ਨੌਜਵਾਨ ਵਲੋਂ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਪੁਲਸ ਕਰ ਰਹੀ ਹੈ ਮਾਮਲੇ ਦੀ ਜਾਂਚ

12/15/2020 5:56:02 PM

ਭਗਤਾ ਭਾਈ (ਪਰਮਜੀਤ ਢਿੱਲੋਂ): ਅੱਜ ਸਥਾਨਕ ਸ਼ਹਿਰ ਤੋਂ ਨੇੜਲੇ ਪਿੰਡ ਕੋਠਾ ਗੁਰੂ ਵਿਖੇ ਇੱਕ ਨੌਜਵਾਨ ਵਲੋਂ ਖੁਦਕਸ਼ੀ ਕਰ ਲਏ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਉਮਰ ਕਰੀਬ 25 ਕੁ ਸਾਲ ਪੁੱਤਰ ਬਲਵੀਰ ਸਿੰਘ ਵਾਸੀ ਰਾਮਦਾਸੀਆਂ ਸਿੱਖ ਕੋਠਾਗੁਰੂ ਨੇ ਅੱਜ ਪਿੰਡ ਦੇ ਸ਼ਮਸ਼ਾਨ ਘਾਟ 'ਚ ਇੱਕ ਦਰੱਖਤ ਨਾਲ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ।

ਇਸ ਸਬੰਧੀ ਜਦੋਂ ਪਰਿਵਾਰ ਵਾਲਿਆਂ ਨੂੰ ਆਮ ਲੋਕਾਂ ਤੋਂ ਪਤਾ ਲੱਗਿਆ ਤਾਂ ਉਨ੍ਹਾਂ ਮੌਕੇ ਤੇ ਪਹੁੰਚ ਕੇ ਤੁਰੰਤ ਪੁਲਸ ਥਾਣਾ ਭਗਤਾ ਭਾਈ ਨੂੰ ਇਤਲਾਹ ਦਿੱਤੀ, ਜਿਸ ਤੇ ਪੁਲਸ ਪਾਰਟੀ ਤੁਰੰਤ ਘਟਨਾ ਸਥਾਨ ਤੇ ਪਹੰਚੀ ਤੇ ਮ੍ਰਿਤਕ ਦੀ ਲਾਸ਼ ਨੂੰ ਹੇਠਾਂ ਲਾ ਹ ਕੇ ਪੋਸਟ ਮਾਰਟਮ ਲਈ ਭੇਜ ਦਿਤਾ ਹੈ। ਐੱਸ.ਐੱਚ.ਓ. ਅਮਨਪਾਲ ਵਿਰਕ ਅਨੁਸਾਰ ਪੁਲਸ ਮਾਮਲੇ ਦੀ ਜਾਂਚ ਕਰਦੇ ਹੋਏ ਅਗਲੀ ਕਾਰਵਾਈ ਕਰ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਕੁਲਵੰਤ ਸਿੰਘ ਵਲੋਂ ਆਪਣੀ ਮੌਤ ਨੂੰ ਗਲੇ ਲਾਉਣ ਦੇ ਕਾਰਨਾ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ।

Shyna

This news is Content Editor Shyna