ਸੁੰਦਰ ਲਿਖਾਈ ਨਾਲ ਹੀ ਜਾਣੀ ਜਾਂਦੀ ਹੈ ਬੰਦੇ ਦੀ ਸ਼ਖ਼ਸੀਅਤ

06/04/2020 12:41:31 PM

ਸੰਜੀਵ ਸਿੰਘ ਸੈਣੀ ਮੁਹਾਲੀ 

ਸਾਫ ਲਿਖਣਾ ਵੀ ਇੱਕ ਕਲਾ ਹੈ। ਆਪਣੀ ਸੁੰਦਰ ਲਿਖਾਈ ਨਾਲ ਪ੍ਰੀਖਿਆਵਾਂ ਪਾਸ ਕਰਕੇ ਹੀ ਬੰਦਾ ਨਿਰਧਾਰਿਤ ਟੀਚੇ ’ਤੇ ਪਹੁੰਚਦਾ ਹੈ । ਅਕਸਰ ਅਸੀਂ ਆਮ ਸੁਣਦੇ ਹਨ ਕਿ ਸੁੰਦਰ ਲਿਖਾਈ ਤੋਂ ਇਨਸਾਨ ਦੀ ਸ਼ਖ਼ਸੀਅਤ ਦਾ ਪਤਾ ਲੱਗ ਜਾਂਦਾ ਹੈ। ਬੰਦੇ ਦੇ ਵਿਚਾਰ ਕਿਸ ਤਰ੍ਹਾਂ ਦੇ ਹਨ। ਕਿਸ ਤਰ੍ਹਾਂ ਉਸ ਦਾ ਸਮਾਜ ਵਿੱਚ ਵਿਚਰਨਾ ਹੈ। ਅਕਸਰ ਮਾਂ ਬਾਪ ਬੱਚਿਆਂ ਨੂੰ ਕਹਿੰਦੇ ਹਨ ਕਿ ਤੁਸੀਂ ਸਾਫ ਸੁਥਰਾ ਲਿਖਿਆ ਕਰੋ। ਸਾਫ ਸੁਥਰਾ ਲਿਖਣ ਨਾਲ ਤੁਹਾਡੇ ਵਧੀਆ ਨੰਬਰ ਆਉਣਗੇ। ਸਕੂਲਾਂ ਵਿਚ ਟੀਚਰ ਵੀ ਬੱਚਿਆਂ ’ਤੇ ਜ਼ੋਰ ਦਿੰਦੇ ਹਨ ਕਿ ਤੁਹਾਡੀ ਲਿਖਾਈ ਸਾਫ਼ ਸੁਥਰੀ ਹੋਣੀ ਚਾਹੀਦੀ ਹੈ।

ਜੇ ਸੁੰਦਰ ਲਿਖਾਈ ਹੋਵੇਗੀ ਤਾਂ ਤੁਸੀਂ ਪ੍ਰੀਖਿਆਵਾਂ ਵਿੱਚ ਵਧੀਆ ਨੰਬਰ ਲੈ ਸਕੋਗੇ। ਇਸ ਤਰ੍ਹਾਂ ਦੀਆਂ ਪ੍ਰੇਰਣਾਵਾਂ ਤਾਂ ਬੱਚਿਆਂ ਨੂੰ ਆਮ ਦਿੱਤੀਆਂ ਜਾਂਦੀਆਂ ਹਨ ਪਰ ਦੇਖਣ ਵਿਚ ਇਹ ਆਉਂਦਾ ਹੈ ਕਿ ਜ਼ਿਆਦਾਤਰ ਬੱਚਿਆਂ ਦੀ ਲਿਖਾਈ ਸਾਫ਼-ਸੁਥਰੀ ਨਹੀਂ ਹੁੰਦੀ ਹੈ। ਚਾਹੇ ਉਨ੍ਹਾਂ ਨੂੰ ਪੂਰਾ ਪੇਪਰ ਆਉਂਦਾ ਹੈ, ਫਿਰ ਵੀ ਉਹ ਸਾਫ਼-ਸੁਥਰੀ ਲਿਖਾਈ ਕਰਕੇ ਵਧੀਆ ਨੰਬਰ ਲੈ ਨਹੀਂ ਪਾਉਂਦੇ। ਜਿਸ ਕਾਰਨ ਉਹ ਮੈਰਿਟ ਵਿੱਚ ਨਹੀਂ ਆਉਂਦੇ। ਸਿਰਫ ਫਸਟ ਡਿਵੀਜ਼ਨ ਹੀ ਲੈ ਕੇ ਪਾਸ ਹੋ ਜਾਂਦੇ ਹਨ। ਆਮ ਕਹਾਵਤ ਵੀ ਹੈ ਕਿ ਸੁੰਦਰ ਲਿਖਾਈ ਤੋਂ ਬੰਦੇ ਦੀ ਸ਼ਖਸੀਅਤ ਦਾ ਪਤਾ ਚੱਲਦਾ ਹੈ। ਕਈ ਵਿਦਿਆਰਥੀ, ਕਈ ਇਨਸਾਨ ਇੰਨਾ ਸੋਹਣਾ ਲਿਖਦੇ ਹਨ ਕਿ ਜਿਵੇਂ ਉਨ੍ਹਾਂ ਨੇ ਮੋਤੀ ਹੀ ਪਰੋ ਦਿੱਤੇ ਹਨ।

ਪੜ੍ਹੋ ਇਹ ਵੀ - ਜਨਮ ਦਿਨ ’ਤੇ ਵਿਸ਼ੇਸ਼ : ਬੇਸਹਾਰਿਆਂ ਦੇ ਮਸੀਹਾ ‘ਭਗਤ ਪੂਰਨ ਸਿੰਘ ਜੀ’

ਅਜਿਹੇ ਵਿਦਿਆਰਥੀ ਪ੍ਰੀਖਿਆਵਾਂ ਵਿਚ ਬਹੁਤ ਹੀ ਵਧੀਆ ਪ੍ਰਦਰਸ਼ਨ ਦਿਖਾਉਂਦੇ, ਜੋ ਪੇਪਰ ਚੈੱਕ ਕਰਨ ਵਾਲਾ ਹੁੰਦਾ ਹੈ, ਜੇ ਸਾਫ਼ ਸੁਥਰੀ ਲਿਖਾਈ ਹੁੰਦੀ ਹੈ, ਤਾਂ ਜਲਦੀ ਜਲਦੀ ਪੇਪਰ ਵੀ ਚੈੱਕ ਹੋ ਜਾਂਦਾ ਹੈ ਤੇ ਬੱਚੇ ਦੇ ਵਧੀਆ ਨੰਬਰ ਵੀ ਆ ਜਾਂਦੇ ਹਨ। ਕਈ ਵਾਰ ਬੱਚੇ ਇੰਨਾ ਗੰਦਾ ਲਿਖ ਕੇ ਆਉਂਦੇ ਹਨ, ਹਾਲਾਂਕਿ ਉਹ ਸਹੀ ਹੀ ਲਿਖਿਆ ਹੁੰਦਾ ਹੈ, ਫਿਰ ਵੀ ਜੋ ਪੇਪਰ ਚੈੱਕ ਕਰਨ ਵਾਲਾ ਹੁੰਦਾ ਹੈ, ਉਸ ਦੀ ਰੂਹ ਖੁਸ਼ ਨਹੀਂ ਹੁੰਦੀ, ਜਿਸ ਕਰਕੇ ਉਹ ਉਨ੍ਹਾਂ ਨੂੰ ਬਹੁਤ ਹੀ ਘੱਟ ਨੰਬਰ ਦੇ ਕੇ ਪਾਸ ਕਰਦਾ ਹੈ। ਕਈ ਅਫ਼ਸਰਾਂ ਦੀ ਲਿਖਾਈ ਇੰਨੀ ਸੁੰਦਰ ਹੁੰਦੀ ਹੈ ਕਿ ਉਸ ਦੀ ਲਿਖਾਈ ਦੇ ਸਾਰੇ ਪਾਸੇ ਚਰਚਾ ਹੁੰਦੇ ਹਨ।

ਪੜ੍ਹੋ ਇਹ ਵੀ - ਮਾਂ-ਬਾਪ ਦੇ ਲਈ ‘ਧੀਆਂ ਕੇਹੜਾ ਅਸਾਨ ਨੇ ਤੋਰਨੀਆ..?’

ਪ੍ਰਸ਼ਾਸਨਿਕ ਆਰਮੀ, ਏਅਰਫੋਰਸ ਅਧਿਕਾਰੀਆਂ ਦੀ ਲਿਖਾਈ ਖਿੱਚ ਦਾ ਕੇਂਦਰ ਹੁੰਦੀ ਹੈ। ਜੋ ਸਿਵਲ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਹਨ, ਉਹ ਵਾਰ ਵਾਰ ਲਿਖ ਕੇ ਦੇਖਦੇ ਹਨ। ਸਭ ਨੂੰ ਹੀ ਪਤਾ ਹੈ ਕਿ ਪੰਦਰਾਂ ਤੋਂ ਅਠਾਰਾਂ ਘੰਟੇ ਤਿਆਰੀ ਕਰਨੀ ਪੈਂਦੀ ਹੈ, ਜਿਸ ਕਾਰਨ ਉਹ ਪੇਪਰਾਂ ਵਿੱਚ ਹੀ ਮੋਤੀ ਪਰੋ ਦਿੰਦੇ ਹਨ ਤੇ ਅੱਗੇ ਚੱਲ ਕੇ ਸਮਾਜ ਲਈ, ਬੱਚਿਆਂ ਲਈ ਉਦਾਹਰਨ ਬਣਦੇ ਹਨ, ਜਿਨ੍ਹਾਂ ਬੱਚਿਆਂ ਦੀ ਲਿਖਾਈ ਬਿਲਕੁਲ ਵੀ ਸੁੰਦਰ ਨਹੀਂ ਹੈ ,ਉਹ ਹਰ ਰੋਜ਼ ਆਪਣੇ ਘਰ ਬੈਠ ਕੇ ਸੁੰਦਰ ਲਿਖਾਈ ਲਈ ਕੋਸ਼ਿਸ਼ ਕਰਨ ।ਜੋ ਵੀ ਉਹ ਯਾਦ ਕਰਦੇ ਹਨ ਉਸ ਨੂੰ ਉਹ ਲਿਖ ਕੇ ਦੇਖਣ। ਇੱਕ ਤਾਂ ਉਨ੍ਹਾਂ ਨੂੰ ਉਹ ਟਾਪਿਕ  ਕਦੇ ਵੀ ਨਹੀਂ ਭੁੱਲੇਗਾ ਤੇ ਦੂਜਾ ਉਨ੍ਹਾਂ ਦੀ ਲਿਖਾਈ ਵੀ ਸਾਫ਼ ਸੁਥਰੀ ਹੋਵੇਗੀ ।

ਪੜ੍ਹੋ ਇਹ ਵੀ - ਤਾਲਾਬੰਦੀ ’ਚ ਦਿੱਤੀ ਗਈ ਪੂਰੀ ਢਿੱਲ ਭਾਰਤ ਲਈ ਖਤਰਨਾਕ, ਜਾਣੋ ਕਿਉਂ (ਵੀਡੀਓ)

ਮਾਂ ਬਾਪ ਬੱਚਿਆਂ ਨੂੰ ਪ੍ਰੇਰਿਤ ਕਰਨ ਕਿ ਜੋ ਵੀ ਉਨ੍ਹਾਂ ਨੇ ਯਾਦ ਕਰਨਾ ਹੈ, ਉਸ ਨੂੰ ਜ਼ਰੂਰ ਲਿਖਣ। ਜਿਸ ਨਾਲ ਉਨ੍ਹਾਂ ਦੀ ਲਿਖਾਈ ਬਹੁਤ ਹੀ ਜ਼ਿਆਦਾ ਸੁੰਦਰ ਬਣ ਜਾਵੇਗੀ। ਇਸੇ ਲਿਖਾਈ ਦੇ ਜ਼ਰੀਏ ਉਹ ਆਪਣੀ ਮੰਜ਼ਿਲ ਨੂੰ ਵਧੀਆ ਸਰ ਕਰ ਲੈਣਗੇ। ਸੋ ਸੁੰਦਰ ਲਿਖਾਈ ਤੋਂ ਹੀ ਬੰਦੇ ਦੀ ਚੰਗੀ ਸਖਸ਼ੀਅਤ ਹੋਣ ਦਾ ਪਤਾ ਲੱਗਦਾ ਹੈ ।

ਪੜ੍ਹੋ ਇਹ ਵੀ - ਬਲੱਡ ਪ੍ਰੈਸ਼ਰ ਤੇ ਮੋਟਾਪੇ ਤੋਂ ਪਰੇਸ਼ਾਨ ਲੋਕ ਖਾਣ ‘ਵੇਸਣ ਦੀ ਕੜੀ’, ਹੋਣਗੇ ਹੈਰਾਨੀਜਨਕ ਫਾਇਦੇ

rajwinder kaur

This news is Content Editor rajwinder kaur