ਗਲੀ ’ਚ ਚੱਕਰ ਲਾਉਣ ਤੋਂ ਰੋਕਣ ’ਤੇ ਕੀਤਾ ਨੌਜਵਾਨ ਦਾ ਕਤਲ

01/30/2020 11:29:08 PM

ਬਠਿੰਡਾ, (ਵਰਮਾ)- ਬੀਤੇ ਦਿਨ ਅਮਰਪੁਰਾ ਬਸਤੀ ’ਚ 30 ਸਾਲਾ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ ਸੀ, ਦੇ ਮਾਮਲੇ ’ਚ ਵਰਧਮਾਨ ਪੁਲਸ ਨੇ ਮੁਲਜ਼ਮ ਦੀ ਪਛਾਣ ਕਰ ਕੇ ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਜੋ ਅਜੇ ਫਰਾਰ ਹੈ। ਥਾਣਾ ਪ੍ਰਮੁੱਖ ਗਣੇਸ਼ਵਰ ਦਾਸ ਨੇ ਦੱਸਿਆ ਕਿ ਮੁਲਜ਼ਮ ਸੁਖਪ੍ਰੀਤ ਸਿੰਘ ਵਾਸੀ ਬੀਡ਼ ਤਾਲਾਬ ਮ੍ਰਿਤਕ ਅਮਰੀਕ ਸਿੰਘ ਦਾ ਗੁਆਂਢੀ ਸੀ। ਸੁਖਪ੍ਰੀਤ ਦੀਆਂ ਗਲਤ ਹਰਕਤਾਂ ਕਾਰਣ ਦੋਵਾਂ ’ਚ ਰੰਜਿਸ਼ ਪੈਦਾ ਹੋਈ ਸੀ। ਪੁਲਸ ਅਨੁਸਾਰ ਮ੍ਰਿਤਕ ਦਾ ਛੋਟਾ ਭਰਾ ਗੁਰਪਿਅਾਰ ਪੁਲਸ ’ਚ ਸਿਪਾਹੀ ਹੈ, ਨੇ ਦੱਸਿਆ ਕਿ ਉਸਦੀਆਂ ਦੋ ਭੈਣਾਂ ਹਨ ਅਤੇ ਮ੍ਰਿਤਕ ਕਾਲਜ ’ਚ ਪਡ਼੍ਹ ਰਿਹਾ ਸੀ। ਸੁਖਪ੍ਰੀਤ ਉਨ੍ਹਾਂ ਦੇ ਘਰ ਕੋਲ ਅਕਸਰ ਚੱਕਰ ਲਾਉਂਦਾ ਸੀ, ਜਿਸ ਨੂੰ ਅਮਰੀਕ ਸਿੰਘ ਨੇ ਕਈ ਵਾਰ ਰੋਕਿਆ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ’ਚ ਤਕਰਾਰ ਵੀ ਹੋਈ। ਇਸ ਸਬੰਧੀ ਥਾਣੇ ’ਚ ਸ਼ਿਕਾਇਤ ਵੀ ਦਰਜ ਕਰਵਾਈ ਸੀ ਪਰ ਪੰਚਾਇਤ ਨੇ ਰਾਜ਼ੀਨਾਮਾ ਕਰਵਾ ਦਿੱਤਾ ਸੀ। ਬੁੱਧਵਾਰ ਨੂੰ ਅਮਰੀਕ ਸਿੰਘ ਆਪਣੇ ਭਾਈ ਗੁਰਪਿਆਰ ਸਿੰਘ ਨਾਲ ਗੁਰਦੁਆਰਾ ਸਾਹਿਬ ਕੋਲ ਖਡ਼੍ਹਾ ਸੀ ਉਦੋਂ ਹੀ ਸੁਖਪ੍ਰੀਤ ਸਿੰਘ ਮੋਟਰਸਾਈਕਲ ’ਤੇ ਆਇਆ ਅਤੇ ਚੱਕਰ ਕੱਟਣ ਲੱਗਾ। ਹਨੇਰਾ ਹੋਣ ਕਾਰਣ ਮੌਕਾ ਮਿਲਦੇ ਹੀ ਹਮਲਾਵਰ ਨੇ ਅਮਰੀਕ ’ਤੇ ਲਗਾਤਾਰ ਕਈ ਹਮਲੇ ਕੀਤੇ, ਜਿਸ ਕਾਰਣ ਉਸ ਦੀ ਮੌਤ ਹੋ ਗਈ। ਗੁਰਪਿਆਰ ਨੇ ਸ਼ੋਰ ਮਚਾਇਆ ਤਾਂ ਮੁਲਜ਼ਮ ਫਰਾਰ ਹੋਣ ’ਚ ਸਫਲ ਹੋ ਗਿਆ, ਜਿਸਦੀ ਜਾਣਕਾਰੀ ਥਾਣਾ ਵਰਧਮਾਨ ਨੂੰ ਦਿੱਤੀ ਗਈ। ਗੁਰਪਿਆਰ ਦੇ ਸ਼ੋਰ ਮਚਾਉਣ ਤੋਂ ਬਾਅਦ ਲੋਕ ਇਕੱਠੇ ਹੋਏ ਜਿਨ੍ਹਾਂ ਨੇ ਜ਼ਖਮੀ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਸਿਵਲ ਹਸਪਤਾਲ ’ਚ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਗਿਆ। ਪੁਲਸ ਨੇ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ’ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਜਿਸਨੂੰ ਫਡ਼ਨ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ। ਥਾਣਾ ਪ੍ਰਮੁੱਖ ਨੇ ਦੱਸਿਆ ਕਿ ਜਲਦ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਸ ਤੋਂ ਬਾਅਦ ਹੀ ਕਤਲ ਦਾ ਰਹੱਸ ਸੁਲਝ ਸਕੇਗਾ।


Bharat Thapa

Content Editor

Related News