ਤੇਜ਼ੀ ਨਾਲ ਬਦਲ ਰਹੀ ਅਜੌਕੀ ਦੁਨੀਆ ’ਚ ਰੁਜ਼ਗਾਰ ਲਈ ਹੁਨਰ ਦੀ ਕੁਸ਼ਲਤਾ

02/18/2021 6:17:21 PM

ਹਾਵਰਡ ਸ਼ਾਹ, ਵਿਸ਼ਵ ਪੱਧਰੀ ਸਿੱਖਿਆ ਦੇ ਮਾਹਿਰ

ਅੱਜ ਦੀ ਤੇਜ਼ ਰਫ਼ਤਾਰ ਅਤੇ ਲਗਾਤਾਰ ਬਦਲ ਰਹੀ ਦੁਨੀਆਂ ’ਚ ਗਿਆਨ ਹਾਸਿਲ ਕਰਨ ਦੇ ਰਿਵਾਇਤੀ ਤਰੀਕੇ ਥੋੜੀ ਦੂਰੀ ਨਾਲ ਪੂਰੀ ਕਰਨ ਦੇ ਹੀ ਯੋਗ ਹੁੰਦੇ ਹਨ। ਲੋੜੀਂਦੀਆਂ ਯੋਗਤਾਵਾਂ ਸੇਵਾ ਦੇ ਮੌਕਿਆਂ ਵਿਚ ਤੇਜ਼ੀ ਨਾਲ ਬਦਲਾਵ ਆ ਰਿਹਾ ਹੈ। ਕੰਪਨੀਆਂ ਨਵੇਂ ਉਤਪਾਦਾਂ, ਸੇਵਾਵਾਂ ਅਤੇ ਕੰਮ ਕਰਨ ਦੇ ਤਰੀਕਿਆਂ ਵਿਚ ਤੇਜ਼ੀ ਨਾਲ ਤਬਦੀਲੀਆਂ ਕਰ ਰਹੀਆਂ ਹਨ । ਇਸ ਲਈ ਮਹੱਤਵਪੂਰਨ ਹੈ ਕਿ ਨੌਜਵਾਨ ਪੀੜ੍ਹੀ ਨੂੰ ਅੱਜ ਜਿੰਨੀ ਜਲਦੀ ਹੋ ਸਕੇ, ਰਵਾਇਤੀ ਸਕੂਲ ਦੇ ਅਨੁਸ਼ਾਸ਼ਨਾਂ ਵਿਚ ਸਿੱਖਿਅਤ ਹੋਣ ਦੇ ਨਾਲ-ਨਾਲ ਵਿਸ਼ਵ ਵਿੱਚ ਰੁਜ਼ਗਾਰ ਲਈ ਕੰਮ ਆਉਣ ਵਾਲੇ ਹੁਨਰ ਵੀ ਸਿੱਖਾਏ ਜਾਣ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਦਿਲ ਕੰਬਾਊ ਵਾਰਦਾਤ : 12ਵੀਂ ਦੇ ਵਿਦਿਆਰਥੀ ਦਾ ਸਕੂਲ ਦੇ ਬਾਹਰ ਤੇਜ਼ਧਾਰ ਹਥਿਆਰਾਂ ਨਾਲ ਕਤਲ 

ਲੀਕ ਤੋਂ ਰੱਟ ਕੇ ਕੰਮ ਕਰਨ ਵਾਲੇ 
ਕੰਪਨੀਆਂ ਰਵਾਇਤੀ ਸਿੱਖਿਆ ਤੋਂ ਇਲਾਵਾ ਨਵੇਂ ਡਿਜੀਟਲ ਹੁਨਰਾਂ ਵਾਲੇ ਕਰਮਚਾਰੀਆਂ ਨੂੰ ਪਹਿਲ ਦੇ ਰਹੇ ਹਨ, ਖ਼ਾਸਕਰ ਸੋਸ਼ਲ ਮੀਡੀਆ ਵਿਚ। ਉਨ੍ਹਾਂ ਨੂੰ ਅਜਿਹੇ ਕਰਮਚਾਰੀਆਂ ਦੀ ਜ਼ਰੂਰਤ ਹੈ, ਜਿਨ੍ਹਾਂ ਕੋਲ ਸਮਾਜਿਕ ਵਿਸ਼ਵਾਸ ਹੋਵੇ। ਇਕ ਟੀਮ ਦੇ ਨਾਲ ਮਿਲ ਕੇ ਕੰਮ ਕਰ ਸਕਣ ਅਤੇ ਕੁੱਝ ਵੱਖਰਾ ਕਰਨ ਦਾ ਹੁਨਰ ਰੱਖਦੇ ਹੋਣ। ਅਜਿਹੇ ਲੋਕ ਹਮੇਸ਼ਾ ਬਾਕਸ ਤੋਂ ਬਾਹਰ ਜਾਂ ਲੀਕ ਤੋਂ ਹੱਟ ਕੇ ਸੋਚਣ ਦੀ ਸ਼ਕਤੀ ਰੱਖਦੇ ਹੋਣ। ਵੱਡੀਆਂ ਕੰਪਨੀਆਂ ਇਸ ਸਮੇਂ ਰੁਜ਼ਗਾਰ ਲਈ ਰਸਮੀ ਸਿੱਖਿਆ ਤੋਂ ਇਲਾਵਾ ਸ਼ਾਨਦਾਰ ਸਾੱਫਟ ਹੁਨਰ ਵਾਲੇ ਲੋਕਾਂ ਨੂੰ ਪਹਿਲ ਦੇ ਰਹੀਆਂ ਹਨ। ਤੁਸੀਂ ਆਪਣੇ ਕਰੀਅਰ ਵਿੱਚ ਸਫ਼ਲ ਹੋ ਰਹੇ ਹੋ ਜਾਂ ਨਹੀਂ, ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਵੇਂ ਦੂਜੇ ਲੋਕਾਂ ਅਤੇ ਕੰਮ ਨਾਲ ਅਪਣਾ ਸੰਬੰਧ ਵਿਕਸਤ ਕਰ ਰਹੇ ਹੋ। 

ਪੜ੍ਹੋ ਇਹ ਵੀ ਖ਼ਬਰ - ਫਾਇਨਾਂਸ ਕੰਪਨੀ ਦੇ ਕਰਮਚਾਰੀਆਂ ਤੋਂ ਪਰੇਸ਼ਾਨ ਨੌਜਵਾਨ ਵਲੋਂ ਖੁਦਕੁਸ਼ੀ, ਸੁਸਾਈਡ ਨੋਟ ’ਚ ਕਹੀ ਇਹ ਗੱਲ

ਕੀ ਹੁੰਦੇ ਹਨ ਸਾੱਫਟ ਸਕਿਲ ਜਾਂ ਹੁਨਰ ?
ਨਰਮ ਜਾਂ ਸਾੱਫਟ ਸਕਿਲ ਗੈਰ-ਤਕਨੀਕੀ ਹੁਨਰ ਹੁੰਦੇ ਹਨ, ਜੋ ਤੁਹਾਡੇ ਕੰਮ ਕਰਨ ਦੇ ਤਰੀਕੇ ਨਾਲ ਸੰਬੰਧਿਤ ਹੁੰਦੇ ਹਨ। ਜਿਵੇਂ ਸੰਚਾਰ ਦਾ ਵਿਸ਼ਾ, ਜਿਸ ਵਿੱਚ ਚੰਗੇ ਸੰਚਾਰ ਦੇ ਹੁਨਰ ਵਾਲੇ ਲੋਕ ਗਲਤਫ਼ਹਿਮੀ ਤੋਂ ਬਚਣ ਲਈ ਕੁਝ ਗੱਲਾਂ ਧਿਆਨ ਨਾਲ ਸੁਣਨ ਦੀ ਸਮਰੱਥਾ ਰੱਖਦੇ ਹਨ। ਕੰਮ ਵਾਲੀ ਥਾਂ ਅਤੇ ਦੂਜੇ ਕਰਮਚਾਰੀਆਂ, ਸੁਪਰਵਾਈਜ਼ਰਾਂ ਨਾਲ ਪ੍ਰਭਾਵਸ਼ਾਲੀ ਤਰੀਕੇ ਨਾਲ ਵਿਚਾਰ ਵਟਾਂਦਰਾ ਕਰਨ ਦੀ ਯੋਗਤਾ ਰੱਖਦੇ ਹਨ। ਇਸ ਹੁਨਰ ਨਾਲ ਹਰ ਸਥਿਤੀ ਵਿੱਚ ਸਹੀ ਚੋਣ ਕਰਕੇ ਫ਼ੈਸਲਾ ਲੈਣ ਦੀ ਵੀ ਯੋਗਤਾ ਹੁੰਦੀ ਹੈ, ਜੋ ਉਨ੍ਹਾਂ ਨੂੰ ਕੁੱਝ ਚੀਜਾਂ ’ਚੋਂ ਹੀ ਸਹੀ ਫ਼ੈਸਲਾ ਲੈਣ ਵਿੱਚ ਮਦਦ ਕਰਦੀ ਹੈ। ਇਸ ਹੁਨਰ ਵਿੱਚ ਆਤਮ-ਨਿਰਭਰਤਾ ਦਾ ਹੁਨਰ ਵੀ ਸਿਖਾਈਆ ਜਾਂਦਾ ਹੈ, ਕਿਉਂਕਿ ਕਝ ਲੋਕਾਂ ਨੂੰ ਆਪਣੇ ਕੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਰਨ ਲਈ ਨੇੜਲੇ ਨਿਗਰਾਨੀ ਦੀ ਲੋੜ ਨਹੀਂ ਹੁੰਦੀ। 

ਪੜ੍ਹੋ ਇਹ ਵੀ ਖ਼ਬਰ - ਨਗਰ ਨਿਗਮਾਂ ਤੇ ਨਗਰ ਕੌਂਸਲ ਚੋਣ 2021 : ਅੰਮ੍ਰਿਤਸਰ ’ਚ ਇਨ੍ਹਾਂ ਉਮੀਦਵਾਰਾਂ ਨੇ ਹਾਸਲ ਕੀਤੀ ਜਿੱਤ

ਹੁਨਰ ਵਿੱਚ ਸਕਾਰਾਤਮਕ ਰਵੱਈਆ
ਇਸ ਹੁਨਰ ਵਿੱਚ ਸਕਾਰਾਤਮਕ ਰਵੱਈਆ ਵੀ ਸ਼ਾਮਲ ਹੁੰਦਾ ਹੈ। ਲੋਕਾ ਦਾ ਰਵੱਈਆ ਬਹੁਤ ਸਕਾਰਾਤਮਕ ਹੁੰਦਾ ਹੈ, ਕਿਉਂਕਿ ਇਹ ਆਪਣੇ ਕੰਮ ਵਿੱਚ ਆਮਤੌਰ ’ਤੇ ਚੰਗੇ ਹੁੰਦੇ ਹਨ। ਜ਼ਿੰਦਗੀ ਨੂੰ ਲੈ ਕੇ ਇਨ੍ਹਾਂ ਦਾ ਨਜ਼ਰੀਆ ਕਾਫ਼ੀ ਸਕਾਰਾਤਮਕ ਹੁੰਦਾ ਹੈ ਅਤੇ ਇਨ੍ਹਾਂ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ। ਇਸ ਹੁਨਰ ਵਿੱਚ ਲੀਡਰਸ਼ਿਪ, ਸਮਾਂ ਪ੍ਰਬੰਧਨ, ਸਵੈ-ਨਿਰਭਰਤਾ, ਭਰੋਸੇਯੋਗ ਹੋਣਾ, ਰਚਨਾਤਮਕਤਾ ਅਤੇ ਹੋਰ ਵੀ ਬਹੁਤ ਸਾਰੇ ਹੁਨਰ ਸ਼ਾਮਲ ਹੁੰਦੇ ਹਨ।

ਪ੍ਰੈਕਟਿਕਲ ਦੀ ਪਹਿਲ ਨੂੰ ਸਮਝਣ ਵਾਲੇ
ਰੁਜ਼ਗਾਰ ਦੀ ਤਾਲਾਸ਼ ਕਰ ਰਹੇ ਨੌਜਵਾਨਾਂ ਲਈ ਜ਼ਰੂਰੀ ਹੈ ਕਿ ਉਹ ਕੰਪਨੀਆਂ ਵਿਚ ਲਿੰਗ, ਜਾਤੀ ਅਤੇ ਆਮ ਕੰਮ ਵਾਲੀ ਥਾਂ ਨਾਲ ਜੁੜੇ ਮਹੱਤਵਪੂਰਣ ਨਿਯਮਾਂ ਅਤੇ ਅਭਿਆਸਾਂ ਨੂੰ ਚੰਗੀ ਤਰ੍ਹਾਂ ਸਮਝਣ। ਉਨ੍ਹਾਂ ਨੂੰ ਉਸ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਹੈ।

PunjabKesari

ਰੁਜ਼ਗਾਰ ਵਿੱਚ ਸਹਾਇਕ ਹੋਰ ਹੁਨਰ 
ਅੱਜ ਦੇ ਸਮੇਂ ਵਿੱਚ ਕਈ ਹੁਨਰ ਅਜਿਹੇ ਹਨ, ਜੋ ਕਰਮਚਾਰੀਆਂ ਦੀ ਚੋਣ ਦੇ ਫ਼ੈਸਲੇ ਨੂੰ ਪ੍ਰਭਾਵਿਤ ਕਰਦੇ ਹਨ। ਜੇਕਰ ਕੰਮ ਦੀ ਤਲਾਸ਼ ਕਰ ਰਹੇ ਕਰਮਚਾਰੀ ਆਪਣੇ ਕੰਮ ਅਤੇ ਥਾਂ ਨੂੰ ਲੈ ਕੇ ਜੋ ਜ਼ਰੂਰਤਾਂ ਹਨ, ਪਹਿਲਾਂ ਦੱਸ ਦੇਣ ਤਾਂ ਉਨ੍ਹਾਂ ਨੂੰ ਇੰਟਰਵਿਊ ਵਿੱਚ ਫ਼ਾਇਦਾ ਹੋਵੇਗਾ। ਕੰਪਨੀ ਦੇ ਵਾਤਾਵਰਣ ਵਿੱਚ ਮਿਲ ਜੁਲ ਕੇ ਰਹਿਣ ਵਿੱਚ ਮਦਦ ਮਿਲੇਗੀ। ਇਸ ਨਾਲ ਉਹ ਆਪਣੇ ਲਈ ਇੱਕ ਚੰਗੇ ਸਫਲ ਕਰੀਅਰ ਦੇ ਰਾਹ ਦੀ ਸ਼ੁਰੂਆਤ ਕਰ ਸਕਣਗੇ।


rajwinder kaur

Content Editor

Related News