ਹਰੇਕ ਸਫਾਈ ਸੈਨਿਕ ਹੋਵੇ ਪੱਕਾ : ਦਰਸ਼ਨ ‘ਰਤਨ’ ਰਾਵਤ

04/19/2020 2:31:09 PM

ਅੱਜ ਮਨੁੱਖ ਜਦੋਂ ਆਪਣੀ ਜਾਨ ਬਚਾਉਣ ਦੇ ਲਈ ਘਰਾਂ ’ਚ ਬੰਦ ਹੋ ਗਿਆ ਹੈ, ਉਸ ਦੇ ਬਾਵਜੂਦ ਉਹ ਆਪਣੀ ਸੁਰੱਖਿਆਂ ਦੇ ਲਈ ਬਹੁਤ ਸਾਰੇ ਤਰੀਕੇ ਅਪਣਾ ਰਿਹਾ ਹੈ। ਜਿਹੜੇ ਲੋਕ ਕੋਰੋਨਾ ਵਰਗੇ ਜਾਨਲੇਵਾ ਵਾਇਰਸ ਨਾਲ ਲੜ ਰਹੇ ਹਨ, ਉਨ੍ਹਾਂ ’ਚੋਂ ਸਭ ਤੋਂ ਵੱਧ ਅਸੁਰੱਖਿਅਤ ਸਫਾਈ ਕਰਮਚਾਰੀ ਹਨ। ਉਕਤ ਲੋਕਾਂ ਦਾ ਕਾਰਜ ਖੇਤਰ ਅਸੀਮਿਤ ਹੈ। ਹਰ ਗਲੀ, ਹਰ ਸੜਕ, ਹਰ ਪਿੰਡ ਅਤੇ ਸਾਰੇ ਹਸਪਤਾਲ। ਅੱਜ ਦੇ ਸਮੇਂ ’ਚ ਜੇਕਰ ਸਫਾਈ ਕਰਮਚਾਰੀ ਨੂੰ ਸਫਾਈ ਸੈਨਿਕ ਕਿਹਾ ਜਾਵੇ ਤਾਂ ਅਤਿ ਕਥਨੀ ਨਹੀਂ ਹੋਵੇਗਾ। ਸਫਾਈ ਸੈਨਿਕ ਦੇ ਹੱਥ ਨੰਗੇ ਹਨ ਅਤੇ ਕੱਪੜੇ ਢੰਗ ਦੇ ਨਹੀਂ। ਇਸ ਦੇ ਬਾਵਜੂਦ ਉਹ ਹਰ ਥਾਂ ’ਤੇ ਬੜੀ ਮੁਸ਼ਤੈਦੀ ਦੇ ਨਾਲ ਮੌਜੂਦ ਹੁੰਦੇ ਹਨ ਅਤੇ ਆਪਣੇ ਕੰਮ ਨੂੰ ਅੰਜਾਮ ਦਿੰਦੇ ਹਨ। 

ਕਹਾਣੀ ਹੋਰ ਵੀ ਦਰਦਨਾਕ ਹੈ। ਸਫਾਈ ਸੈਨਿਕ ਇਕ ਤਰ੍ਹਾਂ ਦਾ ਨਹੀਂ ਹੁੰਦਾ। ਪਹਿਲਾ ਸਫਾਈ ਮੁਲਾਜ਼ਮ ਉਹ ਹੁੰਦਾ ਹੈ, ਜੋ ਪਰਮਾਨੈਂਟ ਯਾਨੀ ਪੱਕਾ ਮੁਲਾਜ਼ਮ ਹੁੰਦਾ ਹੈ। ਦੂਜਾ ਦਹਾਕਿਆਂ ਤੋਂ ਨਾਲੇ ’ਚ ਵੀ ਉਤਰ ਰਿਹਾ ਹੈ ਅਤੇ ਕੂੜੇ ਦੀ ਟਰਾਲੀ ਵੀ ਆਪਣੇ ਸਿਰ ’ਤੇ ਗੰਦਗੀ ਨਾਲ ਭਰ ਕੇ ਢੋਹ ਰਿਹਾ ਹੈ। ਹਰ ਸਰਕਾਰ ਉਸ ਨੂੰ ਝੂਠੀ ਤਸੱਲੀ ਦੇ ਰਹੀ ਹੈ। ਇਕ ਠੇਕੇਦਾਰ ਦਾ ਗੁਲਾਮ ਹੈ, ਜਿਸ ਦੀ ਤਨਖਾਹ ਦਾ ਕੋਈ ਨਿਯਮ ਨਹੀਂ ਅਤੇ ਨਾ ਕੋਈ ਛੁੱਟੀ। ਛੁੱਟੀ ਦਾ ਮਤਲਬ ਪੂਰੀ ਛੁੱਟੀ। ਇਕ ਹੋਰ ਨਵਾਂ ਵਜੂਦ ਆ ਗਿਆ ਹੈ ਕਿ ਘਰ-ਘਰ ਜਾ ਕੇ ਕੁੜਾ ਇਕੱਠਾ ਕਰਨ ਵਾਲਾ। ਪੂਰਾ ਮਹੀਨਾ ਕੂੜਾ ਇਕੱਠਾ ਕਰਨ ਦੇ ਬਾਵਜੂਦ ਪੈਸੇ ਭਿਖਾਰੀ ਦੇ ਵਾਂਗ ਦਿੱਤੇ ਜਾਂਦੇ ਹਨ। ਹੁਣ ਤਾਂ ਕੂੜਾ ਦੂਰ ਤੋਂ ਸੁੱਟ ਦਿੱਤਾ ਜਾਂਦਾ ਹੈ। 

ਡਾਕਟਰ ਨਰਸ ਨੇ ਕਈ ਜਗ੍ਹਾ ’ਤੇ ਕੰਮ ਕਰਨ ਲਈ ਇਸ ਲਈ ਮਨ੍ਹਾ ਕਰ ਦਿੱਤਾ, ਕਿਉਂਕਿ ਉਸ ਦੀ ਸੁਰੱਖਿਆ ਦੇ ਲਈ ਪੀ.ਪੀ. ਕਿੱਟਾਂ ਨਹੀਂ, ਜਦਕਿ ਦੂਜੇ ਪਾਸੇ ਇਕ ਸਫ਼ਾਈ ਸੈਨਿਕ ਦੇ ਕੋਲ ਅਜਿਹਾ ਕੁਝ ਵੀ ਨਹੀਂ। ਉਹ ਤਾਂ ਸੀਵਰੇਜ ’ਚ ਉਤਰਨ ਵਾਲਾ ਇਕ ਵਿਅਕਤੀ ਹੈ। ਡਾਕਟਰ ਨਰਸ ਗਲਤ ਨਹੀਂ, ਉਨ੍ਹਾਂ ਦਾ ਕਹਿਣਾ ਇੱਕਦਮ ਸਹੀ ਹੈ ਪਰ ਸਫ਼ਾਈ ਸੈਨਿਕ ਖਿਆਲ ਵੀ ਰੱਖਣ। ਬਹੁਤ ਸਾਰੇ ਡਾਕਟਰ ਆਪਣੀਆ ਕਾਰਾਂ ਵਿਚ ਸੌਣ ਲੱਗੇ ਹਨ ਪਰ ਸਫ਼ਾਈ ਸੈਨਿਕ ਦੇ ਕੋਲ ਕੁਝ ਵੀ ਨਹੀਂ। ਉਸ ਦੀ ਸਾਰੀ ਦੀ ਸਾਰੀ ਬਸਤੀ ਬੀਮਾਰੀਆਂ ਦੇ ਕੀਟਾਣੂ ਲੈ ਕੇ ਘਰ ਪਹੁੰਚਦੀ ਹੈ। ਸਫ਼ਾਈ ਦਿਵਸ ਮਨਾਉਣ ਵਾਲੀ ਸਰਕਾਰ ਹੋਵੇ ਜਾਂ ਸਵੱਛ ਭਾਰਤ ਵਾਲੀ ਹਰ, ਹਰੇਕ ਦੇ ਏਜੰਡੇ ਵਿਚ ਸਫਾਈ ਸੈਨਿਕ ਲਾਪਤਾ ਹੈ। 

ਸੂਬਾ ਸਰਕਾਰਾਂ ਹੁਣ ਇਕ ਨਵੇਂ ਫੈਸਲੇ ’ਤੇ ਵਿਚਾਰ ਕਰ ਰਹੀਆਂ ਹਨ ਕਿ ਕੋਰੋਨਾ ਨਾਲ ਮਰੇ ਸ਼ਖਸ ਦਾ ਅੰਤਿਮ ਸੰਸਕਾਰ ਕਿਸੇ ਸਫ਼ਾਈ ਸੈਨਿਕ ਦੇ ਹੱਥੋਂ ਕਰਵਾਇਆ ਜਾਵੇ। ਦੇਖੋਂ ਕਿਹੋ ਜਿਹੀ ਮੌਕਾਪ੍ਰਸਤੀ ਹੈ। ਉੰਝ ਅਸੀਂ ਅਛੂਤ ਹਾਂ, ਹੁਣ ਜਦੋਂ ਮੌਤ ਸਾਹਮਣੇ ਨਜ਼ਰ ਆ ਰਹੀ ਹੈ ਤਾਂ ਸਫਾਈ ਸੈਨਿਕਾਂ ਨੂੰ ਅੱਗੇ ਕਰ ਦਿੱਤਾ। ਸਾਡਾ ਕੇਂਦਰ, ਸੂਬਾ ਸਰਕਾਰਾਂ ਅਤੇ ਸਥਾਨਕ ਸੰਸਥਾਵਾਂ ਨੂੰ ਇਹ ਕਹਿਣਾ ਹੈ ਕਿ ਸਫਾਈ ਅਤੇ ਸੀਵਰੇਜ ਸੈਨਿਕ ਚਾਹੇ ਉਹ ਪੱਕਾ ਮੁਲਾਜ਼ਮ ਹੋਵੇ ਜਾਂ ਠੇਕੇਦਾਰ ਜਾਂ ਘਰ-ਘਰ ਤੋਂ ਕੂੜਾ ਚੁੱਕਣ ਵਾਲਾ, ਸਾਰਿਆਂ ਦਾ ਇਕ ਕਰੋੜ ਦਾ ਬੀਮਾ ਹੋਵੇ। ਇਹ ਬੀਮਾ ਕੋਰੋਨਾ ਵਾਇਰਸ ਦੇ ਬਾਅਦ ਵੀ ਜਾਰੀ ਰਹੇ, ਕਿਉਂਕਿ ਕੋਈ ਨਾ ਕੋਈ ਵਾਇਰਸ ਆਉਂਦਾ ਹੀ ਰਹਿੰਦਾ ਹੈ। 

ਜੇਕਰ ਸਰਕਾਰ ਚਾਹੁੰਦੀ ਹੈ ਕਿ ਕੋਰੋਨਾ ਨਾਲ ਮਰੇ ਸ਼ਖਸ ਦਾ ਅੰਤਿਮ ਸੰਸਕਾਰ ਸਫਾਈ ਸੈਨਿਕ ਕਰੇ ਤਾਂ ਇਕ ਪ੍ਰਸਤਾਬ ਪਾਸ ਕੀਤਾ ਜਾਵੇ, ਜਿਵੇਂ ਪਹਿਲਾਂ ਡੋਮ ਰਾਜ ਕਾਲੂ ਭੰਗੀ ਦੇ ਕੋਲ ਸ਼ਮਸ਼ਾਨ ਦਾ ਕਾਰਜ ਸੀ। ਠੀਕ ਉਸੇ ਤਰ੍ਹਾਂ ਦਾ ਸਾਨੂੰ ਵੀ ਅਧਿਕਾਰ ਦਿੱਤਾ ਜਾਵੇ। ਅਸੀਂ ਬਿਨਾਂ ਕਿਸੇ ਭੇਦ-ਭਾਵ ਤੋਂ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦੇਵਾਂਗੇ। ਹਰੇਕ ਸਫਾਈ ਸੈਨਿਕ ਦੇ ਬੱਚੇ ਦੀ ਸਿੱਖਿਆ ਦਾ ਸਾਰਾ ਖਰਚ (ਫੀਸ, ਕੋਚਿੰਗ, ਮੈਸ, ਪੀ.ਜੀ., ਹੋਸਟਲ, ਦੇਸ਼ ਅਤੇ ਵਿਦੇਸ਼) ਹਰ ਤਰ੍ਹਾਂ ਦੀ ਸਿੱਖਿਆ ਦਾ ਜ਼ਿੰਮਾ ਸਰਕਾਰ ਚੁੱਕੇ। ਇਸ ਨਾਲ ਅਸੀਂ, ਸਾਡਾ ਸੰਸਾਰ ਅਤੇ ਸਾਡਾ ਭਵਿੱਖ ਬਚ ਸਕਦਾ ਹੈ। ਅਜਿਹਾ ਨਾ ਹੋਣ ’ਤੇ ਸਫਾਈ ਸੈਨਿਕ ਨੂੰ ਵੀ ਡਾਕਟਰ ਅਤੇ ਨਰਸ ਦੇ ਵਾਂਗ ਕੰਮ ਛੱਡ ਕੇ ਘਰ ਬੈਠਣਾ ਪਵੇਗਾ। 

ਦਰਸ਼ਨ ‘ਰਤਨ’ ਰਾਵਤ

d.raavan74@gmail.com

rajwinder kaur

This news is Content Editor rajwinder kaur