ਜ਼ੀਰਕਪੁਰ ''ਚ ਕਿਸਾਨਾਂ ਦੇ ਹੱਕ ''ਚ ਚੱਲ ਰਹੀ ਭੁੱਖ ਹੜਤਾਲ ਚੌਥੇ ਦਿਨ ''ਚ ਹੋਈ ਸ਼ਾਮਲ

12/12/2020 2:35:49 PM

ਜ਼ੀਰਕਪੁਰ (ਮੇਸ਼ੀ): ਕੇਂਦਰ ਸਰਕਾਰ ਦੇ ਕਿਸਾਨਾਂ ਖ਼ਿਲਾਫ਼ ਬਣਾਏ ਗਏ ਕਾਲੇ ਕਾਨੂੰਨਾਂ ਨੂੰ ਖਾਰਜ ਕਰਵਾਉਣ ਲਈ ਜਿੱਥੇ ਕਿਸਾਨਾਂ ਵਲੋਂ ਲਗਾਤਾਰ ਸੰਘਰਸ਼ ਜਾਰੀ ਰੱਖਿਆ ਹੋਇਆ ਹੈ, ਉੱਥੇ ਹੀ ਜ਼ੀਰਕਪੁਰ ਵਿਖੇ ਚੱਲ ਰਹੀ ਭੁੱਖ ਹੜਤਾਲ ਦੇ ਚੌਥੇ ਦਿਨ ਅੱਜ ਕੁਲਬੀਰ ਸਿੰਘ ਚੌਹਾਨ ਵਾਸੀ ਪ੍ਰੀਤ ਕਲੌਨੀ ਨੇ ਕਿਸਾਨਾਂ ਦੇ ਹੱਕ ਵਿਚ ਯੋਗਦਾਨ ਪਾਇਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਕਿਸਾਨਾਂ ਵਲੋਂ ਲਗਾਤਾਰ ਵੱਖ-ਵੱਖ ਢੰਗਾਂ ਨਾਲ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਮੋਦੀ ਵਲੋਂ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ।

ਜਿਸ ਲਈ ਕਿਸਾਨ, ਮਜ਼ਦੂਰ ਅਤੇ ਵਪਾਰੀ ਏਕਤਾ ਸਾਂਝੇ ਤੌਰ 'ਤੇ ਸੰਘਰਸ਼ ਵਿਚ ਉਭਰ ਕੇ ਸਾਹਮਣੇ ਆ ਰਹੀ ਹੈ। ਜਿਸ ਤੋਂ ਸਾਫ ਜਾਹਿਰ ਹੈ ਕਿ ਕੇਂਦਰ ਸਰਕਾਰ ਦੀਆਂ ਕਿਸਾਨ, ਮਜ਼ਦੂਰ ਅਤੇ ਵਪਾਰੀ ਮਾਰੂ ਨੀਤੀਆਂ ਕਦੇ ਵੀ ਕਾਮਯਾਬ ਨਹੀ ਹੋਣਗੀਆਂ। ਜਿਸ ਲਈ ਜਦੋਂ ਤੱਕ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਨਹੀ ਲੈਂਦੀ ਉਦੋਂ ਤੱਕ ਰੋਹ ਭਰਿਆ ਸੰਘਰਸ਼ ਜਾਰੀ ਰਹੇਗਾ ਅਤੇ ਚੱਲ ਰਹੀ ਭੁੱਖ ਹੜਤਾਲ 'ਤੇ ਪੁੱਜ ਰਹੇ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਵੱਲੋਂ ਸਮਰਥਨ ਜਾਰੀ ਹੈ। ਤਾਂ ਜੋ ਗੂੰਗੀ ਬਹਿਰੀ ਸਰਕਾਰ ਦੇ ਕੰਨ ਖੁੱਲ੍ਹ ਸਕਣ ਅਤੇ ਅਗਾਮੀ ਨਗਰ ਕੌਂਸਲ ਚੋਣਾਂ ਵਿਚ ਭਾਜਪਾ ਉਮੀਦਵਾਰਾਂ ਨੂੰ ਹਰਾਉਣ ਲਈ ਵੀ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।

Shyna

This news is Content Editor Shyna