ਉੱਚੀ ਸੋਚ ਰੱਖਦੇ ਚਮਾਰ- ਪੰਜਾਬੀ ਡਿਊਟ ਗੀਤ

04/19/2019 11:33:56 AM

ਮੁੰਡਾ : ਜੇ ਤੂੰ ਉੱਚਿਆਂ ਦੀ ਧੀ, ਸਾਨੂੰ ਉਹਦੇ ਨਾ ਕੀ,
ਸਾਨੂੰ ਅਣਖ ਪਿਆਰੀ, ਤਾਂ ਰਹੇ ਆਂ ਅਸੀਂ ਜੀ,
ਨਾਹੀਂ ਕਰਦੇ ਹਾਂ ਕੋਈ ਵੀ ਹੰਕਾਰ ਬੱਲੀਏ..ਅ।
ਹੈਗੇ ਆਂ ਯਾਰਾਂ ਦੇ ਅਸੀਂ ਯਾਰ ਬੱਲੀਏ।
ਉੱਚੀ ਸੋਚ ਰੱਖਦੇ ਚਮਾਰ ਬੱਲੀਏ, ਹੈਗੇ ਆਂ………।
ਕੁੜੀ :- ਏਸੇ ਲਈ ਮੁੰਡਿਆ ਮੈਂ ਤੇਰੇ ਉੱਤੇ ਮਰਦੀ,
ਦਿਲ ਦੀ ਵਸੀਅਤ ਮੈਂ ਤੇਰੇ ਨਾਮ ਕਰਦੀ,
ਬਸ ਤੇਰੇ ਕੋਲ ਦਿਲ ਦਿੱਤਾ ਹਾਰ ਮੁੰਡਿਆ..ਅ।
ਕਰਾਂ ਤੇਰੇ ਨਾਲ ਸੱਚਾ-ਸੁੱਚਾ ਪਿਆਰ ਮੁੰਡਿਆ।
ਬਸ ਤੇਰੇ ਕੋਲ ਦਿਲ ਗਈ ਹਾਰ ਮੁੰਡਿਆ, ਕਰਾਂ ਤੇਰੇ…… ।
ਮੁੰਡਾ : ਨੀਵੇਂ ਸੀਗੇ ਰਹਿਬਤਾਂ ਨੇ ਉੱਚਾ ਸਾਨੂੰ ਕੀਤਾ ਨੀ,
ਖੜਦਾ ਨਾ ਮੂਹਰੇ, ਭਾਵੇਂ ਸ਼ੇਰ ਹੋ ਜਾਂ ਚੀਤਾ ਨੀ,
ਸਾਨੂੰ ਰਹਿਬਰਾਂ ਲੈ ਦਿੱਤਾ ਸਤਿਕਾਰ ਬੱਲੀਏ.. ਅ।
ਹੈਗੇ ਆਂ ਯਾਰਾਂ ਦੇ ਅਸੀਂ ਯਾਰ ਬੱਲੀਏ।
ਉੱਚੀ ਸੋਚ ਰੱਖਦੇ ਚਮਾਰ ਬੱਲੀਏ, ਹੈਗੇ ਆਂ………।
ਕੁੜੀ : ਊਚ-ਨੀਚ ਭੇਦ ਚੰਨਾਂ, ਜਾਣਾ ਨਾ ਮੈਂ ਕੋਈ ਵੇ,
ਚੰਨ-ਮੱਖਣਾ ਮੈਂ ਤੇਰੀ ਸਦੀਆਂ ਲਈ ਹੋਈ ਵੇ,
ਕੱਚੇ ਘੜੇ 'ਤੇ ਝਨਾਂ ਨੂੰ ਕਰਾਂ ਪਾਰ ਮੁੰਡਿਆ.. ਅ।
ਕਰਾਂ ਤੇਰੇ ਨਾਲ ਸੱਚਾ-ਸੁੱਚਾ ਪਿਆਰ ਮੁੰਡਿਆ।
ਬਸ ਤੇਰੇ ਕੋਲ ਦਿਲ ਗਈ ਹਾਰ ਮੁੰਡਿਆ, ਕਰਾਂ ਤੇਰੇ…… ।
ਮੁੰਡਾ : ਊਚ-ਨੀਚ ਰੌਲ਼ਾ ਪਾ ਕੇ ਸਾਡੇ ਤਾਈਂ ਸਤਾਉਂਦੇ ਰਹੇ,
ਤੁਸੀਂ ਲੁੱਟਦੇ ਰਹੇ ਬੁੱਲੇ, ਨਾਲੇ ਖੁਸ਼ੀਆਂ ਮਨਾਉਂਦੇ ਰਹੇ,
ਸਾਡੀ ਰਹਿਬਰਾਂ ਨੇ ਬੇੜੀ ਲਾਈ ਪਾਰ ਬੱਲੀਏ.. ਅ।
ਹੈਗੇ ਆਂ ਯਾਰਾਂ ਦੇ ਅਸੀਂ ਯਾਰ ਬੱਲੀਏ।
ਉੱਚੀ ਸੋਚ ਰੱਖਦੇ ਚਮਾਰ ਬੱਲੀਏ, ਹੈਗੇ ਆਂ………।
ਕੁੜੀ : ਪਰਸ਼ੋਤਮ ਇਹ ਜਾਣਦਾ ਏਂ, ਤੈਨੂੰ ਹੀ ਮੈਂ ਚਾਹਵਾਂ ਵੇ,
ਹਾਰ ਤੇ ਸ਼ਿੰਗਾਰ ਵੀ ਮੈਂ ਤੇਰੇ ਲਈ ਲਾਵਾਂ ਵੇ,
ਜਿੰਦ ਤੇਰੇ ਕੋਲ ਹਾਰੀ ਮੁਟਿਆਰ ਮੁੰਡਿਆ.. ਅ।
ਕਰਾਂ ਤੇਰੇ ਨਾਲ ਸੱਚਾ-ਸੁੱਚਾ ਪਿਆਰ ਮੁੰਡਿਆ।
ਬਸ ਤੇਰੇ ਕੋਲ ਦਿਲ ਗਈ ਹਾਰ ਮੁੰਡਿਆ, ਕਰਾਂ ਤੇਰੇ…… ।

ਪਰਸ਼ੋਤਮ ਲਾਲ ਸਰੋਏ
ਮੋਬਾ : 91-92175-44348

Aarti dhillon

This news is Content Editor Aarti dhillon