ਆਲਮੀ ਹੈਪੀਨੈਸ ਦਿਹਾੜੇ 'ਤੇ ਵਿਸ਼ੇਸ਼: ਫਿਨਲੈਂਡ ਦੇ ਲੋਕ ਸਭ ਤੋਂ ਖ਼ੁਸ਼, ਜਾਣੋ ਭਾਰਤੀਆਂ ਦੀ ਸਥਿਤੀ

03/20/2021 12:37:48 PM

‘ਇੰਟਰਨੈਸ਼ਨਲ ਡੇਅ ਆਫ ਹੈਪੀਨੈੱਸ’ ਭਾਵ ‘ਕੌਮਾਂਤਰੀ ਖੁਸ਼ੀ ਦਿਵਸ’ ਹਰ ਸਾਲ 20 ਮਾਰਚ ਨੂੰ ਮਨਾਇਆ ਜਾਂਦਾ ਹੈ। ਬਸੰਤ ਰੁੱਤ ਦੇ ਆਗਮਨ ’ਤੇ ਚਾਰੇ ਪਾਸੇ ਦਾ ਵਾਤਾਵਰਣ ਮਨ ’ਚ ਇਕ ਵੱਖਰਾ ਹੀ ਉਤਸ਼ਾਹ ਅਤੇ ਉਮੰਗ ਭਰਨ ਦਾ ਕੰਮ ਕਰਦਾ ਹੈ ਤੇ ਸ਼ਾਇਦ ਇਹ ਵੀ ਇਕ ਵੱਡੀ ’ਤੇ ਚੰਗੀ ਵਜ੍ਹਾ ਹੈ ਇਸ ਨੂੰ ਮਨਾਉਣ ਲਈ। 
ਇੰਝ ਹੋਈ ਸ਼ੁਰੂਆਤ?
ਇਸ ਨੂੰ ਮਨਾਉਣ ਦਾ ਵਿਚਾਰ ਸੰਯੁਕਤ ਰਾਸ਼ਟਰ ਦੀ ਪ੍ਰਸਿੱਧ ਸਮਾਜਸੇਵੀ ਜੇਮੀ ਇਲੀਅਨ ਦਾ ਸੀ ਜਿਸ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਖੁਸ਼ ਰਹਿਣ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਕੇ ਹਰ ਇਕ ਬੁਲੰਦੀ ਨੂੰ ਛੂਹਿਆ ਜਾ ਸਕਦਾ ਹੈ। ਉਸ ਦੇ ਇਸ ਵਿਚਾਰ ਨੂੰ ਸੰਯੁਕਤ ਰਾਸ਼ਟਰ ਦੇ ਸੈਕ੍ਰੇਟਰੀ ਜਨਰਲ ਬਾਨ ਕੀ ਮੂਨ ਨੇ ਵੀ ਉਤਸ਼ਾਹਿਤ ਕੀਤਾ। ਇਸ ਨੂੰ ਸੰਯੁਕਤ ਰਾਸ਼ਟਰ ਦੇ ਲਗਭਗ ਸਾਰੇ ਦੇਸ਼ਾਂ ਦਾ ਸਾਥ ਵੀ ਮਿਲਿਆ।  ਇਸ ਦੇ ਤਹਿਤ 20 ਮਾਰਚ 2013 ਨੂੰ ‘ਕੌਮਾਂਤਰੀ ਖੁਸ਼ੀ ਦਿਵਸ’ ਦੇ ਰੂਪ ’ਚ ਐਲਾਨ ਕੀਤਾ ਗਿਆ। ਬੀਤੇ ਸਾਲਾਂ ਤੋਂ ਇਸ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਹਾਲਾਂਕਿ ਕੋਰੋਨਾ ਮਹਾਮਾਰੀ ਦੇ ਕਾਰਨ ਪਿਛਲੇ ਸਾਲ ਇਹ ਫਿੱਕਾ ਰਿਹਾ ਸੀ।

PunjabKesari

ਫਿਨਲੈਂਡ ਦੇ ਲੋਕ ਸਭ ਤੋਂ ਖ਼ੁਸ਼

ਰਿਪੋਰਟ ਮੁਤਾਬਕ ਭਾਰਤ ਨੂੰ ਕੌਮਾਂਤਰੀ ਹੈਪੀਨੈੱਸ ਡੇਅ ਦੀ ਸੂਚੀ ’ਚ 139ਵੇਂ ਸਥਾਨ ’ਤੇ ਰੱਖਿਆ ਗਿਆ ਜਦੋਂ ਕਿ ਸਾਲ 2019 ’ਚ ਭਾਰਤ 140ਵੇਂ ਸਥਾਨ ’ਤੇ ਸੀ। ਇਥੇ ਦੱਸਣਯੋਗ ਹੈ ਕਿ ਫਿਨਲੈਂਡ ਦੁਨੀਆ ਦੇ ਸਭ ਤੋਂ ਖੁਸ਼ਹਾਲ ਦੇਸ਼ਾਂ ਦੀ ਸੂਚੀ ’ਚ ਸਭ ਤੋਂ ਉੱਪਰ ਹੈ। ਇਸ ਤੋਂ ਬਾਅਦ ਆਈਸਲੈਂਡ, ਡੈਨਮਾਰਕ, ਸਵਿਟਜ਼ਰਲੈਂਡ, ਨੀਦਰਲੈਂਡ, ਸਵੀਡਨ, ਜਰਮਨੀ ਅਤੇ ਨਾਰਵੇ ਹਨ। ਰਿਪੋਰਟ ਮੁਤਾਬਕ ਪਾਕਿਸਤਾਨ ਇਸ ਸੂਚੀ ’ਚ 105ਵੇਂ ਸਥਾਨ ’ਤੇ ਹੈ ਜਦੋਂਕਿ ਬੰਗਲਾਦੇਸ਼ ਅਤੇ ਚੀਨ ਲੜੀਵਾਰ 101ਵੇਂ ਅਤੇ 84 ਨੰਬਰ ’ਤੇ ਹਨ। ਇਸ ਸੂਚੀ ’ਚ ਅਮਰੀਕਾ ਨੂੰ 19ਵਾਂ ਸਥਾਨ ਮਿਲਿਆ ਹੈ।  

PunjabKesari
ਇਸ ਸਾਲ ਦਾ ਵਿਸ਼ਾ 
ਕੋਰੋਨਾ ਮਹਾਮਾਰੀ ਨੂੰ ਧਿਆਨ ’ਚ ਰੱਖਦੇ ਹੋਏ ਇਸ ਸਾਲ ਦਾ ਵਿਸ਼ਾ-‘ਸ਼ਾਂਤ ਰਹੋ, ਦਿਆਲ ਰਹੋ ਅਤੇ ਬੁੱਧੀਮਾਨ ਰਹੋ’ ਰੱਖਿਆ ਗਿਆ ਹੈ। ਵਿਸ਼ੇ ਦਾ ਅਰਥ ਕੁਝ ਇਸ ਤਰ੍ਹਾਂ ਹੈ ਕਿ ਜੇਕਰ ਅਸੀਂ ਸਾਰਿਆਂ ਦੇ ਪ੍ਰਤੀ ਦਇਆ ਦੀ ਪ੍ਰਵਿਰਤੀ ਰੱਖਾਂਗੇ ਤਾਂ ਸਭ ਸਾਡੇ ਤੋਂ ਖ਼ੁਸ ਰਹਿਣਗੇ, ਅਸੀਂ ਵੀ ਖ਼ੁਸ਼ ਰਹਾਂਗੇ। ਜਦੋਂ ਤੋਂ ਕੋਰੋਨਾ ਨੇ ਦਸਤਰ ਦਿੱਤੀ ਹੈ, ਬਹੁਤ ਜ਼ਰੂਰੀ ਹੋ ਗਿਆ ਹੈ ਕਿ ਅਸੀਂ ਜੀਵਨ ’ਚ ਧੀਰਜ ਰੱਖੀਏ, ਸ਼ਾਂਤ ਰਹੀਏ।  ਇਸ ਵਿਸ਼ੇ ਦਾ ਅਨੁਸਰਣ ਕਰ ਕੇ ਵਿਸ਼ਵ ’ਚ ਹਰ ਕੋਈ ਰਹਿਣ ਦੀ ਕੋਸ਼ਿਸ਼ ਕਰ ਸਕਦਾ ਹੈ। 

PunjabKesari
ਖੁਸ਼ੀ ਵਾਲੀਆਂ ਗੱਲਾਂ
ਬੱਚਿਓ ਜੀਵਨ ’ਚ ਹਮੇਸ਼ਾ ਪਾਜ਼ੇਟਿਵ ਸੋਚ ਰੱਖੋ ਤਾਂ ਹੀ ਤੁਸੀਂ ਖੁਸ਼ ਰਹਿ ਸਕਦੇ ਹੋ ਅਤੇ ਇਸ ਦੇ ਨਾਲ ਜੀਵਨ ’ਚ ਸਫ਼ਲਤਾ ਦਾ ਰਾਜ ਵੀ ਜੁੁੁੜਿਆ ਹੋਇਆ ਹੈ। ਇਹ ਵੀ ਯਾਦ ਰੱਖੋ ਕਿ ਜੋ ਲੋਕ ਚੰਗੀ ਨੀਂਦ ਲੈਂਦੇ ਹਨ ਉਹ ਵੱਧ ਖੁਸ਼ ਰਹਿੰਦੇ ਹਨ ਇਸ ਲਈ ਨੀਂਦ ਦੇ ਨਾਲ ਸਮਝੌਤਾ ਨਾ ਕਰੋ। ਰਾਤ ਨੂੰ ਬਹੁਤ ਦੇਰ ਟੀ.ਵੀ ਅਤੇ ਮੋਬਾਇਲ ’ਤੇ ਸਮਾਂ ਨੂੰ ਗੁਜ਼ਾਰੋ ਕਿਉਂਕਿ ਘੱਟ ਨੀਂਦ ਲੈਣ ਵਾਲਿਆਂ ਨੇ ਨਕਾਰਾਤਮਕ ਚੀਜ਼ਾਂ ਜਲਦੀ ਹਾਵੀ ਹੁੰਦੀਆਂ ਹਨ। ਇਹ ਵੀ ਯਾਦ ਰੱਖੋ ਕਿ ਜੇਕਰ ਤੁਸੀਂ ਹਮੇਸ਼ਾ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਆਪਣਾ ਵੱਧ ਸਮਾਂ ਸਕਾਰਾਤਮਕ ਅਤੇ ਖੁਸ਼ਮਿਜ਼ਾਜ ਦੋਸਤਾਂ ਨਾਲ ਲੰਘਾਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।  


Aarti dhillon

Content Editor

Related News