ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਨੌਜਵਾਨ ਨੇ ਕੀਤੀ ਖੁਦਕੁਸ਼ੀ

09/29/2019 7:46:28 PM

ਭਦੌੜ, (ਰਾਕੇਸ਼)- ਕਸਬਾ ਭਦੌੜ ਵਿਖੇ ਇੱਕ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਭਦੌੜ ਦੇ ਏ.ਐਸ.ਆਈ. ਗੁਰਤੇਜ਼ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਦੇ ਚਚੇਰੇ ਭਰਾ ਜਗਦੀਸ਼ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਕੋਠੇ ਝਾਹਿਆਂ ਵਾਲੀ ਨੇ ਬਿਆਨ ਦਰਜ ਕਰਵਾਇਆ ਹੈ। ਜਗਦੀਸ਼ ਸਿੰਘ ਦੇ ਬਿਆਨ ਮੁਤਾਬਕ ਸੁਰਜੀਤ ਸਿੰਘ ਪੁੱਤਰ ਕਾਲਾ ਸਿੰਘ ਅਤੇ ਸਰਬਜੀਤ ਕੌਰ ਪਤਨੀ ਕਾਲਾ ਸਿੰਘ ਵਾਸੀ ਬਰਨਾਲਾ ਰੋਡ ਭਦੌੜ ਵੱਲੋਂ ਮ੍ਰਿਤਕ ਗੁਰਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਨੂੰ ਤੰਗ ਪ੍ਰੇਸ਼ਾਨ ਅਤੇ ਜਲੀਲ ਕੀਤਾ ਜਾਂਦਾ ਸੀ ਜਿਸ ਕਾਰਨ ਗੁਰਪ੍ਰੀਤ ਸਿੰਘ ਨੇ ਇੰਨਾ ਤੋਂ ਤੰਗ ਹੋ ਕੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਗਦੀਸ਼ ਸਿੰਘ ਪੁੱਤਰ ਗੁਰਮੇਲ ਸਿੰਘ ਦੇ ਬਿਆਨਾ ਦੇ ਅਧਾਰ 'ਤੇ ਥਾਣਾ ਭਦੌੜ ਦੀ ਪੁਲਸ ਨੇ ਦੋਸ਼ੀ ਸੁਰਜੀਤ ਸਿੰਘ ਪੁੱਤਰ ਕਾਲਾ ਸਿੰਘ ਅਤੇ ਸਰਬਜੀਤ ਕੌਰ ਪਤਨੀ ਕਾਲਾ ਸਿੰਘ ਵਾਸੀ ਭਦੌੜ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ।


Bharat Thapa

Content Editor

Related News