ਚੱਕ : ‘ਲੱਕੜ ਦਾ ਬਣਿਆ ਹੋਇਆ ਇੱਕ ਗੋਲ ਪਹੀਆ’

10/07/2020 1:00:08 PM

ਚੱਕ ਲੱਕੜ ਦਾ ਬਣਿਆ ਹੋਇਆ ਇੱਕ ਗੋਲ ਪਹੀਆ ਹੁੰਦਾ ਹੈ। ਪੁਰਾਣੇ ਸਮਿਆਂ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਖੂਹ ਪੁੱਟੇ ਜਾਂਦੇ ਸਨ। ਖੂਹ ਨੂੰ ਪੁੱਟਣ ਤੋਂ ਬਾਅਦ ਉਸ ਵਿੱਚ ਲੱਕੜ ਦਾ ਬਣਿਆ ਚੱਕ ਉਤਾਰਿਆ ਜਾਂਦਾ ਸੀ। ਚੱਕ ਦੇ ਉੱਪਰ ਖੂਹ ਦਾ ਮਹਿਲ ਉਸਾਰਿਆ ਜਾਂਦਾ ਸੀ, ਭਾਵ ਖੂਹ ਨੂੰ ਪੱਕਾ ਕਰਨ ਲਈ ਇੱਟਾਂ ਦੀ ਚਿਣਾਈ ਇਸ ਗੋਲ ਚੱਕਰ ’ਤੇ ਹੀ ਕੀਤੀ ਜਾਂਦੀ ਸੀ। ਚੱਕ ਨੂੰ ਖੂਹ ਵਿੱਚ ਉਤਾਰਨ ਤੋਂ ਪਹਿਲਾਂ, ਪਵਿੱਤਰ ਕਰਨ ਲਈ ਕੱਚੀ ਲੱਸੀ ਨਾਲ ਇਸ਼ਨਾਨ ਕਰਵਾਇਆ ਜਾਂਦਾ ਸੀ।

ਪੜ੍ਹੋ ਇਹ ਵੀ ਖਬਰ - Navratri 2020: 17 ਅਕਤੂਬਰ ਤੋਂ ਸ਼ੁਰੂ ਹੋਣਗੇ ਨਰਾਤੇ, ਜਾਣੋ ਕਲਸ਼ ਸਥਾਪਨਾ ਦਾ ਸ਼ੁੱਭ ਮਹੂਰਤ, ਪੂਜਾ ਵਿਧੀ ਤੇ ਮਹੱਤਵ
 
ਮਿੱਟੀ ਦੇ ਕੱਚੇ ਭਾਂਡੇ ਬਣਾਉਣ ਲਈ ਵਰਤੇ ਜਾਂਦੇ ਲੱਕੜ ਦੇ ਗੋਲ ਪਹੀਏ ਨੂੰ ਵੀ ਚੱਕ ਕਿਹਾ ਜਾਂਦਾ ਹੈ। ਇਹ ਪਹੀਆ ਕਿੱਲੀ ’ਤੇ ਟਿਕਿਆ ਹੁੰਦਾ ਹੈ ਅਤੇ ਸੋਟੀ ਨਾਲ ਘੁਮਇਆ ਜਾਂਦਾ ਹੈ। ਇਸ ਤਰ੍ਹਾਂ ਚੱਕ ਨੂੰ ਘੁਮਾ ਕੇ ਭਾਂਡੇ ਨੂੰ ਆਕਾਰ ਦਿੱਤਾ ਜਾਂਦਾ ਹੈ।

ਤਾਜ਼ਾ ਬਣੇ ਗੁੜ ਜਾਂ ਸ਼ੱਕਰ ਨੂੰ ਠੰਢਾ ਕਰਨ ਲਈ ਵਰਤੇ ਜਾਂਦੇ ਮਿੱਟੀ ਜਾਂ ਲੱਕੜ ਦੇ ਬਣੇ ਖੁੱਲ੍ਹੇ ਭਾਂਡੇ ਨੂੰ ਵੀ ਗੰਡ ਜਾਂ ਚੱਕ ਕਿਹਾ ਜਾਂਦਾ ਹੈ। 7ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਲ ਕਰਨਲ ਜਸਬੀਰ ਭੁੱਲਰ ਦੁਆਰਾ ਲਿਖੀ ਕਹਾਣੀ ‘ਗਿਠਮੁਠੀਆਂ ਵਾਲਾ ਖੂਹ’ ਵਿੱਚ ਅਤੇ 8ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਲ ਮਨਮੋਹਨ ਸਿੰਘ ਦਾਊ ਦੁਆਰਾ ਲਿਖੀ ਕਵਿਤਾ ‘ਪਿੰਡ ਦੀ ਘੁਲਾਡੀ’ ਵਿੱਚ ਚੱਕ ਸ਼ਬਦ ਦੀ ਵਰਤੋਂ ਕੀਤੀ ਗਈ ਹੈ।

ਪੜ੍ਹੋ ਇਹ ਵੀ ਖਬਰ - ‘ਖੇਤੀ ਸੰਦ’ ਤੱਕ ਸੀਮਤ ਰਹਿਣ ਦੀ ਬਜਾਏ ਕਿਸਾਨ ਅੰਦੋਲਨ ਦਾ ‘ਕੇਂਦਰ ਬਿੰਦੂ’ ਬਣਿਆ ‘ਟਰੈਕਟਰ’

ਮਨਮੋਹਨ ਸਿੰਘ ਦਾਊਂ ਜੀ ਲਿਖਦੇ ਹਨ :

ਚੱਕ ਵਿੱਚ ਸ਼ੱਕਰ ਬਣਾਵੇ ‘ਧਰਮਾ’, ਮੁੱਠੀ ਮੁੱਠੀ ਵੰਡੇ ਸਾਰਿਆਂ ਨੂੰ ‘ਕਰਮਾ’
ਪਾਥੇ ਨਾਲ ‘ਪ੍ਰੀਤਾ’ ਗੁੜ ਨੂੰ ਸੁਆਰਦਾ, ਗੁੜ-ਚੰਡਣੀ ਦੇ ਨਾਲ ਪੇਸੀਆਂ ਨਿਹਾਰਦਾ।

ਪੜ੍ਹੋ ਇਹ ਵੀ ਖਬਰ - ਧਨ ’ਚ ਵਾਧਾ ਤੇ ਘਰ ਦੇ ਕਲੇਸ਼ ਨੂੰ ਖ਼ਤਮ ਕਰਨ ਲਈ ਮੰਗਲਵਾਰ ਨੂੰ ਕਰੋ ਇਹ ਖ਼ਾਸ ਉਪਾਅ

ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ
 

rajwinder kaur

This news is Content Editor rajwinder kaur