ਬਾਲ ਗੀਤ : ‘ਆਨ ਲਾਈਨ ਪ੍ਰੀਖਿਆ’

07/30/2020 6:15:37 PM

ਆਨ ਲਾਈਨ ਪ੍ਰੀਖਿਆ 

ਕੋਰੋਨਾ ਨੇ ਹੈ ਕਹਿਰ ਕਮਾਇਆ ਬੱਚਿਓ, 
ਜੱਗ ਉੱਤੇ ਸਮਾਂ ਕੈਸਾ ਆਇਆ ਬੱਚਿਓ. 

ਬੰਦ ਹੋਏ ਪਿੰਡ, ਸ਼ਹਿਰ,ਨਗਰ ਨੇ ਸਾਰੇ,
ਘਰ ਵਿੱਚ ਸਭ ਨੂੰ ਬਿਠਾਇਆ ਬੱਚਿਓ, 

ਘਰੋਂ ਬਾਹਰ ਨਿਕਲਣ ਦੀ ਤਾਂ ਲੋੜ ਕੋਈ ਨਾ,
ਟੀ.ਵੀ., ਰੇਡੀਓ ਵਿਚਾਰ ਇਹ ਸੁਣਾਇਆ ਬੱਚਿਓ,

ਘਰੋਂ ਹੀ ਪੜ੍ਹਾਈ ਅਤੇ ਲਿਖਾਈ ਕਰ ਲਓ,
ਸਕੱਤਰ ਸਾਹਿਬ ਨੇ ਯੱਗ ਹੈ ਚਲਾਇਆ ਬੱਚਿਓ,

ਜਮਾਤਾਂ ਟੀ.ਵੀ., ਰੇਡੀਓ ਦੇ ਉੱਤੇ ਲੱਗਦੀਆਂ ਨੇ,
ਚੇਤਾ ਨਾ ਦਿਲਾਂ ’ਚੋਂ ਇਹ ਭੁਲਾਇਓ ਬੱਚਿਓ ,

ਆਨ ਲਾਈਨ ਪੇਪਰ ਵੀ ਸ਼ੁਰੂ ਹੋ ਗਏ,
ਗ਼ੈਰ ਹਾਜ਼ਰੀ ਨਾ ਭੁੱਲ ਕੇ ਲਵਾਇਓ ਬੱਚਿਓ, 

ਸਾਦੀ ਸ਼ੀਟ ਉੱਤੇ ਇੱਕੋ ਪਾਸੇ ਉੱਤਰ ਲਿਖ ਕੇ,
ਫੋਟੋ ਖਿੱਚ ਕੇ ਮੈਡਮ ਨੂੰ ਪਹੁੰਚਾਇਓ ਬੱਚਿਓ, 

ਆਨ ਲਾਈਨ ਹੁਣ ਦੇ ਕੇ ਪ੍ਰੀਖਿਆ ਵੀ,
ਚੁਣੌਤੀ ਹਰ ਸਵੀਕਾਰ ਕਰ ਜਾਇਓ ਬੱਚਿਓ,

'ਰੱਤੀ' ਕਰਦੀ ਸਲੂਟ ਨਿੱਕੇ ਆਲੇ-ਭੋਲਿਓ,
ਬਿਲਕੁਲ ਵੀ ਨਾ ਤੁਸੀਂ ਘਬਰਾਇਓ ਬੱਚਿਓ, 


ਅੰਜੂ ‘ਵ’ ਰੱਤੀ
ਹੁਸ਼ਿਆਰਪੁਰ


rajwinder kaur

Content Editor

Related News