ਤਿੰੰਨ ਧਿਰੀ ਸਮੱਸਿਆ ਪਰਾਲੀ ਨੂੰ ਅੱਗ ਲਾਉਣਾ

09/14/2017 6:21:16 PM

ਤਿੰੰਨ ਧਿਰੀ ਸਮੱਸਿਆ ਪਰਾਲੀ ਨੂੰ ਅੱਗ ਲਾਉਣਾਹਰ ਸਾਲ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਪੰਜਾਬ ਦੇ ਬੂਹੇ ਤੇ ਖਲੋਅ ਜਾਦੀ ਹੈ। ਇਹ ਸਮੱਸਿਆ ਸਰਕਾਰ, ਜਿੰਮੀਦਾਰ ਅਤੇ ਵਾਤਾਵਰਨ ਲਈ ਅਲੱਗ ਅਲੱਗ ਤਰ੍ਹਾਂ ਦੇ ਪ੍ਰਭਾਵ ਪਾਉਂਦੀ ਹੈ। ਇਸ ਸਮੱਸਿਆ ਲਈ ਸਰਕਾਰ ਵੱਲੋਂ ਵੱਖ ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਗਏ ਹਨ, ਜਿਵੇਂ ਕਿ ਕਿਸਾਨ ਨੂੰ ਜਾਗਰੂਕ ਕਰਨਾ ਅਤੇ ਨਿਯਮਾਂਵਲੀ ਨਿਰਧਾਰਿਤ ਕਰਨੀ। ਸਰਕਾਰ ਵੱਲੋਂ ਕਿਸਾਨਾਂ ਨੂੰ ਬਿਨ੍ਹਾਂ ਪਰਾਲੀ ਵਾਹੇ ਹੈਪੀ ਸੀਡਰ ਰਾਹੀਂ ਬਿਜਾਈ ਕਰਨ ਨੂੰ ਉਤਾਹਿਤ ਕਰਨ ਲਈ ਸਬਸਿਡੀ ਵੀ ਦਿੱਤੀ ਜਾਂਦੀ ਹੈ।
ਪੰਜਾਬ ਸਰਕਾਰ ਵੱਲੋਂ 2013 ਵਿਚ ਕਣਕ ਅਤੇ ਪਰਾਲੀ ਨੂੰ ਸਾੜਨ ਤੇ ਕਾਨੂੰਨੀ ਦਾਇਰੇ ਹੇਠ ਲਿਆ ਕੇ ਪਾਬੰਦੀ ਲਗਾਈ ਗਈ ਸੀ। ਨੂਨਲ ਗ੍ਰੀਨ ਟ੍ਰਿਬਿਊਨਲ ਨੇ ਪਰਾਲੀ ਸਾੜਨ ਦੀ ਸਮਸਿਆ ਨਾਲ ਨਜਿੱਠਣ ਲਈ ਂਿੰਮੀਦਾਰ ਦੀ ਮਦਦ ਲਈ ਸਰਕਾਰੀ ਧਿਰ ਨੂੰ ਕਿਹਾ ਸੀ। ਬਹੁਤ ਵਾਰੀ ਸਰਕਾਰੀ ਪੱਖ ਵੱਲੋਂ ੌਵਿਹੜੇ ਆਈ ਜੰਨ ਵਿੰਨੋ ਕੁੜੀ ਦੇ ਕੰਨੌ ਵਾਲਾ ਸਿਧਾਂਤ ਹੁੰਦਾ ਹੈ। ਪਰ ਪਰਾਲੀ ਨੂੰ ਅੱਗ ਲਾਉਣ ਦੇ ਮਸਲੇ ਤੇ ਸਰਕਾਰੀ ਧਿਰ ਸੰਜੀਦਾ ਰਹਿੰਦੀ ਹੈ।ਖੇਤੀਬਾੜੀ ਮਹਿਕਮਾ ਵੀ ਇਸ ਸਮੱਸਿਆ ਨਾਲ ਨਜਿਠਣ ਲਈ ਆਪਣਾ ਯੋਗਦਾਨ ਪਾਉਂਦਾ ਹੈ। 
ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਦੇ ਂਿੰਮੀਦਾਰ ਨੇ ਝੋਨੇ ਹੇਠ ਰਕਬਾ ਵਧਾ ਕੇ 1970 ਤੋਂ 80 ਦਰਮਿਆਨ ਕੇਂਦਰੀ ਪੂਲ ਵਿਚ 10.94' ਚਾਵਲ ਦਾ ਹਿੱਸਾ ਪਾਇਆ ਜੋ ਕਿ 2009 ਵਿਚ ਵੱਧ ਕੇ 33.08 ਹੋ ਗਿਆ। ਇਸ ਨਾਲ ਭੰਡਾਰ ਤਾਂ ਭਰੇ, ਪਰ ਕਿਸਾਨ ਲਈ ਸਮਸਿਆ ਇਹ ਹੋਈ ਕਿ ਫਸਲੀ ਚੱਕਰ ਵਿਚ ਫਸ ਕੇ ਆਪਣੇ ਆਪ ਅਤੇ ਵਾਤਾਵਰਨ ਨੂੰ ਪ੍ਰਭਾਵਿਤ ਕਰਨ ਲਗਿਆ। ਇਸ ਨਾਲ ਸਰਕਾਰ ਵੱਲੋਂ ਫਸਲੀ ਵਿਭਿੰਨਤਾ ਦੇ ਉਪਰਾਲੇ ਕੀਤੇ ਗਏ। ਇਸ ਨਾਲ ਕਿਸਾਨ ਜਾਗਰੂਕ ਤਾਂ ਹੋਇਆ, ਪਰ ਉਸ ਦੀ ਟਿੱਕ ਟਿੱਕੀ ਝੋਨੇ ਉਤੇ ਹੀ ਲੱਗੀ ਰਹੀ। ਇਸ ਨਾਲ ਹਰ ਸਾਲ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਅਤੇ ਪਾਣੀ ਦੀ ਸਤ੍ਹਾ, ਹਰ ਸਾਲ 33ਸੈ.ਮੀ. ਥੱਲੇ ਜਾਣ ਕਰਕੇ ਵਾਤਾਵਰਨ ਨੂੰ ਪ੍ਰਭਾਵਿਤ ਕਰਨ ਲੱਗੀ। 
ਪਰਾਲੀ ਦੀ ਸੰਯੋਗ ਵਰਤੋਂ ਲਈ ਪੂਆਂ ਨੂੰ ਸੁੱਕੇ ਘਾਹ ਵੱਜੋਂ ਅਤੇ ਹਿਮਾਚਲ ਪ੍ਰਦੂ ਨੂੰ ਸੇਬਾਂ ਦੀ ਪੈਕਿੰਗ ਲਈ ਕੀਤੀ ਜਾ ਸਕਦੀ ਹੈ। ਛੋਟਾ ਕਿਸਾਨ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆਂ ਤੋਂ ਦੂਰ ਰਹਿੰਦਾ ਹੈ। ਕਿਉਂਕਿ ਉਸ ਦੀ ਪਰਾਲੀ ਉਸ ਦੇ ਡੰਗਰਾਂ ਦੇ ਖਾਣ ਦੇ ਕੰਮ ਆਉਂਦੀ ਹੈ। ਵੱਡਾ ਜਿਮੀਦਾਰ ਪਰਾਲੀ ਨੂੰ ਅੱਗ ਲਾਉਂਦਾ ਹੈ। ਇਸ ਨਾਲ ਵਾਤਾਵਰਨ ਂਹਿਰੀਲਾ ਹੁੰਦਾ ਹੈ।ਸੜਕਾਂ ਉੱਤੇ ਧੂਆਂ ਹੋਣ ਕਰਕੇ ਹਾਦਸੇ ਵੀ ਹੁੰਦੇ ਹਨ। ਪਰਾਲੀ ਨੂੰ ਅੱਗ ਲਾਉਣ ਨਾਲ ਂਮੀਨੀ ਸਿਹਤ ਨੁਕਸਾਨੀ ਜਾਂਦੀ ਹੈ। ਇਸ ਲਈ ਸਰਕਾਰ ਅਤੇ ਕਿਸਾਨ ਦਾ ਫਰਂ ਬਣਦਾ ਹੈ ਕਿ ਭਵਿੱਖੀ ਖਤਰੇ ਤੋਂ ਬਚਣ ਲਈ ਹਰ ਸਾਲ ਰਾਗ ਅਲਾਪਣ ਨਾਲੋਂ ਪਰਾਲੀ ਨੂੰ ਅੱਗ ਲਾਉਣ ਦਾ ਰੂਝਾਨ ਤੁਰੰਤ ਯੂ_ਟਰਨ ਲਵੇ।ਇਸ ਸਬੰਧੀ ਸਰਕਾਰ ਅਤੇ ਕਿਸਾਨਾਂ ਵੱਲੋਂ ਪੁੱਖਤਾ ਪ੍ਰਬੰਧ ਹੋਣੇ ਚਾਹੀਦੇ ਹਨ। ਜਿਸ ਨਾਲ ਅਗਲੀ ਪੀੜ੍ਹੀ ਖੱਜਲ ਖੁਆਰੀ ਤੋਂ ਬਚ ਸਕੇਗੀ।ਇਸ ਸਬੰਧੀ ਕਿਸਾਨ ਸਰਕਾਰ ਅਤੇ ਵਾਤਾਵਰਨ ਤਿੰਨੇ ਧਿਰਾਂ ਸੁਖਾਲੀਆਂ ਹੋ ਸਕਦੀਆਂ ਹਨ।ਇਸ ਸਬੰਧੀ ਲੋਕ ਲਹਿਰ ਪੈਦਾ ਕਰਨਾ ਅੱਜ ਸਮੇਂ ਦੀ ਮੁੱਖ ਮੰਗ ਹੈ। 
ਸੁਖਪਾਲ ਸਿੰਘ ਗਿੱਲ,
ਅਬਿਆਣਾ ਕਲਾਂ,।
98781_11445