ਉਹ ਲੋਕ ਜਿਨ੍ਹਾਂ ਦਾ ਜ਼ਿਕਰ ਸ਼ਾਇਦ ਹੀ ਇਤਿਹਾਸ ਦੇ ਕਿਸੇ ਪੰਨੇ ’ਤੇ ਆਵੇ

05/18/2020 6:23:22 PM

ਗੁਰ ਕ੍ਰਿਪਾਲ ਸਿੰਘ ਅਸ਼ਕ

ਮੋਬਾਈਲ : 9878019889

ਸਾਥੋਂ ਸਾਡੀ ਪਹਿਲੀ ਪੀੜ੍ਹੀ ਨੇ 1947 ਦੀ ਦੇਸ਼ ਦੀ ਵੰਡ ਦੇਖੀ ਹੈ। ਭਾਵੇਂ ਅਸੀਂ ਉਹ ਦੁਖਾਂਤ ਨਹੀਂ ਦੇਖਿਆ ਪਰ ਉਸ ਦੀਆਂ ਤਸਵੀਰਾਂ ਜ਼ਰੂਰ ਦੇਖੀਆਂ ਹਨ। ਕਿਸ ਤਰ੍ਹਾਂ ਲੋਕ ਆਪਣਾ ਘਰ-ਬਾਰ ਛੱਡ ਕੇ ਨਵੀਂਆਂ ਥਾਂਵਾਂ ਵੱਲ ਵਧ ਰਹੇ ਸਨ। ਉਨ੍ਹਾਂ ਤਸਵੀਰਾਂ ਨੂੰ ਦੇਖਦਿਆਂ ਹੀ ਰੀੜ੍ਹ ਦੀ ਹੱਡੀ ਵਿਚੋਂ ਕੰਬਣੀ ਲੰਘ ਜਾਂਦੀ ਸੀ। ਹੁਣ ਉਹੋ ਜਿਹੇ ਦ੍ਰਿਸ਼ ਰੋਜ਼ ਵੇਖਣ ਨੂੰ ਮਿਲ ਰਹੇ ਹਨ। ਫ਼ਰਕ ਸਿਰਫ਼ ਇਨ੍ਹਾਂ ਹੀ ਹੈ ਕਿ ਉਦੋਂ ਲੋਕ ਗੋਰਿਆਂ ਵਲੋਂ ਖਿੱਚੀ ਲਕੀਰ ਤੋਂ ਬਾਦ ਬਣੇ ਦੇਸ਼ ਮਗਰੋਂ ਇਧਰੋਂ ਉਧਰ ਤੇ ਉਧਰੋਂ ਇਧਰ ਆ ਰਹੇ ਸਨ ਅਤੇ ਅੱਜ ਕੋਰੋਨਾ ਵਲੋਂ ਹਰ ਘਰ ਦੇ ਦਰ ’ਤੇ ਖਿੱਚੀ ਗਈ ਲਕੀਰ ਵਿਚੋਂ ਪੈਦਾ ਹੋਈ ਤੜਪ ਤੋਂ ਬਾਅਦ ਪ੍ਰਵਾਸੀ ਮਜ਼ਦੂਰ ਕਿਸੇ ਬੇਗਾਨੀ ਥਾਂ ਵੱਲ ਨਹੀਂ ਬਲਕਿ ਆਪਣੇ ਹੀ ਘਰਾਂ ਨੂੰ ਜਾਣ ਲਈ ਬਿਹਬਲ ਹਨ। ਫ਼ਿਕਰ ਰੋਟੀ ਦਾ ਹੈ, ਰੁਜ਼ਗਾਰ ਦਾ ਹੈ। ਫ਼ਿਕਰ ਉਸ ਮਕਾਨ ਦੇ ਕਮਰੇ ਦੇ ਕਿਰਾਏ ਦਾ ਹੈ, ਜਿਸ ਵਿਚ ਉਹ ਆਪਣਾ ਸਿਰ ਛੁਪਾ ਕੇ ਬੈਠੇ ਰਹਿਣ ਦਾ ਯਤਨ ਕਰ ਰਹੇ ਹਨ। ਸਰਕਾਰਾਂ ਦੇ ਭਰੋਸੇ ਵੀ ਉਨ੍ਹਾਂ ਦੀ ਬੇਚੈਨੀ ਖਤਮ ਕਰਨ ਤੋਂ ਅਸਮਰਥ ਹਨ। ਬੇਬਸੀ ਮਹਿਸੂਸ ਕਰ ਰਹੇ ਲੋਕ ਸਿਰਫ ਦੌੜ ਰਹੇ ਹਨ। ਆਪਣੇ ਘਰਾਂ ਵੱਲ। 

ਉੱਤਰ ਪ੍ਰਦੇਸ਼ ਦੇ ਰਾਮ ਲਖਨ ਦੇ ਇਹ ਸ਼ਬਦ ਆਪਣੇ ਘਰਾਂ ਵਿਚ ਆਪਣੀ ਹੀ ਛਤ ਹੇਠ ਬੈਠੇ ਲੋਕਾਂ ਨੂੰ ਵੀ ਬੇਚੈਨ ਕਰ ਦੇਣ ਲਈ ਕਾਫੀ ਹਨ, "ਮਰਨਾ ਹੀ ਹੋਗਾ ਤੋਂ ਆਪਨੇ ਘਰ ਜਾ ਕਰ ਹੀ ਕਿਉਂ ਨਾ ਮਰੇਂ ? ਉਨ੍ਹਾਂ ਕੀ ਆਖੇਂ ਤਰਸਤੀ ਤੋਂ ਨਹੀਂ ਰਹੇਗੀ।" ਸਰਕਾਰ ਨੇ ਗੱਡੀਆਂ ਚਲਾ ਦਿੱਤੀਆਂ ਹਨ, ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਛੱਡ ਆਉਣ ਲਈ ਪਰ ਜਦੋਂ ਡਾਰਾਂ ਦੀਆਂ ਡਾਰਾਂ ਕਦੇ ਸੜਕਾਂ ਤੇ ਅਤੇ ਕਦੇ ਰੇਲਵੇ ਲਾਈਨ ਦੇ ਨਾਲ-ਨਾਲ ਜਾਂਦੀਆਂ ਦਿਖਾਈ ਦਿੰਦੀਆਂ ਹਨ ਤਾਂ ਇਕ ਹੋਰ ਬੇਬਸੀ ਸਾਹਮਣੇ ਆਉਦੀ ਹੈ। ਇਨ੍ਹਾਂ ਵਿਚ ਤਾਂ ਬਹੁਤੇ ਉਹ ਲੋਕ ਜਾ ਰਹੇ ਹਨ, ਜਿਨ੍ਹਾਂ ਨੂੰ ਤਾਂ ਵਿਚਾਰਿਆਂ ਨੂੰ ਇਹ ਵੀ ਨਹੀਂ ਪਤਾ ਕਿ ਇਹ ਜੋ ਗੱਡੀਆਂ ਜਾਂ ਬੱਸਾਂ ਜਾ ਰਹੀਆਂ ਹਨ, ਉਨ੍ਹਾਂ ਵਿਚ ਬੈਠਣ ਲਈ ਉਹ ਕਿਸ ਨੂੰ ਜਾ ਕੇ ਮਿਲਣ। ਬੇਬਸੀ ਕੇਵਲ ਉਹੀ ਨਹੀਂ ਬਲਕਿ ਆਪਣੀ ਛੱਤ ਹੇਠ ਬੈਠਾ ਕੋਈ ਰੱਬ ਦਾ ਬੰਦਾ ਉਨ੍ਹਾਂ ਡਾਰਾਂ ਵਿਚ ਤਿੰਨ-ਤਿੰਨ ਚਾਰ-ਚਾਰ ਸਾਲ ਦੇ ਬੱਚਿਆਂ ਨੂੰ ਜਾਂਦਾ ਦੇਖਦਾ ਹੈ ਅਤੇ ਸੋਚ ਕੇ ਜਰੂਰ ਦੁੱਖੀ ਹੁੰਦਾ ਹੈ ਕਿ ਕਦੋਂ ਇਹ ਨਿੱਕੇ ਨਿੱਕੇ ਪੈਰ ਹਜ਼ਾਰ ਕਿਲੋਮੀਟਰ, ਡੇਢ ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕਰਨਗੇ।

ਪੜ੍ਹੋ ਇਹ ਵੀ ਖਬਰ - ਬਾਲ ਸਾਹਿਤ ਵਿਸ਼ੇਸ਼ : ਟਿਕ-ਟਾਕ ਦੀ ਨੰਨ੍ਹੀ ਕਲਾਕਾਰ ‘ਨੂਰਪ੍ਰੀਤ’

ਪੜ੍ਹੋ ਇਹ ਵੀ ਖਬਰ - ਖੇਡ ਰਤਨ ਪੰਜਾਬ ਦੇ : ਖੇਡ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲਾ ‘ਯੁਵਰਾਜ ਸਿੰਘ’

PunjabKesari

ਹਰ ਮਾਂ ਕੋਲ ਤਾਂ ਪਹੀਆਂ ਵਾਲਾ ਉਹ ਸੂਟਕੇਸ ਵੀ ਨਹੀਂ, ਜਿਸ ’ਤੇ ਉਹ ਅੱਧ ਸੁੱਤੇ ਜੁਆਕ ਨੂੰ ਪਾ ਕੇ ਖਿੱਚ ਸਕੇ। 47 ਦੀ ਵੰਡ ਦੀਆਂ ਤਸਵੀਰਾਂ ਵਿਚ ਪਰਵਾਸ ਕਰ ਰਹੇ ਲੋਕਾਂ ਕੋਲ ਗੱਡੇ ਦਿਖਾਈ ਦਿੰਦੇ ਹਨ ਅਤੇ ਹੁਣ ਫ਼ਰਕ ਸਿਰਫ ਇਹ ਹੈ ਕਿ ਇਨ੍ਹਾਂ ਲੋਕਾਂ ਕੋਲ ਪੁਰਾਣੇ ਸਾਈਕਲ ਹਨ ਪਰ ਉਨ੍ਹਾਂ ’ਤੇ ਵੀ ਸਾਮਾਨ ਲਦਿਆ ਹੁੰਦਾ ਹੈ। ਪੈਦਲ ਜਾ ਰਹੀਆਂ ਮਾਵਾਂ ਦੇ ਪੈਰਾਂ ਵਿਚ ਇਕ ਪਾਸੇ ਕੁੱਛੜ੍ਹ ਚੁੱਕੇ ਜੁਆਕ ਦਿਖਾਈ ਦਿੰਦੇ ਹਨ ਤਾਂ ਪੈਰਾਂ ਵਿਚ ਸਿਰਫ ਟੁੱਟੀਆਂ ਚੱਪਲਾਂ ਹੀ ਨਜ਼ਰ ਆਉਂਦੀਆਂ ਹਨ ਤੇ ਕਈਆਂ ਦੇ ਪੈਰਾਂ ਵਿਚ ਤਾਂ ਉਹ ਵੀ ਨਹੀਂ। ਲੰਬੀ ਦੇਰ ਪੈਦਲ ਤੁਰਨ ਤੋਂ ਮਗਰੋਂ ਵੀ ਉਨ੍ਹਾਂ ਬੇਬਸ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਗਲਾ ਟਿਕਾਣਾ ਕਿੱਥੇ ਹੋਵੇਗਾ ? ਰੋਟੀ ਦੀ ਬੁਰਕੀ ਜਾਂ ਪਾਣੀ ਦੀ ਘੁੱਟ ਕਿੱਥੇ ਪੀਣ ਨੂੰ ਮਿਲੇਗੀ ? ਬਾਕੀ ਕਿਸੇ ਕਿਸਮ ਦੀ ਸਹਾਇਤਾ ਬਾਰੇ ਤਾਂ ਸੋਚਣਾ ਹੀ ਕੀ । 

ਹਰ ਕੋਈ ਨਾਸਿਕ ਤੋਂ ਸਤਨਾ ਤੱਕ ਗਰਭ ਅਵਸਥਾ ਵਿਚ ਤੁਰ ਕੇ ਜਾਣ ਦਾ ਹੌਂਸਲਾ ਦਿਖਾਉਣ ਵਾਲੀ ਸ਼ਕੁੰਤਲਾ ਜਿਨ੍ਹਾਂ 'ਖੁਸ਼ਨਸੀਬ' ਨਹੀਂ ਹੁੰਦਾ ਜੋ 70 ਕਿਲੋਮੀਟਰ ਦਾ ਸਫ਼ਰ ਕਰਨ ਤੋਂ ਬਾਦ ਇਕ ਬੱਚੇ ਨੂੰ ਜਨਮ ਦਿੰਦੀ ਹੈ ਅਤੇ ਸਿਰਫ਼ ਦੋ ਘੰਟੇ ਆਰਾਮ ਕਰਨ ਤੋਂ ਬਾਅਦ 160 ਕਿਲੋਮੀਟਰ ਫਿਰ ਤੁਰਦੀ ਹੈ। ਧੂਲੇ ਵਿਚ ਗੁਰੂ ਦੇ ਇਕ ਸਿੱਖ ਦਾ ਘਰ ਮਿਲਦਾ ਹੈ, ਜਿੱਥੇ ਇਸ ਦੇ ਨਵੇਂ ਜਨਮੇ ਬੱਚੇ ਵਾਸਤੇ ਅਤੇ ਉਸ ਵਾਸਤੇ ਕੁਝ ਸਹਾਇਤਾ ਮਿਲਦੀ ਹੈ। ਫਿਰ ਮਧ ਪ੍ਰਦੇਸ਼ ਦੇ ਸਰਹੱਦ ’ਤੇ ਕਵਿਤਾ ਕਣੇਸ਼ ਨਾਮੀ ਪੁਲਸ ਅਫ਼ਸਰ ਦੀਆਂ ਕੋਸ਼ਿਸ਼ਾ ਸਦਕਾ ਉਥੋਂ ਦੇ ਪ੍ਰਸ਼ਾਸਨ ਦੀ ਨੀਂਦ ਖੁੱਲ੍ਹਦੀ ਹੈ ਅਤੇ ਫਿਰ 'ਸਹਾਇਤਾ' ਦੇ ਨਾਂ ਆਪਣੀ ਪਿੱਠ ਠੋਕ-ਠੋਕ ਕੇ ਅਖਬਾਰਾਂ ਵਿਚ ਖਬਰਾਂ ਛਪਵਾਉਂਦੇ ਅਧਿਕਾਰੀ ਉਸ ਨੂੰ ਬੱਸ ਰਾਹੀਂ ਸਤਨਾ ਪਹੁੰਚਾਉਣ ਦਾ ਪ੍ਰਬੰਧ ਕਰਦੇ ਹਨ। 

ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਵੈਕਸੀਨ ਦਾ ਅਮਰੀਕਾ ਵਿਚ ਬਾਂਦਰਾਂ 'ਤੇ ਹੋਇਆ ਸਫਲ ਪ੍ਰੀਖਣ (ਵੀਡੀਓ)

ਪੜ੍ਹੋ ਇਹ ਵੀ ਖਬਰ - ਅਮਰੀਕੀ ਕੰਪਨੀ ਨੇ ਕੋਰੋਨਾ ਵਾਇਰਸ ਦਾ ਇਲਾਜ ਲੱਭਣ ਦਾ ਕੀਤਾ ਦਾਅਵਾ (ਵੀਡੀਓ)

PunjabKesari

ਪਤਾ ਨਹੀਂ ਕਿੰਨਿਆਂ ਦਾ ਹਾਲ ਕਿਹੋ ਜਿਹਾ ਹੋਇਆ ਹੋਵੇਗਾ ? ਪਰ ਜਾਲਨਾ ਤੋਂ ਭੁਸਾਵਲ ਜਾਂਦੇ ਉਹ 16 ਲੋਕ ਨਹੀਂ ਭੁੱਲ ਰਹੇ ਜੋ ਪੈਦਲ ਜਾਂਦੇ ਜਾਂਦੇ ਥੱਕ ਕੇ ਰੇਲਵੇ ਲਾਈਨ ’ਤੇ ਹੋ ਸੌ ਗਏ ਅਤੇ ਮਾਲ ਗੱਡੀ ਨੇ ਕੁਚਲ ਦਿੱਤੇ।

ਇਕ ਪਾਸੇ ਸਰਕਾਰੀ ਸਹਾਇਤਾ ਨਾਲ ਸਫ਼ਰ ਕਰਨ ਵਾਲਿਆਂ ਅਤੇ ਦੂਜੇ ਪਾਸੇ ਪੈਰੀ ਤੁਰਨ ਵਾਲਿਆਂ ਦੇ ਵਿਚਕਾਰ ਇਕ ਸ਼੍ਰੇਣੀ ਉਨ੍ਹਾਂ ਲੋਕਾਂ ਦੀ ਵੀ ਹੈ, ਜੋ ਆਪਣੇ ਬਲ ਬੁੱਤੇ ਕਿਸੇ ਨਾ ਕਿਸੇ ਵਾਹਨ ਦਾ ਪ੍ਰਬੰਧ ਕਰ ਕੇ ਆਪਣੇ ਘਰਾਂ ਵੱਲ ਦਾ ਮੂੰਹ ਕਰਦੇ ਹਨ। ਉਨ੍ਹਾਂ ਵਿਚ ਵੀ ਸਾਰੇ ਟਰੱਕਾਂ ’ਤੇ ਲੱਦ ਕੇ ਜਾਣ ਵਾਲੇ ਹੀ ਨਹੀਂ ਹੁੰਦੇ, ਬਲਕਿ ਕੋਈ ਅੰਬਾਂ ਦੇ ਭਰੇ ਟਰੱਕ ਵਿਚ ਵੀ ਲੁਕ ਕੇ ਜਾਂਦਾ ਹੈ ਅਤੇ ਕੋਈ ਸੀਮਿੰਟ ਮਿਕਸਰ ਵਿਚ ਲੁਕ ਕੇ ਵੀ । ਇਹ ਘਟਨਾ ਸਿਰਫ ਇਕ ਖਬਰ ਬਣ ਕੇ ਰਹਿ ਜਾਂਦੀ ਹੈ ਜਦੋਂ ਇਕ ਮਹਾਰਾਸ਼ਟਰ ਤੋਂ ਇਕ ਸੀਮਿੰਟ ਮਿਕਸਰ ਕੈਰੀਅਰ 'ਚ ਛੁਪਾ ਕੇ ਲਖਨਊ ਲਿਜਾਏ ਜਾਂਦੇ 18 ਮਜ਼ਦੂਰ ਇੰਦੌਰ ਲਾਗੇ ਫੜੇ ਜਾਂਦੇ ਹਨ। ਇਨ੍ਹਾਂ ਨੂੰ ਮੰਜ਼ਿਲਾਂ ਤੱਕ ਪਹੁੰਚਾਉਣ ਵਾਲ਼ੇ ਡਰਾਈਵਰਾਂ ਜਾਂ ਗੱਡੀਆਂ ਦੇ ਮਾਲਕਾਂ ਲਈ ਉਹ ਸਿਰਫ਼ 'ਮਾਲ' ਹਨ, ਜਿਸ ਨੂੰ ਢੋਅ ਕੇ ਮੂੰਹ ਮੰਗੇ ਪੈਸੇ ਮਿਲ ਜਾਂਦੇ ਹਨ। ਮਨੁੱਖ ਨਹੀਂ। ਜਾਣਕਾਰਾਂ ਮੁਤਾਬਕ ਇਕ-ਇਕ ਟਰੱਕ ਵਾਲਾ ਇਕ ਪਾਸੇ ਲਈ ਅਜਿਹੇ ਗੈਰ-ਮਾਨਵੀ ਢੰਗ ਨਾਲ ਸਫ਼ਰ ਕਰਵਾਉਣ ਦੇ ਡੇਢ ਲੱਖ ਤੋਂ ਤਿੰਨ ਲੱਖ ਰੁਪਏ ਤੱਕ ਵਸੂਲ ਰਿਹਾ ਹੈ।

ਪੜ੍ਹੋ ਇਹ ਵੀ ਖਬਰ - ਪੰਜਾਬ ਖਿੜਕੀ-4 : ਮਹਾਰਾਣੀ ਜਿੰਦਾਂ ਦੀਆਂ ਦੋ ਇਤਿਹਾਸਕ ਚਿੱਠੀਆਂ

ਪੜ੍ਹੋ ਇਹ ਵੀ ਖਬਰ - ਚਿਹਰੇ ਦੀਆਂ ਝੁਰੜੀਆਂ ਨੂੰ ਮਿਟਾਉਣ ਲਈ ਖਾਓ ‘ਗੂੰਦ ਕਤੀਰਾ’, ਮਾਈਗ੍ਰੇਨ ਨੂੰ ਵੀ ਕਰੇ ਠੀਕ

PunjabKesari

ਲਾਕ ਡਾਊਨ ਤੋਂ ਬਾਅਦ ਅਜਿਹੇ ਸਫ਼ਰ ’ਤੇ ਨਿਕਲੇ ਸੈਂਕੜੇ ਲੋਕ ਹਾਦਸਿਆਂ ਵਿਚ ਮਾਰੇ ਗਏ ਹਨ। ਸਰਕਾਰਾਂ ਨੂੰ ਆਪਣੇ ਘਰਾਂ ਵਿਚ ਬੈਠੇ ਲੋਕਾਂ ਲਈ ਦਾਰੂ ਪਹੁੰਚਾਉਣ ਦੀ ਤਾਂ ਬਹੁਤ ਫ਼ਿਕਰ ਹੈ ਪਰ ਪੈਦਲ ਜਾ ਰਹੇ ਇਨ੍ਹਾਂ ਲੋਕਾਂ ਨੂੰ ਪਾਣੀ ਦੀ ਘੁੱਟ ਤੱਕ ਪਿਲਾਉਣ ਦੀ ਨਹੀਂ। ਨਾ ਤਾਂ ਟੋਲਿਆਂ ਵਿਚ ਜਾਣ ਵਾਲੇ ਲੋਕਾਂ ਲਈ ਅਤੇ ਨਾ ਹੀ ਛੁਪ-ਛੁਪ ਕੇ ਜਾਂ ਵਾਲੇ ਲੋਕਾਂ ਲਈ ਸ਼ੋਸ਼ਲ ਡਿਸਟੇਂਸਿੰਗ ਦੇ ਕੋਈ ਮਾਅਨੇ ਬਾਕੀ ਬਚੇ ਹਨ। ਉਨ੍ਹਾਂ ਨੂੰ ਕੋਰੋਨਾ ਤੋਂ ਕੋਈ ਡਰ ਨਹੀਂ ਲਗਦਾ। ਅਜਿਹੇ ਹਾਲਾਤ ਵਿਚ ਇਕ ਸਵਾਲ ਜਰੂਰ ਤੰਗ ਕਰਦਾ ਹੈ ਕਿ ਕਿਉਂ ਨਾ ਚਾਰ ਦਿਨਾਂ ਲਈ ਸਾਰੀਆਂ ਗੱਡੀਆਂ ਲੀਹਾਂ ’ਤੇ ਪਾ ਦਿੱਤੀਆਂ ਜਾਣ ਤਾਂ ਕਿ ਇਹ ਲੋਕ ਰੁਲ-ਖੁਲ ਕੇ ਮਰਨ ਤੋਂ ਤਾਂ ਬਚ ਜਾਣ ਪਰ ਨਿਯਮ ਕਾਨੂੰਨਾ ਦੇ ਸੰਸਾਰ ਵਿਚ ਇਹ ਸੰਭਵ ਨਹੀਂ ਜਾਪਦਾ ਅਤੇ ਉਨ੍ਹਾਂ ਦੀ ਹੋਣੀ ਬਾਰੇ ਕੋਈ ਜਵਾਬ ਨਹੀਂ ਲੱਭਦਾ। ਇਹ ਉਹ ਮਨੁੱਖ ਹਨ, ਜਿਨ੍ਹਾਂ ਦਾ ਕਦੇ ਵੀ ਇਤਿਹਾਸ ਦੇ ਕਿਸੇ ਪੰਨੇ ’ਤੇ ਕੋਈ ਜ਼ਿਕਰ ਹੋਵੇਗਾ।

PunjabKesari


rajwinder kaur

Content Editor

Related News