ਸਾਈਕਲ ਚੋਰ

07/07/2020 5:31:17 PM

( ਸਾਈਕਲ ਵਾਲਾ ਆਇਆ ਅਤੇ ਘਰ ਦੇ ਮੁੱਖ ਦੁਆਰਾ ਦੇ ਨਾਲ, ਸਾਈਕਲ ਖੜ੍ਹਾ ਕਰ ਚਲਾ ਗਿਆ, ਜਾਂਦੇ ਹੋਏ  .  .  .  .  ਮੁਹੱਬਤ ਦੀ ਮਾਂ ਨੂੰ ਇਹ ਕਹਿ ਗਿਆ )

"ਮੈਂ ਹੁਣੇ, ਮਾਲਿਕ ਨੂੰ ਮਿਲ ਕੇ ਆਉਂਦਾ ਹਾਂ, ਮੇਰੇ ਸਾਈਕਲ ਦਾ ਧਿਆਨ ਰੱਖਣਾ"।

( ਲੱਗਭਗ ਅੱਧੇ ਘੰਟੇ ਤੱਕ, ਇੱਕ ਸ਼ਖਸ ਦਰਵਾਜੇ ਉੱਤੇ ਖੜ੍ਹ ਕੇ ਕਹਿੰਦਾ )

"ਘਰ ਵਿੱਚ ਕੋਈ ਹੈ, ਮੇਰੀ ਗੱਲ ਤਾਂ, ਸੁਣਿਂਓ"।

ਰੁੱਕ ਜਾਊ ਆਉਂਦੀ ਹਾਂ, "ਤੁਹਾਡੇ ਲੋਕਾਂ ਦੀ ਹਿੰਮਤ ਕਿਵੇਂ ਹੋਈ, ਮੇਰੀ ਸਾਈਕਲ ਚੁੱਕਣ ਦੀ, ਤੁਹਾਡੀ ਕੰਧ ਦੇ ਨਾਲ ਮੇਰਾ ਸਾਈਕਲ ਖੜ੍ਹਾ ਹੈ"।

ਕਿਹੜਾ ਸਾਈਕਲ .  .  .  .   !

( ਮੁਹੱਬਤ ਦੀ ਮਾਂ ਆਕੇ ਵੇਖਦੀ ਹੈ )

"ਹਾਂ ,  ਹਾਂ ,

ਇਹ ਇੱਕ ਸ਼ਾਖਸ ਖੜ੍ਹਾ ਕਰ ਗਿਆ ਅਤੇ ਜਾਣ ਤੋਂ ਪਹਿਲਾਂ ਕਹਿਣ ਲੱਗਾ, ਇਸ ਸਾਈਕਲ ਦਾ ਧਿਆਨ ਰੱਖਣਾ .  .  .  .  .  !   ਮੈਂ ਹੁਣੇ ਆਇਆ  !

ਸ਼ਾਇਦ, ਉਹ ਸ਼ਖਸ, ਕੋਲ ਦੀ ਦੁਕਾਨ ਵਿੱਚ ਚ' ਕੰਮ ਕਰਦਾ ਹੈ"

ਤੁਸੀਂ ਰੁਕੋਂ .  .  .  .  .  .  .   !   ਹੁਣੇ  .  .  .  .  !

ਮੁਹੱਬਤ ਪੁੱਤਰ ਜਾ, ਜਾਕੇ .  .  .  .  .  . ਦੁਕਾਨ ਵਾਲੇ ਨੂੰ ਕਹੀ,

"ਮੇਰੀ ਮੰਮੀ ਨੇ ਕਿਹਾ, ਅੰਕਲ , ਜਦੋਂ ਦੁਕਾਨ ਬੰਦ ਕਰੇਂਗਾ ਤਾਂ ਮੇਰੀ ਮਾਂ ਨੂੰ ਮਿਲ ਕੇ ਜਾਣਾ .  .  .  .  .  .  .   !

( ਸ਼ਾਮ ਦਾ ਸਮਾ ਸੂਰਜ ਡੁੱਬਣ ਤੋਂ ਪਹਿਲਾਂ )

( ਮੋਟਰਸਾਈਕਲ ਵਾਲਾ ਰੁਕਦਾ ਹੈ, ਸਾਈਕਲ ਵਾਲਾ ਗੱਲ ਕਰਦਾ ਹੈ, ਸਾਈਕਲ ਵਾਲਾ ਕਹਿੰਦਾ ਹੈ )

"ਤੁਹਾਡੇ ਜੋ ਕੰਮ ਕਰਦਾ ਹੈ, ਮੇਰਾ ਚੋਰੀ ਸਾਈਕਲ ਚੁੱਕ ਲਿਆਇਆ ਹੈ, 

(ਉਸਨੇ ਇਹ ਸਾਰੀ ਗੱਲ ਦੱਸੀ )

"ਮੈਂ ਦੁਕਾਨ ਉੱਤੇ ਨਵ - ਜੁੜਵਾ ਜੰਮੇਂ ਬੱਚਿਆ ਦੀ ਮਾਂ ਲਈ, 
ਮੈਡੀਕਲ ਸਟੋਰ ਤੋਂ ਦਵਾਈਆਂ ਲੈ ਰਿਹਾ ਸੀ, ਇਹ ਮੇਰਾ ਸਾਈਕਲ ਉਠਾ ਲਿਆਇਆ।

'ਗਰੀਬੀ ਦੇ ਕਾਰਨ, ਮੈਂ ਉਸਦਾ ਤਾਲਾ ਨਹੀਂ, ਡਲਵਾ ਸਕਿਆ !

ਤੁਸੀ ਕਹੋਗੇ .  .  .  .  .  .  ਕੀ ਗੱਲ ਕਰਦਾ ਹੈ"।
  
( ਅਚਾਨਕ ਸਾਈਕਲ ਚੋਰ ਆਉਂਦਾ ਹੈ, ਰੁਕਦਾ ਹੈ )

ਬੱਚੇ ਦੀ ਮਾਂ,  ਮੈਂ ਸਾਈਕਲ ਲੈ ਜਾ ਰਿਹਾ ਹਾਂ"।

( ਉਦੋਂ ਸਾਈਕਲ ਦਾ ਅਸਲੀ ਮਾਲਿਕ ਅਤੇ ਦੁਕਾਨਦਾਰ ਬਾਹਰ ਨਿਕਲਦੇ ਹਨ, ਸਾਈਕਲ ਵਾਲਾ ਜਾਣ ਹੀ ਲਗਦਾ ਹੈ )

( ਦੁਕਾਨਦਾਰ ਕਾਲਰ ਫੜ ਕੇ ਕਹਿੰਦਾ ਹੈ )

"ਤੂੰ ਚੋਰੀ ਕਰਦਾ ਹੈ, ਤੂੰ ਦੂਸਰੇ ਦਾ ਹੱਕ ਖੋਹਦਾ ਹੈ , 
ਤੈਨੂੰ ਰੱਬ ਵੀ ਮਾਫ ਨਹੀਂ ਕਰੇਗਾ"। 

ਇਹ ਸਾਈਕਲ ਇਸ ਵਿਅਕਤੀ ਦਾ ਹੈ, ਇਸਦਾ ਅਸਲੀ ਹੱਕਦਾਰ ਇਹ ਹੈ, ਤੂੰ ਇੰਜ ਹੀ ਮਾਲਿਕਾਨਾ ਹੱਕ ਜਤਾਉਂਦਾ ਹੈ, ਜਾਂ ਤੈਨੂੰ ਮੈਂ, ਆਪਣੀ ਦੁਕਾਨ ’ਚੋਂ ਕੱਢਦਾ ਹਾਂ ।  

( ਸਾਈਕਲ ਵਾਲਾ, ਅੱਖਾਂ ਭਰਦੇ ਹੋਏ, ਕਹਿੰਦਾ ਹੈ )

"ਹਾਂ, ਰਾਤ ਨੂੰ ਸੋਣ ਤੋਂ ਪਹਿਲਾਂ, ਇੱਕ ਵਾਰ ਜਰੂਰ ਸੋਚੀ, ਜੋ ਸਾਰਾ ਦਿਨ ਤੂੰ ਚੋਰੀਆਂ ਕਰਦਾ ਹੈ, ਕੀ ਉਹ ਤੇਰੇ ਪੂਰੇ ਜੀਵਨ, ਗੁਜ਼ਰਾਨ ਲਈ ਸਹੀ ਹਨ"। 
                                   

ਕਲ਼ਮ - ਸੰਦੀਪ ਕੁਮਾਰ ਬਲਾਚੌਰ
ਮੋਬਾਇਲ -9041543692 


rajwinder kaur

Content Editor

Related News