35 ਅੱਖਰੀ

08/17/2018 6:19:06 PM

35 ਅੱਖਰੀ ਆਈ ਮੇਰੇ ਸੁੱਪਨੇ ਚ
ਮੈਨੂੰ ਸੁਤਿਆ ਨੂੰ ਜਗਾਓਣ ਲੱਗੀ £
ਗੂੜੀ ਨੀਂਦ ਵਿਚ ਸੁੱਤੇ ਨੂੰ ਰਾਤੀ
ਆਪਣਾ ਦੁੱਖ ਦਰਦ ਸਣਾਓਣ ਲੱਗੀ £
ਏ . ਬੀ. ਸੀ . ਤੂੰ ਪੜੀ ਜਾ ਰੱਜ ਕੇ
ਮੈਨੂੰ ਭੁੱਲ ਨਾ ਜਾਵੀ ਸਮਝਾਓਣ ਲੱਗੀ £
ਸਾਂਭ ਲੈ ਪੁੱਤ ਹੋਂਦ ਮੇਰੀ ਨੂੰ
ਮੈਨੂੰ ਮਾਂ ਬੋਲੀ ਵਾਸਤੇ ਪਾਓਣ ਲੱਗੀ £
ਮੇਰੀ ਸਲੇਟ ਤੇ ਲਿੱਖਿਆ ਆ
ਹੰਝੂਆਂ ਦੇ ਨਾਲ ਚਮਕਾਓਣ ਲੱਗੀ £
ਹੱਸ-ਹੱਸ ਕੇ ਹੋ ਗਈ ਅਲੋਪ ਓਹ
ਪੰਜਾਬੀ ਦਾ ਕਇਦਾ ਫੜ੍ਹਾਓਣ ਲੱਗੀ £
ਅੱਖ ਖੁੱਲ੍ਹ ਗਈ ਮੇਰੀ ਅੱਧ ਵਾਟੇ
ਰਾਤ ਵੱਡ-ਵੱਡ ਸਤਾਓਣ ਲੱਗੀ £
ਸੁਣ ਦਾਸਤਾ ਇਹ ਮਾਂ ਬੋਲੀ ਦੀ
ਰੂਹ ਮੇਰੀ ਵੀ ਕੁਰਲਾਓਣ ਲੱਗੀ £
ਅੰਗਰੇਜੀ ਪੜਦਿਆਂ ਭੁੱਲ ਗਿਆ
ਕਿਉਂ ਆਪਣੀ ਮਾਂ ਬੋਲੀ ਪੰਜਾਬੀ ਨੂੰ ??
“ਜੱਸ'' ਤੈਂ ਤਾਂ ਕਾਤਲ ਹੋ ਜਾਣਾ ਸੀ
ਸੋਚ-ਸੋਚ ਸ਼ਰਮਿੰਦਗੀ ਹੋਣ ਲੱਗੀ £
ਮਾਂ ਬਿਨ ਪੁੱਤ ਦਾ ਕੀ ਵਜੂਦ ਭਲਾ...?
ਸਾਰੀ ਸੱਮਝ ਮੈਨੂੰ ਆਓਣ ਲੱਗੀ £
— ਜੱਸ ਖੰਨਵਾਲਾ