ਕੋਰੋਨਾ ਵਾਇਰਸ

04/06/2020 4:05:11 PM

ਪਰਵਾਸੀ ਲੇਖਕ ਭੁਪਿੰਦਰ ਸਿੰਘ ਚੌਂਕੀਮਾਨ

ਮਾਹਰਾਂ ਦਾ ਉਪਦੇਸ਼ ਹੈ ਅਤੇ ਅਸੀਂ ਵੀ ਦੇਖ ਰਹੇ ਹਾਂ ਕਿ ਅੱਜ ਦੀ ਇਸ ਮਹਾਮਾਰੀ ਦੇ ਸਮੇਂ ਅੰਦਰ ਵਿਅਕਤੀਗਤ ਕੌਟਰੌਲ ਹੀ ਸਭ ਤੋਂ ਵੱਡਾ ਇਲਾਜ ਹੈ। ਬਾਕੀ ਕਿਸੇ ਨੇ ਕੁਝ ਨਹੀਂ ਕਰਨਾ।

ਜੋਂ ਚੀਜ਼ ਪੈਦਾ ਹੁੰਦੀ ਹੈ, ਉਸ ਦੀ ਸੀਮਾ ਹੁੰਦੀ ਹੈ, ਸੀਮਾ ਤੋਂ ਬਾਅਦ ਉਹ ਸਥਿਰ ਖਤਮ ਹੋ ਜਾਂਦੀ ਹੈ। ਪਰ ਉਹ ਆਪਣੇ ਗੁਣ ਦਾ ਚੰਗਾ ਜਾਂ ਮਾੜਾ ਪ੍ਰਭਾਵ ਜ਼ਰੂਰ ਛੱਡ ਜਾਂਦੀ ਹੈ। ਕੋਰੋਨਾ ਅੱਜ ਦੇ ਸਮੇਂ ਵਿਚ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ, ਜੋ ਇਸ ਦੁਨੀਆਂ ਦੇ ਕੋਨੇ-ਕੋਨੇ ਵਿਚ ਪਹੁੰਚਣ ਵਾਲੀ ਸ਼ਾਇਦ ਪਹਿਲੀ ਮਹਾਮਾਰੀ ਹੈ, ਜਿਸ ਨੇ ਗਲੋਬਲ ਦੇ ਹਰ ਕੋਨੇ ਨੂੰ ਹਿੱਲਾ ਕੇ ਰੱਖ ਦਿੱਤਾ। ਕੋਈ ਸ਼ੱਕ ਨਹੀਂ ਆਖਰ ਇਸ ਦੇ ਪ੍ਰਭਾਵ ਦਾ ਅਸਰ ਵੀ ਖ਼ਤਮ ਹੋ ਜਾਵੇਗਾ ਜਾਂ ਕਮਜ਼ੋਰ ਵੀ ਪੈ ਸਕਦਾ ਹੈ, ਕਿਉਂਕਿ ਕੁਦਰਤ ਨੇ ਕਦੇ ਵੀ ਕੋਈ ਦੋਸ਼ ਆਪਣੇ ਆਪ ਉਪਰ ਨਹੀਂ ਆਉਣ ਦਿੱਤਾ। ਜਿੱਥੇ ਕਿਤੇ ਵੀ ਉਸ ਨੇ ਬੁਰਾਈ ਨੂੰ ਜਨਮ ਦਿੱਤਾ ਹੁੰਦਾ ਹੈ, ਉਸ ਦੇ ਨਾਲ ਹੀ ਉਸ ਬੁਰਾਈ ਨੂੰ ਖ਼ਤਮ ਕਰਨ ਦਾ ਸੋਮਾ ਵੀ ਪੈਦਾ ਕਰਦਾ ਆ ਰਿਹਾ ਹੈ।

PunjabKesari

ਜੋਂ ਕੁਝ ਵੀ ਅੱਜ ਖੌਫਨਾਕ ਵਾਪਰ ਰਿਹਾ ਹੈ, ਇਹ ਖਤਰਨਾਕ ਮਹਾਮਾਰੀ ਮਨੁੱਖਤਾ ਨੂੰ ਇਕ ਅਜਿਹਾ ਸੰਦੇਸ਼ ਭਰਿਆ ਰਸਤਾ ਦੇ ਜਾਵੇਗੀ, ਜੋਂ ਕਿਸੇ ਹੋਰ ਵਿਚਾਰਧਾਰਾ, ਖਤਰਨਾਕ ਆਰਥਿਕ ਉਤਰਾ ਚੜਾ, ਆਪਸੀ ਹਥਿਆਰਬੰਦ ਲੜਾਈਆਂ, ਕੋਈ ਧਰਮ,ਜਾ ਵਿੱਦਿਅਕ ਅਦਾਰਿਆਂ ਨੇ ਨਾ ਕਦੇ ਦਿੱਤਾ ਹੋਵੇ। ਨਾ ਦਿਖਾਈ ਦੇਣ ਵਾਲਾ ਜ਼ਾਲਮ ਵਾਇਰਸ ਲੋਕਾਂ ਅੰਦਰ ਦਹਿਸ਼ਤ, ਡਰ, ਚਿੰਤਾ, ਦੁੱਖ ਦੇ ਰਿਹਾ ਹੈ, ਜਿਸ ਦੀ ਸਮਝ ਇਸ ਦੇ ਖਤਮ ਹੋਣ ਤੋਂ ਬਾਅਦ ਹੀ ਆਵੇਗੀ। ਇਸ ਤੋਂ ਅਹਿਸਾਸ ਇਹ ਹੋ ਰਿਹਾ ਹੈ ਕਿ ਹਰ ਵਿਅਕਤੀ ਅਤੇ ਉਸ ਦਾ ਘਰ ਭਾਵੇਂ ਕਿਹੋ ਜਿਹਾ ਹੋਵੇ ਉਹੀ ਸਰਵਉੱਤਮ ਹੁੰਦਾ ਹੈ। ਤੁਸੀਂ ਆਪ ਹੀ ਸਭ ਕੁਝ ਹੋ। ਜੋਂ ਕੁਝ ਵੀ ਤੁਹਾਡੇ ਕੋਲ ਅੱਜ ਕੁਦਰਤ ਦਾ ਹੈ, ਉਸ ਕਰਕੇ ਤੁਸੀਂ ਆਤਮ ਨਿਰਭਰ ਹੋ। ਦੂਜਿਆਂ ਦੀ ਚਮਕ ਦੇਖ ਕੇ ਆਪਣੀ ਅਸਲੀ ਚਮਕ ਨੂੰ ਨਾ ਧੁੰਦਲਾ ਕਰੋ ਅਤੇ ਮਨ ਲਲਚਾਉ। ਤੁਸੀਂ ਦੁਨੀਆਂ ਦੇ ਸਭ ਤੋਂ ਵੱਧ ਸੁੱਖੀ ਅਤੇ ਖੁਸ਼ਹਾਲ ਇਨਸਾਨ ਹੋਵੋਗੇ।

 


rajwinder kaur

Content Editor

Related News