ਜਾਣੋ ਕਿਉਂ 6174 ਅੰਕ ਨੂੰ ਕਿਹਾ ਜਾਂਦਾ ਹੈ ‘ਮੈਜੀਕਲ ਨੰਬਰ’

12/03/2020 6:33:24 PM

ਜ਼ਿੰਦਗੀ ਵਿੱਚ ਬਹੁਤ ਚੀਜ਼ਾਂ ਦੇਖਣ ਵਿੱਚ ਸਧਾਰਨ ਹੁੰਦਿਆਂ ਹਨ ਪਰ ਉਹ ਬਹੁਤ ਖਾਸ ਹੁੰਦੀਆਂ ਹਨ। ਉਸੇ ਤਰ੍ਹਾਂ ਗਣਿਤ ਵਿੱਚ ਵੀ ਬਹੁਤ ਸਾਰੇ ਅੰਕਾਂ ਨੂੰ ਅਸੀਂ ਆਮ ਅੰਕਾਂ ਦੀ ਤਰ੍ਹਾਂ ਦੇਖਦੇ ਹੈ ਪਰ ਉਹ ਆਪਣੇ ਆਪ ਵਿੱਚ ਹੀ ਵੱਖ ਹੁੰਦੇ ਹਨ। ਇਸੇ ਤਰ੍ਹਾਂ ਦਾ ਇਕ ਨੰਬਰ ਹੈ, ਜਿਸ ਨੇ ਅੱਜ ਤੱਕ ਗਣਿਤ ਨਾਲ ਜੁੜੇ ਖੋਜਕਾਰਾਂ ਨੂੰ ਹੈਰਾਨ ਕਰਕੇ ਰੱਖਿਆ ਹੋਇਆ ਹੈ। 
ਜੀ ਹਾਂ, ਇਹ ਅੰਕ ਹੈ 6174। ਇਹ ਅੰਕ ਦੇਖਣ ਵਿੱਚ ਬੜਾ ਆਮ ਲੱਗਦਾ ਹੈ ਪਰ 1949 ਤੋਂ ਹੀ ਇਹ ਹਰ ਗਣਿਤਕਾਰ ਲਈ ਪਹੇਲੀ ਬਣਿਆ ਹੋਇਆ ਹੈ। ਹਰ ਗਣਿਤਕਾਰ ਇਸ ਪਹੇਲੀ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਇਸ ਨੂੰ ਕੋਈ ਹੱਲ ਨਹੀਂ ਕਰ ਪਾਇਆ। ਇਸ ਨੂੰ ਕਾਪ੍ਰੈਕਰ ਕੌਂਸਟੈਂਟ ਕਿਹਾ ਜਾਂਦਾ ਹੈ।

ਆਓ ਜਾਣੀਏ ਕਿਵੇਂ ਖਾਸ ਹੈ ਇਹ ਨੰਬਰ 
ਤੁਸੀਂ ਆਪਣੇ ਮਨ ਵਿੱਚ ਕੋਈ ਵੀ ਚਾਰ ਅੰਕ ਲੋ ਪਰ ਯਾਦ ਰੱਖਣਾ ਕੋਈ ਵੀ ਅੰਕ ਦੋਬਾਰਾ ਨਹੀਂ ਲੈਣਾ ਜਾਂ ਫਿਰ ਦੋ ਅੰਕ ਵੱਖ-ਵੱਖ ਹੋਣ ਜਿਵੇਂ ਕੀ 5648 

ਹੁਣ ਇਸ ਅੰਕ ਨੂੰ ਵੱਧਦੇ ਕਰਮ ਵਿੱਚ ਲਿਖੋ ਜਿਵੇਂ – 8654
ਹੁਣ ਇਸ ਅੰਕ ਨੂੰ ਘੱਟਦੇ ਕਰਮ ਵਿੱਚ ਲਿਖੋ ਜਿਵੇਂ – 4568 
ਹੁਣ ਦੋਵਾਂ ਅੰਕਾ ਨੂੰ ਘੱਟਾ ਕੇ ਇਕ ਅੰਕ ਆਵੇਗਾ ਜਿਵੇਂ – 8654-4568 = 4086

ਪੜ੍ਹੋ ਇਹ ਵੀ ਖ਼ਬਰ - ਖ਼ਾਸ ਖ਼ਬਰ : ਕੈਨੇਡਾ ਪਹੁੰਚਣ ਤੋਂ ਲੈ ਕੇ ਪੱਕੇ ਹੋਣ ਤੱਕ ਵਿਦਿਆਰਥੀਆਂ ਨੂੰ ਆਉਂਦੀਆਂ ਨੇ ਇਹ ਸਮੱਸਿਆਵਾਂ

ਇਸੇ ਤਰ੍ਹਾਂ ਹੁਣ ਆਉਣ ਵਾਲੇ ਹਰ ਅੰਕ ਨੂੰ ਘੱਟਾ ਕਰੋ ਅਤੇ ਉਦੋਂ ਤੱਕ ਕਰੋ ਜਦੋਂ ਤੱਕ 6174 ਅੰਕ ਹਾਸਿਲ ਨਾ ਹੋ ਜਾਵੇ । 
8640 - 0468 = 8172
8721 - 1278 = 7443
7443 - 3447 = 3996 
9963 - 3699 = 6264
6642 - 2466 = 4176
7641 - 1467 = 6174 

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸਤਰ ਅਨੁਸਾਰ : ਲੂਣ ਦੀ ਵਰਤੋਂ ਨਾਲ ਜਾਣੋਂ ਕਿਉ ਜਲਦੀ ਅਮੀਰ ਹੋ ਜਾਂਦੇ ਹਨ ਲੋਕ!

ਹੁਣ ਤੁਸੀਂ 6174 ਨੂੰ ਵੀਂ ਇਸੇ ਤਰ੍ਹਾਂ ਘਟਾ ਕੇ ਦੇਖੋ ਤਾਂ ਤੁਹਾਣੂੰ ਇਹ ਅੰਕ ਹੀ ਹਾਸਿਲ ਹੋਵੇਗਾ। 
7641 – 1467 = 6174 

ਤੁਸੀਂ ਸੋਚਦੇ ਹੋ ਕਿ ਇਹ ਇੱਕ ਤਰ੍ਹਾਂ ਦਾ ਖੇਲ ਜਾਂ ਸੰਯੋਗ ਹੈ ਪਰ ਤੁਸੀਂ ਕੋਈ ਵੀ ਹੋਰ ਨੰਬਰ ਲੈ ਕੇ ਇਹ ਦੁਬਾਰਾ ਕਰ ਸਕਦੇ ਹੋ। ਜਿਵੇਂ 2005
5200 - 0025 = 5175
7551 - 1557 = 5994
9954 - 4599 = 5355
5553 - 3555 = 1998 
9981 – 1899 =8082
8820 – 0299 = 8532
8532 – 2358 = 6174    
 
ਤੁਸੀਂ ਕੋਈ ਵੀ ਅੰਕ ਚੁਣ ਲਵੋ ਨਤੀਜਾ 6174 ਹੀ ਆਵੇਗਾ। ਇਸ ਤਰੀਕੇ ਨੂੰ ਕਾਪ੍ਰੈਕਰ ਤਰੀਕਾ ਕਿਹਾ ਜਾਂਦਾ ਹੈ। 

ਪੜ੍ਹੋ ਇਹ ਵੀ ਖ਼ਬਰ -ਸੋਮਵਾਰ ਨੂੰ ਜ਼ਰੂਰ ਕਰੋ ਭਗਵਾਨ ਸ਼ਿਵ ਜੀ ਦੀ ਪੂਜਾ, ਖੁੱਲ੍ਹਣਗੇ ਧਨ ਦੀ ਪ੍ਰਾਪਤੀ ਦੇ ਸਾਰੇ ਰਾਹ

ਗਣਿਤਕਾਰ ਦੱਤਾਤ੍ਰੇਯਾ ਕਾਪ੍ਰੈਕਰ ਨੇ ਕੀਤੀ ਖੋਜ 
ਭਾਰਤ ਦੇ ਗਣਿਤਕਾਰ ਦੱਤਾਤ੍ਰੇਯਾ ਕਾਪ੍ਰੈਕਰ ਨੇ ਇਸ ਮੈਜਿਕਲ ਨੰਬਰ ਦੇ ਬਾਰੇ ਦੁਨਿਆ ਨੂੰ ਦੱਸਿਆ ਸੀ। ਇਸ ਅੰਕ ਬਾਰੇ ਕਾਪ੍ਰੈਕਰ ਨੇ ਇੱਕ ਗਣਿਤ ਦੇ ਪ੍ਰੋਗਰਾਮ ਵਿੱਚ ਜਾਨਕਾਰੀ ਦਿੱਤੀ ਸੀ। ਸ਼ੁਰੂ- ਸ਼ੁਰੂ ਵਿੱਚ ਕਾਪ੍ਰੈਕਰ ਦੀ ਇਸ ਖੋਜ ਨੂੰ ਸਭ ਨੇ ਗਲਤ ਕਿਹਾ ਪਰ ਹੌਲੀ-ਹੌਲੀ ਜਿਵੇਂ ਇਸ ਖੋਜ ਬਾਰੇ ਦੁਨੀਆ ਨੂੰ ਪਤਾ ਲੱਗਾ ਅਤੇ ਇਸ ਬਾਰੇ ਗੱਲਾ ਹੋਣ ਲੱਗੀਆ। 1970 ਵਿੱਚ ਅਮੇਰਿਕਾ ਦੇ ਲੇਖਕ ਅਤੇ ਗਣਿਤ ਵਿੱਚ ਰੂਚੀ ਰੱਖਣ ਵਾਲੇ ਮਾਰਟਿਨ ਗਾਰਡਰ ਨੇ ਉਨ੍ਹਾਂ ਬਾਰੇ ਇੱਕ ਮੈਗਜ਼ੀਨ ਬਾਰੇ ਲਿੱਖਿਆ। ਅੱਜ ਹੁਣ ਉਨ੍ਹਾਂ ਦੀ ਖੋਜ ਨੂੰ ਪਹਿਚਾਣ ਮਿਲ ਰਹੀ ਹੈ ਅਤੇ ਇਸ ਉੱਤੇ ਪੂਰੀ ਦੁਨੀਆ ਵਿੱਚ ਕੰਮ ਕੀਤਾ ਜਾਂਦਾ ਹੈ।

1905 ਵਿੱਚ ਜਨਮੇ  ਦੱਤਾਤ੍ਰੇਯਾ ਨੂੰ ਬਚਪਨ ਤੋਂ ਹੀ ਅੰਕਾ ਨਾਲ ਖੇਲਣਾ ਚੰਗਾ ਲੱਗਦਾ ਸੀ। 1924 ਵਿੱਚ ਉਨ੍ਹਾਂ ਨੇ ਮੁੰਬਈ ਯੂਨਿਵਰਸਿਟੀ ਤੋਂ ਆਪਣੀ ਡਿਗਰੀ ਪੂਰੀ ਕਿੱਤੀ ਸੀ। ਇਸ ਤੋਂ ਆਪਣੀ ਪੂਰੀ ਜ਼ਿੰਦਗੀ ਨਾਸਿਕ ਦੇ ਇੱਕ ਸਕੂਲ ਵਿੱਚ ਬੱਚਿਆਂ ਨੂੰ ਪੜਾਇਆ। ਉੱਚ ਸਿੱਖਿਆ ਹਾਸਿਲ ਨਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਨੰਬਰਾਂ ਉੱਤੇ ਕੰਮ ਕੀਤਾ। ਦੇਵਲਾਲੀ ਕਸਬੇ ਦੇ ਸਕੂਲ ਵਿੱਚ ਪੜ੍ਹਦੇ ਹੋਏ ਉਨ੍ਹਾਂ ਨੇ ਆਪਣੀ ਜ਼ਿੰਦਗੀ ਗੁਜਾਰੀ।

ਪੜ੍ਹੋ ਇਹ ਵੀ ਖ਼ਬਰ - Beauty Tips : ਸਰਦੀਆਂ ''ਚ ਕੀ ਤੁਹਾਡੇ ਵੀ ਫਟਦੇ ਹਨ ਬੁੱਲ੍ਹ ਤਾਂ ਅਪਣਾਓ ਇਹ ਤਰੀਕੇ, ਹੋਵੇਗਾ ਫ਼ਾਇਦਾ

ਦੂਜਾ ਮੈਜਿਕ ਨੰਬਰ 
6174 ਦੀ ਤਰ੍ਹਾਂ ਹੋਰ ਵੀ ਕਈ ਅੰਕ ਇਸ ਤਰ੍ਹਾਂ ਦੇ ਹਨ, ਜਿਵੇਂ 495। ਕਾਪ੍ਰੈਕਰ ਕਾਂਸਟੈਂਟ ਦੀ ਤਰ੍ਹਾਂ 495 ਦੇ ਅੰਕ ਲਈ ਵੀ ਇਹ ਹੀ ਤਰੀਕਾ ਹੈ। ਤੁਸੀਂ ਕੋਈ ਵੀ 3 ਅੰਕ ਲਵੋ ਅਤੇ ਉਸ ਨੂੰ ਵੱਧਦੇ ਅਤੇ ਘੱਟਦੇ ਕ੍ਰਮ ਵਿੱਚ ਲਿਖ ਕੇ ਘੱਟਾ ਦੇਵੋ। 
ਜਿਵੇ ਕੀ ਤੁਸੀਂ ਨੰਬਰ ਚੁਣਿਆ 685
865 - 568 = 297
972 - 279 = 693
963 - 369 = 594
954 - 459 = 495

rajwinder kaur

This news is Content Editor rajwinder kaur