80 ਫੁੱਟ ਪਾੜ ਬੰਦ ਕਰਨ ਤੇ ਜੋ ਖਰਚਾ ਆਵੇਗਾ, ਉਹ ਜ਼ਿਲ੍ਹਾ ਪ੍ਰੀਸ਼ਦ ਵਲੋਂ ਨਹਿਰੀ ਵਿਭਾਗ ਨੂੰ ਦਿੱਤਾ ਜਾਵੇਗਾ: ਮੋਫਰ

07/08/2020 1:16:52 PM

ਮਾਨਸਾ (ਸੰਦੀਪ ਮਿੱਤਲ): ਪਿਛਲੇ ਦਿਨੀਂ ਮੂਸਾ ਬ੍ਰਾਂਚ 'ਤੇ 80 ਫੁੱਟ ਪਾੜ ਪੈਣ ਕਾਰਨ ਕਿਸਾਨਾਂ ਦੀ ਲਗਭਗ 500 ਏਕੜ ਫਸਲ ਪਿੰਡ ਘਰਾਂਗਣਾ, ਗਾਗੋਵਾਲ, ਗੇਹਲੇ ਦੀ ਬੀਜੀ ਫਸਲ ਤਬਾਹ ਹੋ ਗਈ ਹੈ। ਇਸ ਨੂੰ ਲੈ ਕੇ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰਪਾਲ ਗੁਪਤਾ ਦੇ ਧਿਆਨ 'ਚ ਲਿਆ ਕੇ ਐੱਸ.ਡੀ.ਐੱਮ ਮਾਨਸਾ ਸਰਬਜੀਤ ਕੌਰ ਨੂੰ ਮੌਕਾ ਦਿਖਾਇਆ।

ਮੌਕੇ ਤੇ ਪਿੰਡਾਂ ਦੇ ਮੋਹਤਬਰ ਪੀੜਤ ਵਿਅਕਤੀ ਕਿਸਾਨ ਗੁਰਤੇਜ ਸਿੰਘ ਘਰਾਂਗਣਾ, ਪਰਮਜੀਤ ਸਿੰਘ ਗਾਗੋਵਾਲ, ਨਿਰਭੈ ਸਿੰਘ ਨੰਗਲ ਅਤੇ ਹੋਰ ਕਿਸਾਨ ਆਗੂਆਂ ਨੇ ਗਿਰਦਾਵਰੀ ਕਰਨ ਦੀ ਪ੍ਰਸ਼ਾਸਨ ਅੱਗੇ ਮੰਗ ਰੱਖੀ। ਸ: ਮੋਫਰ ਨੇ ਇਸ ਤੋਂ ਇਲਾਵਾ ਅੱਜ ਨਹਿਰੀ ਵਿਭਾਗ ਦੇ ਐਕਸ਼ੀਅਨ ਗੁਰਜਿੰਦਰ ਸਿੰਘ ਬਾਹੀਆ ਨੂੰ ਤਿੰਨੇ ਪਿੰਡਾਂ ਦੇ ਕਿਸਾਨਾਂ ਦੇ ਵਫਦ ਨੂੰ ਮਿਲਾਇਆ ਅਤੇ ਪੱਕੇ ਤੌਰ 'ਤੇ ਪਾੜ ਬੰਦ ਕਰਨ ਦੀ ਮੰਗ ਰੱਖੀ। ਸ: ਮੋਫਰ ਨੇ ਕਿਹਾ ਕਿ 80 ਫੁੱਟ ਪਾੜ ਬੰਦ ਕਰਨ ਲਈ ਨਹਿਰੀ ਵਿਭਾਗ ਅਨੁਸਾਰ 3 ਲੱਖ ਰੁਪਏ ਖਰਚਾ ਆਵੇਗਾ। ਉਹ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਵਲੋਂ ਨਹਿਰੀ ਵਿਭਾਗ ਨੂੰ ਦਿੱਤਾ ਜਾਵੇਗਾ। ਇਸ ਮੌਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸ: ਮੋਫਰ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸੰਦੀਪ ਸਿੰਘ ਭਮਗੂ, ਸੁੱਖੀ ਭੰਮੇ, ਸਰਪੰਚ ਪੋਲੋਜੀਤ ਬਾਜੇਵਾਲਾ, ਸਰਪੰਚ ਗੁਰਵਿੰਦਰ ਸਿੰਘ ਪੰਮੀ, ਸਰਪੰਚ ਕੁਲਵਿੰਦਰ ਸਿੰਘ ਘੋਨਾ ਤੋਂ ਇਲਾਵਾ ਹੋਰ ਵੀ ਮੌਜੂਦ ਸਨ।


Shyna

Content Editor

Related News