ਜ਼ੀਰਾ ਬਾਰ ਐਸੋਸੀਏਸ਼ਨ ਵੱਲੋਂ ਕਿਸਾਨਾਂ ਦੇ ਹੱਕ ''ਚ 25 ਸਤੰਬਰ ਦੇ ਬੰਦ ਨੂੰ ਸਮਰਥਨ

09/24/2020 3:28:09 PM

ਜ਼ੀਰਾ(ਗੁਰਮੇਲ ਸੇਖ਼ਵਾ)-ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਫ਼ਸਲ ਨੂੰ ਕੌਡੀਆਂ ਦੇ ਭਾਅ ਖਰੀਦਣ ਅਤੇ ਧਰਤ ਮਾਂ ਜਮੀਨ ਨੂੰ ਕਾਰਪੋਰੇਟ ਘਰਾਣਿਆਂ ਦੇ ਵੱਲ ਕਰਨ ਦੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਨੂੰਨ ਵਿਰੁੱਧ ਕਿਸਾਨਾਂ ਵੱਲੋਂ ਵਿੱਢੇ ਜਾ ਰਹੇ ਸੰਘਰਸ਼ ਦਾ ਸਮਰਥਨ ਕਰਦੇ ਹੋਏ ਜ਼ੀਰਾ ਬਾਰ ਐਸੋਸੀਏਸ਼ਨ ਨੇ ਕਿਸਾਨਾਂ ਦੇ ਹੱਕ 'ਚ ਹਮਾਇਤ ਦਾ ਐਲਾਨ ਕੀਤਾ ਹੈ। ਜ਼ੀਰਾ ਦੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਹਰਗੁਰਬੀਰ ਸਿੰਘ ਗਿੱਲ ਅਤੇ ਸਮੂਹ ਅਹੁਦੇਦਾਰਾਂ ਨੇ ਫ਼ੈਸਲਾ ਲਿਆ ਕਿ ਕਿਸਾਨ ਅਤੇ ਕਿਸਾਨੀ ਉੱਪਰ ਆਏ ਇਸ ਮੰਦਭਾਗੇ ਦੌਰ ਵਿਚ ਜ਼ੀਰਾ ਬਾਰ ਐਸੋਸੀਏਸ਼ਨ ਕਿਸਾਨਾਂ ਦੇ ਨਾਲ ਡੱਟ ਕੇ ਖੜ੍ਹਾ ਹੈ ਅਤੇ 25 ਸਤੰਬਰ ਨੂੰ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ਼ ਕੀਤੇ ਜਾ ਰਹੇ ਪ੍ਰਦਰਸ਼ਨ ਅਤੇ ਬੰਦ ਦਾ ਪੂਰਨ ਤੌਰ 'ਤੇ ਹਮਾਇਤ ਕਰਦਾ ਹੈ। ਇਸ ਮੌਕੇ ਮਨਪ੍ਰੀਤ ਸਿੰਘ ਸੈਕਟਰੀ, ਹਰਵਿੰਦਰ ਸਿੰਘ ਕਰਵਲ, ਮੇਜਰ ਸਿੰਘ ਸੰਧੂ, ਜਗਜੀਤ ਸਿੰਘ ਗਰੇਵਾਲ, ਰੋਹਿਤ ਭਾਟੀਆ, ਐਸ.ਕੇ. ਪਾਸੀ, ਨਰਿੰਦਰ ਕੁਮਾਰ ਅਗਰਵਾਲ, ਬਲਵੰਤ ਸਿੰਘ ਧੰਜੂ, ਵਿਜੈ ਕੁਮਾਰ ਬਾਂਸਲ, ਗੁਰਨਾਮ ਸਿੰਘ ਸੋਢੀ, ਬਲਬੀਰ ਸਿੰਘ ਸੰਧੂ, ਨਿਰਮਲ ਸਿੰਘ ਹੰਝਾ, ਸਪਨਦੀਪ ਸਿੰਘ ਬਿਦੇਸ਼ਾ, ਸਤਿਨ ਬਾਂਸਲ, ਪਰਮਜੀਤ ਸਿੰਘ ਧੰਜੂ ਆਦਿ ਵਕੀਲ ਭਾਈਚਾਰਾ ਹਾਜ਼ਰ ਸਨ।

Aarti dhillon

This news is Content Editor Aarti dhillon