ਕੋਰੋਨਾ ਨੇ ਸਮਝਾਈ ਗਣਿਤ ਦੀ ਮਹੱਤਤਾ

07/13/2020 12:06:02 PM

ਡਾ. ਸੁਰਿੰਦਰ ਕੁਮਾਰ ਜਿੰਦਲ, ਮੁਹਾਲੀ
98761-35823

ਗਣਿਤ ਨੂੰ ਅਕਸਰ ਔਖਾ ਵਿਸ਼ਾ ਸਮਝਿਆ ਜਾਂਦਾ ਹੈ। ਇਸ ਦਾ ਮੁੱਖ ਕਾਰਨ ਹੈ – ਇਸ ਨੂੰ ਜ਼ਿੰਦਗੀ ਦਾ ਇੱਕ ਹਿੱਸਾ ਨਾ ਮੰਨ ਕੇ ਕੇਵਲ ਇੱਕ ਵਿਸ਼ਾ ਮੰਨਣਾ। ਉਂਝ ਤਾਂ ਗਣਿਤ ਦੀ ਮਹੱਤਤਾ ਰੋਜ਼ਾਨਾ, ਹਰ ਜਗ੍ਹਾ ਅਤੇ ਜ਼ਿੰਦਗੀ ਦੇ ਹਰੇਕ ਪਲ-ਪਹਿਲੂ ਵਿੱਚ ਵੇਖੀ ਅਤੇ ਸਮਝੀ ਜਾ ਸਕਦੀ ਹੈ। ਅਜੋਕੇ ਕਰੋਨਾ-ਕਾਲ ਵਿੱਚ ਇਸ ਦੀ ਮਹੱਤਤਾ ਹੋਰ ਵੀ ਉੱਭਰ ਕੇ ਸਾਹਮਣੇ ਆਈ ਹੈ।

ਕੀ ਪੰਜਾਬ ਦੇ ਲੋਕ 2022 ਲਈ ਕੈਪਟਨ ਸਾਹਿਬ ਨੂੰ ਮੁੜ ਪੰਜਾਬ ਦਾ ਕੈਪਟਨ ਬਣਾਉਣਗੇ..?

ਇਕਾਂਤਵਾਸ ਕਿੰਨੇ ਦਿਨਾਂ ਦਾ ਹੋਵੇ, ਸੁੱਰਖਿਆ ਲਈ ਦੂਜਿਆਂ ਤੋਂ ਕਿੰਨੀ ਦੂਰੀ ਬਨਾਉਣੀ ਹੈ ਅਤੇ ਕਿਉਂ, ਮਰੀਜ਼ਾਂ ਦੀ ਗਿਣਤੀ 'ਚ ਹੋ ਰਿਹਾ ਵਾਧਾ ਕਦੋਂ ਚਿੰਤਾ ਦਾ ਵਿਸ਼ਾ ਬਣਦਾ ਹੈ। ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋਣਾ ਆਦਿ ਜੋ ਅੱਜਕਲ ਅਸੀਂ ਵਾਰ-ਵਾਰ ਸੁਣ ਰਹੇ ਹਾਂ, ਸਭ ਗਣਿਤ ਹੀ ਤਾਂ ਹੈ।

ਜੇਕਰ ਤੁਹਾਨੂੰ ਵੀ ਹੈ ਏ.ਸੀ ਵਿਚ ਰਹਿਣ ਦੀ ਆਦਤ, ਤਾਂ ਇੰਝ ਰੱਖੋ ਚਮੜੀ ਦਾ ਖ਼ਿਆਲ

ਮਰੀਜ਼ਾਂ ਦੀ ਗਿਣਤੀ ਦਾ ਗ੍ਰਾਫ ਕਿੰਨਾ ਤਿੱਖਾ ਉੱਪਰ ਨੂੰ ਜਾ ਰਿਹਾ ਹੈ, ਕਦੋਂ ਅਤੇ ਕਿਵੇਂ ਇਹ ਚਪਟਾ ਹੋਣਾ ਹੈ, ਇਸ ਦੇ ਚਪਟਾ ਹੋਣ ਦਾ ਅਰਥ ਤੇ ਪ੍ਰਭਾਵ ਕੀ ਹੋਵੇਗਾ - ਅਜਿਹੀਆਂ ਗੱਲਾਂ ਜੋ ਅੱਜ ਵਾਰ-ਵਾਰ ਹੋ ਰਹੀਆਂ ਹਨ, ਗਣਿਤ ਪੜ੍ਹਣ ਅਤੇ ਪੜ੍ਹਾਉਣ ਲਈ ਬੜੇ ਹੀ ਰੌਚਕ ਢੰਗ ਨਾਲ ਵਰਤੀਆਂ ਜਾ ਸਕਦੀਆਂ ਹਨ।

ਇਨ੍ਹਾਂ ਆਸਾਨ ਤਰੀਕਿਆਂ ਨਾਲ ਹੁਣ ਤੁਸੀਂ ਵੀ ਪਾ ਸਕਦੇ ਹੋ ਗਲੋਇੰਗ ਸਕਿਨ

ਇਸ ਕੋਰੋਨਾ ਕਾਲ ਵਿੱਚ ਜਿੰਨੇ ਵੀ ਸਰਕਾਰੀ ਪ੍ਰੈੱਸ ਨੋਟ ਜਾਰੀ ਹੋ ਰਹੇ ਹਨ, ਸਭ ਅੰਕੜਿਆਂ ਦੀ ਖੇਡ ਹੀ ਤਾਂ ਹਨ। ਉਦਾਹਰਨ ਵਜੋਂ ਮੁੱਖ-ਮੰਤਰੀ ਪੰਜਾਬ ਨੇ 23 ਅਪ੍ਰੈਲ ਨੂੰ ਆਪਣੀ ਪਾਰਟੀ ਪ੍ਰਧਾਨ ਨੂੰ ਜਦੋਂ ਦੱਸਿਆ ਕਿ ਪੰਜਾਬ ਵਿੱਚ ਕੋਰੋਨਾ ਮੌਤ ਦਰ 6.2% ਹੈ ਤਾਂ ਮਨ ਡੋਲ ਗਿਆ ਪਰ ਜਦ ਉਨ੍ਹਾਂ ਦੱਸਿਆ ਕਿ ਕੇਸ ਦੁੱਗਣੇ ਹੋਣ ਦੀ ਅਵਧੀ 16 ਦਿਨ ਹੈ, ਜਦਕਿ ਰਸ਼ਟਰੀ ਪੱਧਰ 'ਤੇ ਇਹ 9 ਦਿਨ ਹੈ ਤਾਂ ਹਰ ਪੰਜਾਬੀ ਨੂੰ ਸਕੂਨ ਮਿਲਿਆ – ਇਹ ਸਕੂਨ ਗਣਿਤਕ-ਅਧਿਐਨ ਨੇ ਹੀ ਦਿੱਤਾ। ਗਣਿਤ ਪੜ੍ਹਣ ਅਤੇ ਪੜ੍ਹਾਉਣ ਵਿੱਚ ਇਹ ਪਛਾਣਨ ਦੀ ਅਤਿ ਲੋੜ ਹੈ।

ਪ੍ਰੋਟੀਨ ਦਾ ਸਰੋਤ ‘ਸੋਇਆਬੀਨ’, ਸਰੀਰਕ ਤੰਦਰੁਸਤੀ ਲਈ ਜਾਣੋ ਕਿਉਂ ਹੈ ਜ਼ਰੂਰੀ

PunjabKesari


rajwinder kaur

Content Editor

Related News