ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਨੌਜਵਾਨ ਕਿਸਾਨਾਂ ਨੇ ਕੱਢੀ ਕਾਰ ਰੈਲੀ

01/24/2021 5:34:25 PM

ਧਰਮਕੋਟ (ਸਤੀਸ਼) - ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ 26 ਜਨਵਰੀ ਨੂੰ ਕਿਸਾਨਾਂ ਵੱਲੋਂ ਦੋ ਟਰੈਕਟਰ ਰੈਲੀ ਕੱਢੀ ਜਾ ਰਹੀ ਹੈ। ਟਰੈਕਟਰ ਰੈਲੀ ਦੇ ਸਬੰਧ ਵਿਚ ਅੱਜ ਧਰਮਕੋਟ ਤੋਂ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਦਾਣਾ ਮੰਡੀ ਧਰਮਕੋਟ ਤੋਂ ਕਾਰ ਰੈਲੀ ਕੱਢੀ ਗਈ। ਕਾਰ ਰੈਲੀ ਮੌਕੇ ਨੌਜਵਾਨ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਪੜ੍ਹੋ ਇਹ ਵੀ ਖ਼ਬਰ - ਸਾਵਧਾਨ ! ਜੇਕਰ ਤੁਸੀਂ ਵੀ ਕਰਦੇ ਹੋ ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਤਾਂ ਹੋ ਸਕਦੀ ਹੈ ਇਹ ਬੀਮਾਰੀ

ਮਿਲੀ ਜਾਣਕਾਰੀ ਅਨੁਸਾਰ ਇਹ ਰੈਲੀ ਧਰਮਕੋਟ, ਕੋਟ ਈਸੇ ਖਾਂ, ਗਗੜਾ, ਲੋਹਾਰਾ, ਲੰਡੇ ਕੇ, ਮੋਗਾ, ਬੁੱਘੀਪੁਰਾ ਚੋਕ,ਕਪੂਰੇ, ਰੋਲੀ, ਕੋਕਰੀ, ਕਿਸ਼ਨਪੁਰਾ ਕਲਾਂ, ਇੰਦਰਗੜ, ਬਡੂਵਾਲ ਤੋਂ ਹੋ ਕੇ ਵਾਪਸ ਧਰਮਕੋਟ ਆ ਕੇ ਸਮਾਪਤ ਹੋਵੇਗੀ। ਇਸ ਮੌਕੇ ਗੁਰਪਿੰਦਰ ਸਿੰਘ ਚਾਹਲ ਕੌਂਸਲਰ, ਗੁਰਪ੍ਰੀਤ ਗੋਰਾ ਧਾਲੀਵਾਲ, ਰਣਜੀਤ ਸਿੰਘ ਔਜਲਾ, ਗੁਰਮੇਲ ਸਿੰਘ, ਸੁਖਦੇਵ ਸਿੰਘ, ਭੁਪਿੰਦਰ ਸਿੰਘ ਧਾਲੀਵਾਲ, ਸੇਵਕ ਸਿੰਘ ਚਾਹਲ, ਕੁਲਜੀਤ ਸਿੰਘ, ਮਲਕੀਤ ਸਿੰਘ, ਕਾਲਾ ਕਲੇਰ, ਸਤਵੰਤ ਸਿੰਘ, ਰਾਮ ਸਿੰਘ ,ਸੰਗਮ ਲੋਟਾ, ਦੀਪ ਸਿੰਘ ਸਭਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ - Health Tips : ਲੱਕ ’ਚ ਦਰਦ ਹੋਣ ’ਤੇ ਕਦੇ ਨਾ ਖਾਓ ਦਰਦ ਦੂਰ ਕਰਨ ਦੀ ਦਵਾਈ, ਇੰਝ ਪਾਓ ਰਾਹਤ

rajwinder kaur

This news is Content Editor rajwinder kaur