ਢਾਡੀ ਕਲਾ ਨੂੰ ਪੂਰੀ ਤਰ੍ਹਾਂ ਸਮਰਪਿਤ ''ਬੀਬੀ ਚਰਨਜੀਤ ਕੌਰ ਖਾਲਸਾ''

08/14/2020 3:18:12 PM

ਇਸ ਜਹਾਨ ਅੰਦਰ ਕੁਦਰਤ ਨੇ ਹਰੇਕ ਬੰਦੇ ਨੂੰ ਕਿਸੇ ਨਾ ਕਿਸੇ ਕਲਾ ਨਾਲ ਨਿਵਾਜਿਆ ਹੈ। ਕਲਾ ਜਨਮ ਜਾਤ ਹੁੰਦੀ ਹੈ ਭਾਵ ਕਿ ਉਸਦੇ ਖੂਨ ਅੰਦਰ ਹੀ ਕਲਾ ਹੁੰਦੀ ਹੈ। ਕਿਸੇ ਨੂੰ ਕਿਸੇ ਗੁਰੂ ਮੁਰੀਦ ਦੀ ਸ਼ਰਨ ਵਿੱਚ ਜਾ ਕੇ ਇਹ ਕਲਾ ਉਜਾਗਰ ਕਰਨ ਦਾ ਮੌਕਾ ਮਿਲਦਾ ਹੈ। ਸਾਡੀ ਸੱਭਿਅਤਾ ਅੰਦਰ ਮੁੱਢ ਕਦੀਮ ਤੋਂ ਭਿੰਨ-ਭਿੰਨ ਕਲਾਵਾਂ ਪ੍ਰਚਲਿਤ ਰਹੀਆਂ ਹਨ, ਜਿਵੇਂ ਸ਼ਿਲਪ ਕਲਾ, ਮੂਰਤੀ ਕਲਾ, ਚਿੱਤਰਕਲਾ ਅਤੇ ਸੰਗੀਤ ਕਲਾ ਇਨ੍ਹਾਂ ਸਾਰੀਆਂ ਕਲਾਵਾਂ ਨਾਲੋਂ ਸੂਖਮ ਤੇ ਸਥੂਲ ਮੰਨੀ ਜਾਣ ਸੰਗੀਤ ਕਲਾ ਹੈ। ਇਸ ਸੰਗੀਤ ਕਲਾ ਦੀਆਂ ਵੀ ਅੱਗੇ ਭਿੰਨ-ਭਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਉਨ੍ਹਾਂ ਵਿੱਚੋਂ ਇੱਕ ਹੈ ‘ਢਾਡੀ ਕਲਾ’। ਇਸ ਕਲਾ ਅੰਦਰ ਬਹੁਤ ਸਾਰੇ ਢਾਡੀ ਜੱਥਿਆਂ ਨੇ ਆਪਣਾ ਆਪਣਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਵਿੱਚੋਂ ਮਾਨਸੇ ਵਾਲੀਆਂ ਬੀਬੀਆਂ ਦੇ ਢਾਡੀ ਜੱਥੇ ਦਾ ਜ਼ਿਕਰ ਬਹੁਤ ਛੋਟੇ ਹੁੰਦਿਆਂ ਸੁਣਦੇ ਹੁੰਦੇ ਸੀ। ਉਸ ਜੱਥੇ ਵਿੱਚ ਕੰਮ ਕਰਨ ਵਾਲੀ ਬੀਬੀ ਚਰਨਜੀਤ ਕੌਰ ਖਾਲਸਾ ਦੇ ਜੀਵਨ ਅਤੇ ਉਨ੍ਹਾਂ ਦੀ ਢਾਡੀ ਕਲਾ ਬਾਰੇ ਅੱਜ ਜਾਣਦੇ ਹਾਂ। 

ਸਵੇਰੇ ਉੱਠਦੇ ਸਾਰ ਸਭ ਤੋਂ ਪਹਿਲਾਂ ਕਰੋ ਇਹ ਕੰਮ, ਫਿਰ ਹੋਣਗੇ ਕਈ ਫਾਇਦੇ

ਬੀਬੀ ਚਰਨਜੀਤ ਕੌਰ ਦਾ ਜਨਮ ਪਿੰਡ ਸਹਿਣਾ ਵਿੱਚ 18 ਮਈ 1975 ਨੂੰ ਪਿਤਾ ਗਿਆਨੀ ਬਲਵੀਰ ਸਿੰਘ  ਬੱਲ (ਪ੍ਰਸਿੱਧ ਪ੍ਰਚਾਰਕ, ਪਾਠੀ ਅਤੇ ਸਰੰਗਵਾਦਕ) ਦੇ ਘਰ ਮਾਤਾ ਸ਼੍ਰੀ ਮਤੀ ਗੁਰਮੀਤ ਕੌਰ ਦੀ ਕੁੱਖੋ ਹੋਇਆ। ਇਹ ਦੋ ਭਰਾਵਾਂ ਦੀ ਇੱਕ ਭੈਣ ਹਨ। ਇਨ੍ਹਾਂ ਦਾ ਪੂਰਾ ਪਰਿਵਾਰ ਸ਼ੁਰੂ ਤੋਂ ਹੀ ਗੁਰੂ ਹਰਿਗੋਬਿੰਦ ਮਹਾਰਾਜ ਦੀ ਚਲਾਈ ਹੋਈ ਢਾਡੀ ਕਲਾ ਜਸ ਗਾਇਨ ਕਰਦਾ ਆ ਰਿਹਾ ਹੈ। ਇਨ੍ਹਾਂ ਦਾ ਵੱਡਾ ਭਰਾ ਭਾਈ ਨਛੱਤਰ ਸਿੰਘ ਛੱਤਾ (ਇੰਟਰਨੈਸ਼ਨਲ ਸਰੰਗੀ ਵਾਦਕ) ਜੋ ਗੁਰਬਖਸ਼ ਸਿੰਘ ਅਲਬੇਲੇ ਦੇ ਨਾਲ ਸਰੰਗੀ ਵਜਾਉਂਦੇ ਰਹੇ ਹਨ। ਛੋਟੇ ਭਾਈ ਜਸਵਿੰਦਰ ਸਿੰਘ, ਜੋ ਸਰੰਗੀ ਮਾਸਟਰ ਅਤੇ ਢਾਡੀ ਪਚਾਰਕ ਵੀ ਰਹੇ ਹਨ।

ਜੇਕਰ ਤੁਹਾਡੇ ਵੀ ਪੈਰਾਂ ਵਿਚ ਹੁੰਦੀ ਹੈ ਸੋਜ, ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖੇ

ਜੇਕਰ ਇਨ੍ਹਾਂ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਇਨ੍ਹਾਂ ਨੇ ਸਕੂਲੀ ਪੜ੍ਹਾਈ ਕੋਈ ਵੀ ਪ੍ਰਾਪਤ ਨਹੀਂ ਕੀਤੀ ਸਗੋਂ ਆਪਣੇ ਛੋਟੇ ਭਰਾ ਦੁਆਰਾ ਦਿੱਤੇ ਗਿਆਨ ਦੇ ਬਲਬੂਤੇ ਪੰਜਾਬੀ ਭਾਸ਼ਾ ਦਾ ਗਿਆਨ ਪ੍ਰਾਪਤ ਕੀਤਾ। ਇਹ ਜ਼ਿਕਰ ਕਰਦੇ ਹਨ ਕਿ ਬਚਪਨ ਵਿੱਚ ਇਨ੍ਹਾਂ ਦੇ ਭਰਾ ਨੇ ਆਪ ਜੀ ਨੂੰ ਇੱਕ ਕਿਤਾਬ 'ਸਰਸਾ ਨਦੀ ਦਾ ਵਿਛੋੜਾ' ਲਿਆ ਕੇ ਦਿੱਤੀ ਅਤੇ ਘਰ ਵਿੱਚ ਇੱਕ ਅਖਬਾਰ ਵੀ ਲਿਆ ਕੇ ਦਿੱਤਾ। ਜਿਸ ਦੇ ਆਧਾਰ 'ਤੇ ਆਪ ਦੇ ਗਿਆਨ ਵਿੱਚ ਵਾਧਾ ਹੋਇਆ। ਇਨ੍ਹਾਂ ਅੰਦਰ ਪੜ੍ਹਨ, ਲਿਖਣ ਅਤੇ ਬੋਲਣ ਦੀ ਕਲਾ ਨੇ ਜਨਮ ਲਿਆ। ਪਰਿਵਾਰ ਦਾ ਮਾਹੌਲ ਇਸ ਤਰ੍ਹਾਂ ਢਾਡੀ ਵਾਦਕਾਂ ਵਾਲਾ ਹੋਣ ਕਾਰਨ ਅਨਵਾਰੀ ਹੈ ਕਿ ਇਨ੍ਹਾਂ ਉੱਪਰ ਵੀ ਇਸਦਾ ਬਹੁਤ ਅਸਰ ਪਿਆ। ਇਨ੍ਹਾਂ ਨੇ ਆਪਣੇ ਪਿਤਾ ਅਤੇ ਭਰਾ ਜੀ ਦੇ ਜੱਥੇ ਨਾਲ ਪਿੰਡ ਕੋਟਧਰਮੀ ਗੁਰਦੁਆਰਾ ਸੁਲੀਸਰ ਵਿਖੇ ਸਟੇਜ਼ ’ਤੇ ਪਹਿਲੀ ਵਾਰ ਜੱਥੇ ਨਾਲ ਪਰਫੋਮ ਕੀਤਾ।

ਜੇਕਰ ਤੁਸੀਂ ਵੀ ਇਨ੍ਹਾਂ ਵੱਡੀਆਂ ਹਸਤੀਆਂ ਵਾਂਗ ਹੱਥ ਧੋਣ ਤੋਂ ਕਰਦੇ ਹੋ ਸੰਕੋਚ ਤਾਂ ਹੋ ਜਾਓ ਸਾਵਧਾਨ

ਇਸ ਤੋਂ ਬਾਅਦ ਇਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਨਿਰੰਤਰ ਆਪਣੀ ਕਲਾ ਪ੍ਰਤੀ ਸਮਰਪਿਤ ਹੋ ਗਏ। ਇਹ ਆਪਣੇ ਪਿਤਾ ਗਿਆਨੀ ਬਲਵੀਰ ਸਿੰਘ ਬੱਲ ਨੂੰ ਆਪਣਾ ਉਸਤਾਦ ਮੰਨਦੇ ਹਨ, ਜਿੰਨਾਂ ਤੋਂ ਇਨ੍ਹਾਂ ਨੇ ਢਾਡੀ ਕਲਾ ਦੀਆਂ ਬਰੀਕੀਆਂ ਸਿੱਖੀਆਂ। ਜ਼ਿੰਦਗੀ ਧੁੱਪ-ਛਾਂ ਦਾ ਨਾਂ ਹੈ। ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ, ਜਿਹੜਾ ਉੱਤੇ ਆ ਜਾਂਦਾ, ਉਹ ਆਪਣੀ ਦਿੱਖ ਦਿਖਾਉਂਦਾ ਹੈ। ਇਨ੍ਹਾਂ ਨੇ ਦੱਸਿਆ ਕਿ ਇੱਕ ਸਮਾਂ ਏਦਾਂ ਦਾ ਸੀ ਕਿ ਰਹਿਣ ਲਈ ਪੱਕਾ ਕੋਠਾ ਵੀ ਨਹੀਂ ਸੀ। ਮੈਂ ਅਤੇ ਮੇਰੇ ਛੋਟੇ ਭਰਾ ਨੇ ਸੜਕਾਂ ਦੇ ਕਿਨਾਰਿਆਂ ਤੋਂ ਰੋੜੇ ਇਕੱਠੇ ਕਰਕੇ ਆਪਣਾ ਇੱਕ ਕੋਠਾ ਪਾਇਆ ਸੀ ਪਰ ਵਕਤ ਜ਼ਰੂਰ ਬਦਲਦਾ ਹੈ।

ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਵੀ ਕਰਦੇ ਹੋ ਸੈਰ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਇਨ੍ਹਾਂ ਦੀ ਜ਼ਿੰਦਗੀ 'ਚ ਵੀ ਬਹੁਤ ਵੱਡਾ ਬਦਲਾਵ ਆਇਆ। ਇਨ੍ਹਾਂ ਦਾ ਮੇਲ ਇੰਟਰਨੈਸ਼ਨਲ ਢਾਬੀ ਭਾਈ ਸਾਧੂ ਸਿੰਘ ਧੰਮੂ ਜੀ ਨਾਲ ਹੋਇਆ ਅਤੇ ਇਹ ਉਨ੍ਹਾਂ ਦੇ ਹਮੇਸ਼ਾ ਲਈ ਜੀਵਨ ਸਾਥੀ ਬਣ ਗਏ। ਹੁਣ ਤੱਕ ਇਨ੍ਹਾਂ ਦੀਆਂ ਇੱਕ ਦਰਜਨ ਦੇ ਕਰੀਬ ਆਡੀਓ ਅਤੇ ਵੀਡੀਓ ਕੈਸਿਟਾਂ ਆ ਚੁੱਕੀਆਂ ਹਨ। ਜਿੰਨ੍ਹਾਂ ਦੇ ਵਿਸ਼ੇ ਸਿੱਖ ਇਤਿਹਾਸ ਅਤੇ ਸਮਾਜ ਸੁਧਾਰ ਵਾਲੇ ਹਨ। ਇਹ ਸਿੰਘਾਪੁਰ, ਮਲੇਸ਼ੀਆ ਅਤੇ ਹੌਂਗਕੌਂਗ ਦੇਸ਼ਾਂ ਵਿੱਚ ਪੰਥਕ ਢਾਡੀ ਜੱਥੇ ਦੇ ਤੌਰ ’ਤੇ ਟੂਰ ਲਗਾ ਚੁੱਕੇ ਹਨ। ਕਹਿੰਦੇ ਹਨ ਕਿ ਇਨਸਾਨ ਸਾਰੀ ਜ਼ਿੰਦਗੀ ਸਿੱਖਦਾ ਰਹਿੰਦਾ ਹੈ, ਇਸੇ ਧਾਰਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਖੁਦ ਵੀ ਸਿੱਖ ਰਹੇ ਹਨ ਅਤੇ ਬੱਚਿਆਂ ਨੂੰ ਵੀ ਇਸ ਢਾਡੀ ਕਲਾ ਨਾਲ ਜੋੜ ਰਹੇ ਹਨ।

ਕੋਰੋਨਾ ਦੇ ਦੌਰ ’ਚ ਹਰ ਸ਼ਖਸ ਲਈ ਸੈਨੇਟਾਈਜ਼ਰ ਵਰਤਣਾ ਕਿੰਨਾ ਕੁ ਸਹੀ, ਜਾਣੋਂ (ਵੀਡੀਓ)

ਬੀਬੀ ਜੀ ਹੁਣ ਤੱਕ ਅਨੇਕਾਂ ਬੱਚੀਆਂ ਨੂੰ ਸਿੱਖਿਆ ਦੇ ਚੁੱਕੇ ਹਨ, ਜਿੰਨ੍ਹਾਂ ਵਿੱਚ ਬੀਬੀ ਕਲਵਿੰਦਰ ਕੌਰ ਖਾਲਸਾ ਸਿਰਸੜੀ, ਕਾਧਲ ਕੌਰ ਖਾਲਸਾ ,ਅਨਮੋਲ ਕੋਰ ਖਾਲਸਾ ,ਲਵਪ੍ਰੀਤ ਕੌਰ ਆਦਿ ਬੱਚੀਆਂ ਸ਼ਾਮਲ ਹਨ। ਜਿੰਨ੍ਹਾਂ ਵਿੱਚੋਂ ਕੁਝ ਬੀਬੀਆਂ ਨੇ ਆਪਣੇ ਜੱਥੇ ਬਣਾ ਕੇ ਇਲਾਕੇ ਵਿੱਚ ਕਾਫੀ ਨਾਮਣਾ ਖੱਟਿਆ ਹੈ ਅਤੇ ਵਿਦੇਸ਼ਾਂ ਦਾ ਦੌਰਾ ਕੀਤਾ ਹੈ। ਅੱਜ-ਕੱਲ ਬੀਬੀ ਚਰਨਜੀਤ ਕੌਰ ਪਿੰਡ ਸਮਾਲਸਰ ਜ਼ਿਲ੍ਹਾ ਮੋਗਾ ਵਿਖੇ ਆਪਣੇ ਪਤੀ ਢਾਡੀ ਸਾਧੂ ਸਿੰਘ ਧੰਮੂ ਅਤੇ ਪੁੱਤਰ ਮਹਿੰਦਰ ਸਿੰਘ ਮੇਹਨਤੀ ਨਾਲ ਵਾਹਿਗੁਰੂ ਦੀ ਰਜਾ ਵਿਚ ਖੁਸ਼ਨੁਮਾ ਸਧਾਰਨ ਜੀਵਨ ਬਤੀਤ ਕਰ ਰਹੇ ਹਨ।

ਰਮੇਸ਼ਵਰ ਸਿੰਘ ਪਟਿਆਲਾ 
ਸੰਪਰਕ ਨੰਬਰ- 9914880392


rajwinder kaur

Content Editor

Related News