ਸੜਕ ਹਾਦਸੇ ''ਚ ਨੌਜਵਾਨ ਦੀ ਮੌਤ

04/13/2020 7:50:48 PM

ਫਰੀਦਕੋਟ,(ਜਗਦੀਸ਼)- ਫਰੀਦਕੋਟ-ਕੋਟਕਪੂਰਾ ਸੜਕ 'ਤੇ ਪਿੰਡ 'ਸੰਧਵਾਂ' ਨੇੜੇ ਰਾਸ਼ਟਰੀ ਰਾਜ ਮਾਰਗ ਨੰਬਰ 54 'ਤੇ ਵਾਪਰੇ ਹਾਦਸੇ ਵਿਚ ਇਕ ਐਬੂਲੈਂਸ ਦੇ ਚਾਲਕ ਨੌਜਵਾਨ ਦੀ ਦੁਖਦਾਇਕ ਮੌਤ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਐਂਬੂਲੈਂਸ ਦਾ ਚਾਲਕ ਗਗਨਦੀਪ ਸਿੰਘ (30) ਇਕ ਹੋਰ ਵਿਅਕਤੀ ਨਾਲ ਬਠਿੰਡਾ ਤੋਂ ਫਰੀਦਕੋਟ ਵੱਲ ਆ ਰਿਹਾ ਸੀ ਕਿ ਬਾਅਦ ਦੁਪਹਿਰ ਕਰੀਬ 2.30 ਵਜੇ ਪਿੰਡ 'ਸੰਧਵਾਂ' ਨੇੜੇ ਉਸ ਦੀ ਐਂਬੂਲੈਂਸ ਕੰਟਰੋਲ ਤੋਂ ਬਾਹਰ ਹੋ ਕੇ ਪਲਟ ਗਈ। ਦੋਵਾਂ ਨੂੰ ਤੁਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਗਗਨਦੀਪ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂਕਿ ਦੂਜਾ ਵਿਅਕਤੀ ਜ਼ੇਰੇ ਇਲਾਜ ਹੈ। ਸਥਾਨਕ ਸਦਰ ਥਾਣੇ ਨੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।


Bharat Thapa

Content Editor

Related News