ਹੀਰੋ ਬਣਨ ਦੇ ਚੱਕਰਾਂ ''ਚ ਵਿਲੇਂਨ ਦਾ ਕਿਰਦਾਰ ਨਿਭਾ ਰਹੇ ਪਾਤਰ

03/13/2018 2:28:29 PM

ਦੁਨੀਆਵੀ ਮਾਹੌਲ ਨੂੰ ਦੇਖ-ਪਰਖ ਕਰਨ ਤੋਂ ਬਾਅਦ ਅਕਸਰ ਅਸੀਂ ਕਹਿ ਦਿੰਦੇ ਹਾਂ ਕਿ 'ਇਸ ਦੁਨੀਆਂ ਦਾ ਕੀ ਬਣੂੰਗਾ ਇਹ ਤਾਂ ਹੁਣ ਮਾਲਕ ਹੀ ਜਾਣਦਾ ਹੈ'। ਸੱਚਮੁੱਚ ਅੱਜ ਇਸ ਪਸ਼ੂਤਾ-ਰੂਪੀ ਸਮਾਜ ਦੀ ਗੱਲ ਕਰੀਏ ਤਾਂ ਇਸ ਦਾ ਕੀ ਬਣਨਾ ਹੈ ਇਸ ਬਾਬਤ ਕੋਈ ਵੀ ਕੁਝ ਨਹੀਂ ਜਾਣਦਾ ਸਿਵਾਇ ਉਸ ਇਕ ਪਾਰਬ੍ਰਹਮ ਪਰਮੇਸ਼੍ਵਰ ਦੇ। ਅੱਜ ਹਰ ਕੋਈ ਆਪਣੇ ਆਪ ਸਿਆਣਾ ਹੋਇਆ ਫਿਰਦਾ ਹੈ। ਇਨਸਾਨ ਬਣਨ ਦੀ ਬਜਾਇ ਅੱਜ ਬਨਾਵਟੀ ਰੁਤਬੇ ਕਾਇਮ ਹੋ ਗਏ ਹਨ। ਹਰ ਕੋਈ ਉਸ ਰੁਤਬੇ ਨੂੰ ਹਾਸਲ ਕਰਨ ਲਈ ਪੁੱਠੀਆਂ ਸਿੱਧੀਆਂ ਛਾਲਾਂ ਮਾਰ ਰਿਹਾ ਹੈ। 
ਦੁਨੀਆਂ 'ਤੇ ਇੱਕ ਫਿਲਮ ਜਾਂ ਡਰਾਮਾ ਚੱਲ ਰਿਹਾ ਹੈ। ਜਿਸ ਵਿਚ ਹਰ ਕੋਈ ਆਪਣਾ ਆਪਣਾ ਰੋਲ ਪਲੇਅ ਕਰ ਰਿਹਾ ਹੈ ਭਾਵ ਕਿਰਦਾਰ ਨਿਭਾ ਰਿਹਾ ਹੈ। ਅਰਥਾਤ ਸਾਡਾ ਸਾਰਾ ਆਲਾ-ਦੁਆਲਾ ਕਿਸੇ ਫ਼ਿਲਮ, ਡਰਾਮੇਂ ਜਾਂ ਨਾਟਕ ਆਦਿ ਨਾਲ ਭਰਿਆ ਹੋਇਆ ਪ੍ਰਤੀਤ ਹੋ ਰਿਹਾ ਹੈ। ਇਸ ਦੁਨੀਆਂ 'ਤੇ ਕੋਈ ਨਾ ਕੋਈ ਸੀਰੀਅਲ, ਫ਼ਿਲਮ ਜਾਂ ਡਰਾਮੇ ਦੀ ਰਿਹਰਸਲ ਚੱਲਦੀ ਹੀ ਰਹਿੰਦੀ ਹੈ ਜਿਹੜੀ ਕਿ ਇੱਕ ਸਕਿੰਟ ਵਾਸਤੇ ਵੀ ਰੁਕਦੀ ਦਿਖਾਈ ਨਹੀਂ ਦਿੰਦੀ। ਇਹਦੇ ਵਿਚ ਵੱਖ-ਵੱਖ ਪਾਤਰ ਜਾਂ ਕਿਰਦਾਰ ਆਪਣਾ ਰੋਲ ਅਦਾ ਕਰ ਰਹੇ ਹਨ। ਹਰ ਕੋਈ ਹੀਰੋ ਜਾਂ ਹੀਰੋਇਨੀਆਂ (ਹੀਰੋਇਨ) ਦੀ ਤਰ੍ਹਾਂ ਵਿਵਹਾਰ ਕਰਨ ਲਈ ਤਤਪਰ ਹੋਇਆ 'ਮੇਰੀ ਕੋਠੀ ਵਿਚ ਦਾਣੇ ਮੇਰੇ ਕਮਲੇ ਵੀ ਸਿਆਣੇ' ਦਾ ਰਾਗ ਅਲਾਪਦਾ ਦਿਖਾਈ ਦਿੰਦਾ ਹੈ।
ਗੱਲ ਕਿ ਅੱਜ ਕੱਲ•ਦੁਨੀਆਂ 'ਤੇ ਜਿਹੜੀ ਖਿਚੜੀ ਪਕਾਈ ਜਾ ਰਹੀ ਹੈ ਉਸ ਵਿਚ ਕਮਲੇ ਹੀ ਆਪਣੇ ਆਪ ਨੂੰ ਸਿਆਣੇ ਹੋਣ ਦਾ ਦਿਖਾਵਾ ਕਰਦੇ ਹੋਏ ਨਜ਼ਰੀਂ ਪੈ ਰਹੇ ਹਨ। ਭਾਵ 'ਆਪ ਕੁਚੱਜੀ ਜੱਗ ਨੂੰ ਮੱਤਾਂ ਦੇ' ਵਾਲੀ ਗਰੈਂਅ-ਗਰੈਂਅ ਗੜੱਚ ਹੋ ਰਹੀ ਹੈ, ਜਿਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਕਿਸੇ ਨੇ ਇਨਸਾਨ ਤਾਂ ਕੀ ਬਣਨਾ ਸ਼ਾਨ• (ਇੱਕ ਕਿਸਮ ਦਾ ਪਸ਼ੂ) ਬਣ ਕੇ ਦੂਸਰਿਆਂ ਦੇ ਸਿੰਗ ਮਾਰਕੇ ਬੰਦਾ ਵੀ ਨਹੀਂ ਬਣ ਪਾਉਂਦਾ। ਸੱਚ ਕੜਵਾ ਹੁੰਦਾ ਹੈ ਤਾਂ ਹੀ ਤਾਂ ਇਹ ਬਹੁਤਿਆਂ ਨੂੰ ਚੁੱਭਦਾ ਵੀ ਹੈ। 
ਇਕ ਡੌਂਡੀ ਵੀ ਪਿੱਟੀ ਜਾ ਰਹੀ ਹੈ ਕਿ ਸਾਡਾ ਸਮਾਜ ਪੜ•-ਲਿਖ ਕੇ ਸੱਭਿਅਕ ਹੋ ਗਿਆ ਹੈ ਪਰ ਏਥੇ ਤਾਂ ਗਧਾ-ਘੋੜਾ ਇੱਕ ਬਰਾਬਰ ਦੀ ਗੱਲ ਢੁਕਦੀ ਜਾਪ ਰਹੀ ਹੈ। ਕਿਸੇ ਅਨਪੜ• ਨੂੰ ਪੁੱਛ ਲਓ ਕਿ 'ਭਾਈ ਤੁਸੀਂ ਪੜੇਲਿਖੇ ਹੋ?' ਤਾਂ ਉਹ ਅੱਗੋਂ ਜਵਾਬ ਦੇਵੇਗਾ ਕਿ 'ਨਹੀਂ ਸਰ! ਜਾਂ ਨਹੀਂ ਮੈਡਮ!' ਪਰ ਦੂਜੇ ਪਾਸੇ ਇਹੀ ਸਵਾਲ ਕਿਸੇ ਪੜੇ ਲਿਖੇ ਕੋਲੋਂ ਪੁੱਛ ਲਿਆ ਜਾਵੇ ਤਾਂ ਉਹ ਕਹੇਗਾ 'ਆਹੋ! ਤੂੰ ਦੱਸ!' ਅੱਜ ਮੋਬਾਈਲ ਦਾ ਨਵਾਂ ਦੌਰ ਚੱਲ ਰਿਹਾ ਹੈ। ਕਿਸੇ ਨੂੰ ਆਪਣੀ ਮੂਰਖ਼ਤਾ ਦਿਖਾਉਂਣੀ ਹੋਵੇ ਤਾਂ ਪੜੇ ਲਿਖੇ ਦੀ ਆਵਾਜ਼ ਵੀ ਮੋਬਾਈਲ 'ਚੋਂ ਇਸ ਤਰ੍ਹਾਂ ਆਉਂਦੀ ਹੈ ਜਿਵੇਂ ਕੋਈ ਪਸ਼ੂ ਗੱਲ ਕਰ ਰਿਹਾ ਹੋਵੇ ਜਾਂ ਫਿਰ ਮੋਬਾਈਲ 'ਚ ਹੀ ਨੁਕਸ ਹੋਵੇ ਜਿਹੜਾ ਕਿ ਅੱਗਿਓ ਕਿਸੇ ਪੜੇ ਲਿਖੇ ਦੀ ਆਵਾਜ਼ ਨਾ ਸੁਣਾ ਕੇ 'ਭਊ! ਭਊ! ਭਊ….. ਦੀ ਟਿਊਨ ਵਜਾਉਂਦਾ ਨਜ਼ਰੀਂ ਪੈਂਦਾ ਹੈ। 
ਕਿਸੇ ਨੂੰ ਉਸ ਦੀ ਪਹਿਚਾਣ ਪੁੱਛ ਕੇ ਦੇਖੋ ਤਾਂ ਸਹੀ ਕਿਵੇਂ ਆਪਣੇ ਆਪ ਮੀਆਂ-ਮਿੱਠੂ ਬਣਦਾ ਹੋਇਆ ਆਪਣੇ ਹੀ ਤਰੀਫ਼ਾਂ ਦੇ ਪੁੱਲ ਬੰਨ•ਦਾ ਹੋਇਆ ਨਜ਼ਰੀਂ ਪਵੇਗਾ। 'ਮੈਂ ਫ਼ਲਾਣਾ ਮÎੰਤਰੀ ਹਾਂ, ਮੈਂ ਫ਼ਲਾਣੇ ਮੰਤਰੀ ਦਾ ਅੱਗਾ-ਪਿੱਛਾ ਹਾਂ, ਮੈਂ ਫ਼ਲਾਣਾ ਪ੍ਰਧਾਨ ਹਾਂ ਜਾਂ ਫ਼ਲਾਣੀ ਪਾਰਟੀ ਦਾ ਗੁਟਰ-ਗੂÎੰ ਹਾਂ ਪਰ ਕਦੇ ਵੀ ਕਿਸੇ ਨੇ ਇਹ ਗੱਲ ਨਹੀਂ ਕਬੂਲ ਕੀਤੀ ਕਿ ਮੈਂ ਇੱਕ ਇਨਸਾਨ ਹਾਂ। ਭਾਵ ਇੱਥੇ ਇਹੀ ਗੱਲ ਹੋਈ ਕਿ ਮੈਂ ਦੁਨੀਆ ਦਾ ਦਾਤਾ ਹਾਂ, ਦੁਨੀਆਂ ਦਾ ਮਸੀਹਾਂ ਹਾਂ, ਮੈਂ ਹੀ ਹੀਰੋ ਹਾਂ ਤੇ ਬਾਕੀ ਸਾਰੇ ਜ਼ੀਰੋ ਹਨ।
ਸਾਰੇ ਇਸ ਗੱਲ ਦੀ ਡੌਡੀ ਤਾਂ ਜ਼ਰੂਰ ਪਿੱਟਦੇ ਹਨ ਕਿ ਗੁਰੂਆਂ-ਮਹਾਂਪੁਰਸ਼ਾਂ ਦੀ ਬਾਣੀ ਬਿਆਨ ਕਰਦੀ ਹੈ ਕਿ ਪਰਮਾਤਮਾ ਇੱਕ ਹੈ ਤੇ ਅਸੀਂ ਸਾਰੇ ਉਸ ਦੀ ਸੰਤਾਨ ਹਾਂ। ਭਾਵ ਸਾਰੇ ਬਰਾਬਰ ਹਨ। ਪਰ ਨਹੀਂ ਇੱਥੇ ਤਾਂ ਆਪਣੇ ਆਪ ਨੂੰ ਹੀਰੋ ਮÎੰਨਣ ਵਾਲਾ ਪਰਮਾਤਮਾ ਦਾ ਵੀ ਪਰਮਾਤਮਾ ਬਣਨ ਦਾ ਢੋਂਗ ਰਚਾਉਂਦਾ ਹੋਇਆ ਨਜ਼ਰੀਂ ਪਿਆ ਹੈ। ਪਰਮਾਤਮਾ ਦੇ ਨਾਂ 'ਤੇ ਵੀ ਧੰਦਾ ਜ਼ੋਰਾਂ-ਸ਼ੋਰਾਂ 'ਤੇ ਹੁੰਦਾ ਹੈ ਪਰ ਉਸ ਦਾ ਭੇਦ ਪਾਉਂਣ ਵਿਚ ਕਿਸੇ ਦੀ ਵੀ ਕੋਈ ਹਿੰਮਤ ਨਹੀਂ ਹੈ। ਭਾਂਵੇਂ ਕਿ ਸਾਡੇ ਸਮਾਜ ਦੇ ਅਸਲ ਹੀਰੋ ਗੁਰੂ, ਪੀਰ-ਪੈਗੰਬਰ, ਜਾਂ ਮਹਾਂਪੁਰਸ਼ ਹੀ ਹੁੰਦੇ ਹਨ ਜਿਨਾਂ ਨੇ ਕਿ ਆਪਣੀ ਅੰਮ੍ਰਿਤ ਤੋਂ ਮਿੱਠੀ ਬਾਣੀ ਦੇ ਰਾਹੀਂ ਸਮਾਜ ਨੂੰ ਜੀਵਨ ਜਿਊਂਣ ਦਾ ਢੰਗ ਸਮਝਾਉਂਣ ਦਾ ਯਤਨ ਕਰਦੇ ਹੋਏ ਇਸਦਾ ਮਾਰਗ ਦਰਸ਼ਨ ਕਰਨਾ ਹੁੰਦਾ ਹੈ ਜਾਂ ਕੀਤਾ ਹੈ। ਪਰ ਕੀ ਉਨਾਂ ਦੇ ਕੀਤੇ ਹੋਏ ਇਸ ਮਾਰਗ ਦਰਸ਼ਨ 'ਤੇ ਜਾਂ ਉਨਾਂ ਦੇ ਦਰਸਾਏ ਹੋਏ ਮਾਰਗ 'ਤੇ ਅੱਜ ਦਾ ਇਹ ਰੈਡੀਮੇਡ ਹੀਰੋ ਚੱਲ ਸਕਿਆ ਹੈ? ਜਾਂ ਇਸ ਵਿਚ ਉਸ ਮਾਰਗ 'ਤੇ ਚੱਲਣ ਦੀ ਸਮਰੱਥਾ ਹੈ? ਇਸ ਮਾਮਲੇ ਵਿਚ ਇਹ ਜ਼ੀਰੋ ਕਰਕੇ ਹੀ ਗਿਣਿਆ ਜਾ ਸਕਦਾ ਹੈ। ਭਾਵ ਜ਼ਹਿਰ ਦਾ ਘੁੱਟ ਭਰਨ ਨੂੰ ਤਾਂ ਸਭ ਤਿਆਰ-ਬਰ-ਤਿਆਰ ਹਨ ਪਰ ਮਹਾਂਪੁਰਸ਼ਾਂ ਦੇ ਅੰਮ੍ਰਿਤ-ਰੂਪੀ ਉਪਦੇਸ਼ਾਂ ਦੀ ਪਾਲਨਾ ਕਰਨਾ ਜਾਂ ਉਨਾਂ ਦੇ ਦਰਸਾਏ ਮਾਰਗ ਵੱਲ ਇਕ ਪੈਰ ਵੀ ਪੁੱਟਣ ਤੋਂ ਵੀ ਸਾਰੇ ਹੀ ਮੁਨਕੁਰ ਹੁÎੰਦੇ ਪ੍ਰਤੀਤ ਹੋ ਰਹੇ ਹਨ।
ਬਨਾਵਟੀ ਰੁਤਬਿਆਂ ਦਾ ਲੇਬਲ ਲਗਾ ਕੇ ਘੁੰਮਦਾ ਹੋਇਆ ਇਹ ਰੇਡੀਮੇਡ ਹੀਰੋ ਸਿਰਫ਼ ਤੇ ਸਿਰਫ਼ ਆਪਣੇ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ ਹੈ। ਦੂਸਰੇ ਦੇ ਲੱਤ ਮਾਰਾਂ ਤੇ ਮੈਂ ਆਪ ਅੱਗੇ ਲੰਘਾਂ ਵਾਲੀ ਗੁੜਤੀ ਪੀਣ ਦਾ ਆਦੀ ਬਣਿਆ ਹੋਇਆ ਇਹ ਰੈਡੀਮੇਟ ਜਾਂ ਦੂਸਰੇ ਸ਼ਬਦਾਂ ਵਿਚ ਡੁਪਲੀਕੇਟ ਹੀਰੋ ਫ਼ੋਕੀ ਚੌਧਰ ਹਾਸਲ ਕਰਨ ਦੇ ਨਸ਼ੇ ਵਿਚ ਧੁੱਤ ਹੋ ਕੇ ਇਨਸਾਨੀਅਤ ਤੋਂ ਗਿਰ ਰਿਹਾ ਹੈ ਤੇ ਇਨਸਾਨੀਅਤ ਨੂੰ ਢਾਹ ਲਾ ਕੇ ਆਪਣੀ ਹੀ ਬੱਕਰੀ ਕੋਠੇ 'ਤੇ ਚਾੜ•ਨ ਦੀਆਂ ਵਿਊਂਤਾਂ ਗੁੰਦਦਾ ਹੋਇਆ ਵੱਖਰੀ ਜਿਹੀ ਕੜੀ ਘੋਲਣ ਤੋਂ ਵੀ ਬਾਜ ਨਹੀਂ ਆਉਂਦਾ। 
ਮੈਂ ਦੁਨੀਆਂ ਦਾ ਮਾਲਕ, 
ਮੈਂ ਦੁਨੀਆਂ ਦਾ ਮਸੀਹਾ, 
ਮੈਂ ਆਹ ਕੀਤਾ, ਮੈਂ ਔਹ ਕੀਤਾ, 
ਇਹੋ ਜਿਹੀ ਬੋਲੀ ਬੋਲਣ ਤੋਂ ,
ਕਦੇ ਰਹੇ ਨਾ ਚੁੱਪ-ਚੁਪੀਤਾ। 
ਮਰਨ ਤੋਂ ਬਾਅਦ,
ਭਟਕਦੀ ਆਤਮਾਂ ਵਾਂਗ,
ਬਣ ਕੇ ਫਿਰੇ ਬਦਨੀਤਾ।
'ਜੇ ਮੇਰੇ ਪੁੱਠੇ ਕੰਮ ਵਿਚ ਟੰਗ ਅੜਾਈ, ਤਾਂ ਮੈਂ ਤੈਨੂੰ ਸੱਤ ਜਨਮਾਂ ਤੱਕ ਨਾ ਛੱਡੂੰ।' ਵਾਲਾ ਚੁਟਕਲਾ ਅੱਜ ਜੀਵਨ ਦੀ ਸੱਚਾਈ ਦਾ ਰੂਪ ਧਾਰਨ ਕਰ ਚੁੱਕਾ ਹੈ। 
ਹਰ ਕÎੰਮ ਵਿਚ ਗੈਗਬਾਜੀ, ਧੜੇਬÎੰਦੀ, ਪਾਰਟੀਬਾਜੀ ਆਦਿ ਜਿਹੀ ਪ੍ਰਵਿਰਤੀ ਕਾਇਮ ਹੋਣ ਨਾਲ ਗੈਂਗਸਟਰਾਂ ਦੀ ਦੁਨੀਆਂ ਬਣ ਗਈ ਹੈ। ਉਹ ਚਾਹੇ ਕਿਸੇ ਵੀ ਕÎੰਮ ਵਿਚ ਕਿਉਂ ਨਾ ਹੋਵੇ। ਹਰ ਕੰਮ ਵਿਚ ਇੱਥੋਂ ਤੱਕ ਕਿ ਧਰਮ ਅਤੇ ਧਾਰਮਿਕ ਸਥਾਨਾਂ ਵਿਚ ਵੀ ਰਾਜਨੀਤੀ ਹੀ ਘੁਸੇੜ ਕੇ ਬੰਦੇ ਨੇ ਇਨਸਾਨ ਤਾਂ ਕੀ ਬਣਨਾ ਬੰਦਾ ਵੀ ਨਹੀਂ ਰਹਿ ਗਿਆ। ਅਰਥਾਤ ਨਾ ਸਮਝੀ ਨਾਲ ਗਾਇਆ ਹੋਇਆ ਕਾਮੇਡੀ ਗੀਤ - 'ਫਲਾਨੀਏ ਪੁੱਠੀ ਸਿੱਧੀ ਹੋ ਜਠੇਰੇ ਨੇੜੇ ਆਏ ਆ' ਜਿਹੀ ਧੁੰਨ ਵੱਜਦੀ ਹੋਈ ਪ੍ਰਤੀਤ ਹੋ ਰਹੀ ਹੈ। ਸੋ ਹਰ ਕੋਈ 'ਮੈਂ ਹੀ ਠੀਕ ਹਾਂ ਕਹਿ ਕੇ' ਦੂਜੇ ਨੂੰ ਵੀ ਆਪਣੇ ਵਾਲੇ ਪਾਸੇ ਵੱਲ ਜ਼ਬਰੀ ਖਿੱਚਣ ਦਾ ਯਤਨ ਕਰਦਾ ਹੋਇਆ ਨਜ਼ਰੀਂ ਪੈਂਦਾ ਹੈ। 
ਦੁਨੀਆਂ 'ਤੇ ਚੱਲ ਰਹੇ ਪਲੇਅ ਦੇ ਸ਼ੀਨ ਤਾਂ ਇਸ ਗੀਤ ਦੀ ਹੀ ਗਵਾਹੀ ਭਰਦੇ ਹਨ-
ਮੇਰੇ ਕਹੇ 'ਤੇ ਚੱਲਿਆ, ਤਾਂ ਭਵਸਾਗਰ ਤਰ ਜਾਏਂਗਾ,
ਇÎੰਝ ਨਾ ਕੀਤੀ ਮੱਖਣਾ, ਤਾਂ ਭਾਂਡੇ ਵਿਚ ਵੜ ਜਾਏਂਗਾ।
ਅਰਥਾਤ ਬਿਨਾਂ ਸੋਚੇ ਵਿਚਾਰੇ ਹਰ ਕੋਈ ਇਹੀ ਸੋਚਾਂ ਸੋਚਦਾ ਹੋਇਆ ਨਜ਼ਰੀਂ ਪੈਂਦਾ ਹੈ ਕਿ ਮੈਂ ਹੀ ਸਹੀ ਦਿਸ਼ਾ ਵੱਲ ਜਾ ਰਿਹਾ ਹਾਂ। ਦੂਜੇ ਨੂੰ ਮੂਰਖ਼ ਬਣਾ ਕੇ ਮੇਰੀ ਕੋਠੜੀ ਵਿਚ ਦਾਣੇ ਆ ਜਾਣ। ਕੇਵਲ ਮੈਂ ਹੀ ਠੀਕ ਹਾਂ ਤੇ ਦੁਨੀਆਂ ਦਾ ਹੀਰੋ ਵੀ ਮੈਂ ਹੀ ਹਾਂ ਤੇ ਦੂਸਰੇ ਸਾਰੇ ਗ਼ਲਤ ਹਨ। ਅਰਥਾਤ ਇੱਥੇ ਤਾਂ ਇਹ ਗੱਲ ਢੁਕਦੀ ਹੋਈ ਨਜ਼ਰੀ ਪੈ ਰਹੀ ਹੈ ਅਖੇ, 'ਉੱਥੇ ਜ਼ਹਿਰ ਵੀ ਲੱਗਦਾ ਮਿੱਠਾ, ਨਿੰਦਿਆ-ਚੁਗ਼ਲੀ ਦਾ ਜਿੱਥੇ ਕਿੱਤਾ।'
ਗੱਲ ਕੀ ਜੀ ਇਹ ਦੁਨੀਆਂ ਕਿਸੇ ਫ਼ਿਲਮ ਜਾਂ ਪਲੇਅ ਦੀ ਨਿਆਈਂ ਹੈ ਜਿਸ ਵਿਚ ਜੀਵ ਇੱਕ ਪਾਤਰ ਹੈ। ਅਧੁਨਿਕਤਾ ਦੇ ਦੌਰ ਨੇ ਬੰਦੇ ਦੀ ਐਸੀ ਮੱਤ ਮਾਰ ਦਿੱਤੀ ਹੈ ਕਿ ਇਹ ਭਾਵੇਂ ਆਪਣੇ ਚਿੱਤੋਂ ਹੀਰੋ ਹੀ ਬਣਦਾ ਹੈ ਪਰ ਅਸਲੋਂ ਇਹ ਕਿਸੇ ਬਿਲੇਂਨ ਦਾ ਪਾਰਟ ਹੀ ਅਦਾ ਕਰ ਰਿਹਾ ਭਾਸਦਾ ਹੈ। ਕਿਸੇ ਲਈ ਕੁਝ ਕਰਨ ਜਾਂ ਕਿਸੇ ਨੂੰ ਕੁਝ ਦੇਣ ਦੀ ਬਜਾਇ ਇਹ ਘਟੀਆਂ ਤੋਂ ਘਟੀਆ ਤਰੀਕਿਆਂ ਦਾ ਪ੍ਰਯੋਗ ਕਰਦਾ ਹੋਇਆ ਚੂਹੇ ਦੀ ਭਾਂਤੀ ਦੂਜਿਆਂ ਦੇ ਅਨਾਜ਼ ਦੀਆਂ ਬੋਰੀਆਂ ਟੁੱਕ ਕੇ ਹੀਰੋ ਬਣਨ ਦੀ ਬਜਾਇ ਦੁਨੀਆਂ 'ਤੇ ਚੱਲ ਰਹੇ ਕਿਸੇ ਪਲੇਅ ਵਿਚ ਬਿਲੈਂਨ ਦਾ ਪਾਰਟ ਬਾਖ਼ੂਬੀ ਨਿਭਾਉਂਦਾ ਨਜ਼ਰੀਂ ਪੈ ਰਿਹਾ ਹੈ।
ਪਰਸ਼ੋਤਮ ਲਾਲ ਸਰੋਏ
ਮੋਬਾ:- 91-92175-44348


Related News