ਵਿਚਾਰਨਯੋਗ ਤੱਥ

09/10/2018 4:52:35 PM

ਰੀਸਾਂ ਜ਼ਰੂਰ ਕਰਨੀਆਂ ਚਾਹੀਦੀਆਂ ਨੇ ਪਰ ਰੀਸ ਓਨੀ ਹੀ ਕਰਨੀ ਚਾਹੀਦੀ ਹੈ ਜਿੰਨੀ ਜ਼ਰੂਰੀ ਹੋਵੇ ।ਪਰਮਾਤਮਾ ਹਰੇਕ ਬੰਦੇ ਵਿਚ ਕੋਈ ਨਾ ਕੋਈ ਗੁਣ ਪਾ ਕੇ ਭੇਜਦਾ ਹੈ ਬਸ ਥੋੜ੍ਹਾ ਸਮਾਂ ਲੈ ਕੇ ਉਸ ਗੁਣ ਨੂੰ ਪਹਿਚਾਨਣ ਦੀ ਜ਼ਰੂਰਤ ਹੈ ਪਰ ਜਦੋਂ ਅਸੀਂ ਕਿਸੇ ਦੂਜੇ ਦੀ ਰੀਸ ਜਾਂ ਨਕਲ ਕਰਨੀ ਸ਼ੁਰੂ ਕਰ ਦਿੰਦੇ ਹਾਂ ਤਾਂ ਆਪਣੇ ਵਿਚ ਜੋ ਹੁਨਰ ਹੁੰਦਾ ਹੈ ਉਹ ਉਸ ਨਕਲ ਦੇ ਹੇਠ ਆ ਕੇ ਦੱਬ ਜਾਂਦਾ ਹੈ। ਇਸ ਤਰ੍ਹਾਂ ਖੁਦ ਦੀ ਜੋ ਪ੍ਰਤਿਭਾ ਹੈ ਉਹ ਅਣਗੌਲਿਆ ਹੋ ਜਾਂਦੀ ਹੈ। ਕਿਸੇ ਦੇ ਚੰਗੇ ਗੁਣਾਂ ਦੀ ਰੀਸ ਜ਼ਰੂਰ ਕਰੋ ਪਰ ਏਨੀ ਰੀਸ ਵੀ ਨਾ ਕਰੋ ਕਿ ਖੁਦ ਦੀ ਪਛਾਣ ਗੁਆ ਬੈਠੋ।
ਰਵਿੰਦਰ ਲਾਲਪੁਰੀ
ਸੰਪਰਕ -94634-52261