ਆਪਣੀ ਸੋਚ ਨੂੰ ਬਦਲ ਲਵੋਂ

04/17/2019 3:18:37 PM

ਰਿਜ਼ਰਵੇਸ਼ਨ ਸਾਨੂੰ ਮਿਲਦਾ, ਕਾਹਤੋਂ ਸੂਲਾ ਵਾਂਗਰ ਚੁੱਭਦਾ,
ਦੇਖ ਤੁਹਾਡੀ ਚਤੁਰਾਈ ਮੂਰਖੋ, ਸਿਰਜਣਹਾਰ ਵੀ ਹੁੱਬਦਾ,
ਆਪਣੇ ਮਨ ਦੀ ਚਤੁਰਤਾ ਵਾਲੀ, ਲੋਚ ਨੂੰ ਬਦਲ ਲਵੋ,
ਸੰਵਿਧਾਨ ਬਦਲਨੇ ਵਾਲਿਓ, ਆਪਣੀ ਸੋਚ ਨੂੰ ਬਦਲ ਲਵੋ..
ਸਾਡੀ ਸਰਾਫ਼ਤ ਵਾਲਾ ਤੁਸਾਂ ਨੇ, ਫ਼ਾਇਦਾ ਬਹੁਤ ਉਠਾਇਆ,
ਅਸੀਂ ਚੁੱਪ ਚੁਪੀਤੇ ਜ਼ਰਿਆ, ਤੁਹਾਨੂੰ ਸ਼ਰਮ-ਘਾਟਾ ਨ ਆਇਆ,
ਲੋਕੋ ਨਿਆਂ ਦੀ ਗੱਲ ਨਾ ਜਾਣੇ ਜੋ, ਐਸੇ ਕੋਚ ਨੂੰ ਬਦਲ ਲਵੋ,
ਸੰਵਿਧਾਨ ਬਦਲਨੇ ਵਾਲਿਓ, ਆਪਣੀ ਸੋਚ ਨੂੰ ਬਦਲ ਲਵੋ..
ਰਿਜ਼ਰਵੇਸ਼ਨ ਦਾ ਤੋਹਫ਼ਾ ਸਾਨੂੰ ਬਾਬਾ ਸਾਹਿਬ ਲੈ ਦਿੱਤਾ,
ਪਰ ਤੁਸਾਂ ਕਦੇ ਬਦਲਿਆ ਨਾਹੀਂ, ਠਗਣੇ ਵਾਲਾ ਕਿੱਤਾ,
ਛਲ-ਕਪਟ ਦੀ ਦਿਲਾਂ ਵਿੱਚ ਪਈ, ਖ਼ਰੋਚ ਨੂੰ ਬਦਲ ਲਵੋ,
ਸੰਵਿਧਾਨ ਬਦਲਨੇ ਵਾਲਿਓ, ਆਪਣੀ ਸੋਚ ਨੂੰ ਬਦਲ ਲਵੋ..
ਤੁਹਾਡੇ ਬੱਚੇ ਕੰਨਵੈਟਾਂ, ਸਾਡੇ ਪੜਦੇ ਵਿਚ ਸਰਕਾਰੀ,
ਸਿੱਖਿਆ ਤਾਈਂ ਇਕ ਕਰੋ, ਕਿਉਂ ਮੱਤ ਗਈ ਏ ਮਾਰੀ,
ਹੱਕ ਪਰਾਇਆ ਖਾਂਦੀ ਜੋ, ਐਸੀ ਚੋਂਚ ਨੂੰ ਬਦਲ ਲਵੋ,
ਸੰਵਿਧਾਨ ਬਦਲਨੇ ਵਾਲਿਓ, ਆਪਣੀ ਸੋਚ ਨੂੰ ਬਦਲ ਲਵੋ..
ਸਾਡੀ ਥਾਂ ਤੁਸੀਂ ਜਾ ਆਓ, ਚਲੋ ਰਲ ਸਕੀਮ ਬਣਾਈਏ,
ਹੱਕ ਤੁਹਾਡੇ ਖੋਹ ਕੇ ਤੁਸਾਂ ਨੂੰ, ਖ਼ੈਰ ਦੇ ਵਾਂਗਰ ਪਾਈਏ,
ਰਿਜ਼ਵਰਸ਼ਨ ਫਿਰ ਵੀ ਮੋਚ ਲੱਗੇ, ਗਿੱਟੇ ਮੋਚ ਨੂੰ ਬਦਲ ਲਵੋ,
ਸੰਵਿਧਾਨ ਬਦਲਨੇ ਵਾਲਿਓ, ਆਪਣੀ ਸੋਚ ਨੂੰ ਬਦਲ ਲਵੋ..
ਰਿਜ਼ਰਵੇਸ਼ਨ ਅਸੀਂ ਨਹੀਂ ਲੈਂਦੇ, ਤੁਸੀਂ ਵੀ ਕਰਮ ਕਮਾਵੋ,
ਕੋਠੀਆਂ, ਕਾਰਾਂ, ਜ਼ਾਇਦਾਦਾਂ, ਤੁਸੀਂ ਸਾਡੇ ਨਾਮ ਕਰਾਵੋ,
ਪਰਸ਼ੋਤਮ ਆਖੇ ਲੁੱਟੇ ਜੋ, ਉਸ ਫੱਟੀ ਪੋਚ ਨੂੰ ਬਦਲ ਲਵੋ,
ਸੰਵਿਧਾਨ ਬਦਲਨੇ ਵਾਲਿਓ, ਆਪਣੀ ਸੋਚ ਨੂੰ ਬਦਲ ਲਵੋ..

ਪਰਸ਼ੋਤਮ ਲਾਲ ਸਰੋਏ
ਮੋਬਾ : 91-92175-44348

Aarti dhillon

This news is Content Editor Aarti dhillon