ਜ਼ੀਰਾ ’ਚ ਅਕਾਲੀ ਦਲ ਦਾ ਵਿਸ਼ਾਲ ਧਰਨਾ, ਕੈਪਟਨ ਨੂੰ ਚੇਤੇ ਕਰਾਏ ਸੱਤਾ ਪ੍ਰਾਪਤੀ ਤੋਂ ਪਹਿਲਾਂ ਵਾਲੇ ਵਾਅਦੇ

03/08/2021 4:31:22 PM

ਜ਼ੀਰਾ (ਅਕਾਲੀਆਂਵਾਲਾ) - ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਪ੍ਰਧਾਨ ਸੁਖਬੀਰ ਬਾਦਲ ਦੇ ਸੱਦੇ 'ਤੇ ਸੱਤਾ ਪ੍ਰਾਪਤੀ ਤੋਂ ਪਹਿਲਾਂ ਕੀਤੇ ਵਾਅਦਿਆਂ ਦਾ ਜਵਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗਣ ਲਈ ਅੱਜ ਵਿਸ਼ਾਲ ਧਰਨਾ ਅਕਾਲੀ ਦਲ ਦੇ ਹਲਕਾ ਇੰਚਾਰਜ ਅਵਤਾਰ ਸਿੰਘ ਜ਼ੀਰਾ ਤੇ ਕੈਪਟਨ ਸਵਰਨ ਸਿੰਘ ਸ਼ਾਹ ਵਾਲਾ ਸਾਬਕਾ ਜ਼ਿਲ੍ਹਾ ਪ੍ਰਧਾਨ ਐੱਸ.ਸੀ. ਵਿੰਗ ਦੀ ਰਹਿਨਮਈ ਹੇਠ ਐੱਸ.ਡੀ.ਐੱਮ ਦਫ਼ਤਰ ਜ਼ੀਰਾ ਵਿਖੇ ਦਿੱਤਾ ਗਿਆ। ਅੱਜ ਦਾ ਇਹ ਵਿਸ਼ਾਲ ਇਕੱਠ ਜਿੱਥੇ ਮੌਜੂਦਾ ਸਰਕਾਰ ਦੀਆਂ ਨੀਤੀਆਂ ਪ੍ਰਤੀ ਰੋਹ ਦਾ ਪ੍ਰਦਰਸ਼ਨ ਕਰਦਾ ਸੀ, ਉੱਥੇ ਅਵਤਾਰ ਸਿੰਘ ਜ਼ੀਰਾ ਦੀ ਲੋਕਪ੍ਰਿਅਤਾ ਦਾ ਵੀ ਅਹਿਸਾਸ ਕਰਵਾ ਗਿਆ। ਅਮੀਰ ਸਿੰਘ ਬੱਬਨ ਨੇ ਆਪਣੀ ਤਕਰੀਰ ’ਚ ਸਵਰਗੀ ਜਥੇਦਾਰ ਹਰੀ ਸਿੰਘ ਜ਼ੀਰਾ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਸਮੁੱਚੇ ਵਰਕਰਾਂ ਨੂੰ ਤਕੜੇ ਹੋਣ ਦਾ ਥਾਪੜਾ ਦਿੱਤਾ।

ਇਸ ਧਰਨੇ ਨੂੰ ਅਕਾਲੀ ਦਲ ਦੇ ਹਲਕਾ ਇੰਚਾਰਜ ਅਵਤਾਰ ਸਿੰਘ ਜ਼ੀਰਾ, ਕੈਪਟਨ ਸਵਰਨ ਸਿੰਘ ਸ਼ਾਹਵਾਲਾ, ਸਾਬਕਾ ਸਰਪੰਚ ਅਮੀਰ ਸਿੰਘ ਬੱਬਨ ਸੀਨੀਅਰ ਆਗੂ, ਪਿਆਰਾ ਸਿੰਘ ਢਿੱਲੋਂ ਸ਼ਹਿਰੀ ਪ੍ਰਧਾਨ, ਸੁਖਮੰਦਰ ਸਿੰਘ ਲਹਿਰਾ ਜਨਰਲ ਸਕੱਤਰ, ਵਿਸ਼ਾਲ ਠੁਕਰਾਲ ਯੂਥ ਆਗੂ, ਡਾ.ਨਿਰਵੈਰ ਸਿੰਘ ਉੱਪਲ ਤੋਂ ਇਲਾਵਾ ਕਈ ਆਗੂਆਂ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਝੂਠੇ ਵਾਅਦਿਆਂ ਤੋਂ ਮੁੱਕਰ ਚੁੱਕਾ ਹੈ, ਜਿਸ ਨੇ 4 ਸਾਲਾਂ ’ਚ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਪ੍ਰਸ਼ਾਂਤ ਕਿਸ਼ੋਰ ਨੂੰ ਫਿਰ ਤੋਂ ਸਿਆਸੀ ਸਲਾਹਕਾਰ ਬਣਾ ਕੇ ਪੰਜਾਬੀਆਂ ਨਾਲ ਧੋਖਾ ਕਰਨ ਦੇ ਮੂਡ ਵਿੱਚ ਹਨ ਪਰ ਪੰਜਾਬ ਦੇ ਲੋਕ ਕੈਪਟਨ ਅਤੇ ਪ੍ਰਸ਼ਾਂਤ ਕਿਸ਼ੋਰ ਦੀ ਦੋਸਤੀ ਤੋਂ ਭਲੀ ਭਾਂਤ ਜਾਣ ਚੁੱਕੇ ਹਨ। 

ਅਕਾਲੀ ਦਲ ਨੇ ਧਰਨੇ ’ਚ ਮੰਗਾਂ ਉਠਾਉਂਦਿਆਂ ਕਿਹਾ ਕਿ ਡੀਜ਼ਲ ਅਤੇ ਪੈਟਰੋਲ ’ਤੇ ਜੋ ਵੈਟ ਲਗਾਇਆ ਜਾ ਰਿਹਾ ਹੈ, ਉਹ ਗੁਆਂਢੀ ਸੂਬਿਆਂ ਤੋਂ ਵੱਧ ਹੈ। ਇਸ ਨੂੰ ਤੁਰੰਤ ਮੁਆਫ਼ ਕੀਤਾ ਜਾਵੇ। ਬਿਜਲੀ ਦੇ ਵਧੇ ਹੋਏ ਰੇਟ ਵਾਪਸ ਲਏ ਜਾਣ, ਜਿਸ ਨਾਲ ਮੱਧ ਵਰਗ ਅਤੇ ਆਮ ਵਰਗਾ ਪੂਰੀ ਤਰ੍ਹਾਂ ਪਿਸ ਰਿਹਾ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ 51 ਹਜ਼ਾਰ ਸ਼ਗਨ ਸਕੀਮ ਦਾ ਵਾਅਦਾ ਚੇਤੇ ਕਰਵਾਇਆ। ਉਨ੍ਹਾਂ ਕਿਹਾ ਕਿ ਬੁਢਾਪਾ, ਅੰਗਹੀਣ ਅਤੇ ਵਿਧਵਾਵਾ ਨੂੰ ਪੱਚੀ ਸੌ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦੇ ਵਾਅਦੇ ਤੋਂ ਵੀ ਸਰਕਾਰ ਮੁੱਕਰ ਚੁੱਕੀ ਹੈ। ਬੇਘਰੇ ਦਲਿਤਾਂ ਨੂੰ ਮਕਾਨ ਬਣਾ ਕੇ ਦਿੱਤੇ ਜਾਣ। ਸਾਰੇ ਲੋੜਵੰਦਾਂ ਦੇ ਨੀਲੇ ਕਾਰਡ ਬਹਾਲ ਕੀਤੇ ਜਾਣ। ਕਾਂਗਰਸ ਸਰਕਾਰ ਆਪਣੇ ਚੋਣ ਵਾਅਦੇ ਮੁਤਾਬਕ ਆਟਾ ਦਾਲ ਦੇ ਨਾਲ ਚੀਨੀ ਅਤੇ ਚਾਹ ਪੱਤੀ ਦੇਣਾ ਵੀ ਚਾਲੂ ਕਰੇ ਮੁਲਾਜ਼ਮਾਂ ਨੂੰ ਕੇਂਦਰੀ ਪੈਟਰਨ ’ਤੇ ਤਨਖ਼ਾਹ ਦੇਣ ਦੀ ਨਵੀਂ ਪਾਲਿਸੀ ਲਾਗੂ ਕਰੇ। ਸ਼ਹਿਰਾਂ ਦੇ ਸੀਵਰੇਜ ਪਾਣੀ ਦੇ ਰੇਟ ਤੁਰੰਤ ਘਟਾਏ ਜਾਣ। ਅਕਾਲੀ ਦਲ ਵੇਲੇ ਜੋ ਸਹੂਲਤਾਂ ਜਨਹਿੱਤ ਸਨ, ਉਹ ਤੁਰੰਤ ਚਾਲੂ ਕੀਤੀਆਂ ਜਾਣ। ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕੀਤਾ ਜਾਵੇ।

ਉਨ੍ਹਾਂ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਨੇ ਅਮਨ ਕਾਨੂੰਨ ਨੂੰ ਛਿੱਕੇ ਟੰਗਦਿਆਂ ਹੋਇਆ ਰੇਤ ਮਾਫੀਆ ਅਤੇ ਭੂ ਮਾਫੀਆ ਨੂੰ ਸਾਰੀਆਂ ਛੋਟਾਂ ਦੇ ਰੱਖੀਆਂ ਹਨ। ਅਕਾਲੀ ਦਲ ਵਿਧਾਇਕ ਜ਼ੀਰਾ ਦੀ ਇਸ ਨੀਤੀ ਦਾ ਠੋਕਵਾਂ ਜਵਾਬ ਦੇਵੇਗਾ। ਅੱਜ ਦੇ ਇਸ ਧਰਨੇ ਵਿੱਚ ਵਿਸ਼ੇਸ਼ ਤੌਰ ’ਤੇ ਹਰਬੀਰਇੰਦਰ ਸਿੰਘ ਜ਼ੀਰਾ ਚੇਅਰਮੈਨ ਕੋਆਪਰੇਟਿਵ ਬੈਂਕ ਫ਼ਿਰੋਜ਼ਪੁਰ, ਗੁਰਮੀਤ ਸਿੰਘ ਬੂਹ ਮੈਂਬਰ ਸ਼੍ਰੋਮਣੀ ਕਮੇਟੀ, ਕਾਰਜ ਸਿੰਘ ਆਹਲਾਂ ਸਰਕਲ ਪ੍ਰਧਾਨ ਮਖੂ, ਜ਼ੀਰਾ ਸਰਕਲ ਤੋਂ ਪ੍ਰਧਾਨ ਕੁਲਦੀਪ ਸਿੰਘ ਵਿਰਕ ਬੰਬ, ਸਰਕਲ ਰਟੌਲ ਰੋਹੀ ਤੋਂ ਪ੍ਰਧਾਨ ਗੁਰਬਖ਼ਸ਼ ਸਿੰਘ ਢਿਲੋਂ, ਸੁਖਦੇਵ ਸਿੰਘ ਲਹੁਕਾ ਸਰਕਲ ਪ੍ਰਧਾਨ ਮੱਲਾਂਵਾਲਾ, ਬਲਵਿੰਦਰ ਸਿੰਘ ਭੁੱਲਰ ਸਰਕਲ ਪ੍ਰਧਾਨ ਸ਼ਹਿਰੀ ਮੱਲਾਂਵਾਲਾ, ਸੁੱਖੇ ਵਾਲਾ ਸਰਕਲ ਤੋਂ ਪ੍ਰਧਾਨ ਲਖਵਿੰਦਰ ਸਿੰਘ ਬਾਬਾ, ਡਾ. ਬਲਦੇਵ ਸਿੰਘ ਸਰਹਾਲੀ ਸਰਕਲ ਦੇ ਪ੍ਰਧਾਨ, ਪਿਆਰਾ ਸਿੰਘ ਢਿੱਲੋਂ ਸਰਕਲ ਪ੍ਰਧਾਨ ਸ਼ਹਿਰੀ ਜ਼ੀਰਾ, ਵਰਿੰਦਰ ਠੁਕਰਾਲ ਸਰਕਲ ਪ੍ਰਧਾਨ ਸ਼ਹਿਰੀ ਮਖੂ, ਜੁਗਰਾਜ ਸਿੰਘ ਪੀਰ ਮੁਹੰਮਦ ਯੂਥ ਪ੍ਰਧਾਨ, ਸਿਮਰਨਜੀਤ ਸਿੰਘ ਸੰਧੂ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ ਆਦਿ ਹਾਜ਼ਰ ਸਨ।

rajwinder kaur

This news is Content Editor rajwinder kaur