ਪਾਰਕ ''ਚੋਂ ਨੌਜਵਾਨ ਦੀ ਮਿਲੀ ਲਾਸ਼, ਚਿੱਟੇ ਦੀ ਓਵਰਡੋਜ਼ ਦਾ ਸ਼ੱਕ

05/25/2020 5:14:54 PM

ਤਲਵੰਡੀ ਸਾਬੋ (ਮੁਨੀਸ਼) : ਅੱਜ ਸਿਖਰ ਦੁਪਹਿਰੇ ਸ਼ਹਿਰ ਦੇ ਡੱਲ ਸਿੰਘ ਪਾਰਕ 'ਚੋਂ ਇੱਕ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ਹੈ। ਨੌਜਵਾਨ ਦੀ ਲਾਸ਼ ਕੋਲੋਂ ਸਰਿੰਜ ਅਤੇ ਸੂਈਆਂ ਮਿਲਣ ਕਾਰਨ ਮਾਮਲਾ ਚਿੱਟੇ ਦੀ ਓਵਰਡੋਜ਼ ਦਾ ਲੱਗਦਾ ਹੈ। ਮੌਕੇ 'ਤੇ ਪੁੱਜੇ ਏ. ਐੱਸ. ਆਈ. ਧਰਮਵੀਰ ਸਿੰਘ
ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ। ਖਬਰ ਲਿਖੇ ਜਾਣ ਤਕ ਲਾਸ਼ ਦੀ ਸ਼ਿਨਾਖਤ ਨਹੀਂ ਹੋਈ ਸੀ ਪਰ ਨੌਜਵਾਨ ਲਾਲੇਅਣਾ ਪਿੰਡ ਦਾ ਦੱਸਿਆ ਜਾ ਰਿਹਾ ਹੈ। ਫਿਲਹਾਲ ਲਾਸ਼ ਨੂੰ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਹਸਪਤਾਲ 'ਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਤਲਵੰਡੀ ਸਾਬੋ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਰਿਵਾਰ ਦੀ ਵੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ ► ਮੁਕਤਸਰ 'ਚ ਸਨਸਨੀਖੇਜ਼ ਵਾਰਦਾਤ, ਪੁੱਤ ਵਲੋਂ ਪਿਉ ਦਾ ਕਤਲ  ► ਫਰੀਦਕੋਟ ਜ਼ਿਲ੍ਹਾ ਹੋਇਆ 'ਕੋਰੋਨਾ' ਮੁਕਤ, 10 ਮਰੀਜ਼ਾਂ ਨੂੰ ਗੁਟਕਾ ਸਾਹਿਬ ਭੇਂਟ ਕਰਕੇ ਘਰਾਂ ਨੂੰ ਕੀਤਾ ਰਵਾਨਾ 


Anuradha

Content Editor

Related News