ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

04/23/2020 2:36:40 AM

ਸੰਗਰੂਰ,(ਸਿੰਗਲਾ)-ਸੰਗਰੂਰ 'ਚ ਇਕ ਨੌਜਵਾਨ ਵਲੋਂ ਗਲ ਫਾਹਾ ਲੈ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀਪਕ ਕੁਮਾਰ ਵਾਸੀ ਪ੍ਰੇਮ ਬਸਤੀ ਦਾ ਰਹਿਣ ਵਾਲਾ ਸੀ । ਬੀਤੀ ਦੇਰ ਰਾਤ ਤੱਕ ਉਹ ਸ਼ਰਾਬੀ ਹਾਲਤ ਵਿਚ ਆਪਣੇ ਘਰ ਮਾਪਿਆਂ ਤੇ ਪਤਨੀ ਨਾਲ ਝਗੜਾ ਕਰਦਾ ਰਿਹਾ ਅਤੇ ਫਿਰ ਆਪਣੇ ਕਮਰੇ 'ਚ ਜਾ ਕੇ ਅੰਦਰੋਂ ਕੁੰਡੀ ਮਾਰ ਕੇ ਸੌ ਗਿਆ। ਜਾਣਕਾਰੀ ਮੁਤਾਬਕ ਦੀਪਕ ਕੁਮਾਰ (27) ਜੋ ਸਥਾਨਕ ਬਸ ਸਟੈਂਡ ਨੇੜੇ ਆਪਣੇ ਪਰਿਵਾਰਿਕ ਮੈਂਬਰਾਂ ਪਿਤਾ ਅਤੇ ਭਰਾਵਾਂ ਨਾਲ ਫਰੂਟ ਆਦਿ ਵੇਚਣ ਦਾ ਕਾਰੋਬਾਰ ਕਰਦਾ ਸੀ । ਬੁੱਧਵਾਰ ਦੁਪਹਿਰ ਤੱਕ ਜਦ ਦੀਪਕ ਆਪਣੇ ਕਮਰੇ 'ਚੋਂ ਬਾਹਰ ਨਾ ਨਿਕਲਿਆ ਤਾਂ ਉਸ ਦੇ ਪਿਤਾ ਮਦਨ ਲਾਲ ਨੇ ਮੁਹੱਲਾਂ ਨਿਵਾਸੀਆਂ ਦੇ ਸਹਿਯੋਗ ਨਾਲ ਦਰਵਾਜਾਂ ਤੋੜ ਦੇਖਿਆ ਤਾਂ ਦੀਪਕ ਛੱਤ 'ਤੇ ਲੱਗੇ ਪੱਖੇ ਨਾਲ ਲਟਕ ਰਿਹਾ ਸੀ, ਤੇ ਉਸ ਦੀ ਮੌਤ ਹੋ ਚੁੱਕੀ ਸੀ। ਦੀਪਕ ਦੀ ਮ੍ਰਿਤਕ ਦੇਹ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ ।

ਥਾਣਾ ਸਿਟੀ ਇੰਚਾਰਜ ਇੰਸਪੈਕਟਰ ਗੁਰਭਜਨ ਸਿੰਘ ਨੇ ਦੱਸਿਆ ਕਿ ਦੀਪਕ ਸ਼ਰਾਬ ਪੀਣ ਦਾ ਆਦੀ ਸੀ। ਜਿਸ ਕਾਰਨ ਅਕਸਰ ਉਹ ਆਪਣੀ ਪਤਨੀ ਅਤੇ ਮਾਪਿਆਂ ਨਾਲ ਲੜਾਈ ਝਗੜਾ ਕਰਦਾ ਸੀ । ਉਨ੍ਹਾਂ ਦੱਸਿਆ ਕਿ ਕੱਲ੍ਹ ਵੀ ਉਸ ਨੇ ਆਪਣੀ ਪਤਨੀ ਨਾਲ ਝਗੜਾ ਕੀਤਾ ਅਤੇ ਉਸ ਦੀ ਪਤਨੀ ਆਪਣੀ ਸੱਸ ਕੋਲ ਚੱਲੀ ਗਈ ਅਤੇ ਜਦ ਉਨ੍ਹਾਂ ਨੇ ਉਸ ਦਾ ਕਮਰਾ ਖੋਲਿਆ ਤਾਂ ਉਹ ਛੱਤ ਵਾਲੇ ਪੱਖੇ ਨਾਲ ਲਟਕ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਉਸ ਦੇ ਪਿਤਾ ਮਦਨ ਲਾਲ ਦੇ ਬਿਆਨ 'ਤੇ 174 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।  

Deepak Kumar

This news is Content Editor Deepak Kumar