ਬਿਨਫ਼ਸ਼ਾ : ‘ਪਹਾੜੀ ਇਲਾਕਿਆਂ ’ਚ ਉੱਗਣ ਵਾਲਾ ਗੁਣਕਾਰੀ ਤੇ ਸੁਗੰਧ ਭਰਪੂਰ ਫੁੱਲ’

12/02/2020 1:10:32 PM

ਉਚਾਰਨ : ਬਿ-ਨਫ਼ਸ਼ਾ

ਬਿਨਫ਼ਸ਼ਾ ਜਾਂ ਬਨਫ਼ਸ਼ਾ ਦਾ ਫੁੱਲ ਯੂਰਪ, ਉੱਤਰੀ ਅਮਰੀਕਾ, ਆਸਟ੍ਰੇਲੀਆ ਅਤੇ ਏਸ਼ੀਆ ਮਹਾਂਦੀਪਾਂ ਵਿੱਚ ਪਾਇਆ ਜਾਂਦਾ ਹੈ। ਇਹ ਫੁੱਲ ਭਾਰਤ ਦੇ ਪੱਛਮੀ ਹਿਮਾਲਿਆ ਅਤੇ ਕਸ਼ਮੀਰ ਵਿੱਚ ਮਿਲਦਾ ਹੈ। ਇਸ ਤੋਂ ਬਿਨਾਂ ਇਹ ਫੁੱਲ ਭਾਰਤ ਦੇ ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਗੁਜਰਾਤ ਆਦਿ ਦੇ ਖੇਤਰਾਂ ਵਿੱਚ ਵੀ ਮਿਲਦਾ ਹੈ।

ਇਸ ਫੁੱਲ ਦਾ ਵਿਗਿਆਨਿਕ ਨਾਲ viola odorata ਹੈ। ਭਾਰਤ ਵਿੱਚ ਇਸ ਫੁੱਲ ਨੂੰ ਬਨਕਸ਼ਾ ਜਾਂ ਬਨਕਸ਼ਾਂ ਵੀ ਕਿਹਾ ਜਾਂਦਾ ਹੈ। ਇਹ ਪਹਾੜੀ ਇਲਾਕਿਆਂ ਵਿੱਚ ਨੀਵੀਆਂ ਥਾਵਾਂ ‘ਤੇ ਉੱਗਣ ਵਾਲਾ ਬੈਂਗਣੀ ਰੰਗ ਦਾ ਗੁਣਕਾਰੀ ਅਤੇ ਸੁਗੰਧ ਭਰਪੂਰ ਫੁੱਲ ਹੈ। 

ਬਿਨਫ਼ਸ਼ਾ ਦਾ ਫੁੱਲ ਨੀਵੀਆਂ ਥਾਵਾਂ ‘ਤੇ ਉੱਗਣ ਕਰਕੇ ਲੁੱਕਿਆ ਰਹਿੰਦਾ ਹੈ ਪਰ ਆਪਣੀ ਸੁੰਗਧ ਅਤੇ ਗੁਣਾਂ ਕਰਕੇ ਇਸਦੀ ਹੋਂਦ ਲੁਕੀ ਨਹੀਂ ਰਹਿੰਦੀ। ਆਪਣੇ ਅਮੁੱਲ ਗੁਣਾਂ ਕਰਕੇ ਬਿਨਫ਼ਸ਼ਾ / ਬਨਫ਼ਸ਼ਾ ਦੇ ਫੁੱਲ ਦੀ ਵਰਤੋਂ ਸੋਜਿਸ਼, ਗਠੀਆ, ਸਿਰ ਦਰਦ, ਚਮੜੀ ਦੇ ਰੋਗ ( ਫ਼ਿਨਸੀਆਂ, ਢਾਲੇ ਅਤੇ ਐਲਰਜੀ ਆਦਿ ) ਦੇ ਇਲਾਜ ਲਈ ਕੀਤੀ ਜਾਂਦੀ ਹੈ। ਇਸ ਦੇ ਪੱਤਿਆਂ ਨੂੰ ਸਲਾਦ ਦੇ ਤੌਰ ‘ਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। 

ਨੌਵੀਂ ਜਮਾਤ ਦੇ ਪਾਠਕ੍ਰਮ ਵਿੱਚ ਸ਼ਾਮਲ ਭਾਈ ਵੀਰ ਸਿੰਘ ਦੀ ਕਵਿਤਾ ‘ ਬਿਨਫ਼ਸ਼ਾ ਦਾ ਫੁੱਲ ’ ਇਸੇ ਫੁੱਲ ਨੂੰ ਅਧਾਰ ਬਣਾ ਕੇ ਹੀ ਲਿਖੀ ਗਈ ਹੈ। 

ਮੇਰੇ ਛਿਪੀ ਰਹੇ ਗੁਲਜ਼ਾਰ, ਮੈਂ ਨੀਵਾਂ ਉੱਗਿਆ, 
ਕੋਈ ਲੱਗੇ ਨਾ ਨਜ਼ਰ ਟਪਾਰ, ਮੈਂ ਪਰਬਤ ਲੁੱਕਿਆ।


rajwinder kaur

Content Editor

Related News