ਜਮੈਟੋ ਕਰਮਚਾਰੀਆਂ ਨੂੰ ਨਹੀਂ ਮਿਲੀ ਤਨਖਾਹ, ਕੰਪਨੀ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

06/15/2019 1:14:16 PM

ਮੋਗਾ (ਗੋਪੀ ਰਾਊਕੇ, ਵਿਪਨ)—ਆਰਥਕ ਮੰਦਹਾਲੀ ਦੇ ਚੱਲਦੇ ਬੇਰੁਜ਼ਗਾਰੀ ਦੀ ਮਾਰ 'ਚੋਂ ਨਿਕਲਣ ਲਈ ਬਹੁਤ ਘੱਟ ਤਨਖਾਹ 'ਤੇ ਬੇਹੱਦ ਗਰਮੀ ਦੇ ਸੀਜ਼ਨ ਦੌਰਾਨ ਵੀ ਘਰ-ਘਰ ਸਾਮਾਨ ਦੀ ਡਿਲੀਵਰੀ ਦੇਣ ਵਾਲੀ ਕੰਪਨੀ ਜਮੈਟੋ ਦੇ ਕਰਮਚਾਰੀਆਂ ਨੂੰ ਤਨਖਾਹ ਨਾ ਮਿਲਣ ਦੇ ਰੋਸ ਤਹਿਤ ਕੰਪਨੀ ਦੇ ਮੁਲਾਜ਼ਮਾਂ ਨੇ ਅੱਜ ਸ਼ਾਮ ਸਮੇਂ ਨੇਚਰ ਪਾਰਕ 'ਚ ਇਕੱਠ ਕਰ ਕੇ ਕੰਪਨੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।

ਰੋਸ ਪ੍ਰਦਰਸ਼ਨ ਕਰਦੇ ਹੋਏ ਕੰਪਨੀ ਦੇ ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਦੀ ਤਨਖਾਹ ਦੇ ਪੈਸੇ 6 ਜਾਂ 7 ਹਜ਼ਾਰ ਰੁਪਏ ਬਣਦੇ ਹਨ, ਪਰ ਉਨ੍ਹਾਂ ਦੇ ਖਾਤਿਆਂ 'ਚ ਸਿਰਫ 500 ਤੋਂ 700 ਰੁਪਏ ਤੱਕ ਹੀ ਆਏ ਹਨ, ਜਿਸ ਕਾਰਨ ਜਿਥੇ ਉਨ੍ਹਾਂ ਨੂੰ ਆਪਣੀ ਨੌਕਰੀ ਦੇ ਆਰੰਭਿਕ ਪੜਾਅ 'ਤੇ ਹੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਉਨ੍ਹਾਂ ਦਾ ਘਰੇਲੂ ਬਜਟ ਵੀ ਵਿਗੜ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਵਾਇਆ ਜਾਵੇ।


Shyna

Content Editor

Related News