਵਾਰੀ ਨੱਕ ਨੰਗਾ ਰੱਖਦੇ ਹਾਂ। ਕਈ ਸਿਖਿਅਤ ਡਾਕਟਰਾਂ ਨੇ ਵੀ ਵਿਗਿਆਨ ਅਤੇ ਤੱਥਾਂ ਦੇ ਵਿਰੁੱਧ ਜਾ ਕੇ ਸਰਕਾਰੀ ਸਰਪ੍ਰਸਤੀ ਨਾਲ ਕੂੜ ਪ੍ਰਚਾਰ ਕਰਕੇ ਲੋਕਾਂ ਨੂੰ ਅਵੇਸਲੇ ਕਰ ਦਿੱਤਾ ਹੈ। ਇਸ ਸਭ ਕੁਝ ਦੇ ਦਰਮਿਆਨ ਵਿਦਿਅਕ ਸੰਸਥਾਵਾਂ ਲਗਾਤਾਰ ਬੰਦ ਰੱਖਣ ਵਾਸਤੇ ਵਾ-ਵੇਲਾ ਖੜ੍ਹਾ ਕਰਨ ਵਿੱਚ ਅਧਿਆਪਨ ਅਮਲੇ ਦੇ ਵਿਸ਼ੇਸ਼ ਕਰਕੇ ਸਰਕਾਰੀ ਸੰਸਥਾਵਾਂ ਦੇ ਅਮਲੇ ਦੇ ਨਿਜੀ ਹਿਤ ਹੋਣ ਦੇ ਵੀ ਖਦਸ਼ੇ ਹਨ। ਘਰ ਰਹਿ ਕੇ ਤਨਖ਼ਾਹ ਪੂਰੀ ਮਿਲ ਰਹੀ ਹੈ ਅਤੇ ਰਿਪੋਰਟਾਂ ਇਹ ਵੀ ਹਨ ਕਿ ਆਨਲਾਈਨ ਪੇਪਰ ਬੱਚੇ ਨਹੀਂ ਅਧਿਆਪਕ ਦੇ ਰਹੇ ਹਨ। 

ਪੜ੍ਹੋ ਇਹ ਵੀ ਖ਼ਬਰ - UK ਸਟੂਡੈਂਟ ਵੀਜ਼ਾ: ‘ਇੰਟਰਵਿਊ’ ਤੇ ‘ਫੰਡ’ ਰੋਕ ਰਹੇ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ‘ਰਾਹ’

ਸਿੱਖਿਆ ਨੂੰ ਨਿਜੀ ਹੱਥਾਂ ਵਿੱਚ ਲੈਣ ਦੇ ਚਾਹਵਾਣ ਕਾਰਪੋਰੇਟਾਂ ਦੇ ਵੀ ਹਿਤ ਹਨ। ਨੁਕਸਾਨ ਬੱਚਿਆਂ ਦਾ ਹੋ ਰਿਹਾ ਹੈ, ਵਿਸ਼ੇਸ਼ ਕਰਕੇ ਸਰਕਾਰੀ ਸਕੂਲਾਂ ਦੇ ਬੱਚਿਆਂ ਦਾ। ਇਨ੍ਹਾਂ ਬੱਚਿਆਂ ਦੇ ਖਾਤੇ ਕੋਵਿਡ ਦੌਰਾਨ 7500 ਕਰੋੜ ਰੁਪਏ ਤਨਖ਼ਾਹਾਂ ਵਿੱਚ ਬਿਨਾ ਪੜ੍ਹਾਈ ਦੇ ਵੰਡਿਆ ਜਾ ਚੁੱਕਿਆ ਹੈ। ਹੁਣ ਤਾਂ ਬੱਚਿਆਂ ਦੇ ਮਾਪੇ ਵੀ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਇਸੇ ਖ਼ਰਚੇ ਦੇ ਕੂਪਨ ਦੇ ਦਿੱਤੇ ਜਾਣ ਤਾਂ ਕਿ ਉਹ ਆਪਣੇ ਬੱਚਿਆਂ ਨੂੰ ਨਿਜੀ ਸਕੂਲਾਂ ਵਿੱਚ ਪੜ੍ਹਾ ਸਕਣ। ਉਨ੍ਹਾਂ ਦੀ ਦਲੀਲ ਹੈ ਕਿ ਸਰਕਾਰੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਵੀ ਤਾਂ ਉਨ੍ਹਾਂ ਦੀ ਮੰਗ ਅਨੁਸਾਰ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾ ਕੇ ਸਰਕਾਰ ਤੋਂ ਪੈਸੇ ਲੈ ਲੈਂਦੀਆਂ ਹਨ।

ਪੜ੍ਹੋ ਇਹ ਵੀ ਖ਼ਬਰ - Beauty Tips : ਸਰਦੀਆਂ ''ਚ ਕੀ ਤੁਹਾਡੇ ਵੀ ਫਟਦੇ ਹਨ ਬੁੱਲ੍ਹ ਤਾਂ ਅਪਣਾਓ ਇਹ ਤਰੀਕੇ, ਹੋਵੇਗਾ ਫ਼ਾਇਦਾ

ਸਿੱਖਿਆ ਸੰਸਥਾਵਾਂ ਵਿੱਚ ਕੋਵਿਡ ਦੀ ਦਹਿਸ਼ਤ ਫੈਲਾਈ ਜਾ ਰਹੀ ਹੈ। ਦਰਅਸਲ ਸਿੱਖਿਆ ਸੰਸਥਾਵਾਂ ’ਚ ਕੋਵਿਡ ਦੇ ਅੰਕੜੇ ਪੂਰੇ ਨਹੀਂ ਦਿੱਤੇ ਜਾਂਦੇ, ਜਿਵੇਂ ਕਿੰਨੇ ਬੱਚਿਆਂ ਵਿੱਚ ਕਿੰਨੇ ਸੰਕ੍ਰਮਤ ਹੋਏ, ਕਿੰਨੇ ਠੀਕ ਹੋਏ? ਵਿਦਿਅਕ ਸੰਸਥਾਵਾਂ ਬੰਦ ਹੋਣ ਵੇਲੇ ਕਿੰਨੇ ਵਿਦਿਆਰਥੀ ਸੰਕ੍ਰਮਤ ਹੋਏ ਅਤੇ ਕਿੰਨੇ ਠੀਕ ਹੋਏ। ਇਸ ਦਾ ਕਾਰਨ ਹੈ...ਵਿਗਿਆਨਿਕ ਵਿਧੀ ਅਤੇ ਵਿਗਿਆਨਕ ਦ੍ਰਿਸ਼ਟੀਕੋਨ ਦੀ ਘਾਟ। ਵਿਗਿਆਨਿਕ ਪਹੁੰਚ ਮੰਗ ਕਰਦੀ ਸੀ ਕਿ ਸ਼ੁਰੂ ਵਿੱਚ ਹੀ ਤੀਜਾ ਹਿੱਸਾ ਬੱਚੇ ਹਰ ਰੋਜ ਆਉਂਦੇ ਰੱਖ ਕੇ ਮਾਸਕ ਪਹਿਨਣਾ, ਸਮਾਜਿਕ ਦੂਰੀ ਬਣਾਉਣਾ ਅਤੇ ਹੱਥ ਧੋਣਾ ਜ਼ਰੂਰੀ ਕਰਕੇ ਬੱਚਿਆਂ ਦਾ ਵਿਦਿਅਕ ਪੱਧਰ ਦਾ ਹੋਇਆ ਨੁਕਸਾਨ ਰੋਕਿਆ ਜਾ ਸਕਦਾ ਸੀ।

ਪੜ੍ਹੋ ਇਹ ਵੀ ਖ਼ਬਰ - ਕਿਸਾਨਾਂ ਦੇ ਪੁੱਤਾਂ ਨੇ ਮੋਢਿਆਂ 'ਤੇ ਚੁੱਕੀ ਖੇਤਾਂ ਦੀ ਜ਼ਿੰਮੇਵਾਰੀ,ਕਿਹਾ-ਬਾਪੂ ਤੁਸੀਂ ਦਿੱਲੀ ਸਾਂਭੋ

ਇਹਤਿਆਤ ਵਰਤ ਕੇ ਬੱਚਿਆਂ ਵਿੱਚ ਕੋਵਿਡ-19 ਹੋਣ ਦੇ ਮਾਮਲੇ ਘਟਾਏ ਜਾ ਸਕਦੇ ਹਨ। ਮਾਪਿਆਂ ਅਤੇ ਬੱਚਿਆਂ ਵਿੱਚ ਚੇਤਨਾ ਮੁਹਿੰਮ ਚਲਾਉਣ ਦੀ ਲੋੜ ਸੀ ਕਿ ਬੱਚਿਆਂ ਵਿੱਚ ਹੋਇਆ ਕੋਵਿਡ ਰੋਗ ਆਮ ਕਰਕੇ ਬਹੁਤੇ ਵਾਰੀ ਆਪਣੇ ਆਪ ਹੀ ਠੀਕ ਹੋ ਜਾਂਦਾ ਹੈ, ਕੇਵਲ ਸਤਰਕ ਰਹਿਣ ਦੀ ਲੋੜ ਹੁੰਦੀ ਹੈ । ਅੱਜ ਵੀ ਇਹਤਿਆਤ ਵਰਤਦੇ ਹੋਏ ਕੋਵਿਡ ਮਰਿਆਦਾ ਦਾ ਪਾਲਣ ਕਰਦੇ ਹੋਏ ਵਿਦਿਅਕ ਅਦਾਰੇ ਖੋਲ੍ਹਣ ਦੀ ਲੋੜ ਹੈ ਤਾਂ ਕਿ ਗਿਆਨ ਅਰਜਿਤ ਕਰਨ ਅਤੇ ਪ੍ਰਦਾਨ ਕਰਨ ਵਿੱਚ ਅਸੀਂ ਪਛੜ ਨਾ ਜਾਈਏ ।


rajwinder kaur

Content Editor

Related News